ਗੁਰਿੰਦਰ ਸਿੰਘ ਬਾਜਵਾ ਭਲਕੇ ਹੋਣਗੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ !!!

ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਅਤੇ ਬਾਰਡਰ ਡਿਸਟ੍ਰਿਕ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) 'ਚ ਸ਼ਾਮਲ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਬਾਜਵਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਪਿੰਡ ਧੁੱਪਸੜੀ ਕਾਹਨੂੰਵਾਨ ਰੋਡ ਬਟਾਲਾ ਵਿਖੇ ਪਾਰਟੀ ਪ੍ਰਧਾਨ ਸ੍ਰ ਸੁਖਦੇਵ ਸਿੰਘ ਢੀਂਡਸਾ 8 ਅਗਸਤ ਨੂੰ ਆ ਰਹੇ ਹਨ। ਸ੍ਰ ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਪਾਰਟੀ ਸੂਬੇ ਵਿੱਚ ਇੱਕ ਵੱਡੀ ਧਿਰ ਬਣ ਕੇ ਉੱਭਰੇਗੀ। ਜਿਸ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਨਵੇਂ ਸਮੀਕਰਨ ਬਣਨਗੇ।

ਇਸ ਨਾਲ ਬਾਦਲ ਦਲ ਦੀਆਂ ਸਿੱਖ ਵਿਰੋਧੀਆਂ ਨੀਤੀਆਂ ਅਤੇ ਲੀਡਰਸ਼ਿਪ ਵਿਰੁੱਧ ਪੰਜਾਬ ਵਿੱਚ ਬਣ ਰਹੇ ਮਾਹੌਲ ਨੂੰ ਹੋਰ ਸ਼ਕਤੀ ਮਿਲੇਗੀ। ਇੱਥੇ ਇਹ ਵਰਣਨਯੋਗ ਹੈ ਕਿ ਸ੍ਰ ਬਾਜਵਾ ਨੇ ਜੱਥੇਦਾਰ ਕੁਲਦੀਪ ਸਿੰਘ ਵਡਾਲਾ ਨਾਲ ਮਿਲ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲ੍ਹਵਾਉਣ ਲਈ ਸਾਢੇ 18 ਸਾਲ ਲੰਬਾ ਸੰਘਰਸ਼ ਕੀਤਾ। ਇਹਨਾਂ ਸਾਲਾਂ ਵਿੱਚ ਲਗਾਤਾਰ 226 ਅਰਦਾਸਾ ਕੀਤੀਆਂ ਅਤੇ ਸਮੇਂ-ਸਮੇਂ ਤੇ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਨੂੰ ਮਿਲ ਕੇ ਲਾਂਘਾ ਖੁਲ੍ਹਵਾਉਣ ਲਈ ਮੈਮੋਰੰਡਮ ਦਿੰਦੇ ਰਹੇ ਹਨ। ਜਿਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਵੰਬਰ 2019 ਵਿੱਚ ਭਾਰਤ ਤੇ ਪਾਕਿਸਤਾਨ ਸਰਕਾਰਾਂ ਦੀ ਸਹਿਮਤੀ ਨਾਲ ਇਸ ਲਾਂਘੇ ਦਾ ਖੁੱਲਣਾ ਸਿੱਖ ਪੰਥ ਦੀ ਇੱਕ ਵੱਡੀ ਪ੍ਰਾਪਤੀ ਸਮਝੀ ਜਾਂਦੀ ਹੈ।

ਇਸੇ ਤਰ੍ਹਾਂ ਸ੍ਰ ਬਾਜਵਾ ਦਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਜ਼ੋਨ ਇੰਚਾਰਜ ਅਤੇ ਗੁਰਦਾਸਪੁਰ ਜ਼ੋਨ ਦੇ ਆਬਜ਼ਰਵਰ ਰਹਿਣ ਤੋਂ ਬਾਅਦ ਆਪਣਾ ਪੰਜਾਬ ਪਾਰਟੀ ਵਿੱਚ ਵੀ ਵੱਡਾ ਯੋਗਦਾਨ ਰਿਹਾ ਹੈ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਅਤੇ ਹਲਕਾ ਬਟਾਲਾ ਤੋਂ ਐਮਐਲਏ ਦੀ ਚੋਣ ਵੀ ਲੜ ਚੁੱਕੇ ਹਨ। ਸ੍ਰ ਬਾਜਵਾ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਰਾਜਨੀਤਿਕ ਅਤੇ ਧਾਰਮਿਕ ਖੇਤਰ 'ਚ ਪੂਰੀ ਸਰਗਰਮੀ ਨਾਲ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਸਮੇਂ-ਸਮੇਂ ਤੇ ਲੋਕ ਮੁੱਦਿਆਂ ਨੂੰ ਲੈ ਕੇ ਦੋਵੇਂ ਪਾਰਟੀਆਂ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਰਾਜ ਵੇਲੇ ਇਹਨਾਂ ਸਰਕਾਰਾਂ ਦੀਆ ਨੀਤੀਆਂ ਖ਼ਿਲਾਫ਼ ਅਵਾਜ਼ ਉਠਾਉਂਦੇ ਰਹੇ ਹਨ।

ਲੰਬੇ ਸਮੇਂ ਤੋਂ ਬਾਜਵਾ ਵੱਲੋਂ ਮਾਝੇ ਦੀ ਸਿਆਸਤ ਵਿੱਚ ਵੱਡਾ ਰੋਲ ਨਿਭਾਇਆ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਅਤੇ ਪੰਥਕ ਰਾਜਨੀਤੀ ਵਿੱਚ ਸ੍ਰ ਬਾਜਵਾ ਇੱਕ ਜਾਣਿਆ ਪਛਾਣਿਆ ਚਿਹਰਾ ਬਣਾ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਵਿੱਚ ਬਾਜਵਾ ਤੇ ਉਨ੍ਹਾਂ ਦੇ ਸਾਥੀਆ ਦੀ ਸ਼ਮੂਲੀਅਤ ਨਾਲ ਮਾਝੇ ਅਤੇ ਪੰਥਕ ਰਾਜਨੀਤੀ ਵਿੱਚ ਨਵੇਂ ਸਮੀਕਰਨ ਬਣ ਸਕਦੇ ਹਨ। ਜਿਸ ਨਾਲ ਇਸ ਦਲ ਦੀ ਵੱਡੀ ਧਿਰ ਬਣ ਕੇ ਉੱਭਰਨ ਦੀ ਸੰਭਾਵਨਾ ਬਣ ਰਹੀ ਹੈ।

ਖ਼ੁਲਾਸਾ: 2022-ਚੋਣਾਂ ਵਿੱਚ ਅਕਾਲੀ ਦਲ-'ਬੀ' ਨਾਲ ਕਰੂ ਗੱਠਜੋੜ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਤੋਂ ਆਪਣੀ ਪੱਤ ਬਚਾਉਣ ਵਾਸਤੇ ਅਕਾਲੀ ਦਲ ਨੇ ਭਾਜਪਾ ਦੇ ਨਾਲੋਂ 2020 ਦੇ ਵਿੱਚ ਗੱਠਜੋੜ ਤੋੜ ਲਿਆ ਸੀ। ਇਸ ਵੇਲੇ ਬੇਸ਼ੱਕ ਅਕਾਲੀ, ...

ਆਖ਼ਰ ਅਕਾਲੀ ਦਲ ਨੂੰ ਵੀ ਕਿਸਾਨਾਂ ਦਾ ਚੇਤਾ ਆਇਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਭਾਰਤ ਵਿੱਚ ਕਿਸਾਨਾਂ ਨੇ ਅੱਜ ਕਾਲਾ ਦਿਵਸ ਮਨਾਇਆ। ਭਾਜਪਾ ਨੂੰ ਛੱਡ ਕੇ ਤਕਰੀਬਨ ਹੀ ਸਾਰੀਆਂ ਪਾਰਟੀਆਂ ਨੇ ਵੋਟ ਬੈਂਕ ਖ਼ਾਤਰ ਕਿਸਾਨਾਂ ਦੇ ਨਾਲ ਖੜ੍ਹਨ ਦਾ ਦਾਅਵਾ ਕੀਤਾ ਅਤੇ ...

ਅਕਾਲੀ ਦਲ ਨੂੰ ਏਨੀ ਕਾਹਲ਼ੀ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਵਿਧਾਨ ਸਭਾ ਚੋਣਾਂ 2022 ਵਿੱਚ ਪੂਰਾ ਇੱਕ ਸਾਲ ਹਾਲੇ ਬਾਕੀ ਬਚਿਆ ਪਿਆ ਹੈ, ਪਰ ਚੋਣਾਂ ਤੋਂ ਪਹਿਲੋਂ ਹੀ ਅਕਾਲੀ ਦਲ ਨੇ ਤਿਆਰੀ ਖਿੱਚਣੀ ਸ਼ੁਰੂ ਕਰ ਦਿੱਤੀ ਹੈ। ਬੇਸ਼ੱਕ ਹੋਰ ਸਿਆਸੀ ਪਾਰਟੀਆਂ ਵੀ ਪੂਰੀ ਵਾਹ ਲਗਾ ...

ਪ੍ਰਤਾਪ ਬਾਜਵਾ ਦਾ ਜਾਖੜ ਤੇ ਤਿੱਖਾ ਹਮਲਾ, ਕਿਹਾ ਜਾਖੜ ਦੀਆਂ ਲੱਤਾਂ ਵਿੱਚ ਨਹੀਂ ਜਾਨ !!!

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ, ਮੌਜੂਦਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਜੋ ਅੱਜ ਬਟਾਲਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਆਏ ਸਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਤੇ ਤਿੱਖਾ ਸਿਆਸੀ ਹਮਲਾ ਕੀਤਾ। ...

'ਹੁਨਰ ਸੇ ਰੋਜ਼ਗਾਰ ਤੱਕ' ਸਕੀਮ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਇਆ ਜਾਵੇਗਾ: ਚੇਅਰਮੈਨ ਬਾਜਵਾ

ਕੋਵਿਡ-19 ਮਹਾਂਮਾਰੀ ਨੂੰ ਠੱਲ੍ਹ ਪਾਉਣ ਉਪਰੰਤ ਸੈਰ-ਸਪਾਟਾ ਅਤੇ ਪ੍ਰਾਹੁਣਾਚਾਰੀ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਇੱਛੁਕ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਵੱਲੋਂ ਮੁਫ਼ਤ ਟ੍ਰੇਨਿੰਗ ਅਤੇ ਹੁਨਰ ਵਿਕਾਸ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ...

ਦੁੱਧ, ਮੀਟ ਅਤੇ ਪਸ਼ੂ ਆਹਾਰ ਦੇ ਕਾਰਖ਼ਾਨੇ ਲਾਉਣ ਵਾਲਿਆਂ ਨੂੰ ਵਿਆਜ ਦਰ 'ਤੇ 3 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ: ਤ੍ਰਿਪਤ ਬਾਜਵਾ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਰਵਾਇਤੀ ਖੇਤੀਬਾੜੀ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਵੱਖ-ਵੱਖ ਸਕੀਮਾਂ ਸਮੇਂ-ਸਮੇਂ 'ਤੇ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੂਬੇ ਵਿੱਚ ਸਹਾਇਕ ਧੰਦਿਆਂ ਨੂੰ ਵਿਕਸਤ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ...

ਪੁਲਾਂ ਦੇ ਬਣਨ ਨਾਲ ਬਟਾਲਾ ਦੀ ਟ੍ਰੈਫ਼ਿਕ ਸਮੱਸਿਆ ਦਾ ਹੋਵੇਗਾ ਹੱਲ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਲਈ 7.21 ਕਰੋੜ ਰੁਪਏ ਦੀ ਲਾਗਤ ਨਾਲ ਹੰਸਲੀ ਨਾਲੇ ਉੱਪਰ ਤਿੰਨ ਨਵੇਂ ਹਾਈ ਲੈਵਲ ਪੁਲ ਮਨਜ਼ੂਰ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਪੁਲ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਜਦਕਿ ਸਿਟੀ ਰੋਡ ਵਾਲੇ ਪੁਲ ਦਾ ਕੰਮ ਜਾਰੀ ਹੈ। ...

ਢੀਂਡਸਾ ਧੜੇ ਵੱਲੋਂ ਬਾਦਲ ਧੜੇ ਨੂੰ ਖੋਰਾ ਲਾਉਣਾ ਲਗਾਤਾਰ ਜਾਰੀ, ਇੱਕ ਹੋਰ ਸਾਬਕਾ ਵਿਧਾਇਕ ਵੱਲੋਂ ਪੱਲਾ ਫੜਨ ਦੀ ਤਿਆਰੀ

ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋ ਕੇ ਆਪਣਾ ਅਲੱਗ ਧੜਾ ਬਣਾਉਣ ਵਾਲੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲ ਧੜੇ ਨੂੰ ਲਗਾਤਾਰ ਖੋਰਾ ਲਾਉਣਾ ਜਾਰੀ ਹੈ। ...

ਡੇਰਾ ਪ੍ਰੇਮੀ ਵੀਰਪਾਲ ਕੌਰ ਖ਼ਿਲਾਫ਼ ਅਕਾਲੀਆਂ ਨੇ ਮੁਕਤਸਰ ਵਿੱਚ ਦਿੱਤਾ ਮੰਗ ਪੱਤਰ

ਡੇਰਾ ਸਿਰਸਾ ਪ੍ਰੇਮੀ ਵੀਰਪਾਲ ਕੌਰ ਖ਼ਿਲਾਫ਼ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਸ਼ਿਕਾਇਤ ਦੇ ਬਾਅਦ ਮੁਕਤਸਰ ਵਿੱਚ ਵੀ ਅਕਾਲੀ ਆਗੂਆਂ ਨੇ ਪੁਲਿਸ ਨੂੰ ਮੰਗ ਪੱਤਰ ਦਿੱਤਾ ਹੈ। ...

ਐਕਟ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਆਹਮੋ ਸਾਹਮਣੇ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਸੱਤਾ 'ਤੇ ਕਾਬਜ਼ ਪਾਰਟੀ ਅਤੇ ਵਿਰੋਧੀ ਪਾਰਟੀਆਂ ਦਾ ਅੰਕੜਾ ਛੱਤੀ ਦਾ ਰਹਿੰਦਾ ਹੈ ਅਤੇ ਪਾਰਟੀਆਂ ਇੱਕ-ਦੂਜੇ 'ਤੇ ਹਮਲਾ ਕਰਨ ਦੀ ਤਾਕ 'ਚ ਹੀ ਰਹਿੰਦੀਆਂ ਹਨ, ਅਜਿਹਾ ਮੌਕਾ ਹੁਣ ਮੁੜ ਅਕਾਲੀ ਦਲ ਅਤੇ ਕਾਂਗਰਸ ਕੋਲ ਆ ਗਿਆ ਹੈ। ...