ਮੁਕਤਸਰ 'ਚ ਨਵੇਂ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਡੀ ਸੂਡਰਵਿਲੀ ਨੇ ਚਾਰਜ ਸੰਭਾਲਿਆ

Last Updated: Aug 01 2020 18:35
Reading time: 0 mins, 25 secs

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨਵੇਂ ਪੁਲਿਸ ਮੁਖੀ ਵਜੋਂ ਸ੍ਰੀਮਤੀ ਡੀ ਸੂਡਰਵਿਲੀ ਨੇ ਚਾਰਜ ਸੰਭਾਲ ਲਿਆ ਹੈ। ਦੱਸਣਯੋਗ ਹੈ ਕਿ ਸ੍ਰੀਮਤੀ ਡੀ ਸੂਡਰਵਿਲੀ 2012 ਬੈਚ ਦੇ ਆਈ.ਪੀ.ਐੱਸ. ਅਫਸਰ ਹਨ ਅਤੇ ਤਾਮਿਲਨਾਡੂ ਨਾਲ ਸਬੰਧਿਤ ਹਨ। ਉਨ੍ਹਾਂ ਵੱਲੋਂ ਰਾਜਬਚਨ ਸਿੰਘ ਸੰਧੂ ਦੇ ਸਥਾਨ ਤੇ ਇਹ ਅਹੁਦਾ ਸੰਭਾਲਿਆ ਗਿਆ ਹੈ। ਅਹੁਦਾ ਸੰਭਾਲਣ ਦੇ ਬਾਅਦ ਆਪਣੇ ਪਹਿਲੇ ਸੰਬੋਧਨ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਸਰਕਾਰ ਦਾ ਸਾਥ ਦਿੱਤਾ ਜਾਵੇ ਅਤੇ ਸਾਵਧਾਨੀਆਂ ਵਰਤਣ ਦੇ ਨਾਲ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।