ਮਾਡਰਨ ਜੇਲ੍ਹ ਫਰੀਦਕੋਟ 'ਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਜੇਲ੍ਹ ਲੈਬ ਟੈਕਨੀਸ਼ੀਅਨ ਕਾਬੂ, ਕੈਦੀ ਕੋਲੋਂ 2 ਮੋਬਾਈਲ ਫੋਨ ਬਰਾਮਦ

Last Updated: Aug 01 2020 18:42
Reading time: 0 mins, 42 secs

ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਜੇਲ੍ਹ ਦੇ ਇੱਕ ਲੈਬ ਟੈਕਨੀਸ਼ੀਅਨ ਨੂੰ ਅੱਜ ਜੇਲ੍ਹ ਸੁਰੱਖਿਆ ਕਰਮੀਆਂ ਵੱਲੋਂ ਕਾਬੂ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਇਸ ਮੁਲਜ਼ਮ ਦੀ ਪਹਿਚਾਣ ਸੰਦੀਪ ਸਿੰਘ ਵਜੋਂ ਹੋਈ ਹੈ ਜਿਸਦੇ ਕੋਲੋਂ ਕਿ ਸੁਰੱਖਿਆ ਕਰਮੀਆਂ ਨੇ ਤਲਾਸ਼ੀ ਦੌਰਾਨ 50 ਗ੍ਰਾਮ ਅਫੀਮ, 50 ਗ੍ਰਾਮ ਗਾਂਜਾ, ਸਿਗਰੇਟ ਪੇਪਰ ਅਤੇ ਤੰਬਾਕੂ ਬਰਾਮਦ ਕੀਤਾ ਹੈ।

ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਉਕਤ ਮੁਲਾਜ਼ਮ ਨੇ ਇਹ ਸਾਰਾ ਸਾਮਾਨ ਆਪਣੇ ਬੂਟਾਂ ਵਿੱਚ ਲੁਕਾ ਕੇ ਰੱਖਿਆ ਸੀ ਅਤੇ ਅੱਜ ਸਵੇਰੇ ਡਿਊਟੀ ਜਾਣ ਸਮੇਂ ਜੇਲ੍ਹ ਅੰਦਰ ਤਲਾਸ਼ੀ ਤੋਂ ਪਹਿਲਾਂ ਉਸ ਕੋਲੋਂ ਇਹ ਬਰਾਮਦ ਕੀਤਾ ਗਿਆ।

ਜਾਣਕਾਰੀ ਅਨੁਸਾਰ ਉਕਤ ਵਿਅਕਤੀ ਵੱਲੋਂ ਇਹ ਸਾਰਾ ਨਸ਼ਾ ਇੱਕ ਕੈਦੀ ਪਰਵਿੰਦਰ ਸਿੰਘ ਨੂੰ ਦਿੱਤੀ ਜਾਣਾ ਸੀ ਜਿਸਦੀ ਕਿ ਤਲਾਸ਼ੀ ਦੌਰਾਨ ਉਸ ਕੋਲੋਂ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਵਿੱਚ ਸ਼ਾਮਿਲ ਹੋਰ ਲੋਕਾਂ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ।