...ਢਾਈ ਸਾਲ ਪਹਿਲਾਂ ਗਾਇਬ ਹੋਈ ਨੂੰਹ ਦੀ ਸੱਸ ਹੀ ਨਿਕਲੀ ਕਾਤਲ, ਲੰਬੇ ਅਰਸੇ ਬਾਅਦ ਖੁੱਲ੍ਹਿਆ ਕਤਲ ਦਾ ਰਾਜ਼ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਰੀਬ ਢਾਈ ਸਾਲ ਪਹਿਲਾਂ ਭੇਦਭਰੇ ਹਾਲਾਤ 'ਚ ਨਜ਼ਦੀਕੀ ਪਿੰਡ ਰੋਹਣੋਂ ਖ਼ੁਰਦ ਸਥਿਤ ਆਪਣੇ ਸਹੁਰੇ ਘਰੋਂ ਲਾਪਤਾ ਹੋਈ ਵਿਆਹੁਤਾ ਦੇ ਗਾਇਬ ਹੋਣ ਦਾ ਭੇਦ ਹੁਣ ਜਾ ਕੇ ਖੁੱਲ੍ਹਿਆ ਹੈ। ਨੂੰਹ ਦੇ ਚਾਲ ਚਲਨ ਤੇ ਸ਼ੱਕ ਕਰਦੀ ਉਸਦੀ ਸੱਸ ਨੇ ਹੀ ਆਪਣੇ ਰਿਸ਼ਤੇਦਾਰ ਨਾਲ ਮਿਲਕੇ ਨੂੰਹ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਲਾਸ਼ ਨੂੰ ਘਰ ਦੇ ਪਿਛਲੇ ਹਿੱਸੇ 'ਚ ਟੋਆ ਪੁੱਟਕੇ ਦੱਬ ਦਿੱਤਾ ਸੀ। ਕਤਲ ਦੇ 11 ਮਹੀਨੇ ਬਾਅਦ ਲਾਸ਼ ਦੇ ਕੰਕਾਲ ਨੂੰ ਬਾਹਰ ਕੱਢਕੇ ਹੱਡੀਆਂ ਨੂੰ ਬਾਰੀਕ ਪੀਸ ਕੇ ਖੂਹ 'ਚ ਸੁੱਟ ਦਿੱਤਾ ਸੀ। ਵਿਆਹੁਤਾ ਦੇ ਭੇਦਭਰੇ ਹਾਲਾਤ 'ਚ ਗਾਇਬ ਹੋਣ ਦਾ ਰਹੱਸ ਖੁੱਲਣ ਬਾਅਦ ਪੁਲਿਸ ਨੇ ਖੂਹ 'ਚੋਂ ਮ੍ਰਿਤਕਾ ਦੀਆਂ ਹੱਡੀਆਂ ਬਰਾਮਦ ਕਰਕੇ ਸੱਸ ਬਲਜੀਤ ਕੌਰ ਵਾਸੀ ਰੋਹਣੋਂ ਖ਼ੁਰਦ ਅਤੇ ਉਸਦੇ ਰਿਸ਼ਤੇਦਾਰ ਕਸ਼ਮੀਰ ਸਿੰਘ ਉਰਫ਼ ਕੁੱਕੂ ਵਾਸੀ ਪਿੰਡ ਮੁੱਲਾਂਪੁਰ (ਥਾਣਾ ਸਰਹਿੰਦ) ਨੂੰ ਗਿਰਫਤਾਰ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਸਬ ਡਵੀਜ਼ਨ ਖੰਨਾ ਦੇ ਡੀਐਸਪੀ ਰਾਜਨ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਪਿੰਡ ਰੋਹਣੋਂ ਖ਼ੁਰਦ ਦੀ ਮਹਿਲਾ ਬਲਜੀਤ ਕੌਰ ਪਤਨੀ ਸਵਰਗੀ ਜਰਨੈਲ ਸਿੰਘ ਨੇ ਪੁਲਿਸ ਚੌਂਕੀ ਈਸੜੂ ਵਿਖੇ ਉਸਦੀ ਨੂੰਹ ਗੁਰਮੀਤ ਕੌਰ ਦੇ ਭੇਦਭਰੇ ਹਾਲਾਤ 'ਚ ਗੁੰਮ ਹੋ ਜਾਣ ਸਬੰਧੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਈ ਸੀ। ਜਦਕਿ ਲੜਕੀ ਦੇ ਪਿਤਾ ਪਾਲ ਸਿੰਘ ਵਾਸੀ ਪਿੰਡ ਡਹਿਰ, ਜ਼ਿਲ੍ਹਾ ਰੂਪ ਨਗਰ ਨੇ ਉਸਦੀ ਲੜਕੀ ਨੂੰ ਭਜਾ ਲਿਜਾਉਣ ਦੇ ਦੋਸ਼ 'ਚ ਸਤਿੰਦਰ ਸਿੰਘ ਉਰਫ਼ ਬੱਬੂ ਵਾਸੀ ਪਿੰਡ ਸਿੱਲ, ਜ਼ਿਲ੍ਹਾ ਐਸ.ਏ.ਐਸ ਨਗਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਕਤਲ ਮਾਮਲੇ ਵਿੱਚ ਸੱਸ ਹੀ ਨੂੰਹ ਦੀ ਕਾਤਲ ਨਿਕਲੀ। ਪੁਲਿਸ ਨੇ ਤਿੰਨ ਸਾਲ ਪੁਰਾਣੇ ਇਸ ਕਤਲ ਮਾਮਲੇ ਵਿੱਚ ਸੱਸ ਅਤੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਡੀਐਸਪੀ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਖੰਨਾ ਦੇ ਐਸਐਚਓ ਜਸਪਾਲ ਸਿੰਘ ਅਤੇ ਚੌਂਕੀ ਈਸੜੂ ਇੰਚਾਰਜ ਏਐਸਆਈ ਬਲਵੀਰ ਸਿੰਘ ਵੱਲੋਂ ਵਿਆਹੁਤਾ ਗੁਰਮੀਤ ਕੌਰ ਦੇ ਗੁੰਮਸ਼ੁਦਾ ਹੋਣ ਦੇ ਮਾਮਲੇ ਸਬੰਧੀ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ। ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਦੌਰਾਨ ਪਾਇਆ ਕਿ ਮ੍ਰਿਤਕਾ ਗੁਰਮੀਤ ਕੌਰ ਦਾ ਪਿੰਡ ਰੋਹਣੋ ਖ਼ੁਰਦ ਦੇ ਗੁਰਜੀਤ ਸਿੰਘ ਨਾਲ ਵਿਆਹ ਹੋਇਆ ਸੀ, ਜੋ ਕਿ ਵਿਦੇਸ਼ 'ਚ ਰਹਿੰਦਾ ਹੈ। ਮ੍ਰਿਤਕਾ ਦਾ ਇੱਕ ਬੇਟਾ ਵੀ ਹੈ। ਮ੍ਰਿਤਕਾ ਦੀ ਸੱਸ ਬਲਜੀਤ ਕੌਰ ਆਪਣੀ ਨੂੰਹ ਗੁਰਮੀਤ ਕੌਰ ਦੇ ਚਾਲ ਚਲਨ ਤੇ ਸ਼ੱਕ ਕਰਦੀ ਸੀ ਅਤੇ ਉਸਦੀ ਕੁੱਟਮਾਰ ਕਰਦੀ ਰਹਿੰਦੀ ਸੀ। ਬਲਜੀਤ ਕੌਰ ਨੇ ਆਪਣੇ ਰਿਸ਼ਤੇਦਾਰ ਕਸ਼ਮੀਰ ਸਿੰਘ ਉਰਫ਼ ਕੁੱਕੂ ਨੂੰ ਇੱਕ ਲੱਖ ਰੁਪਏ ਦਾ ਲਾਲਚ ਦੇ ਕੇ ਨੂੰਹ ਨੂੰ ਠਿਕਾਣੇ ਲਗਾਉਣ ਦੀ ਸਾਜ਼ਿਸ਼ ਰਚੀ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਬੀਤੇ 10 ਦਸੰਬਰ 2017 ਦੀ ਦਰਮਿਆਨੀ ਰਾਤ ਨੂੰ ਸੱਸ ਬਲਜੀਤ ਕੌਰ ਨੇ ਨੂੰਹ ਗੁਰਮੀਤ ਕੌਰ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਆ ਦਿੱਤਾ ਅਤੇ ਦੇਰ ਰਾਤ ਘਰ ਆਏ ਰਿਸ਼ਤੇਦਾਰ ਕਸ਼ਮੀਰ ਸਿੰਘ ਨਾਲ ਮਿਲ ਕੇ ਸੁੱਤੀ ਪਈ ਨੂੰਹ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਸੀ। ਬਾਅਦ 'ਚ ਉਸ ਨੇ ਲਾਸ਼ ਨੂੰ ਘਰ ਦੇ ਪਿਛਲੇ ਵਿਹੜੇ ਵਿੱਚ ਟੋਆ ਪੁੱਟ ਕੇ ਦੱਬ ਦਿੱਤਾ। ਕਰੀਬ ਗਿਆਰਾਂ ਮਹੀਨੇ ਬੀਤ ਜਾਣ ਦੇ ਬਾਅਦ ਸੱਸ ਅਤੇ ਉਸਦੇ ਰਿਸ਼ਤੇਦਾਰ ਨੇ ਮ੍ਰਿਤਕਾ ਦੀ ਦੱਬੀ ਲਾਸ਼ ਨੂੰ ਜ਼ਮੀਨ 'ਚੋਂ ਬਾਹਰ ਕੱਢਕੇ ਪਹਿਨੇ ਕੱਪੜਿਆਂ ਅਤੇ ਸ਼ਾਲ ਨੂੰ ਜਲਾ ਦਿੱਤਾ ਅਤੇ ਹੱਡੀਆਂ, ਪਿੰਜਰ ਨੂੰ ਬਾਰੀਕ ਕੁੱਟ ਕੇ ਟੋਪੀ, ਤਸਲੇ ਸਮੇਤ ਕਹੀ ਦਾ ਸਬੂਤ ਮਿਟਾਉਣ ਲਈ ਅੰਬਾਂ ਵਾਲੇ ਖੂਹ ਵਿੱਚ ਸੁੱਟ ਦਿੱਤਾ।

ਡੀਐਸਪੀ ਰਾਜਨ ਪਰਮਿੰਦਰ ਸਿੰਘ ਨੇ ਦਾਅਵਾ ਕਰਦੇ ਹੋਏ ਦੱਸਿਆ ਕਿ ਇਸ ਕਤਲਕਾਂਡ ਦਾ ਪਰਦਾ ਖੁੱਲਣ ਤੋਂ ਬਾਅਦ ਪੁਲਿਸ ਨੇ ਕਥਿਤ ਆਰੋਪੀ ਸੱਸ ਬਲਜੀਤ ਕੌਰ ਅਤੇ ਉਸਦੇ ਰਿਸ਼ਤੇਦਾਰ ਕਸ਼ਮੀਰ ਸਿੰਘ ਉਰਫ਼ ਕੁੱਕੂ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਖੂਹ ਵਿੱਚੋਂ ਮ੍ਰਿਤਕਾ ਦੀ ਹੱਡੀਆਂ ਅਤੇ ਵਾਰਦਾਤ 'ਚ ਇਸਤੇਮਾਲ ਕੀਤੇ ਤਸਲੇ ਅਤੇ ਕਹੀ ਨੂੰ ਬਰਾਮਦ ਕਰ ਲਿਆ ਹੈ। ਦੋਨਾਂ ਆਰੋਪੀਆਂ ਨੂੰ ਅਦਾਲਤ 'ਚ ਪੇਸ਼ ਕਰਨ ਦੇ ਬਾਅਦ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਕਿਸਾਨਾਂ ਨੂੰ ਨੋਟਿਸ ਕਿਉਂ ਘੱਲ ਰਹੀ ਐ ਪੁਲਿਸ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੰਯੁਕਤ ਕਿਸਾਨ ਮੋਰਚੇ ਦੇ ਲੀਗਲ ਪੈਨਲ ਨੇ ਦਿੱਲੀ ਪੁਲਿਸ ਵਲੋਂ ਦਫਾ 160 ਸੀ.ਆਰ.ਪੀ.ਸੀ ਤਹਿਤ ਪੰਜਾਬ ਦੇ ਕਿਸਾਨਾਂ ਨੂੰ 26 ਜਨਵਰੀ ਦੀ ਘਟਨਾ ਸਮੇਂ ਦਰਜ ਕੀਤੀਆਂ ਐੱਫ.ਆਈ.ਆਰਜ. ਦੀ ਤਫਤੀਸ਼ ਵਿੱਚ ਸ਼ਾਮਿਲ ...

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਪਰਚਾ ਦਰਜ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਕ ਵਾਰ ਫਿਰ ਤੋਂ ਵਿਵਾਦਾਂ ‘ਚ ਘਿਰ ਗਏ ਹਨ। ਦਰਅਸਲ ਕੁੱਝ ਸਮਾਂ ਪਹਿਲਾਂ ਭਾਈ ਰਣਜੀਤ ਸਿੰਘ ਦੇ ਇਕ ਸਾਥੀ ਸਤਵਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ...

ਦਿੱਲੀ ਪੁਲਿਸ ਦੀ ਨਿਗਾਹ 'ਚ ਰਾਹੁਲ ਗਾਂਧੀ ਟੰਗ'ਤਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸੰਸਦ ਨੇੜੇ ਟਰੈਕਟਰ ਰੈਲੀ ਕੱਢਣ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਦਿੱਲੀ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਵੇਂ ਰਾਹੁਲ ਗਾਂਧੀ ਟਰੈਕਟਰ ...

ਤਾਨਾਸ਼ਾਹੀ ਹੁਕਮ: ਕੌਮੀ ਸੁਰੱਖਿਆ ਐਕਟ ਤਹਿਤ ਦਿੱਲੀ ਪੁਲਿਸ ਕਿਸੇ ਨੂੰ ਵੀ ਕਰ ਸਕੇਗੀ ਗ੍ਰਿਫਤਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਸਾਡਾ ਮੁਲਕ ਲੋਕਤੰਤਰਿਕ ਦੇਸ਼ ਹੈ, ਪਰ ਇਸ ਦੇ ਬਾਵਜੂਦ ਵੀ ਇਸ ਦੇਸ਼ ਦੇ ਅੰਦਰ ਤਾਨਾਸ਼ਾਹੀ ਹੁਕਮ ਲਾਗੂ ਹੁੰਦੇ ਰਹਿੰਦੇ ਹਨ। ਦਿੱਲੀ ਸਰਕਾਰ ਦੇ ਕੇਂਦਰ ਸਰਕਾਰ ਨੇ ਪੂਰਨ ਅਧਿਕਾਰ ਖੋਹ ਕੇ, ਉਥੇ ਸਿਰਫ਼ ਨਾਂ ਦੀ ਹੀ ...

ਕੈਪਟਨ ਸਿੱਧੂ ਨੂੰ ਵੇਖ ਕੇ ਅੱਖਾਂ ਕਿਉਂ ਮੀਚ ਗਈ ਪੁਲਿਸ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਦਾ ਸਮਾਗਮ ਹੋਇਆ। ਇਸ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੂਬੇ ਭਰ ਤੋਂ ਕਾਂਗਰਸੀਆਂ ਤੋਂ ਇਲਾਵਾ ਪੰਜਾਬ ...

ਕੋਰੋਨਾ ਕੇਸ ਤਾਂ ਹੋ ਗਏ ਜ਼ੀਰੋ, ਪਰ ਕੀ ਹੁਣ ਖੁੱਲ੍ਹਣਗੇ ਪੰਜਾਬ 'ਚ ਸਕੂਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਹਰਿਆਣੇ ਤੋਂ ਪਹਿਲੋਂ ਪੰਜਾਬ ਦੇ ਅਧਿਆਪਕ ਮੰਗ ਕਰ ਰਹੇ ਸਨ ਕਿ ਬੱਚਿਆਂ ਵਾਸਤੇ ਵੀ ਸਕੂਲ ਖੋਲ੍ਹ ਦਿੱਤੇ ...

ਕੀ ਸ਼ਾਹ-ਮੋਦੀ ਵਿਰੁੱਧ ਹੋਵੇਗਾ ਪਰਚਾ ਦਰਜ? (ਨਿਊਜ਼ਨੰਬਰ ਖ਼ਾਸ ਖ਼ਬਰ)

ਆਦਵਾਸੀ ਹੱਕਾਂ ਦੇ ਰਖਵਾਲੇ ਸਟੇਨ ਸੁਆਮੀ ਦੀ ਨਿਆਇਕ ਹਿਰਾਸਤ ਵਿੱਚ ਪਿਛਲੇ ਦਿਨੀਂ ਮੌਤ ਹੋ ਗਈ। ਹੁਣ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਬੂਟਾ ਸਿੰਘ ਤਖਾਣਵੱਧ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਦੇ ਸੂਬਾ ...

ਰਾਮ ਮੰਦਰ ਜ਼ਮੀਨੀ ਘੁਟਾਲਾ: ਕਿਤੇ ਕੇਸ ਦੀਆਂ ਫ਼ਾਈਲਾਂ ਬੰਦ ਨਾ ਹੋ ਜਾਣ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ, ਭਗਵਾਨ ਰਾਮ ਦਾ ਜੋ ਮੰਦਰ ਅਯੁੱਧਿਆ ਵਿੱਚ ਉਸਾਰਿਆ ਜਾ ਰਿਹਾ ਹੈ, ਉਸ ਮੰਦਰ ਦੇ ਨਿਰਮਾਣ ਦੇ ਵਾਸਤੇ ਖ਼ਰੀਦੀ ਗਈ ਜ਼ਮੀਨ ਵਿੱਚ ਵੱਡੇ ਪੱਧਰ 'ਤੇ ਘੁਟਾਲਾ ਸਾਹਮਣੇ ਆਇਆ। ...

ਕੇਂਦਰ ਵੱਲੋਂ ਭੇਜੇ ਖ਼ਰਾਬ ਵੈਂਟੀਲੇਟਰਾਂ ਦਾ ਮਾਮਲਾ ਵਿੱਚੇ ਕਿਉਂ ਦੱਬਿਆ ਗਿਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਭਰ ਵਿੱਚ ਕਰੋਨਾ ਦਾ ਕਹਿਰ ਭਾਵੇਂ ਹੀ ਘਟਦਾ ਜਾ ਰਿਹਾ ਹੈ, ਪਰ ਪਿਛਲੇ ਮਹੀਨੇ ਪਏ ਖ਼ਰਾਬ ਵੈਂਟੀਲੇਟਰਾਂ ਦੇ ਰੌਲੇ ਨੇ ਚੁੱਪੀ ਤਾਣ ਲਈ ਹੈ। ਵੈਂਟੀਲੇਟਰਾਂ ਅਤੇ ਆਕਸੀਜਨ ਦੀ ਕਮੀ ਕਾਰਨ ...

ਗ਼ੈਂਗਸਟਰਾਂ ਦੇ ਐਨਕਾਊਂਟਰ ਹੀ ਕਿਉਂ ਕਰਦੀ ਐ ਪੁਲਿਸ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਪੰਜਾਬ ਪੁਲਿਸ ਦੇ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਜੱਸੀ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾ ਦਿੱਤਾ ਗਿਆ। ਪੁਲਿਸ ਦਾ ਇਨ੍ਹਾਂ ਗੈਂਗਸਟਰਾਂ 'ਤੇ ਦੋਸ਼ ਸੀ ਕਿ ...

ਵੱਧਦੇ ਕੋਰੋਨਾ ਕੇਸਾਂ ਨੂੰ ਲੈ ਕੇ, ਕੋਸੀਏ ਕਿਸ ਨੂੰ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੁਣੋਂ, ਜਰਾਂ ਕੁ ਕੰਨ ਖੋਲ੍ਹ ਕੇ..! ਪਿਛਲੇ ਸਾਲ ਜਨਵਰੀ ਮਹੀਨੇ ਸਾਡੇ ਮੁਲਕ ਵਿੱਚ ਕੋਰੋਨਾ ਨੇ ਆਪਣਾ ਪੈਰ ਧਰਿਆ ਸੀ। ਸਵਾ ਸਾਲ ਹੋ ਗਿਆ, ਕੋਰੋਨਾ ਸਾਡੇ ਮੁਲਕ ਵਿੱਚ ਹੀ ਸੈਰ ਸਪਾਟੇ ਕਰੀ ਜਾ ਰਿਹੈ। ਭਾਰਤੀ ਮੀਡੀਆ, ਜਿਸ ...