ਕੀ, ਨਜਾਇਜ਼ ਖੁੱਲ੍ਹੇ ਠੇਕਿਆਂ 'ਤੇ ਵੀ ਹੋਵੇਗੀ ਕਾਰਵਾਈ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਨਕਲੀ ਸ਼ਰਾਬ ਦਾ ਸੇਵਨ ਕਰਨ ਤੋਂ ਬਾਅਦ ਜਿਸ ਤਰ੍ਹਾਂ ਹੁਣ ਤੱਕ 48 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ ਉਸਨੇ ਸਰਕਾਰ, ਮਹਿਕਮਾ ਐਕਸਾਈਜ਼ ਅਤੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ। ਬੇਸ਼ੱਕ ਇਸ ਮਾਮਲੇ 'ਚ ਸਰਕਾਰ ਨੇ ਇਸ ਪੂਰੇ ਮਾਮਲੇ 'ਤੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਮਾਮਲਾ ਬੇਹੱਦ ਗੰਭੀਰ ਹੋਣ ਕਰਕੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਇਸ ਤੇ ਘੇਰ ਲਿਆ ਹੈ।

ਹੁਣ ਇਸਦੇ ਨਾਲ ਹੀ ਇੱਕ ਹੋਰ ਮਾਮਲਾ ਵੀ ਸਾਹਮਣੇ ਆ ਗਿਆ ਹੈ ਜੋ ਸ਼ਰਾਬ ਕਾਰੋਬਾਰ ਨਾਲ ਹੀ ਜੁੜਿਆ ਹੋਇਆ ਹੈ। ਬੇਸ਼ੱਕ ਸਰਕਾਰ ਨੇ ਕੋਵਿਡ-19 ਦੇ ਲਾਕਡਾਊਨ ਦੌਰਾਨ ਸਰਕਾਰ ਦੇ ਖ਼ਜ਼ਾਨੇ ਨੂੰ ਪਈ ਮਾਰ ਨੂੰ ਦੁਰ ਕਰਨ ਲਈ ਸ਼ਰਾਬ ਠੇਕੇਦਾਰਾਂ ਨੂੰ ਠੇਕੇ ਖੋਲ੍ਹਣ ਦੀ ਇਜਾਜ਼ਤ ਦੇਣ ਦੇ ਨਾਲ-ਨਾਲ ਪੁਲਿਸ ਨੂੰ ਸਖ਼ਤ ਹਦਾਇਤ ਕੀਤੀ ਕਿ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲਿਆਂ 'ਤੇ ਸਖ਼ਤੀ ਨਾਲ ਨਕੇਲ ਪਾਈ ਜਾਵੇ ਅਤੇ ਇਸਦਾ ਅਸਰ ਵੀ ਵੇਖਣ ਨੂੰ ਮਿਲਿਆ ਅਤੇ ਮਹਿਕਮਾ ਐਕਸਾਈਜ਼ ਅਤੇ ਪੁਲਿਸ ਨੇ ਜਿਸ ਤਰ੍ਹਾਂ ਨਾਲ ਸ਼ਰਾਬ ਤਸਕਰੀ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਹਨ ਉਸਦਾ ਸਿਧਾ ਫ਼ਾਇਦਾ ਸ਼ਰਾਬ ਠੇਕੇਦਾਰਾਂ ਦੀ ਆਮਦਨ 'ਚ ਹੋਏ ਵਾਧੇ ਤੋਂ ਲਾਇਆ ਜਾ ਸਕਦਾ ਹੈ। ਸਰਕਾਰ ਦੇ ਖ਼ਜ਼ਾਨੇ ਨੂੰ ਵੀ ਇਸਦਾ ਪੂਰਾ ਫ਼ਾਇਦਾ ਹੋਇਆ ਹੈ।

ਪਰ ਸ਼ਰਾਬ ਠੇਕੇਦਾਰਾਂ 'ਤੇ ਸਰਕਾਰ ਦੀ ਇਸ ਮਿਹਰਬਾਨੀ, ਜੋ ਸਰਕਾਰ ਦੀ ਮਜਬੂਰੀ ਸੀ, ਦਾ ਲੱਗਦੈ ਠੇਕੇਦਾਰ ਨਜਾਇਜ਼ ਫ਼ਾਇਦਾ ਚੁੱਕ ਰਹੇ ਹਨ ਅਤੇ ਆਪਣੇ-ਆਪਣੇ ਸਰਕਲਾਂ 'ਚ ਮਨਜ਼ੂਰਸ਼ੁਦਾ ਠੇਕਿਆਂ ਤੋਂ ਇਲਾਵਾ ਨਜਾਇਜ਼ ਠੇਕੇ ਵੀ ਚਲਾਏ ਜਾ ਰਹੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿੰਨੇ ਕੁ ਠੇਕੇ ਮਨਜ਼ੂਰਸ਼ੁਦਾ ਹਨ ਉਸਦੇ ਬਰਾਬਰ ਹੀ ਠੇਕੇ ਨਜਾਇਜ਼ ਤੌਰ 'ਤੇ ਚਲਾਏ ਜਾ ਰਹੇ ਹਨ, ਜਿਸਦੇ ਬਾਰੇ ਮਹਿਕਮਾ ਐਕਸਾਈਜ਼ ਦੇ ਅਫ਼ਸਰਾਂ ਨੂੰ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੁੰਦੀ ਹੈ ਤਾਂ ਤੁਸੀਂ ਖ਼ੁਦ ਅੰਦਾਜ਼ਾ ਲਾ ਹੀ ਸਕਦੈ ਹੋ ਕਿ ਮਾਮਲਾ ਗੜਬੜ ਹੈ। ਹੁਣ ਜਦੋਂ ਪੰਜਾਬ 'ਚ ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਤਾਂ ਅਜਿਹੇ 'ਚ ਸਰਕਾਰ ਨੂੰ ਇਨ੍ਹਾਂ ਨਜਾਇਜ਼ ਠੇਕਿਆਂ ਖ਼ਿਲਾਫ਼ ਵੀ ਸਖ਼ਤ ਕਦਮ ਚੁੱਕਣੇ ਚਾਹੀਦਾ ਹੈ ਤਾਂ ਜੋ ਸਰਕਾਰ ਦੇ ਖ਼ਜ਼ਾਨੇ ਨੂੰ ਲਾਏ ਜਾ ਰਹੇ ਚੂਨੇ ਨੂੰ ਰੋਕਿਆ ਜਾ ਸਕੇ ਅਤੇ ਅੰਮ੍ਰਿਤਸਰ, ਬਟਾਲਾ ਅਤੇ ਤਰਨ ਤਾਰਨ ਜਿਹਾ ਕੋਈ ਹਾਦਸਾ ਨਾ ਵਾਪਰੇ।

ਬਾਦਲਾਂ ਦੇ ਪਿੰਡ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮੌਜੂਦਾ ਪੰਜਾਬ ਦੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਦੇ ਪਿੰਡੋਂ ਲੰਘੇ ਦਿਨੀਂ ਨਜਾਇਜ਼ ਸ਼ਰਾਬ ਵੱਡੀ ਮਾਤਰਾ ਵਿੱਚ ਬਰਾਮਦ ...

ਖ਼ੁਲਾਸਾ: ਸਰਕਾਰ ਨੱਪੀ ਬੈਠੀ ਐ ਲੱਖਾਂ ਏਕੜ ਜ਼ਮੀਨ ਨਜਾਇਜ਼ ਵੇਚਣ ਦੀਆਂ ਰਿਪੋਰਟਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਰਕਾਰੀ ਜ਼ਮੀਨਾਂ 'ਤੇ ਸੂਬਾ ਪੱਧਰੀ ਹੋਏ ਨਜਾਇਜ਼ ਕਬਜ਼ਿਆਂ ਤੋਂ ਇਲਾਵਾ ਪੰਜਾਬ ਦੀ ਲੱਖਾਂ ਏਕੜ ਜ਼ਮੀਨ ਜਿਹੜੀ ਕਿ ਨਜਾਇਜ਼ ਰੂਪ ਵਿੱਚ ਵੇਚੀ ਗਈ, ਉਹਦੀ ਰਿਪੋਰਟ ਹੀ ਪੰਜਾਬ ਦੀ ਕੈਪਟਨ ਹਕੂਮਤ ਨੱਪੀ ਬੈਠੀ ਹੈ। ਇਹ ...

ਕੈਪਟਨ ਨੂੰ ਪਾ ਲਿਆ, ਆਪਣਿਆਂ ਨੇ ਹੀ ਘੇਰਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਜ਼ਹਿਰੀਲੀ ਸ਼ਰਾਬ ਕਾਂਡ ਵਿੱਚ ਜਿੱਥੇ ਮਰਨ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ, ਉੱਥੇ ਹੀ ਉਕਤ ਮਾਮਲੇ ਨੂੰ ਲੈ ਕੇ ਵਿਰੋਧੀਆਂ ਪਾਰਟੀਆਂ ਨੇ ਕੈਪਟਨ ਸਰਕਾਰ ਤੇ ਸ਼ਬਦੀ ਹਮਲੇ ਤੇਜ਼ ਕਰ ਦਿੱਤੇ ਹਨ। ...

...ਦਿਓਰ-ਭਰਜਾਈ ਦੇ ਨਜਾਇਜ਼ ਸਬੰਧ ਹੀ ਬਣੇ ਤਰਸੇਮ ਦੇ ਕਤਲ ਦਾ ਕਾਰਨ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਬੀਤੇ ਦਿਨੀਂ ਨਜ਼ਦੀਕੀ ਪਿੰਡ ਬਰਾਸ ਦੇ ਸੂਏ 'ਚ ਸੁੱਟੇ ਗਏ ਵਿਅਕਤੀ ਦੇ ਕਤਲਕਾਂਡ ਨੂੰ ਸੁਲਝਾਉਂਦੇ ਹੋਏ ਜ਼ਿਲ੍ਹਾ ਫਤਹਿਗੜ ਸਾਹਿਬ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ, ਭਰਾ ਸਣੇ ਚਾਰ ਜਣਿਆਂ ਨੂੰ ਗਿਰਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ...

...ਹਾਲੇ ਵੀ ਧੜੱਲੇ ਨਾਲ ਚੱਲ ਰਿਹੈ ਸਤਲੁਜ ਦਰਿਆ 'ਚ ਨਜਾਇਜ਼ ਮਾਈਨਿੰਗ ਦਾ ਗੋਰਖਧੰਦਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਰੇਤ ਦੀ ਨਜਾਇਜ਼ ਮਾਈਨਿੰਗ ਕਰਨ ਤੇ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਰੇਤ ਮਾਫੀਏ ਵੱਲੋਂ ਸਤਲੁਜ ਦਰਿਆ ਦੇ ਇਲਾਕਿਆਂ 'ਚੋਂ ਨਜਾਇਜ਼ ਢੰਗ ਨਾਲ ਰੇਤਾ ਚੋਰੀ ਕਰਨ ਦਾ ਗੋਰਖਧੰਦਾ ਧੜੱਲੇ ਨਾਲ ਚਲਾਇਆ ਜਾ ਰਿਹਾ ਹੈ। ...

ਨਗਰ ਨਿਗਮ ਅਬੋਹਰ ਦੀ ਬਹੁਕਰੋੜੀ ਜਗ੍ਹਾ 'ਤੇ ਹੋਏ ਨਜਾਇਜ਼ ਕਬਜ਼ੇ 'ਤੇ ਚੱਲਿਆ ਪੀਲਾ ਪੰਜਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਅਬੋਹਰ ਦੀ ਨਵੀਂ ਸੜਕ ਦੇ ਨਾਲ ਲਗਦੀ ਵਾਟਰ ਵਰਕਸ ਦੀਆਂ ਪੁਰਾਣੀਆਂ ਡਿੱਗੀਆਂ ਵਾਲੀ ਬਹੁਕਰੋੜੀ ਜ਼ਮੀਨ 'ਤੇ ਹੋਏ ਨਜਾਇਜ਼ ਕਬਜ਼ੇ ਨੂੰ ਅੱਜ ਨਗਰ ਨਿਗਮ ਨੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਟਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਉਸ ਜ਼ਮੀਨ 'ਤੇ ਨਗਰ ਨਿਗਮ ਦੀ ਮਲਕੀਅਤ ਵਾਲਾ ਬੋਰਡ ਵੀ ਲਾ ਦਿੱਤਾ ਹੈ। ...

ਖੁਲਾਸਾ: ਆਪਣੇ ਪਤੀਆਂ ਨਾਲ ਪਤਨੀਆਂ ਵੀ ਦਿੰਦੀਆਂ ਨੇ ਸ਼ਰਾਬ ਵੇਚਣ 'ਚ ਸਾਥ!!!

ਸਿਟੀ ਪੁਲਿਸ ਫਿਰੋਜ਼ਪੁਰ ਦੇ ਵੱਲੋਂ ਸੋਕੜ ਨਹਿਰ ਤੋਂ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਸ਼ਰਾਬ ਵੇਚਣ ਵਾਲੇ ਪਤੀ ਪਤਨੀ ਦੋਵੇਂ ਜਣੇ ਫਰਾਰ ਦੱਸੇ ਜਾ ਰਹੇ ਹਨ। ...

90 ਹਜ਼ਾਰ ਲੀਟਰ ਲਾਹਨ ਬਰਾਮਦ, ਕੀਤੀ ਗਈ ਨਸ਼ਟ

ਇਕ ਵੱਡੀ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਨੇ ਇਕ ਵਾਰ ਫਿਰ ਪਿੰਡ ਚੰਨਣਖੇੜਾ ਅਤੇ ਕਟਿਆਂਵਾਲੀ ਨੇੜੇ ਨਹਿਰ ਦੇ ਨਜ਼ਦੀਕ ਤੋ ਵੱਡੀ ਮਾਤਰਾ ਵਿੱਚ ਸ਼ਰਾਬ ਅਤੇ ਸ਼ਰਾਬ ਬਣਾਉਣ ਦਾ ਸਾਮਾਨ ਬਰਾਮਦ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ...

ਨਿਹੰਗਾਂ ਵਾਲੇ ਝੁੱਗੇ 'ਚ ਚੱਲਦੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਪਰਦਾਫ਼ਾਸ਼.!!!

ਸਰਹੱਦੀ ਪਿੰਡ ਝੁੱਗੇ ਨਿਹੰਗਾਂ ਵਾਲੇ ਵਿਖੇ ਚੱਲਦੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਸਦਰ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਪਰਦਾਫਾਸ਼ ਕਰਦਿਆ ਹੋਇਆ, ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਦੋਂਕਿ ਸ਼ਰਾਬ ਕੱਢਣ ਵਾਲਾ ਵਿਅਕਤੀ ਫਰਾਰ ਦੱਸਿਆ ਜਾ ਰਿਹਾ ਹੈ। ...

ਐੱਮਐੱਲਏ ਧਰਮਕੋਟ 'ਤੇ ਹੋਏ ਹਮਲੇ 'ਚ ਕਿਸਾਨ ਆਗੂਆਂ 'ਤੇ ਹੋਏ ਨਾਜਾਇਜ਼ ਪਰਚੇ!

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈਅ ਸਿੰਘ ਢੁੰਡੀਕੇ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਦੀ ਅਗੁਵਾਈ ਵਿੱਚ ਇੱਕ ਅਹਿਮ ਮੀਟਿੰਗ ਹੋਈ। ...

ਸ਼ਰੇਆਮ ਚੱਲਦੇ ਨਜਾਇਜ਼ ਰੇਤ ਦੇ ਕਾਰੋਬਾਰ 'ਤੇ ਪੁਲਿਸ ਦਾ ਛਾਪਾ !!!

ਮੱਲਾਂਵਾਲਾ ਪੁਲਿਸ ਦੇ ਵੱਲੋਂ ਨਜਾਇਜ਼ ਰੇਤ ਦੇ ਨਾਲ ਭਰੀਆਂ ਰੇਤ ਦੀਆਂ ਦੋ ਟਰਾਲੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦੋਂਕਿ ਇੱਕ ਵਿਅਕਤੀ ਫ਼ਰਾਰ ਦੱਸਿਆ ਜਾ ਰਿਹਾ ਹੈ। ...

ਕੋਹਾਲਾ ਪਿੰਡ 'ਚ ਚੱਲਦੇ ਰੇਤ ਦਾ ਨਜਾਇਜ਼ ਕਾਰੋਬਾਰ!!!

ਮੱਲਾਂਵਾਲਾ ਪੁਲਿਸ ਦੇ ਵੱਲੋਂ ਬੀਤੇ ਦਿਨ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਕੋਹਾਲਾ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ ਰੇਤ ਦੇ ਨਜਾਇਜ਼ ਪਰਦਾਫਾਸ਼ ਕਰਦਿਆਂ ਹੋਇਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ, ਜਦ ਕਿ ਤਿੰਨ ਵਿਅਕਤੀ ਫ਼ਰਾਰ ਦੱਸੇ ਜਾ ਰਹੇ ਹਨ। ...

ਨਿਹੰਗਾਂ ਵਾਲੇ ਝੁੱਗੇ 'ਚ ਚੱਲਦੈ ਸ਼ਰਾਬ ਦਾ ਨਜਾਇਜ਼ ਕਾਰੋਬਾਰ.!!!

ਸਰਹੱਦੀ ਪਿੰਡ ਨਿਹੰਗਾਂ ਵਾਲੇ ਝੁੱਗੇ ਵਿੱਚ ਚੱਲਦੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਪਰਦਾਫਾਸ਼ ਕਰਦਿਆ ਸਦਰ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦੋਂਕਿ ਸ਼ਰਾਬ ਸਮਗਲਰ ਫਰਾਰ ਦੱਸਿਆ ਜਾ ਰਿਹਾ ਹੈ। ...

कांग्रेसी काउंसलर कंवलजीत कौर गुल्लू की नाजायज़ प्रॉपर्टी का मामला आया सामने

जालंधर के प्रेस क्लब में प्रेस कांफ्रेंस का आयोजन कर रवीन्द्र पाल सिंह चड्ढा ने कांग्रेसी काउंसलर कंवलजीत कौर गुल्लू के ख़िलाफ़ एक नाजायज़ प्रॉपर्टी का मामला सामने रखा। ...

ਸਤਲੁਜ ਦਰਿਆ ਕੰਡੇ ਚੱਲਦੈ ਸ਼ਰਾਬ ਦਾ ਨਜਾਇਜ਼ ਕਾਰੋਬਾਰ.!!

ਸਦਰ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਤਲੁਜ ਦਰਿਆ ਕੰਡੇ ਚੱਲਦੇ ਸ਼ਰਾਬ ਦੇ ਨਜਾਇਜ਼ ਕਾਰੋਬਾਰ ਦਾ ਪਰਦਾਫਾਸ਼ ਕਰਦਿਆ ਹੋਇਆ ਬੀਤੇ ਦਿਨ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ ਕੀਤੀ ਗਈ, ਜਦੋਂਕਿ ਸ਼ਰਾਬ ਸਮਗਲਰ ਭੱਜਣ ਵਿੱਚ ਸਫ਼ਲ ਹੋ ਗਿਆ। ...

ਸਤਲੁਜ ਦਰਿਆ ਦੀ ਫਾਟ ਕਿਨਾਰੇ ਚੱਲਦੇ ਸ਼ਰਾਬ ਦੇ ਨਜਾਇਜ਼ ਧੰਦੇ ਦਾ ਪਰਦਾਫਾਸ਼ !!!

ਸਤਲੁਜ ਦਰਿਆ ਦੀ ਫਾਟ ਕਿਨਾਰੇ ਚੱਲਦੇ ਸ਼ਰਾਬ ਦੇ ਨਜਾਇਜ਼ ਧੰਦੇ ਦਾ ਪਰਦਾਫਾਸ਼ ਕਰਦਿਆਂ ਪੁਲਿਸ ਥਾਣਾ ਸਦਰ ਫ਼ਿਰੋਜ਼ਪੁਰ ਦੇ ਵੱਲੋਂ ਤਿੰਨ ਹਜ਼ਾਰ ਲੀਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦੋਂਕਿ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ...

ਸਿਹਤ ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ, ਦੁਕਾਨ 'ਚੋਂ ਪਾਬੰਦੀਸ਼ੁਦਾ ਤੰਬਾਕੂ ਪਦਾਰਥ ਕੀਤੇ ਜ਼ਬਤ

ਪਾਬੰਦੀਸ਼ੁਦਾ ਅਤੇ ਗੈਰਕਾਨੂੰਨੀ ਤੰਬਾਕੂ ਪਦਾਰਥ ਵੇਚੇ ਜਾਣ ਸਬੰਧੀ ਸੂਚਨਾ ਮਿਲਣ ਦੇ ਬਾਅਦ ਸਿਹਤ ਵਿਭਾਗ ਅਤੇ ਐਕਸਾਈਜ਼ ਤੇ ਪੁਲਿਸ ਵਿਭਾਗ ਦੀ ਟੀਮ ਵੱਲੋਂ ਫੇਜ਼-6 ਸਥਿਤ ਇੱਕ ਦੁਕਾਨ ਤੇ ਛਾਪਾਮਾਰੀ ਕੀਤੀ ਗਈ। ...

ਕਿਤੇ, ਗਰੀਬ ਦੇ ਢਿੱਡ ਤੇ ਹੀ ਲੱਤ ਤਾਂ ਨਹੀਂ, ਨਿਗਮ ਦੀ ਨਜਾਇਜ਼ ਕਬਜ਼ਾ ਛੁਡਾਊ ਮੁਹਿੰਮ? (ਵਿਅੰਗ)

ਬਿਨਾਂ ਸ਼ੱਕ, ਸੜਕਾਂ ਅਤੇ ਫ਼ੁੱਟਪਾਥਾਂ ਤੇ ਨਜਾਇਜ਼ ਕਬਜ਼ਾ ਕਰਨਾ ਜੁਰਮ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਫ਼ਰਜ਼ ਬਣਦਾ ਹੈ ਕਿ, ਉਹ ਇਸ ਕਿਸਮ ਦੇ ਜੁਰਮ ਨੂੰ ਹੋਣੋਂ ਰੋਕੇ ਅਤੇ ਕਬਜ਼ਾਧਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰੇ ਤੇ ਉਹ ਵੀ "ਇਮਾਨਦਾਰੀ" ਦੇ ਨਾਲ। ...