...ਜਦੋਂ ਜਾਇਦਾਦ ਹੀ ਬਣੀ ਭੱਠਾ ਮਾਲਕਣ ਦੇ ਕਤਲ ਦਾ ਕਾਰਨ, ਭਤੀਜਾ ਦੋਸਤ ਸਣੇ ਗ੍ਰਿਫ਼ਤਾਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਬੀਤੇ 27 ਜੂਨ ਦੀ ਸ਼ਾਮ ਨੂੰ ਨਜ਼ਦੀਕੀ ਪਿੰਡ ਸ਼ਾਹਪੁਰ ਸਥਿਤ ਇੱਟ ਭੱਠੇ ਤੇ ਭੱਠੇ ਦੀ ਬਜ਼ੁਰਗ ਮਾਲਕਣ ਦੇ ਕੀਤੇ ਗਏ ਕਤਲ ਕਾਂਡ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਖੰਨਾ ਪੁਲਿਸ ਵੱਲੋਂ ਮ੍ਰਿਤਕਾ ਦੇ ਭਤੀਜੇ ਅਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਉਨ੍ਹਾਂ ਦੇ ਫਰਾਰ ਚੱਲ ਰਹੇ ਤੀਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਾਰਦਾਤ ਸਮੇਂ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਮ੍ਰਿਤਕਾ ਰਛਪਾਲ ਕੌਰ ਦਾ ਭਤੀਜਾ ਰਾਜਿੰਦਰ ਸਿੰਘ ਉਰਫ ਬੌਬੀ ਵਾਸੀ ਪਿੰਡ ਸ਼ਾਹਪੁਰ ਅਤੇ ਸਵਿੰਦਰ ਸਿੰਘ ਉਰਫ ਬਿੰਦਰ ਵਾਸੀ ਪਿੰਡ ਟਿੱਬਾ (ਸਾਹਨੇਵਾਲ) ਵਜੋਂ ਹੋਈ ਹੈ। ਭੱਠਾ ਮਾਲਕਣ ਦੇ ਕਤਲ ਦਾ ਮੁੱਖ ਕਾਰਨ ਉਸਦੀ ਜਾਇਦਾਦ ਹੀ ਨਿਕਲੀ, ਜੋ ਬਜ਼ੁਰਗ ਮਹਿਲਾ ਦੀ ਜਾਨ ਲੈ ਬੈਠੀ। ਪੁਲਿਸ ਕਾਬੂ ਕੀਤੇ ਦੋਨਾਂ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ।

ਕਤਲਕਾਂਡ ਤੋਂ ਪਰਦਾ ਹਟਾਉਂਦੇ ਹੋਏ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ 27 ਜੁਲਾਈ ਦੀ ਸ਼ਾਮ ਨੂੰ ਨਜ਼ਦੀਕੀ ਪਿੰਡ ਸ਼ਾਹਪੁਰ 'ਚ ਇੱਟ ਭੱਠੇ ਦੀ ਮਾਲਕਣ ਰਛਪਾਲ ਕੌਰ ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਦਾਤਰ ਨਾਲ ਗਰਦਨ ਤੇ ਹਮਲਾ ਕਰਕੇ ਕਤਲ ਕਰ ਦਿੱਤਾ ਸੀ। ਹਮਲਾਵਰਾਂ ਨੇ ਆਪਣੀ ਪਹਿਚਾਣ ਛੁਪਾਉਣ ਲਈ ਹੈਲਮੇਟ ਪਹਿਨੇ ਹੋਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਈਕ ਤੇ ਸਵਾਰ ਹੋ ਗਏ ਸਨ। ਕਤਲ ਸਬੰਧੀ ਮ੍ਰਿਤਕਾ ਦੀ ਲੜਕੀ ਡਾ. ਤਰਨਵੀਰ ਕੌਰ ਵਾਸੀ ਦਰਸ਼ਨ ਬਿਹਾਰ ਸੁਸਾਇਟੀ ਸੈਕਟਰ 68, ਮੋਹਾਲੀ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨ 'ਚ ਦੋਸ਼ ਲਗਾਉਂਦੇ ਹੋਏ ਉਸਦੀ ਮਾਤਾ ਦੇ ਕਤਲ ਪਿੱਛੇ ਉਸਦੇ ਰਿਸ਼ਤੇਦਾਰ ਰਾਜਿੰਦਰ ਸਿੰਘ ਉਰਫ ਬੌਬੀ, ਗੁਰੀ ਪੁੱਤਰ ਰਾਜਿੰਦਰ ਸਿੰਘ ਉਰਫ ਬੌਬੀ, ਜਗਵਿੰਦਰ ਸਿੰਘ ਉਰਫ ਜੱਗੀ, ਬਹਾਦਰ ਸਿੰਘ ਬਿੱਟੂ ਵਾਸੀ ਸ਼ਾਹਪੁਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਕਿ ਇਨ੍ਹਾਂ ਵਿੱਚੋਂ ਕਿਸੇ ਨੇ ਕਤਲ ਕੀਤਾ ਹੈ ਜਾਂ ਕਿਸੇ ਪਾਸੋਂ ਕਰਵਾਇਆ ਹੈ।

ਐਸਐਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਰੇਂਜ਼ ਦੇ ਆਈ.ਜੀ ਨੌਨਿਹਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਪਾਇਲ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਡੀਐਸਪੀ (ਪਾਇਲ) ਹਰਦੀਪ ਸਿੰਘ ਚੀਮਾ, ਐਸਐਚਓ ਕਰਨੈਲ ਸਿੰਘ, ਅਜੀਤਪਾਲ ਸਿੰਘ ਇੰਚਾਰਜ਼ ਈ.ਓ. ਵਿੰਗ ਖੰਨਾ ਦੀ ਟੀਮ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਦੇ ਹੋਏ ਅਤੇ ਪੀ.ਪੀ.ਏ ਫਿਲੌਰ ਦੇ ਐਫ.ਐਸ.ਐਲ ਮਾਹਿਰਾਂ ਦੇ ਸਹਿਯੋਗ ਤੇ ਤਕਨੀਕੀ ਢੰਗਾਂ ਨਾਲ ਤਫਤੀਸ਼ ਸ਼ੁਰੂ ਕੀਤੀ ਗਈ ਸੀ।

ਐਸਐਸਪੀ ਹਰਪ੍ਰੀਤ ਸਿੰਘ ਨੇ ਦਾਅਵਾ ਕਰਦੇ ਹੋਏ ਦੱਸਿਆ ਕਿ ਦੌਰਾਨੇ ਤਫਤੀਸ਼ ਇਹ ਤੱਥ ਸਾਹਮਣੇ ਆਏ ਕਿ ਦੋਸ਼ੀ ਰਾਜਿੰਦਰ ਸਿੰਘ ਉਰਫ ਬੌਬੀ ਦਾ ਆਪਣੀ ਚਾਚੀ ਮ੍ਰਿਤਕ ਰਛਪਾਲ ਕੌਰ ਨਾਲ ਘਰੇਲੂ ਜਾਇਦਾਦ ਦੀ ਵੰਡ ਸਬੰਧੀ ਲੜਾਈ ਝਗੜਾ ਚੱਲਦਾ ਰਹਿੰਦਾ ਸੀ। ਮ੍ਰਿਤਕਾ ਦੀ ਮਲਕੀਅਤ ਵਾਲੀ ਸਾਂਝੀ ਜਾਇਦਾਦ 'ਚੋਂ ਰਾਜਿੰਦਰ ਸਿੰਘ ਆਪਣੇ ਹਿੱਸੇ ਦੀ ਜ਼ਮੀਨ ਨਾਮ ਕਰਵਾਉਣ ਦੀ ਮੰਗ ਕਰ ਰਿਹਾ ਸੀ। ਜਾਇਦਾਦ ਦੀ ਵੰਡ ਨੂੰ ਲੈ ਕੇ ਚੱਲ ਰਹੀ ਰੰਜਿਸ਼ ਤਹਿਤ ਰਾਜਿੰਦਰ ਸਿੰਘ ਉਰਫ ਬੌਬੀ ਨੇ ਆਪਣੇ ਦੋਸਤ ਸਵਿੰਦਰ ਸਿੰਘ ਉਰਫ ਬਿੰਦਰ ਨਾਲ ਮਿਲ ਕੇ ਆਪਣੀ ਚਾਚੀ ਦਾ ਕਤਲ ਕਰਨ ਸਬੰਧੀ ਸਾਜਿਸ਼ ਬਣਾਈ। ਵਾਰਦਾਤ ਸਮੇਂ ਇਸਤੇਮਾਲ ਕੀਤਾ ਡਿਸਕਵਰ ਮੋਟਰਸਾਈਕਲ ਰਾਜਿੰਦਰ ਸਿੰਘ ਨੇ ਪਾਇਲ ਬੈਂਕ ਤੋਂ ਲੋਨ ਕਰਵਾ ਕੇ ਆਪਣੀ ਘਰਵਾਲੀ ਸੁਖਦਰਸ਼ਨ ਕੌਰ ਦੇ ਨਾਮ ਤੇ ਲੈ ਕੇ ਸਵਿੰਦਰ ਸਿੰਘ ਨੂੰ ਚਲਾਉਣ ਲਈ ਦਿੱਤਾ ਹੋਇਆ ਹੈ।

ਐਸਐਸਪੀ ਹਰਪ੍ਰੀਤ ਸਿੰਘ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਸਵਿੰਦਰ ਸਿੰਘ ਉਰਫ ਬਿੰਦਰ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੇ ਇੱਕ ਨਜ਼ਦੀਕੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਠੇ ਉੱਤੇ ਪਹੁੰਚਿਆ ਅਤੇ ਰਾਜਿੰਦਰ ਸਿੰਘ ਨਾਲ ਪਹਿਲਾਂ ਬਣਾਈ ਸਾਜਿਸ਼ ਤਹਿਤ ਸਵਿੰਦਰ ਸਿੰਘ ਮੋਟਰਸਾਈਕਲ ਕੋਲ ਖੜਾ ਰਿਹਾ। ਜਦਕਿ ਉਸਦੇ ਦੂਸਰੇ ਸਾਥੀ ਨੇ ਭੱਠੇ ਦੇ ਦਫਤਰ 'ਚ ਬੈਠੀ ਰਛਪਾਲ ਕੌਰ ਦੀ ਗਰਦਨ ਤੇ ਦਾਤਰ ਨਾਲ ਵਾਰ ਕੀਤੇ ਅਤੇ ਉਸਨੂੰ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਦੋਨੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਕੱਦੋਂ ਵੱਲ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਪਾਏ ਤੱਥਾਂ ਦੇ ਆਧਾਰ ਤੇ ਮੁਕੱਦਮੇ 'ਚ ਨਾਮਜ਼ਦ ਰਾਜਿੰਦਰ ਸਿੰਘ ਉਰਫ ਬੌਬੀ ਅਤੇ ਸਵਿੰਦਰ ਸਿੰਘ ਉਰਫ ਬਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਵਾਰਦਾਤ ਸਮੇਂ ਇਸਤੇਮਾਲ ਕੀਤਾ ਗਿਆ ਡਿਸਕਵਰ ਮੋਟਰਸਾਈਕਲ ਨੰ.ਪੀਬੀ-10ਸੀਜੈਡ-6571 ਬਰਾਮਦ ਕੀਤਾ ਗਿਆ ਹੈ। ਕਾਬੂ ਕੀਤੇ ਦੋਨਾਂ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਬਾਅਦ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ। ਜਦਕਿ ਇਨ੍ਹਾਂ ਦੇ ਤੀਸਰੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਰੇਡ ਕੀਤੀ ਜਾ ਰਹੀ ਹੈ, ਜਿਸਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕਿਸਾਨਾਂ ਨੂੰ ਨੋਟਿਸ ਕਿਉਂ ਘੱਲ ਰਹੀ ਐ ਪੁਲਿਸ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੰਯੁਕਤ ਕਿਸਾਨ ਮੋਰਚੇ ਦੇ ਲੀਗਲ ਪੈਨਲ ਨੇ ਦਿੱਲੀ ਪੁਲਿਸ ਵਲੋਂ ਦਫਾ 160 ਸੀ.ਆਰ.ਪੀ.ਸੀ ਤਹਿਤ ਪੰਜਾਬ ਦੇ ਕਿਸਾਨਾਂ ਨੂੰ 26 ਜਨਵਰੀ ਦੀ ਘਟਨਾ ਸਮੇਂ ਦਰਜ ਕੀਤੀਆਂ ਐੱਫ.ਆਈ.ਆਰਜ. ਦੀ ਤਫਤੀਸ਼ ਵਿੱਚ ਸ਼ਾਮਿਲ ...

ਦਿੱਲੀ ਪੁਲਿਸ ਦੀ ਨਿਗਾਹ 'ਚ ਰਾਹੁਲ ਗਾਂਧੀ ਟੰਗ'ਤਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸੰਸਦ ਨੇੜੇ ਟਰੈਕਟਰ ਰੈਲੀ ਕੱਢਣ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਦਿੱਲੀ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਵੇਂ ਰਾਹੁਲ ਗਾਂਧੀ ਟਰੈਕਟਰ ...

ਤਾਨਾਸ਼ਾਹੀ ਹੁਕਮ: ਕੌਮੀ ਸੁਰੱਖਿਆ ਐਕਟ ਤਹਿਤ ਦਿੱਲੀ ਪੁਲਿਸ ਕਿਸੇ ਨੂੰ ਵੀ ਕਰ ਸਕੇਗੀ ਗ੍ਰਿਫਤਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਸਾਡਾ ਮੁਲਕ ਲੋਕਤੰਤਰਿਕ ਦੇਸ਼ ਹੈ, ਪਰ ਇਸ ਦੇ ਬਾਵਜੂਦ ਵੀ ਇਸ ਦੇਸ਼ ਦੇ ਅੰਦਰ ਤਾਨਾਸ਼ਾਹੀ ਹੁਕਮ ਲਾਗੂ ਹੁੰਦੇ ਰਹਿੰਦੇ ਹਨ। ਦਿੱਲੀ ਸਰਕਾਰ ਦੇ ਕੇਂਦਰ ਸਰਕਾਰ ਨੇ ਪੂਰਨ ਅਧਿਕਾਰ ਖੋਹ ਕੇ, ਉਥੇ ਸਿਰਫ਼ ਨਾਂ ਦੀ ਹੀ ...

ਕੈਪਟਨ ਸਿੱਧੂ ਨੂੰ ਵੇਖ ਕੇ ਅੱਖਾਂ ਕਿਉਂ ਮੀਚ ਗਈ ਪੁਲਿਸ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਦਾ ਸਮਾਗਮ ਹੋਇਆ। ਇਸ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੂਬੇ ਭਰ ਤੋਂ ਕਾਂਗਰਸੀਆਂ ਤੋਂ ਇਲਾਵਾ ਪੰਜਾਬ ...

ਗ਼ੈਂਗਸਟਰਾਂ ਦੇ ਐਨਕਾਊਂਟਰ ਹੀ ਕਿਉਂ ਕਰਦੀ ਐ ਪੁਲਿਸ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਪੰਜਾਬ ਪੁਲਿਸ ਦੇ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਜੱਸੀ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾ ਦਿੱਤਾ ਗਿਆ। ਪੁਲਿਸ ਦਾ ਇਨ੍ਹਾਂ ਗੈਂਗਸਟਰਾਂ 'ਤੇ ਦੋਸ਼ ਸੀ ਕਿ ...

ਸੀਏਏ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ 'ਤੇ ਹਮਲੇ ਨੂੰ ਹੋਇਆ ਇੱਕ ਸਾਲ ਪੂਰਾ: ਕੀ ਦਿੱਲੀ ਪੁਲਿਸ ਸੱਤਾਧਿਰ ਦੀ ਸ਼ਹਿ 'ਤੇ ਝੂਠੇ ਪਰਚੇ ਦਰਜ ਕਰਦੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਸਾਲ-2020 ਦੇ ਦੌਰਾਨ ਇੰਨ੍ਹਾਂ ਦਿਨਾਂ ਦੇ ਅੰਦਰ ਹੀ ਦਿੱਲੀ ਦੇ ਅੰਦਰ ਜ਼ਬਰਦਸਤ ਹਿੰਸਾ ਹੋਈ ਸੀ। ਇਹ ਹਿੰਸਾ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਕੁੱਝ ਗੁੰਡਿਆਂ ਦੇ ਵੱਲੋਂ ਹਮਲਾ ਕਰਕੇ ...

ਕੀ ਦਿੱਲੀ ਪੁਲਿਸ ਨੇ ਕਿਸਾਨਾਂ 'ਤੇ ਝੂਠੇ ਕੇਸ ਬਣਾਏ? (ਨਿਊਜ਼ਨੰਬਰ ਖ਼ਾਸ ਖ਼ਬਰ)

26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਵਾਪਰੀ ਘਟਨਾ ਅਤੇ ਦਿੱਲੀ ਦੇ ਕਈ ਜਗ੍ਹਾਵਾਂ 'ਤੇ ਹੋਈ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਬੇਸ਼ੱਕ ਅਣਗਿਣਤ ਲੋਕਾਂ ਦੇ ਵਿਰੁੱਧ ਪਰਚੇ ਦਰਜ ਕਰਦੇ ਹੋਏ, ਦਰਜਨਾਂ ਕਿਸਾਨ ਆਗੂਆਂ 'ਤੇ ਵੀ ...

ਤਿੰਨ ਖੇਤੀ ਕਾਨੂੰਨ: ਇਹ ਅਵਾਮ ਲਈ ਤੀਹਰਾ ਕਤਲ ਕਾਂਡ ਸਾਬਤ ਹੋਣਗੇ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਦੀ ਆੜ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਖੇਤੀ ਸਬੰਧੀ ਕਾਲੇ ਕਾਨੂੰਨ ਤਾਂ ਪਾਸ ਕਰ ਦਿੱਤੇ ਗਏ, ਪਰ ਸਰਕਾਰ ਨੂੰ ਇਹ ਨਹੀਂ ਸੀ ਪਤਾ ਕਿ, ਕਿਸਾਨ ਇੰਨੀਂ ਵੱਡੀ ...

ਕਿਤੇ ਬਾਹਲਾ ਖ਼ਤਰਨਾਕ ਨਾ ਬਣ ਜਾਵੇ ਦਿੱਲੀ ਪੁਲਿਸ ਦਾ ਏਹ ਐਲਾਨ!! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਸਵੇਰੇ ਤੋਂ ਹੀ ਸਮੂਹ ਮੀਡੀਆ ਅਦਾਰਿਆਂ 'ਤੇ ਇਹ ਖ਼ਬਰ ਚੱਲ ਰਹੀ ਹੈ ਕਿ ਅਦਾਕਾਰ ਦੀਪ ਸਿੱਧੂ ਸਮੇਤ ਅੱਠ ਜਣਿਆਂ 'ਤੇ ਦਿੱਲੀ ਪੁਲਿਸ ਨੇ ਮੋਟਾ ਇਨਾਮ ਰੱਖ ਦਿੱਤਾ ਗਿਆ ਹੈ। ਇਹ ਇਨਾਮ ਦਿੱਲੀ ਪੁਲਿਸ ਦੇ ਵੱਲੋਂ ...

ਕਿਸਾਨ ਮੋਰਚੇ 'ਤੇ ਹਮਲਾ: ਕੀ ਪੁਲਿਸ ਦੀ ਸ਼ਹਿ 'ਤੇ ਸਭ ਕੁੱਝ ਹੋਇਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੁੱਝ ਦਿਨ ਪਹਿਲੋਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਮੋਰਚੇ 'ਤੇ ਕੁੱਝ ਗੁੰਡਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ, ਜਿਸ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ ਸਨ। ਪਰ ਉਸ ਵਕਤ ਦਿੱਲੀ ਪੁਲਿਸ ਨੇ ਇਹ ...

ਇਜਰਾਇਲੀ ਦੂਤਘਰ ਦੇ ਬਾਹਰ ਜਦੋਂ ਧਮਾਕਾ ਹੋਇਆ ਤਾਂ ਦਿੱਲੀ ਪੁਲਿਸ ਕਿੱਥੇ ਸੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਦੇਸ਼ ਦੀ ਰਾਜਧਾਨੀ ਦਿੱਲੀ ਦੇ ਅਤੀ ਸੁਰੱਖਿਆ ਇਲਾਕੇ ਵਿੱਚ ਸਥਿਤ ਇਜਰਾਇਲੀ ਦੂਤਘਰ ਦੇ ਬਾਹਰ ਬਹੁਤ ਵੱਡਾ ਬੰਬ ਬਲਾਸਟ ਹੋਇਆ। ਇਹ ਬੰਬ ਬਲਾਸਟ ਕਰਨ ਵਾਲੇ ਕੌਣ ਲੋਕ ਸਨ, ਫਿਲਹਾਲ ਪਤਾ ਨਹੀਂ ਲੱਗ ...