ਮਾਲੀਏ ਦੀ ਘਾਟ ਦੇ ਚੱਲਦੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਰੁਕੀ

Last Updated: Aug 04 2020 16:48
Reading time: 0 mins, 40 secs

ਕੋਰੋਨਾ ਵਾਇਰਸ ਕਾਰਨ ਮੰਦੀ ਨਾਲ ਜੂਝ ਰਹੀ ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੀ ਤਨਖਾਹ ਤੇ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਪੱਕੇ ਮੁਲਾਜ਼ਮਾਂ ਵਿੱਚੋਂ ਸਿਰਫ ਦਰਜਾ 4 ਕਰਮਚਾਰੀਆਂ ਦੀ ਤਨਖਾਹ ਤੋਂ ਬਿਨ੍ਹਾਂ ਬਾਕੀ ਸਭ ਦੀ ਤਨਖਾਹ ਰੋਕ ਦਿੱਤੀ ਗਈ ਹੈ। ਪੰਜਾਬ ਸਰਕਾਰ ਵਿੱਤ ਵਿਭਾਗ ਅਨੁਸਾਰ ਸੂਬੇ ਦੇ ਕਰਮਚਾਰੀਆਂ ਦੀਆਂ ਤਨਖਾਹ ਦੇ ਰੂਪ ਵਿੱਚ ਹਰ ਮਹੀਨੇ 2300 ਕਰੋੜ ਤੋਂ ਵੱਧ ਰਕਮ ਜਾਂਦੀ ਹੈ ਪਰ ਬੀਤੇ ਤਿੰਨ-ਚਾਰ ਮਹੀਨੇ ਤੋਂ ਮਹਾਂਮਾਰੀ ਦੇ ਚੱਲਦੇ ਮਾਲੀਏ ਵਿੱਚ ਆਈ ਕਮੀ ਕਾਰਨ ਸਰਕਾਰ ਕੋਲ ਫੰਡਾਂ ਦੀ ਘਾਟ ਹੋ ਗਈ ਹੈ। ਸਰਕਾਰ ਵੱਲੋਂ ਮੁਲਾਜ਼ਮਾਂ ਦੀ ਤਨਖਾਹਾਂ ਨੂੰ ਰੋਕ ਕੇ ਪੈਸੇ ਆਉਣ ਤੇ ਲੜੀਵਾਰ ਤਰੀਕੇ ਨਾਲ ਵੰਡਣ ਦੀ ਯੋਜਨਾ ਬਣਾਈ ਗਈ ਹੈ। ਸੂਬਾ ਸਰਕਾਰ ਅਨੁਸਾਰ ਉਨ੍ਹਾਂ ਨੂੰ ਬੀਤੇ ਤਿੰਨ ਮਹੀਨੇ ਤੋਂ ਕੇਂਦਰ ਸਰਕਾਰ ਕੋਲੋਂ ਆਪਣੇ ਜੀ.ਐੱਸ.ਟੀ. ਦਾ ਹਿੱਸਾ ਵੀ ਨਹੀਂ ਮਿਲਿਆ ਹੈ ਜੋ ਕਿ ਪ੍ਰਤੀ ਮਹੀਨਾ ਕਰੀਬ 850 ਕਰੋੜ ਬਣਦਾ ਹੈ।