ਪੁਰਾਤਨ ਸਰੂਪ ਨੂੰ ਚੋਰੀ ਕਰਨ ਵਾਲਿਆਂ ਨੂੰ ਪਟਿਆਲਾ ਪੁਲਿਸ ਜਲਦ ਕਰੇਗੀ ਬੇਪਰਦਾ: ਧਰਮਸੋਤ

ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਨੂੰ ਚੋਰੀ ਕਰਨ ਦੇ ਦੋਸ਼ੀਆਂ ਨੂੰ ਪਟਿਆਲਾ ਪੁਲਿਸ ਵੱਲੋਂ ਜਲਦ ਬੇਪਰਦਾ ਕੀਤਾ ਜਾਵੇਗਾ। ਸ. ਧਰਮਸੋਤ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਪਰ ਜਲਦਬਾਜ਼ੀ 'ਚ ਕਿਸੇ ਬੇਦੋਸ਼ੇ ਨੂੰ ਵੀ ਫੜਕੇ ਅੰਦਰ ਨਹੀਂ ਕੀਤਾ ਜਾ ਸਕਦਾ।

ਸ. ਧਰਮਸੋਤ ਅੱਜ ਪਟਿਆਲਾ ਵਿਖੇ ਮਿਸ਼ਨ ਫ਼ਤਿਹ ਯੋਧਿਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਸਤਖ਼ਤਾਂ ਵਾਲੇ ਸਰਟੀਫਿਕੇਟਾਂ ਨਾਲ ਸਨਮਾਨਿਤ ਕਰਨ ਪੁੱਜੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਵੱਲੋਂ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ ਦਿੱਤੇ ਜਾ ਰਹੇ ਧਰਨੇ ਸਬੰਧੀ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਸ. ਧਰਮਸੋਤ ਨੇ ਕਿਹਾ ਕਿ ਜਿਹੜੇ ਲੋਕਾਂ ਦੀ ਆਪਣੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਬਰਗਾੜੀ ਵਰਗੇ ਭਿਆਨਕ ਕਾਂਡ ਹੋਏ, ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਸਵਾਲ ਉਠਾਉਣ ਦਾ ਕੋਈ ਅਧਿਕਾਰ ਨਹੀਂ।

ਸ. ਧਰਮਸੋਤ ਨੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੋਚ 'ਤੇ ਤਰਸ ਆਉਂਦਾ ਹੈ, ਕਿ ਜੋ ਉਸ ਸ਼ਖ਼ਸੀਅਤ ਨੂੰ ਮਰਿਆਦਾ ਦਾ ਪਾਠ ਪੜ੍ਹਾ ਰਹੇ ਹਨ, ਜਿਨ੍ਹਾਂ ਦੇ ਪੁਰਖਿਆਂ 'ਤੇ ਗੁਰੂ ਸਾਹਿਬਾਨ ਦੀ ਬਖ਼ਸ਼ੀਸ਼ ਹੈ। ਇੱਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਨਕਲੀ ਸ਼ਰਾਬ ਕਰਕੇ ਹੋਈਆਂ ਮੌਤਾਂ ਦੁਖਦਾਈ ਹਨ ਪਰ ਕੈਪਟਨ ਸਰਕਾਰ ਨੇ ਤੁਰੰਤ ਇਸਦੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਅਤੇ ਕਤਲ ਦਾ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ।

ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਆਪਣੀ ਸਰਕਾਰ ਸਮੇਂ ਚਿੱਟੇ ਤੇ ਹੋਰ ਨਸ਼ਿਆਂ ਰੂਪੀ ਜ਼ਹਿਰ ਦੀ ਖੇਤੀ ਕੀਤੀ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਕੀਤੀ ਕਾਰਵਾਈ 'ਤੇ ਸਵਾਲ ਉਠਾਉਣ ਦਾ ਵੀ ਕੋਈ ਅਧਿਕਾਰ ਨਹੀਂ ਹੈ।

ਦੋਪਹੀਆ ਵਾਹਨ ਚੋਰੀ ਕਰਨ ਵਾਲੇ ਚੋਰ ਗਿਰੋਹ ਦਾ ਪ੍ਰਿੰਸ ਚੜ੍ਹਿਆ ਪੁਲਿਸ ਅੜਿੱਕੇ

ਨਸ਼ਿਆਂ ਦੀ ਪੂਰਤੀ ਲਈ ਦੋ ਪਹੀਆ ਵਾਹਨ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ ਫ਼ਰਾਰ ਚੱਲ ਰਹੇ ਇੱਕ ਮੈਂਬਰ ਨੂੰ ਜ਼ਿਲ੍ਹਾ ਫਤਹਿਗੜ ਪੁਲਿਸ ਵੱਲੋਂ ਚੋਰੀਸ਼ੁਦਾ ਦੋ ਮੋਟਰਸਾਈਕਲਾਂ ਸਣੇ ਗਿਰਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ...

ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਚੋਰ ਗਿਰੋਹ ਨੂੰ ਪੁਲਿਸ ਨੇ ਨੱਪਿਆ, ਚੋਰੀਸ਼ੁਦਾ ਸਮਾਨ ਬਰਾਮਦ

ਕਰੀਬ 25 ਦਿਨ ਪਹਿਲਾਂ ਨਜ਼ਦੀਕੀ ਪਿੰਡ ਮਹਿਦੂਦਾਂ ਦੇ ਫੋਕਲ ਪੁਆਇੰਟ ਸਥਿਤ ਇਲੈਕਟ੍ਰਾਨਿਕਸ ਸ਼ੋਅਰੂਮ ਦੇ ਤਾਲੇ ਤੋੜਕੇ ਲੱਖਾਂ ਰੁਪਏ ਕੀਮਤ ਦਾ ਇਲੈਕਟ੍ਰਾਨਿਕਸ ਸਮਾਨ ਚੋਰੀ ਹੋਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ...

ਕੋਰੋਨਾ ਪ੍ਰਕੋਪ ਦੌਰਾਨ ਸੁਸਤ ਪਈ ਪੁਲਿਸ ਦੀ ਚਾਲ, ਚੁਸਤ ਹੋਏ ਚੋਰਾਂ ਦੀਆਂ ਖਿਲੀਆਂ ਵਾਛਾਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਸੂਬੇ ਅੰਦਰ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਕੋਰੋਨਾ ਫੈਲਣ ਤੋਂ ਰੋਕਣ ਦੇ ਉਦੇਸ਼ ਨਾਲ ਸੂਬਾ ਸਰਕਾਰ ਨੂੰ ਲਾਕਡਾਊਨ ਅਤੇ ਕਰਫ਼ਿਊ ਤੱਕ ਲਗਾਉਣਾ ਪੈ ਗਿਆ ਸੀ। ...

ਮੇਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਯਾਤਰਾ (ਭਾਗ-1)

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੋਤੀ ਜੋਤ ਅਸਥਾਨਾਂ ਕਰਕੇ ਦੁਨੀਆ ਭਰ ਅਤੇ ਖਾਸ ਕਰਕੇ ਸਿੱਖਾਂ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਪਾਕਿਸਤਾਨ ਹਰੇਕ ਨਾਨਕ ਨਾਮ ਲੇਵਾ ਲਈ ਹਮੇਸ਼ਾ ਤੋਂ ਹੀ ਖਿੱਚ ਦਾ ਕੇਂਦਰ ਰਿਹਾ ਹੈ। ...

ਚੜ੍ਹਾਵੇ ਦੇ ਇਕੱਠੇ ਹੋਏ 40 ਲੱਖ ਦੀ ਚੋਰੀ !!!

ਇੱਕ ਮੰਦਰ ਦੀ ਸੇਵਾਦਾਰਨੀ ਕੋਲ ਚੜ੍ਹਾਵੇ ਦੇ ਇਕੱਠੇ ਹੋਏ 40 ਲੱਖ ਰੁਪਏ ਦੀ ਚੋਰੀ ਦੇ ਮਾਮਲੇ 'ਚ ਆਖ਼ਰ ਪੁਲਿਸ ਨੇ ਮੰਦਰ ਵਿੱਚ ਹੀ ਆਉਂਦੇ ਇੱਕ ਸ਼ਰਧਾਲੂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਰੰਭੀ ਹੈ। ...

ਕਿੰਨੂ ਦੀ ਕੇਰ ਦੀ ਹੁੰਦੀ ਚੋਰੀ ਕਰਕੇ ਬਾਗਬਾਨ ਪਰੇਸ਼ਾਨ, ਕਮੇਟੀ ਨੂੰ 1 ਕਰੋੜ ਤੋਂ ਵੀ ਵੱਧ ਦੇ ਨੁਕਸਾਨ ਦਾ ਦਾਅਵਾ (ਨਿਊਜ਼ਨੰਬਰ ਖ਼ਾਸ ਖ਼ਬਰ)

ਮੌਸਮ ਦੇ ਬਦਲਾਅ ਕਾਰਨ ਇਸ ਵਾਰ ਕਿੰਨੂ ਦੇ ਬੂਟਿਆਂ ਨੂੰ ਲੱਗਿਆ ਭਾਰੀ ਫਲ ਕੇਰ ਬਣ ਕੇ ਹੇਠਾਂ ਡਿਗ ਰਿਹਾ ਹੈ। ...

ਕੇ ਵਾਈ ਸੀ ਅਪਡੇਟ ਦੇ ਨਾਮ ਤੇ ਠੱਗੀਆਂ ਮਾਰ ਰਹੇ ਨੇ ਨੌਸਰਬਾਜ਼!!

ਭਾਵੇਂ ਕੇ ਸਮੇਂ ਦੀਆਂ ਸਰਕਾਰਾਂ ਦੇਸ਼ ਵਾਸੀਆਂ ਨੂੰ ਕੈਸ਼ਲੇਸ ਤੇ ਈ ਬੈਂਕਿੰਗ ਵੱਲ ਧੱਕੇ ਨਾਲ ਹੀ ਧੱਕੀ ਤੁਰੀਆਂ ਜਾ ਰਹੀਆਂ ਹਨ ਪਰ, ਬਾਵਜੂਦ ਇਸਦੇ ਇਹ ਗੱਲ ਪੂਰੇ ਯਕੀਨ ਨਾਲ ਨਹੀਂ ਆਖੀ ਜਾ ਸਕਦੀ ਕਿ ਇਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੀ ਹਨ। ...

ਨਵੇਂ ਸਾਲ ਦੇ ਚੜ੍ਹਦਿਆਂ ਹੀ ਪੁਲਿਸ ਹੋ ਗਈ ਸ਼ਾਂਤ, ਚੋਰ ਲੁਟੇਰੇ ਕੱਢਣਗੇ ਵੱਟ !!!

ਜਿੱਦਣ ਦਾ ਨਵਾਂ ਸਾਲ ਚੜ੍ਹਿਆ ਹੈ, ਉਦਣ ਤੋਂ ਲੈ ਕੇ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਤੋਂ ਚੋਰੀਆਂ ਅਤੇ ਲੁੱਟਖੋਹ ਤੋਂ ਇਲਾਵਾ ਡਕੈਤੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ...

ਪੁਲਿਸ ਨੇ ਚੁੱਕੇ ਵਾਹਨ ਚੋਰ !!!

ਕੁਲਗੜੀ ਅਤੇ ਸਿਟੀ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ...

ਚੋਰਾਂ ਨੇ ਉਡਾਇਆ ਸ਼ਗਨ ਰੈਸਟੋਰੈਂਟ ਦੇ ਬਾਹਰੋਂ ਵਹੀਕਲ !!!

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਅੰਦਰ ਰੋਜ਼ਾਨਾ ਹੀ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਸਾਡੀ ਪੰਜਾਬ ਪੁਲਿਸ ਇਨ੍ਹਾਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ...

ਬੈਂਕ ਵਿੱਚੋਂ ਗਾਹਕ ਦਾ 4 ਲੱਖ 80 ਹਜ਼ਾਰ ਚੋਰੀ ਕਰਨ ਵਾਲਾ ਪੁਲਿਸ ਵੱਲੋਂ ਕਾਬੂ

ਸ੍ਰੀ ਮੁਕਤਸਰ ਸਾਹਿਬ ਦੇ ਪੰਜਾਬ ਨੈਸ਼ਨਲ ਬੈਂਕ ਸਦਰ ਬਜ਼ਾਰ ਸ਼ਾਖਾ ਵਿੱਚੋਂ ਇੱਕ ਗਾਹਕ ਦੇ 4 ਲੱਖ 80 ਹਜ਼ਾਰ ਰੁਪਏ ਨਾਲ ਭਰੇ ਬੈਗ ਨੂੰ ਚੋਰੀ ਕਰਨ ਵਾਲੇ ਨੂੰ ਪੁਲਿਸ ਨੇ 24 ਘੰਟੇ ਵਿੱਚ ਕਾਬੂ ਕਰ ਲਿਆ ਹੈ। ...

ਜ਼ਿਲ੍ਹਾ ਬਠਿੰਡਾ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਜਾਰੀ

ਬਠਿੰਡਾ ਜ਼ਿਲ੍ਹਾ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ। ਚੋਰਾਂ ਨੇ ਠੰਡ ਦਾ ਫ਼ਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਜ਼ਿਲ੍ਹੇ ਵਿੱਚ ਆਏ ਦਿਨ ਕਿਸੇ ਨਾ ਕਿਸੇ ਇਲਾਕੇ ਵਿੱਚ ਚੋਰੀ ਦੀ ਵਾਰਦਾਤ ਹੋ ਜਾਂਦੀ ਹੈ। ...

ਠੰਡ 'ਚ ਵੀ ਬੁਲੰਦ ਹਨ, ਲੁਟੇਰਿਆਂ ਦੇ ਹੌਂਸਲੇ!!

ਭਾਵੇਂਕਿ ਕੜਾਕੇ ਦੀ ਠੰਡ ਅਤੇ ਹੱਡ ਚੀਰਵੀਆਂ ਸੀਤ ਹਵਾਵਾਂ ਨੇ ਆਮ ਲੋਕਾਂ ਨੂੰ ਘਰਾਂ ਵਿੱਚ ਹੀ ਕੈਦ ਕਰਕੇ ਰੱਖ ਦਿੱਤਾ ਹੈ, ਬਾਵਜੂਦ ਇਸਦੇ ਚੋਰਾਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਲੱਗੇ ਗੈਰ ਸਮਾਜੀ ਅਨਸਰਾਂ ਦੇ ਹੌਂਸਲੇ ਬੁਲੰਦ ਹਨ। ...

ਅੰਤਰ ਰਾਜੀ ਲੁਟੇਰਾ ਗਿਰੋਹ ਦੇ ਦੋ ਹੋਰ ਮੈਂਬਰ ਚੜ੍ਹੇ ਪੁਲਿਸ ਦੇ ਹੱਥੇ!!

ਪਟਿਆਲਾ ਪੁਲਿਸ ਨੇ ਪਿਛਲੇ ਦਿਨੀਂ ਹੀ ਜਿਸ ਲੁਟੇਰਾ ਗਿਰੋਹ ਦੇ ਅੱਠ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਦੇ ਰਹਿੰਦੇ ਦੋ ਸਾਥੀਆਂ ਨੂੰ ਵੀ ਅੱਜ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ...

ਬੀਐਸਐਨਐਲ ਐਕਸਚੇਂਜ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ !!!

ਆਰਿਫ਼ ਕੇ ਥਾਣੇ ਅਧੀਨ ਆਉਂਦੇ ਪਿੰਡ ਚੁਗੱਤੇ ਵਿਖੇ ਸਥਿਤ ਬੀਐਸਐਨਐਲ ਦੀ ਐਕਸਚੇਂਜ ਨੂੰ ਬੀਤੀ ਦਰਮਿਆਨੀ ਰਾਤ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਹਜ਼ਾਰਾਂ ਰੁਪਏ ਦੀਆਂ ਬੈਟਰੀਆਂ ਚੋਰੀ ਕਰਕੇ ਚਲਦੇ ਬਣੇ। ...