ਦੁੱਧ, ਮੀਟ ਅਤੇ ਪਸ਼ੂ ਆਹਾਰ ਦੇ ਕਾਰਖ਼ਾਨੇ ਲਾਉਣ ਵਾਲਿਆਂ ਨੂੰ ਵਿਆਜ ਦਰ 'ਤੇ 3 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ: ਤ੍ਰਿਪਤ ਬਾਜਵਾ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਰਵਾਇਤੀ ਖੇਤੀਬਾੜੀ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਵੱਖ-ਵੱਖ ਸਕੀਮਾਂ ਸਮੇਂ-ਸਮੇਂ 'ਤੇ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੂਬੇ ਵਿੱਚ ਸਹਾਇਕ ਧੰਦਿਆਂ ਨੂੰ ਵਿਕਸਤ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਵਿਭਾਗ ਦੇ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਿ ਦੱਸਿਆ ਕਿ ਸਰਕਾਰ ਨੇ ਦੁੱਧ ਪਦਾਰਥ, ਮੀਟ, ਕੈਟਲ ਫੀਡ ਦੀ ਕੁਆਲਿਟੀ ਵਧਾਉਣ, ਸਾਂਭ ਸੰਭਾਲ ਅਤੇ ਵਧੀਆ ਮੰਡੀਕਰਨ ਲਈ ਨਵੇਂ ਉੱਦਮੀਆਂ, ਕੰਪਨੀਆਂ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਲਈ ਇੱਕ ਨਵੀਂ ਸਕੀਮ ਲਾਗੂ ਕੀਤੀ ਹੈ, ਜਿਸ ਦੇ ਤਹਿਤ ਦੁੱਧ ਤੋਂ ਦੁੱਧ ਪਦਾਰਥ, ਮੀਟ, ਕੈਟਲ ਫੀਡ ਅਤੇ ਸਾਈਲੇਜ਼ ਦੇ ਕਾਰਖ਼ਾਨੇ/ਪਲਾਂਟ ਲਗਾਉਣ ਲਈ ਵਿਆਜ ਦਰ 'ਤੇ 3 ਫ਼ੀਸਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ 15 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਪੂਰੇ ਦੇਸ਼ ਵਿੱਚ 3 ਫ਼ੀਸਦੀ ਵਿਆਜ ਦੀ ਸਬਸਿਡੀ ਦੇਣ ਲਈ ਲਈ ਰੱਖੀ ਗਈ ਹੈ ਅਤੇ ਇਹ ਸਕੀਮ ਤਿੰਨ ਸਾਲ ਲਈ ਚਾਲੂ ਰਹੇਗੀ।

ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਇਹ ਆਮ ਦੇਖਿਆ ਗਿਆ ਹੈ ਕਿ ਕਿਸਾਨ ਸਹਾਇਕ ਧੰਦੇ ਅਪਣਾ ਕੇ ਵਧੀਆ ਉਪਜ ਤਾਂ ਲੈ ਰਹੇ ਹਨ, ਪਰ ਇਨ੍ਹਾਂ ਤੋਂ ਉਤਪਾਦ ਤਿਆਰ ਕਰਨਾ, ਉਨ੍ਹਾਂ ਦੀ ਵਧੀਆ ਸਾਂਭ ਸੰਭਾਲ ਅਤੇ ਮਿਆਰੀ ਮੰਡੀਕਰਨ ਦੀ ਵਧੇਰੇ ਲੋੜ ਹੈ ਤਾਂ ਜੋ ਕੁਆਲਿਟੀ ਦੇ ਉਤਪਾਦ ਖਪਤਕਾਰ ਤੱਕ ਪਹੁੰਚਾਏ ਜਾ ਸਕਣ। ਉਨ੍ਹਾਂ ਨਾਲ ਹੀ ਦੱਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਸੂਬੇ ਵਿੱਚ ਉਦਯੋਗ ਸਥਾਪਤ ਹੋਣਗੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਖਪਤਕਾਰਾਂ ਨੂੰ ਸੂਬੇ ਵਿੱਚ ਹੀ ਤਿਆਰ ਕੀਤੇ ਹੋਏ ਕੁਆਲਿਟੀ ਪਦਾਰਥ ਮਿਲਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਪੀੜੀ ਦੀਆਂ ਖਾਣ ਪੀਣ ਦੀਆਂ ਆਦਤਾਂ ਬਦਲਣ ਕਰਕੇ ਹੁਣ ਨਿਰੋਲ ਘਿਓ ਅਤੇ ਪਾਊਡਰ ਬਣਾਉਣ ਦੇ ਕਾਰਖ਼ਾਨਿਆਂ ਨਾਲੋਂ ਵੱਖ-ਵੱਖ ਤਰ੍ਹਾਂ ਦੇ ਪਨੀਰ ਅਤੇ ਚੀਜ਼, ਯੋਗਹਰਟ, ਸੁਗੰਧਿਤ ਦੁੱਧ, ਆਈਸਕ੍ਰੀਮ ਅਤੇ ਸਿਹਤ ਵਧਾਉਣ ਵਾਲੇ ਪਦਾਰਥਾਂ ਦੀ ਮੰਗ ਵੱਧ ਰਹੀ ਹੈ। ਇਸੇ ਤਰ੍ਹਾਂ ਮੀਟ ਤੇ ਮੀਟ ਦੇ ਵੱਖ-ਵੱਖ ਉਤਪਾਦ ਬਣਾ ਕੇ ਵਧਦੀ ਆਬਾਦੀ ਦੀ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਸ. ਬਾਜਵਾ ਨੇ ਦੱਸਿਆ ਕਿ ਪੰਜਾਬ ਵਿੱਚ ਸਿਰਫ਼ 30% ਦੁੱਧ ਸੰਗਠਿਤ ਖੇਤਰ ਦੇ ਕਾਰਖ਼ਾਨਿਆਂ ਵੱਲੋਂ ਖ਼ਰੀਦਿਆ ਜਾਂਦਾ ਹੈ, ਬਾਕੀ ਦੁੱਧ ਦੋਧੀਆਂ, ਸ਼ਹਿਰੀ ਕਰੀਮਰੀਆਂ, ਹਲਵਾਈਆਂ, ਰੈਸਟੋਰੈਂਟਾਂ ਅਤੇ ਕੈਟਰਿੰਗ ਕਰਨ ਵਾਲੇ ਕੈਟਰਰਜ਼ ਵੱਲੋਂ ਖ਼ਰੀਦਿਆ ਜਾਂਦਾ ਹੈ। ਰੋਜ਼ਾਨਾ ਦੁੱਧ ਖ਼ਰੀਦਣ ਨਾਲੋਂ ਹੁਣ ਖਪਤਕਾਰ ਭਰੋਸੇਯੋਗ ਕੰਪਨੀਆਂ ਦੇ ਲੰਮੇ ਸਮੇਂ ਤੱਕ ਰੱਖੇ ਜਾਣ ਵਾਲੇ ਦੁੱਧ ਅਲਟਰਾ ਹੀਟ ਟਰੀਟਡ ਮਿਲਕ (ਯੂ.ਐਚ.ਟੀ) ਨੂੰ ਤਰਜੀਹ ਦੇਣ ਲੱਗੇ ਹਨ। ਪਰ ਪੰਜਾਬ ਵਿੱਚ ਮਿਲਕਫੈਡ ਨੂੰ ਛੱਡ ਕੇ ਕੋਈ ਅਜਿਹਾ ਕਾਰਖ਼ਾਨਾ ਨਹੀਂ ਹੈ ਜੋ ਇਹ ਦੁੱਧ ਤਿਆਰ ਕਰਕੇ ਵੇਚਦਾ ਹੋਵੇ। ਇਸ ਲਈ ਦੁੱਧ ਅਤੇ ਹੋਰਨਾਂ ਪਦਾਰਥਾਂ ਦੀ ਵਿਭਿੰਨਤਾ ਲਈ ਇਸ ਸਕੀਮ ਤੋਂ ਲਾਭ ਲੈਣ ਦਾ ਸੁਨਹਿਰੀ ਮੌਕਾ ਹੈ।

ਜੇਕਰ ਤੁਸੀਂ ਪੈਟਰੋਲ 100 ਰੁਪਏ ਕਰ ਸਕਦੇ ਹੋ ਤਾਂ, ਅਸੀਂ ਦੁੱਧ ਕਿਉਂ ਨਹੀਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੈਟਰੋਲ ਦੇ ਭਾਅ ਇਸ ਵੇਲੇ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ 100 ਰੁਪਏ ਨੂੰ ਪਾਰ ਚੁੱਕੇ ਹਨ, ਜਦੋਂਕਿ ਡੀਜ਼ਲ ਦਾ ਭਾਅ 90 ਰੁਪਏ ਤੋਂ ਪਾਰ ਹੋ ਚੁੱਕਿਆ ਹੈ। ਗੈਸ ਦੇ ਭਾਅ ਵੀ ਅਸਮਾਨ ਨੂੰ ਛੂਹ ਰਹੇ ਹਨ, ਜਦੋਂਕਿ ਹੋਰ ...

ਠੰਡੇ ਦੁੱਧ ਨੂੰ ਫ਼ੂਕਾਂ ਮਾਰਨ ਜੋਗੇ ਨੇ ਸਾਡੇ ਲੀਡਰ!! (ਨਿਊਜ਼ਨੰਬਰ ਖ਼ਾਸ ਖ਼ਬਰ)

ਹਰ ਲੀਡਰ ਸਮੇਂ ਸਮੇਂ 'ਤੇ ਅੱਗ ਲਾਓ ਬਿਆਨ ਤਾਂ ਦੇ ਦਿੰਦਾ ਹੈ, ਪਰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਨਹੀਂ ਵੇਹਦਾ ਕਿ, ਥੱਲੇ ਕੀ ਹੋ ਰਿਹਾ ਹੈ? ਹਰ ਲੀਡਰ ਸੁਰਖ਼ੀਆਂ ਦਾ ਭੁੱਖਾ ਹੁੰਦਾ ਹੈ। ਸੁਰਖ਼ੀ ਮਿਲਦੀ ਰਹੇ ਤਾਂ, ਸਭ ਲੀਡਰ ...

ਜੇ ਬਾਹਲੀ ਤਿੜ ਫਿੜ ਕੀਤੀ ਤਾਂ, ਦੁੱਧ ਤੇ ਸਬਜ਼ੀਆਂ 'ਸਟਾਪ'! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੇ ਸਿੰਘਾਸਣ 'ਤੇ ਬਿਰਾਜਮਾਨ ਹਾਕਮਾਂ ਨੂੰ ਨਹੀਂ ਪਤਾ ਕਿ ਪੰਜਾਬ ਦੇ ਕਿਸਾਨ ਕਿੰਨੀ ਮਿਹਨਤ ਦੇ ਨਾਲ ਸਬਜ਼ੀਆਂ, ਕਣਕ, ਚੌਲ ਅਤੇ ਦੁੱਧ ਪੈਦਾ ਪੈਦਾ ਕਰਦੇ ਹਨ। ਦਿੱਲੀ ਵਾਲਿਆਂ ਤੋਂ ਇਲਾਵਾ ਹੋਰਨਾਂ ਵੱਡੇ ਸ਼ਹਿਰੀ ਲੋਕਾਂ ...

ਮਿਸ਼ਨ ਫ਼ਤਿਹ ਦੇ ਨਾਲ ਸੂਬੇ ਵਿੱਚ ਵਿਕਾਸ ਦੀ ਗਤੀ ਨੂੰ ਕੀਤਾ ਜਾਵੇਗਾ ਹੋਰ ਤੇਜ਼- ਤ੍ਰਿਪਤ ਬਾਜਵਾ

ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਚਲਾਏ ਜਾ ਰਹੇ ‘ਮਿਸ਼ਨ ਫ਼ਤਿਹ’ ਦੇ ਨਾਲ-ਨਾਲ ਸੂਬੇ ਦੇ ਵਿਕਾਸ ਨੂੰ ਵੀ ਲੀਹੇ ਚਾੜ੍ਹਿਆ ਜਾ ਰਿਹਾ ਹੈ। ...

ਪੰਜਾਬ ਸਰਕਾਰ ਦਾ 'ਮਿਸ਼ਨ ਫ਼ਤਿਹ' ਪਾਵੇਗਾ ਕੋਰੋਨਾ ਵਾਇਰਸ ਨੂੰ ਮਾਤ- ਤ੍ਰਿਪਤ ਬਾਜਵਾ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਜੰਗ ਨੂੰ ਸੂਬੇ ਭਰ ਵਿੱਚ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਸ਼ੁਰੂ ਕੀਤੇ ‘ਮਿਸ਼ਨ ਫ਼ਤਿਹ’ ਦੇ ਹਾਂ ਪੱਖੀ ਨਤੀਜੇ ਨਿਕਲਣਗੇ ਅਤੇ ਜਲਦੀ ਹੀ ਸਾਡਾ ਸੂਬਾ ਪੰਜਾਬ ਕੋਰੋਨਾ ਦੀ ਜੰਗ ਵਿੱਚ ਜੇਤੂ ਹੋ ਕੇ ਨਿਕਲੇਗਾ। ...

ਪੰਜਾਬ ਸਟੇਟ ਵੈਟਨਰੀ ਅਫ਼ਸਰ ਐਸੋਸੀਏਸ਼ਨ ਵੱਲੋਂ ਇਤਿਹਾਸਕ ਫੈਸਲੇ ਲਈ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦਾ ਧੰਨਵਾਦ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ, ਪਸ਼ੂਆਂ ਦੀ ਨਸਲ ਸੁਧਾਰ ਅਤੇ ਦੁੱਧ ਦੀ ਪੈਦਾਵਾਰ ਵਧਾਉਣ ਹਿੱਤ ਇਤਿਹਾਸਕ ਕਦਮ ਚੁੱਕਦਿਆਂ ਮਸਨੂਈ ਗਰਭਦਾਨ ਦੀ ਪਰਚੀ ਫੀਸ ਵਿੱਚ ਭਾਰੀ ਕਟੌਤੀ ਕਰਨ ਦੇ ਫੈਸਲੇ ਦਾ ਪੰਜਾਬ ਸਟੇਟ ਵੈਟਨਰੀ ਅਫ਼ਸਰ ਐਸੋਸੀਏਸ਼ਨ ਨੇ ਸਵਾਗਤ ਕਰਦਿਆਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ...

ਦੁੱਧ ਅਤੇ ਪਸ਼ੂਆਂ ਦੀ ਮਹੱਤਤਾ ਸਬੰਧੀ ਡੇਅਰੀ ਵਿਕਾਸ ਅਧਿਕਾਰੀਆਂ ਨੇ ਦੁੱਧ ਉਤਪਾਦਕਾਂ ਨੂੰ ਕੀਤਾ ਜਾਗਰੂਕ

ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਧੰਦਾ ਅਪਣਾ ਕੇ ਪਸ਼ੂਆਂ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਡੇਅਰੀ ਵਿਕਾਸ ਵਿਭਾਗ ਵੱਲੋਂ ਨਜ਼ਦੀਕੀ ਪਿੰਡ ਕਿਸ਼ਨਗੜ 'ਚ ਦੁੱਧ ਉਤਪਾਦਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ...

ਪੰਜਾਬ ਸਰਕਾਰ 5 ਅਤੇ 6 ਦਸੰਬਰ ਨੂੰ ਮੋਹਾਲੀ ਵਿਖੇ ਕਰਾਏਗੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019: ਤ੍ਰਿਪਤ ਬਾਜਵਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਬਣਾਏ ਨਿਵੇਸ਼ ਪੱਖੀ ਮਾਹੌਲ ਸਦਕਾ ਪੰਜਾਬ ਇਸ ਵੇਲੇ ਉਦਯੋਗਿਕ ਖੇਤਰ ਵਿੱਚ ਮੋਹਰੀ ਬਣਨ ਦੀ ਰਾਹ ਉੱਤੇ ਹੈ ਅਤੇ 5 ਤੇ 6 ਦਸੰਬਰ ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ, ਮੁਹਾਲੀ ਵਿਖੇ ਕਰਵਾਇਆ ਜਾ ਰਿਹਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਇਸ ਰਾਹ ਵਿੱਚ ਅਹਿਮ ਰੋਲ ਨਿਭਾਏਗਾ। ...

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਤਕੋਹਾ ਵਿਖੇ ਖੇਡ ਮੇਲਾ ਕਰਵਾਇਆ, ਪੇਂਡੂ ਵਿਕਾਸ ਮੰਤਰੀ ਤ੍ਰਿਪਤ ਬਾਜਵਾ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ

ਨਜ਼ਦੀਕੀ ਪਿੰਡ ਸਤਕੋਹਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ...

ਡੇਅਰੀ ਵਿਭਾਗ ਨੇ ਕੀਤੀ ਦੁੱਧ ਦੇ 29 ਸੈਂਪਲਾਂ ਦੀ ਜਾਂਚ, 9 'ਚ ਪਾਈ ਗਈ ਪਾਣੀ ਦੀ ਮਿਲਾਵਟ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਮੰਡੀ ਗੋਬਿੰਦਗੜ ਸ਼ਹਿਰ ਦੇ ਪ੍ਰੇਮ ਨਗਰ ਇਲਾਕੇ 'ਚ ਦੁੱਧ ਖਪਤਕਾਰ ਜਾਗਰੂਕਤਾ ਪ੍ਰੋਗ੍ਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਇਲਾਕਾ ਕੌਂਸਲਰ ਪ੍ਰਦੀਪ ਕੁਮਾਰ ਨੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਦਾ ਉਦਘਾਟਨ ਕੀਤਾ। ...

ਤ੍ਰਿਪਤ ਬਾਜਵਾ ਨੇ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਦਾ ਲਿਆ ਜਾਇਜ਼ਾ

ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਬਟਾਲਾ ਦੇ ਬੇਰਿੰਗ ਕਾਲਜ ਸਥਿਤ ਸਰਕਾਰ-ਏ-ਖ਼ਾਲਸਾ ਦੇ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਦਾ ਦੌਰਾ ਕੀਤਾ ਅਤੇ ਸਿੱਖ ਰਾਜ ਦੀ ਇਸ ਇਤਿਹਾਸਕ ਇਮਾਰਤ ਨੂੰ ਦੇਖਿਆ। ...

ਨਸਲ ਪ੍ਰਦਰਸ਼ਨੀ ਅਤੇ ਦੁੱਧ ਚੁਆਈ ਦੇ ਮੁਕਾਬਲਿਆਂ ਦੀ ਤਿਆਰੀ ਦਾ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਲਿਆ ਜਾਇਜ਼ਾ

ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਢੀਂਗਾਵਾਲੀ ਵਿੱਚ ਸਾਹੀਵਾਲ ਪਸ਼ੂਆਂ ਦੀ ਨਸਲ ਪ੍ਰਦਰਸ਼ਨੀ ਅਤੇ ਦੁੱਧ ਚੁਆਈ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ...

ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਅਧਿਕਾਰੀਆਂ ਨੇ ਵਿਗਿਆਨਕ ਤਕਨੀਕਾਂ ਅਪਣਾਉਣ ਸਬੰਧੀ ਕੀਤਾ ਜਾਗਰੂਕ

ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦਾ ਧੰਦਾ ਵਿਗਿਆਨਕ ਢੰਗ ਨਾਲ ਚਲਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਡੇਅਰੀ ਵਿਕਾਸ ਵਿਭਾਗ ਵੱਲੋਂ ਬਲਾਕ ਬਸੀ ਪਠਾਣਾਂ ਦੇ ਪਿੰਡ ਖਾਲਸਪੁਰ ਵਿਖੇ ਇੱਕ ਰੋਜਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ 'ਚ ਦੁੱਧ ਉਤਪਾਦਕਾਂ ਨੇ ਭਾਗ ਲਿਆ। ...

ਵਧੇਰੇ ਦੁੱਧ ਉਤਪਾਦਨ ਲਈ ਨਸਲ ਸੁਧਾਰ ਜ਼ਰੂਰੀ: ਡੇਅਰੀ ਬੋਰਡ

ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ, ਡੇਅਰੀ ਕਿਸਾਨਾਂ ਨੂੰ ਸਮੇਂ ਦਾ ਹਾਣੀ ਅਤੇ ਤਕਨੀਕੀ ਗਿਆਨ ਦੇਣ ਲਈ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ...

ਦੁੱਧ ਦੇ ਸੈਂਪਲਾਂ ਦੀ ਜਾਂਚ 'ਚ 36 ਸੈਂਪਲਾਂ ਵਿੱਚੋਂ 8 'ਚ ਪਾਈ ਗਈ ਪਾਣੀ ਦੀ ਮਿਲਾਵਟ

ਲੋਕਾਂ ਨੂੰ ਖਾਣ-ਪੀਣ ਵਾਲੀਆਂ ਮਿਆਰੀ ਅਤੇ ਮਿਲਾਵਟ ਰਹਿਤ ਵਸਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਚਲਾਈ ਜਾ ਰਹੀ ਹੈ। ...

ਡੇਅਰੀ ਉੱਦਮ ਸਿਖਲਾਈ ਦੇ ਤੀਜੇ ਬੈਚ ਦੀ ਕਾਊਂਸਲਿੰਗ 16 ਸਤੰਬਰ ਨੂੰ ਹੋਵੇਗੀ - ਡਿਪਟੀ ਡਾਇਰੈਕਟਰ

ਡੇਅਰੀ ਉਦਯੋਗ ਦੀ ਸ਼ੁਰੂਆਤ ਕਰਨ ਦੇ ਇੱਛੁਕ ਵਿਅਕਤੀਆਂ ਨੂੰ ਡੇਅਰੀ ਦੀ ਸਿਖਲਾਈ ਦੇਣ ਸਬੰਧੀ ਤੀਜੇ ਬੈਚ ਦੀ ਕਾਊਂਸਲਿੰਗ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੇਂਦਰ, ਬੀਜਾ (ਖੰਨਾ) ਅਤੇ ਚਤਾਮਲੀ (ਰੂਪਨਗਰ) ਵਿਖੇ 16 ਸਤੰਬਰ ਨੂੰ ਸਵੇਰੇ 10 ਵਜੇ ਕੀਤੀ ਜਾਵੇਗੀ। ...