ਜੁਲਾਈ ਮਹੀਨੇ ਦੌਰਾਨ ਪੰਜਾਬ 'ਚ ਆਏ ਸਾਢੇ 10 ਹਜ਼ਾਰ ਨਵੇਂ ਕੋਰੋਨਾ ਮਾਮਲੇ

ਕੋਰੋਨਾ ਵਾਇਰਸ ਦੇ ਮਾਮਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਅਤੇ ਪੰਜਾਬ ਲਈ ਵੀ ਜੁਲਾਈ ਮਹੀਨਾ ਸਭ ਤੋਂ ਗੰਭੀਰ ਸਾਬਿਤ ਹੋਇਆ ਹੈ। ਜੁਲਾਈ ਮਹੀਨੇ ਦੌਰਾਨ ਪੰਜਾਬ ਵਿੱਚ 10551 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸਦੇ ਬਾਅਦ ਕਿ ਸੂਬੇ ਵਿੱਚ ਕੁੱਲ ਮਾਮਲੇ 18000 ਦੇ ਕਰੀਬ ਪੁੱਜ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਮਹੀਨੇ ਦੌਰਾਨ ਮਾਮਲੇ ਦੁੱਗਣੇ ਹੋਣ ਵਿੱਚ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਸਮਾਂ ਲੱਗਿਆ ਹੈ। ਇਸਦੇ ਨਾਲ ਹੀ ਸੂਬੇ ਵਿੱਚ ਹੁਣ ਤੱਕ 405 ਮੌਤਾਂ ਹੋ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਹਿਲਾ ਮਾਮਲਾ ਮਾਰਚ ਮਹੀਨੇ ਵਿੱਚ ਸਾਹਮਣੇ ਆਇਆ ਸੀ ਅਤੇ ਮਾਰਚ ਮਹੀਨੇ ਕੁੱਲ 46 ਮਾਮਲੇ, ਅਪ੍ਰੈਲ ਮਹੀਨੇ ਵਿੱਚ 434 ਮਾਮਲੇ, ਮਈ ਮਹੀਨੇ ਵਿੱਚ ਨਾਂਦੇੜ ਸਾਹਿਬ ਵਾਲੇ ਸ਼ਰਧਾਲੂਆਂ ਦੀ ਵਾਪਸੀ ਨਾਲ 1783 ਕੇਸ ਜਦਕਿ ਜੂਨ ਮਹੀਨੇ ਵਿੱਚ 3305 ਨਵੇਂ ਕੇਸ ਸਾਹਮਣੇ ਆਏ ਸਨ।

ਪੰਜਾਬ ਛੱਡਣ ਲੱਗਿਆ ਕੋਰੋਨਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਦੇ ਕੇਸਾਂ ਦੀ ਪੰਜਾਬ ਦੇ ਅੰਦਰ ਗਿਣਤੀ ਨਾ-ਮਾਤਰ ਰਹਿ ਗਈ ਹੈ। ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਅੰਦਰੋਂ ਕੋਰੋਨਾ ਮੁਕਤੀ ਪਾਉਂਦਾ ਜਾ ਰਿਹਾ ਹੈ ਜਾਂ ਫਿਰ ਕੋਰੋਨਾ ਪੰਜਾਬ ਛੱਡਣ ਲੱਗ ਗਿਆ ਹੈ। ਕੋਰੋਨਾ ...

ਨਵਜੋਤ ਸਿੱਧੂ ਪ੍ਰਧਾਨ ਬਨਣ ਤੋਂ ਬਾਅਦ ਵੀ ਮੁਸੀਬਤ 'ਚ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਇੱਕ ਪਾਸੇ ਤਾਂ ਕਾਂਗਰਸ ਦੇ ਵੱਲੋਂ ਉਹਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਗਿਆ ਹੈ, ਉਥੇ ਹੀ ਨਜਵੋਤ ਸਿੱਧੂ ਦੀ ...

ਪੰਜਾਬ ਵਿੱਚ ਆਮ ਆਦਮੀ ਪਾਰਟੀ ਕਿਸ ਨਾਲ ਕਰੇਗੀ ਗੱਠਜੋੜ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਸਵੇਰ ਤੋਂ ਹੀ ਇਹ ਖ਼ਬਰਾਂ ਚੱਲ ਰਹੀਆਂ ਹਨ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਗੱਠਜੋੜ ਹੋਵੇਗਾ। ਬੇਸ਼ੱਕ ਆਮ ਆਦਮੀ ਪਾਰਟੀ ਦੁਆਰਾ ਗੱਠਜੋੜ ਕਰਨ ਤੋਂ ...

ਸਿਆਪਾ ਕੋਰੋਨੇ ਦਾ: ਨਿਆਣਿਆਂ ਨੇ ਕਈ ਮਹੀਨਿਆਂ ਬਾਅਦ ਵੇਖੀ ਸਕੂਲ ਦੀ ਸ਼ਕਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਦੇ ਤਕਰੀਬਨ ਸਾਰੇ ਸਕੂਲ ਖੁੱਲ੍ਹ ਗਏ। ਨਿਆਣਿਆਂ ਨੇ ਕਈ ਮਹੀਨਿਆਂ ਬਾਅਦ ਸਕੂਲ ਦੀ ਸ਼ਕਲ ਵੇਖੀ। ਇਸ ਦਾ ਮੁੱਖ ਕਾਰਨ ਹੈ ਕੋਰੋਨਾ ਵਾਇਰਸ। ਕਰੋਨਾ ਵਾਇਰਸ ਫ਼ੈਲਣ ਦੇ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ...

ਕੋਰੋਨਾ ਸੰਕਟ ਨੇ ਉਜਾੜਿਆ ਤਾਣਾ-ਬਾਣਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਅੱਜ ਸਿਹਤ ਦੇ ਬੁਨਿਆਦੀ ਢਾਂਚੇ ਲਈ 23123 ਕਰੋੜ ਰੁਪਏ ਦਾ ਪੈਕਜ ਕੇਂਦਰੀ ਕੈਬਨਿਟ ਵਲੋਂ ਮਨਜ਼ੂਰ ਕੀਤਾ ਗਿਆ ਹੈ, ਜੋ ਖ਼ਾਸ ਕਰਕੇ ਭਵਿੱਖ ਵਿੱਚ ਕਰੋਨਾ ਮਹਾਂਮਾਰੀ ਨਾਲ ਨਜਿੱਠਣ ...

ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਿੰੰਮੇਵਾਰ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ, ਬਲਕਿ ਮੌਜੂਦਾ ਅਤੇ ਤਤਕਾਲੀ ਸਿਆਸਤਦਾਨ ਹੀ ਹਨ, ਜਿਨ੍ਹਾਂ ਦੀਆਂ ਮਨਮਾਨੀਆਂ ਅਤੇ ਲੋਕ ਵਿਰੋਧੀ ਫ਼ੈਸਲਿਆਂ ਦੇ ਕਾਰਨ ਪੰਜਾਬ ਅੱਜ ਕੰਗਾਲੀ ਦੇ ...

ਕੀ ਪੰਜਾਬ ਕਾਂਗਰਸ ਕਿਸਾਨ ਵਿਰੋਧੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਬਰੂੰਹਾਂ ਤੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਬੇਸ਼ੱਕ ਇਹ ਅੰਦੋਲਨ ਕੇਂਦਰ ਵਿਚਲੀ ਭਾਜਪਾ ਸਰਕਾਰ ਦੇ ਖਿਲਾਫ਼ ਹੈ ਅਤੇ ਕਾਂਗਰਸ ਕਿਸਾਨਾਂ ਦੇ ਮੋਰਚੇ ਦੀ ਹਮਾਇਤ ਵੀ ...

ਪੰਜਾਬ ਯੂਨੀਵਰਸਿਟੀ 'ਚ ਹੁਣ ਆਰਐਸਐਸ ਦਾ ਰਾਜ? (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਤੋਂ ਵੱਖ ਵੱਖ ਕਰਨ ਦੀ ਸਾਜ਼ਿਸ਼ ਨੂੰ ਬੇਨਕਾਬ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਕਰਦਿਆਂ ਕਿਹਾ ਪੰਜਾਬ ਇਹ ਧੱਕਾ ਕਿਸੇ ਕ਼ੀਮਤ ਤੇ ਬਰਦਾਸ਼ਤ ਨਹੀਂ ਕਰੇਗਾ। ...

ਕੋਰੋਨਾ ਕੇਸ ਤਾਂ ਹੋ ਗਏ ਜ਼ੀਰੋ, ਪਰ ਕੀ ਹੁਣ ਖੁੱਲ੍ਹਣਗੇ ਪੰਜਾਬ 'ਚ ਸਕੂਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਹਰਿਆਣੇ ਤੋਂ ਪਹਿਲੋਂ ਪੰਜਾਬ ਦੇ ਅਧਿਆਪਕ ਮੰਗ ਕਰ ਰਹੇ ਸਨ ਕਿ ਬੱਚਿਆਂ ਵਾਸਤੇ ਵੀ ਸਕੂਲ ਖੋਲ੍ਹ ਦਿੱਤੇ ...

ਪੰਜਾਬੀਆਂ ਨੂੰ ਚੋਗਾ ਪਾਉਣ ਲੱਗੇ ਲੀਡਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਜਰਨਲ ਵਰਗ ਨੂੰ ਛੱਡ ਕੇ ਬਾਕੀ ਸਭਨਾਂ ਵਰਗਾਂ ਨੂੰ 300 ਬਿਜਲੀ ਯੂਨਿਟ ਮਾਫ਼ ਕਰਨ ਦਾ ਵਾਅਦਾ ਕੀਤਾ ਹੈ। ਇਸੇ ਤਰ੍ਹਾਂ ਕਾਂਗਰਸ ਵੀ ਵੱਖੋ ਵੱਖਰੇ ਵਾਅਦੇ ਕਰ ਰਹੀ ਹੈ। ਪਰ ਅਕਾਲੀ ਦਲ ...

ਕੋਰੋਨਾ ਕਹਿਰ ਨੇ ਕੱਢਿਆ ਗ਼ਰੀਬਾਂ ਦਾ ਕਚੂੰਬਰ (ਨਿਊਜ਼ਨੰਬਰ ਖ਼ਾਸ ਖ਼ਬਰ)

ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ 'ਸੈਂਟਰ ਫਾਰ ਸਸਟੇਨੇਬਲ ਐਂਪਲਾਇਮੈਂਟ' ਦੀ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਮਹਾਮਾਰੀ ਦੇ ਪਹਿਲੇ ਸਾਲ ਦੌਰਾਨ ਹੀ 23 ਕਰੋੜ ਹੋਰ ਲੋਕ ਗ਼ੁਰਬਤ ਦੀ ਪਾਲ਼ ਵਿਚ ਸ਼ਾਮਲ ਹੋ ਚੁੱਕੇ ...

ਪੰਜਾਬ ਦੇ ਪਾਣੀਆਂ ਨੂੰ ਖੋਰਾ ਕੌਣ ਲਾ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਉਤਰ-ਪੱਛਮੀ ਭਾਰਤ ਦੇ ਖਾਸਕਰ ਖਿੱਤੇ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਖਤਰਨਾਕ ਪੱਧਰ ਤੱਕ ਹੇਠਾਂ ਚਲਾ ਗਿਆ ਹੈ। ਇਹ ਖੁਲਾਸਾ ਨਵੇਂ ਅਧਿਐਨ ਵਿਚ ਕੀਤਾ ਗਿਆ ਹੈ। ਆਈ.ਆਈ.ਟੀ. ਕਾਨਪੁਰ ਦੁਆਰਾ ਪ੍ਰਕਾਸ਼ਤ ...

ਆਖ਼ਰ ਕਦੋਂ ਹੋਵੇਗਾ ਬਿਜਲੀ ਸਮੱਸਿਆ ਦਾ ਹੱਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ, ਜਿਸ ਕਾਰਨ ਸਮੂਹ ਪੰਜਾਬ ਵਾਸੀ ਇਨ੍ਹਾਂ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹਨ। ਪੰਜਾਬ ਦੇ ਕਿਸਾਨਾਂ ਦਾ ਝੋਨਾ ਸੁੱਕੀ ਜਾ ਰਿਹਾ ਹੈ, ਉਥੇ ਹੀ ਫ਼ੈਕਟਰੀਆਂ ਅਤੇ ਕਾਰਖਾਨਿਆਂ ਦਾ ...

ਪੰਜਾਬ ਚੋਣਾਂ ਤੋਂ ਪਹਿਲੋਂ ਕੇਜਰੀਵਾਲ ਦੇ ਵਾਅਦਿਆਂ ਦੀ ਜ਼ਮੀਨੀ ਹਕੀਕਤ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ, ਪੰਜਾਬ ਫੇਰੀ 'ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪਹੁੰਚੇ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪੈ੍ਰਸ ਕਾਨਫ਼ਰੰਸ ਕਰਦਿਆਂ ਹੋਇਆ ਜੋ ਵਾਅਦੇ ਕੀਤੇ, ਉਨ੍ਹਾਂ ਤੋਂ ਇੱਕ ਗੱਲ ...

ਪੰਜਾਬ ਅੰਦਰ ਬਿਜਲੀ ਸੰਕਟ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਵਿੱਚ ਇੰਨੀ ਦਿਨੀ ਬਿਜਲੀ ਸੰਕਟ ਗਹਿਰਾ ਹੁੰਦਾ ਜਾ ਰਿਹਾ ਹੈ। ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕ ਸੜਕਾਂ ਤੇ ਆ ਰਹੇ ਹਨ। ਕਿਸਾਨਾਂ ਨੇ ਵੀ ਸੜਕਾਂ ਤੇ ਆਉਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...

ਕੋਰੋਨਾ ਦੀ ਆੜ 'ਚ ਮਾਰੋ ਮਾਰ! (ਵਿਅੰਗ)

ਫਿਰ ਚੇਤਾ ਆਇਆ ਕਿ, ਕੋਰੋਨਾ ਤੋਂ ਨਾ ਮਰੀਏ ਚਲੋ ਤਾਲਾਬੰਦੀ ਕਰੀਏ। ਤਾਲਾਬੰਦੀ ਐਸੀ ਕਰੀਏ ਕਿ, ਸਭ ਨੂੰ ਘਰਾਂ ਦੇ ਵਿੱਚ ਬੰਦ ਕਰੀਏ। ਕੋਈ ਮਰਦਾ ਐ ਭੁੱਖਾ ਮਰੀ ਜਾਵੇ, ਬਸ ਆਪਣੀਆਂ ਚੌਧਰਾਂ ਚਾੜ ਕੇ ਅੱਗੇ ਤੁਰੀਏ। ...