ਪ੍ਰਤਾਪ ਬਾਜਵਾ ਦਾ ਜਾਖੜ ਤੇ ਤਿੱਖਾ ਹਮਲਾ, ਕਿਹਾ ਜਾਖੜ ਦੀਆਂ ਲੱਤਾਂ ਵਿੱਚ ਨਹੀਂ ਜਾਨ !!!

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ, ਮੌਜੂਦਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਜੋ ਅੱਜ ਬਟਾਲਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਆਏ ਸਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਤੇ ਤਿੱਖਾ ਸਿਆਸੀ ਹਮਲਾ ਕੀਤਾ।

ਬਾਜਵਾ ਨੇ ਕਿਹਾ ਕਿ ਜਾਖੜ ਜਿਸਨੂੰ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਗਾਰਡਾਂ ਨੇ ਜ਼ਲੀਲ ਕੀਤਾ ਸੀ ਵੱਲੋਂ ਕੈਪਟਨ ਅੱਗੇ ਗੋਡੇ ਟੇਕ ਦਿੱਤੇ ਗਏ ਹਨ। ਬਾਜਵਾ ਤਾਂ ਇਸ ਤੋਂ ਵੀ ਅੱਗੇ ਲੰਘ ਗਏ ਤੇ ਜਾਖੜ ਸਬੰਧੀ ਹੋਰ ਕਰੜਾ ਰੁੱਖ ਅਪਣਾਉਂਦੇ ਹੋਏ ਕਿਹਾ ਕਿ ਜਿਸ ਜਾਖੜ ਵਿੱਚ ਨਾ ਤਾਂ ਰੀਡ ਦੀ ਹੱਡੀ ਹੈ ਤੇ ਨਾ ਹੀ ਲੱਤਾਂ ਵਿੱਚ ਜਾਨ ਉਹ ਸਾਨੂੰ ਨਸੀਹਤ ਨਾ ਦੇਵੇ। ਜ਼ਿਕਰਯੋਗ ਹੈ ਬੀਤੇ ਦਿਨੀਂ ਜਾਖੜ ਨੇ ਕਿਹਾ ਸੀ ਉਹ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਪਾਰਟੀ ਹਾਈਕਮਾਨ ਕੋਲ ਕਰਨਗੇ। ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਦੇ ਮੌਜੂਦਾ ਪ੍ਰਧਾਨ ਵਾਸਤੇ ਕਿਸੇ ਲੀਡਰ ਨੇ ਅਜਿਹੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ।

भारतीय समयानुसार लगभग दस घंटे बाद भारतीय पंजाब में पंजाब प्रोविंस के लिए वोटिंग शुरू हो जाएगी लेकिन दूसरी ओर वैश्विक राजनीति में भी बड़ी उथल पुथल के संकेत मिल रहे हैं।

वक्त अपनी गति से चलता जाता है और इंसान तथा इंसानी ख्वाबों को पीछे छोड़ता जाता है। भारतीय समयानुसार लगभग दस घंटे बाद भारतीय पंजाब में विधानसभा के लिए वोटिंग शुरू हो जाएगी। ...

खोखले होते भारतीय लोकतंत्र के लिए जिम्मेदार कौन ?

भारत में कथित रूप से लोकतंत्र का उत्सव मनाया जा रहा है और पांच राज्यों के चुनावों के साथ ही भारतीय राजनेता खुलकर अपनी छिपी घृणित सोच के साथ सामने आ रहे हैं। ...

ਕੀ ਕੈਪਟਨ ਅਮਰਿੰਦਰ ਕਾਂਗਰਸ ਛੱਡੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੱਤ ਟਵੀਟ ਕੀਤੇ ਗਏ, ਜਿਨ੍ਹਾਂ ਵਿਚ ਉਨ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਗੰਭੀਰ ਦੋਸ਼ ਮਡ਼੍ਹੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਹੁਣ ...

ਸਿੱਧੂ ਵੱਲੋਂ ਬੇਲੋੜੀਆਂ ਤੇ ਤਲਖ਼ ਟਿੱਪਣੀਆਂ ਤੋਂ ਵਰਜਣ ਲਈ ਸਖ਼ਤ ਤਾੜਨਾ ਲਈ ਕਾਂਗਰਸ ਪ੍ਰਧਾਨ ਕੋਲ ਚੀਮਾ ਵੱਲੋਂ ਪਹੁੰਚ .

ਸਿੱਧੂ ਵੱਲੋਂ ਬੇਲੋੜੀਆਂ ਤੇ ਤਲਖ਼ ਟਿੱਪਣੀਆਂ ਤੋਂ ਵਰਜਣ ਲਈ ਸਖ਼ਤ ਤਾੜਨਾ ਲਈ ਕਾਂਗਰਸ ਪ੍ਰਧਾਨ ਕੋਲ ਚੀਮਾ ਵੱਲੋਂ ਪਹੁੰਚ . ...