ਲੋਕਾਂ ਦੀ ਸੈਰਗਾਹ ਲਈ ਸਰਹਿੰਦ ਸ਼ਹਿਰ 'ਚ ਬਣਾਇਆ ਗਿਆ ਸਾਢੇ ਤਿੰਨ ਏਕੜ 'ਚ ਵੱਡਾ ਪਾਰਕ

ਮੌਜੂਦਾ ਦੌਰ 'ਚ ਇਨਸਾਨ ਵੱਲੋਂ ਆਪਣੀਆਂ ਨਿਜੀ ਜ਼ਰੂਰਤਾਂ ਦੀ ਪੂਰਤੀ ਖ਼ਾਤਰ ਕੰਕਰੀਟ ਦੇ ਜੰਗਲ ਬਣਾਏ ਜਾ ਰਹੇ ਹਨ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਕਰਨ ਵਾਲੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਜਦੋਂ ਤੱਕ ਕੱਟੇ ਗਏ ਦਰੱਖਤਾਂ ਦੀ ਥਾਂ ਤੇ ਉਸ ਤੋਂ ਵੀ ਜ਼ਿਆਦਾ ਬੂਟੇ ਨਹੀਂ ਲਗਾਏ ਜਾਂਦੇ ਤਾਂ ਉਦੋਂ ਤੱਕ ਧਰਤੀ ਤੇ ਅਸਥਿਰਤਾ ਬਣੀ ਰਹੇਗੀ ਅਤੇ ਵਾਤਾਵਰਣ 'ਚ ਬਦਲਾਅ ਆਉਂਦਾ ਰਹੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਹੁਣ ਇਹ ਸਮੇਂ ਦੀ ਜ਼ਰੂਰਤ ਬਣ ਗਿਆ ਹੈ ਕਿ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਲਈ ਪਿੰਡਾਂ ਤੇ ਸ਼ਹਿਰਾਂ 'ਚ ਖਾਲੀ ਪਈਆਂ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਪਾਰਕ ਬਣਾਏ ਜਾਣ ਤਾਂ ਕਿ ਵਾਤਾਵਰਣ ਸਵੱਛ ਤੇ ਪ੍ਰਦੂਸ਼ਣ ਮੁਕਤ ਰਹਿ ਸਕੇ।

ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਰਹਿੰਦ ਸ਼ਹਿਰ ਦੇ ਆਦਰਸ਼ ਨਗਰ 'ਚ ਇਲਾਕਾ ਵਾਸੀਆਂ ਦੀ ਸਹੂਲਤ ਦੇ ਮੱਦੇਨਜ਼ਰ ਕਰੀਬ ਸਾਢੇ 3 ਏਕੜ 'ਚ ਵੱਡਾ ਪਾਰਕ ਬਣਾਇਆ ਗਿਆ ਹੈ। ਇਹ ਪਾਰਕ ਸ਼ਹਿਰ ਦੇ ਹੋਰਨਾਂ ਪਾਰਕਾਂ ਨਾਲੋਂ ਕਾਫ਼ੀ ਵੱਡਾ ਹੈ ਅਤੇ ਇਸ ਵਿੱਚ 300 ਮੀਟਰ ਦਾ ਇੱਕ ਟਰੈਕ ਅਤੇ 400 ਮੀਟਰ ਦੀ ਸੈਰਗਾਹ ਵੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਦੇ ਦੂਸਰੇ ਵਾਰਡਾਂ ਦੇ ਕੌਂਸਲਰ ਵੀ ਇਸੇ ਤਰ੍ਹਾਂ ਦਾ ਹੰਭਲਾ ਮਾਰਨ ਤਾਂ ਸ਼ਹੀਦਾਂ ਦੀ ਪਵਿੱਤਰ ਤੇ ਇਤਿਹਾਸਕ ਨਗਰੀ ਸ਼੍ਰੀ ਫਤਹਿਗੜ ਸਾਹਿਬ ਅਤੇ ਸਰਹਿੰਦ ਦੀ ਧਰਤੀ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਕੁਲਜੀਤ ਨਾਗਰਾ ਵੱਲੋਂ ਇਸ ਪਾਰਕ ਵਿੱਚ ਨੌਜਵਾਨਾਂ ਦੇ ਖੇਡਣ ਲਈ ਓਪਨ ਜਿੰਮ ਦਾ ਨਿਰਮਾਣ ਕਰਵਾਉਣ ਸਬੰਧੀ ਅਖ਼ਤਿਆਰੀ ਕੋਟੇ 'ਚੋਂ ਪੰਜ ਲੱਖ ਰੁਪਏ ਦੀ ਗ੍ਰਾਂਟ ਵੀ ਮੁਹੱਈਆ ਕਰਵਾਈ ਗਈ ਸੀ ਜਿਸ ਨਾਲ ਨੌਜਵਾਨਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੋਵੇ ਅਤੇ ਉੱਥੇ ਹੀ ਨੌਜਵਾਨ ਸਰੀਰਕ ਤੇ ਮਾਨਸਿਕ ਤੌਰ 'ਤੇ ਵੀ ਚੁਸਤ ਦਰੁਸਤ ਬਣੇ ਰਹਿਣ। ਸ਼ਹਿਰ ਦੇ ਇਸ ਵੱਡੇ ਪਾਰਕ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲਦਾਰ ਬੂਟਿਆਂ ਤੋਂ ਇਲਾਵਾ ਕਈ ਤਰ੍ਹਾਂ ਤੇ ਸਜਾਵਟੀ ਬੂਟੇ ਵੀ ਲਗਾਏ ਗਏ ਹਨ ਜੋ ਕਿ ਪਾਰਕ 'ਚ ਸੈਰ ਕਰਨ ਆਉਣ ਵਾਲੇ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ।

ਵਾਰਡ ਦੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਨੇ ਦੱਸਿਆ ਕਿ ਇਸ ਪਾਰਕ ਵਿੱਚ ਫਲਦਾਰ ਤੇ ਫੁੱਲਦਾਰ ਬੂਟੇ ਲਗਾਏ ਗਏ ਹਨ ਅਤੇ ਪਾਰਕ 'ਚ ਕਈ ਤਰ੍ਹਾਂ ਦੇ ਪੰਛੀਆਂ ਦਾ ਰੈਣ ਬਸੇਰਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਵੱਲੋਂ ਵੱਡੀ ਮਾਤਰਾ 'ਚ ਧਰਤੀ ਤੋਂ ਦਰੱਖ਼ਤ ਕੱਟੇ ਜਾਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੀ ਮੁੱਖ ਜ਼ਰੂਰਤ ਹੈ ਕਿ ਵੱਧ ਤੋਂ ਵੱਧ ਦਰਖ਼ਤ ਲਗਾਏ ਜਾਣ ਅਤੇ ਖਾਲੀ ਪਈਆਂ ਥਾਵਾਂ 'ਤੇ ਪਾਰਕ ਬਣਾਏ ਜਾਣ ਤਾਂ ਕਿ ਵਾਤਾਵਰਣ ਪ੍ਰਦੂਸ਼ਣ ਮੁਕਤ ਹੋ ਸਕੇ।

सिख समुदाय के विरूद्ध निरन्तर रची जा रही साजिशों से संगत में विरोध की लहर।।

सिख समुदाय के विरूद्ध केंद्र की बीजेपी सरकार एवम् दिल्ली की आम आदमी पार्टी सरकार द्वारा एक और साज़िश के विरूद्ध दिल्ली की जनता के रोष को देखते हुए डीएसजीपीसी को मजबूरन विरोध में उतरना पड़ा। ...

ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਸਾਹਮਣੇ ਪਾਰਕਿੰਗ ਥਾਂ ਤੇ ਦੁਕਾਨਾਂ ਬਣਾਉਣ ਦਾ ਵਿਧਾਇਕ ਨਾਗਰਾ ਨੇ ਕੀਤਾ ਵਿਰੋਧ

ਸ਼ਹੀਦਾਂ ਦੀ ਪਵਿੱਤਰ ਅਤੇ ਇਤਿਹਾਸਕ ਨਗਰੀ ਫ਼ਤਿਹਗੜ੍ਹ ਸਾਹਿਬ ਸਥਿਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਸਾਹਮਣੇ ਪਾਰਕਿੰਗ ਵਾਲੇ ਸਥਾਨ ਤੇ ਕੁਝ ਵਿਅਕਤੀਆਂ ਵੱਲੋਂ ਬਣਾਈਆਂ ਗਈਆਂ ਦੁਕਾਨਾਂ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨੇ ਸਖ਼ਤ ਵਿਰੋਧ ਜਤਾਇਆ ਹੈ। ...

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲੇ

ਸਿੱਖ ਜਗਤ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ...

लायंस क्लब फगवाड़ा सर्विस ने विवेकानंद पार्क में किया पौधारोपण

लायन डिस्ट्रिक्ट 321-डी में इलेवन स्टार गोल्ड क्लब के तौर पर निवाजी गई लायंस क्लब फगवाड़ा सर्विस की ओर से लायन अध्यक्ष इंद्रजीत सिंह पनेसर की अगुवाई में चाहल नगर स्थित स्वामी विवेकानंद पार्क में पौधारोपण किया गया। ...

ਪਹਿਲੀ ਵਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਕੱਢਿਆ ਗਿਆ ਨਗਰ ਕੀਰਤਨ

ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ 72 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਦਸ਼ਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਏਨੇ ਵੱਡੇ ਪੱਧਰ ਤੇ ਮਨਾਇਆ ਗਿਆ ਸੀ। ...

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਫ਼ਿਰੋਜ਼ਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ !!!

ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿਖੇ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ...

ਹਰ ਜ਼ਿਲ੍ਹੇ ਦੇ 10 ਸਰਕਾਰੀ ਸਕੂਲਾਂ ਵਿੱਚ ਬਣਨਗੇ ਸਿੱਖਿਆ ਪਾਰਕ (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੁਹਿੰਮ ਦੇ ਤਹਿਤ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦੇ ਲਈ ਸਿੱਖਿਆ ਪਾਰਕ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ...

ਸਲਾਨਾ ਸਮਾਗਮ 'ਸਪਾਕਰਲਜ਼' ਵਿੱਚ ਬੱਚਿਆਂ ਨੇ ਬੰਨ੍ਹਿਆ ਰੰਗ

ਦਸਮੇਸ਼ ਗਲੋਬਲ ਸਕੂਲ ਬਰਗਾੜੀ ਵੱਲੋਂ ਆਪਣਾ ਸਲਾਨਾ ਸਮਾਗਮ "ਸਪਾਕਰਲਜ਼" ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਗਗਨਦੀਪ ਕੌਰ ਬਰਾੜ ਨੇ ਕੀਤੀ। ...

ਨੋ-ਪਾਰਕਿੰਗ ਜ਼ੋਨ ਚ ਖੜਦੇ ਵਾਹਨਾਂ ਕਾਰਨ ਸਰਵਿਸ ਲੇਨ ਤੇ ਵਿਗੜੀ ਹੋਈ ਹੈ ਟ੍ਰੈਫਿਕ ਵਿਵਸਥਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਸ਼ਹਿਰ ਦੇ ਜੀ.ਟੀ ਰੋਡ ਦੀਆਂ ਸਰਵਿਸ ਲੇਨਾਂ ਉੱਪਰ ਨੋ-ਪਾਰਕਿੰਗ ਜ਼ੋਨ ਚ ਖੜਨ ਵਾਲੇ ਵਾਹਨਾਂ ਦੇ ਕਾਰਨ ਸ਼ਹਿਰ ਚ ਟ੍ਰੈਫਿਕ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ...