ਆਖਿਰ ਵਿਰੋਧੀਆਂ ਦੇ ਤਾਬੜਤੋੜ ਹਮਲਿਆਂ ਨੇ ਮੁੱਖ ਮੰਤਰੀ ਕੈਪਟਨ ਨੂੰ ਕਰ ਹੀ ਦਿੱਤਾ ਮਜ਼ਬੂਰ !!!

ਬੀਤੇ ਦਿਨੀਂ ਤਰਨਤਾਰਨ, ਜੰਡਿਆਲਾ ਗੁਰੂ ਅਤੇ ਬਟਾਲਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੂਬ ਸਿਆਸੀ ਰਗੜੇ ਲਗਾਏ ਸਨ। ਜਿਸ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਆਪ ਖੁਦ ਤਰਨਤਾਰਨ ਵਿਖੇ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਪਹੁੰਚੇ। ਉੱਥੇ ਉਨ੍ਹਾਂ ਨੇ ਜਿੱਥੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ ਉੱਥੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕਰਨ ਦੇ ਨਾਲ-ਨਾਲ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਹੈ। 

ਜ਼ਿਕਰਯੋਗ ਹੈ ਕਿ ਪਹਿਲਾਂ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਹੀ ਆਪਣੇ ਲੀਡਰਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੇ ਹੱਥੀਂ ਲਿਆ ਸੀ ਤੇ ਜਿੱਥੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ ਸੀ ਉੱਥੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ 20-25 ਲੱਖ ਰੁਪਏ ਦੇਣ ਦੀ ਮੰਗ ਵੀ ਕੀਤੀ ਸੀ ਸ਼ਾਇਦ ਇਸੇ ਕਰਕੇ ਹੀ ਹੁਣ ਮਜ਼ਬੂਰੀ ਵੱਸ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣਾ ਸ਼ਾਹੀ ਮਹੱਲ ਛੱਡ ਕੇ ਪੀੜਤ ਪਰਿਵਾਰਾਂ ਦੇ ਘਰਾਂ ਤੱਕ ਜਾਣਾ ਪੈ ਗਿਆ ਹੈ ਤੇ ਵੱਡਾ ਐਲਾਨ ਕਰਨਾ ਪਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਦੁਰਘਟਨਾ ਵਾਪਰਨ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਵੱਲੋਂ ਕੈਪਟਨ ਸਰਕਾਰ ਤੋਂ ਸ਼ਰਾਬ ਮਾਫੀਆ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਪਰ ਉਦੋਂ ਕਿਸੇ ਦੀ ਵੀ ਗੱਲ ਨੂੰ ਕੋਈ ਮਹੱਤਵ ਨਹੀਂ ਸੀ ਦਿੱਤਾ ਗਿਆ ਤੇ ਇਹ ਵੱਡੀ ਤਰਾਸਦੀ ਵਾਪਰ ਗਈ ਜਿਸ ਕਰਕੇ ਹੁਣ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ।

ਪਿਆਕੜਾਂ ਨੂੰ ਹੁਣ ਚੋਣਾਂ ਵਿੱਚ ਨਹੀਂ ਮਿਲੇਗੀ ਦਾਰੂ!! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਭਰ ਦੇ ਅੰਦਰ ਨਗਰ ਕੌਂਸਲ, ਨਗਰ ਪੰਚਾਇਤ ਤੋਂ ਇਲਾਵਾ ਨਗਰ ਨਿਗਮ ਦੀਆਂ ਚੋਣਾਂ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿਆਸੀ ਪਾਰਟੀਆਂ ਦੇ ਵੱਲੋਂ ਦੱਬ ਕੇ ...

ਚੋਣਾਂ ਵਿੱਚ 'ਸ਼ਰਾਬ ਵਰਤਾਊ-ਵੋਟਾਂ ਪਵਾਉ'!! (ਵਿਅੰਗ)

ਸ਼ਰਾਬ ਦਾ ਚੋਣਾਂ ਨਾਲ ਕਹਿੰਦੇ ਨੇ ਗੂੜ੍ਹਾ ਸਬੰਧ ਐ। ਸ਼ਰਾਬ ਵਰਤਾਓ ਅਤੇ ਵੋਟਾਂ ਪਵਾਉ'! ਇਹ ਨਾਅਰੇ ਤਾਂ ਚੋਣਾਂ ਵਿੱਚ ਨਹੀਂ ਲੱਗਦੇ, ਪਰ ਚੋਣਾਂ ਦੇ ਵਿੱਚ ਪੈੱਗ ਜ਼ਰੂਰ ਚੱਲਦਾ ਐ। ਵੈਸੇ, ਚੋਣਾਂ ਤਾਂ ਬਾਈ ਪੈੱਗ ਲਗਾ ਕੇ, ਹੀ ਨੇਪਰੇ ...