ਫਰੀਦਕੋਟ ਅਤੇ ਅੰਮ੍ਰਿਤਸਰ 'ਚ ਵੀ ਬਣਨਗੇ ਪਲਾਜ਼ਮਾ ਬੈਂਕ

ਕੋਰੋਨਾ ਵਾਇਰਸ ਖ਼ਿਲਾਫ਼ ਕਾਰਗਰ ਸਾਬਿਤ ਹੋ ਰਹੀ ਪਲਾਜ਼ਮਾ ਥੈਰੇਪੀ ਨੂੰ ਹੋਰ ਲੋਕਾਂ ਤੱਕ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ਵਿੱਚ ਵੀ ਪਲਾਜ਼ਮਾ ਬੈਂਕ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਪਟਿਆਲਾ ਵਿੱਚ ਇਹ ਬੈਂਕ ਸਥਾਪਿਤ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਇਸਦੇ ਦਾਇਰੇ ਨੂੰ ਹੋਰ ਵੱਧ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਲੋਕਾਂ ਨੂੰ ਵੀ ਇਹ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪਲਾਜ਼ਮਾ ਬਿਲਕੁਲ ਮੁਫ਼ਤ ਵਿੱਚ ਦਿੱਤਾ ਜਾਵੇਗਾ ਅਤੇ ਕਿਸੇ ਮਰੀਜ਼ ਕੋਲ ਇਸਦੇ ਪੈਸੇ ਨਹੀਂ ਲਈ ਜਾਣਗੇ। ਮੁੱਖ ਮੰਤਰੀ ਵੱਲੋਂ ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅੱਗੇ ਆ ਕੇ ਸਵੈ ਇੱਛਾ ਨਾਲ ਪਲਾਜ਼ਮਾ ਦਾਨ ਕਰਨ ਅਤੇ ਹੋਰ ਲੋਕਾਂ ਦੀ ਜਾਨ ਬਚਾਉਣ ਵਿੱਚ ਸਹਾਇਤਾ ਕਰਨ।

All Talk, No Action - Tung Dhab drain continues to be a health hazard

On the World Environment Day, residents of Holy City, Swiss City, Guru Amar Dass Avenue, Gumtala in association with Amritsar Vikas Manch gathered at the Tung Dhab Drain for highlighting ill effects of pollution (Air & Water) caused due to rampant and blatant release of sewerage as well as other pollutants into the drain. ...

ਮਾਡਰਨ ਜੇਲ੍ਹ ਫਰੀਦਕੋਟ 'ਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਜੇਲ੍ਹ ਲੈਬ ਟੈਕਨੀਸ਼ੀਅਨ ਕਾਬੂ, ਕੈਦੀ ਕੋਲੋਂ 2 ਮੋਬਾਈਲ ਫੋਨ ਬਰਾਮਦ

ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਜੇਲ੍ਹ ਦੇ ਇੱਕ ਲੈਬ ਟੈਕਨੀਸ਼ੀਅਨ ਨੂੰ ਅੱਜ ਜੇਲ੍ਹ ਸੁਰੱਖਿਆ ਕਰਮੀਆਂ ਵੱਲੋਂ ਕਾਬੂ ਕਰ ਲਿਆ ਗਿਆ। ...

ਆਪ ਆਗੂਆਂ ਵੱਲੋਂ ਧਰਨਾ ਦੇ ਕੇ ਖੋਲ੍ਹੇ ਮੈਡੀਕਲ ਕਾਲਜ ਦੇ ਗੇਟ ਤੇ ਫਿਰ ਲੱਗਿਆ ਜਿੰਦਰਾ

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਪਿਛਲੇ ਗੇਟ ਤੇ ਕਰੀਬ ਚਾਰ ਮਹੀਨੇ ਤੋਂ ਲੱਗੇ ਜਿੰਦਰੇ ਨੂੰ ਕੱਲ੍ਹ ਆਮ ਆਦਮੀ ਪਾਰਟੀ ਨੇ ਧਰਨਾ ਦੇ ਕੇ ਤੋੜਿਆ ਸੀ ਪਰ ਕਾਲਜ ਪ੍ਰਸ਼ਾਸਨ ਵੱਲੋਂ ਇਸਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ। ...

ਮੈਡੀਕਲ ਕਾਲਜ ਫਰੀਦਕੋਟ ਤੋਂ ਬਾਅਦ ਹੁਣ ਕੋਟਕਪੂਰਾ ਸਿਵਲ ਹਸਪਤਾਲ ਤੇ ਕੋਰੋਨਾ ਦਾ ਕਹਿਰ

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ 15 ਦੇ ਕਰੀਬ ਸਟਾਫ ਦੇ ਕੋਰੋਨਾ ਪੀੜਿਤ ਹੋਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਵਿੱਚ ਕੋਟਕਪੂਰਾ ਸਿਵਲ ਹਸਪਤਾਲ ਇਸਦੀ ਚਪੇਟ ਵਿੱਚ ਆ ਗਿਆ ਹੈ। ...

ਯੂਥ ਕਾਂਗਰਸ ਸ਼ਹਿਰੀ ਜੈਤੋ ਦੇ ਪ੍ਰਧਾਨ ਬਣੇ ਲੱਕੀ ਅਰੋੜਾ

ਯੂਥ ਕਾਂਗਰਸ ਦੇ ਸੂਬਾ ਇੰਚਾਰਜ ਬੰਟੀ ਸੈਲਕੇ ਦੀ ਯੋਗ ਅਗਵਾਈ ਵਿੱਚ ਯੂਥ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰਲਾਲ ਸਿੰਘ ਭੁੱਲਰ (ਭਲਵਾਨ) ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਫਰੀਦਕੋਟ ਅਤੇ ਪਰਮਿੰਦਰ ਡਿੰਪਲ ਯੂਥ ਕਾਂਗਰਸ ਜ਼ਿਲ੍ਹਾ ਇੰਚਾਰਜ ਅਤੇ ਬਲਾਕ ਜੈਤੋ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ ਵੱਲੋਂ ਸ਼ਹਿਰ ਅਤੇ ਪਿੰਡ ਪੱਧਰ ਤੇ ਕਾਂਗਰਸ ਨੂੰ ਮਜ਼ਬੂਤ ਕਰਦਿਆਂ ਪੁਰਾਣੇ ਟਕਸਾਲੀ ਕਾਂਗਰਸੀ ਪਰਿਵਾਰ ਦੇ ਲਖਵਿੰਦਰ ਸਿੰਘ (ਲੱਕੀ ਅਰੋੜਾ) ਆੜ੍ਹਤੀਆ ਪੁੱਤਰ ਸਵ. ਕੁਲਦੀਪ ਸਿੰਘ ਅਰੋੜਾ ਰੋੜੀਕਪੂਰੇ ਵਾਲੇ ਨੂੰ ਜੈਤੋ ਦਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ। ...

ਫਰੀਦਕੋਟ ਰਿਆਸਤ ਜਾਇਦਾਦ ਮਾਮਲਾ- ਰਾਜਮਹਿਲ ਤੇ ਕਬਜ਼ੇ ਦੀ ਕੋਸ਼ਿਸ਼ ਦਾ ਮਾਮਲਾ ਸਿੱਟ ਕੋਲ ਪੁੱਜਾ

ਫਰੀਦਕੋਟ ਰਿਆਸਤ ਦੇ 20000 ਕਰੋੜ ਦੇ ਜਾਇਦਾਦ ਮਾਮਲੇ ਵਿੱਚ ਹੁਣ ਜਾਇਦਾਦ ਦੀ ਹਿੱਸੇਦਾਰ ਐਲਾਨ ਕੀਤੀ ਮਹਾਰਾਜਾ ਦੀ ਵੱਡੀ ਧੀ ਰਾਜਕੁਮਾਰੀ ਅੰਮ੍ਰਿਤ ਕੌਰ ਉੱਤੇ ਰਾਜਮਹਿਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਹਨ। ...

ਫ਼ਰੀਦਕੋਟ ਰਿਆਸਤ ਜਾਇਦਾਦ ਮਾਮਲਾ- ਰਾਜਕੁਮਾਰੀ ਅੰਮ੍ਰਿਤ ਕੌਰ ਨੇ 23 ਲੋਕਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ

ਰਿਆਸਤ ਫ਼ਰੀਦਕੋਟ ਦੇ 20000 ਕਰੋੜ ਜਾਇਦਾਦ ਮਾਮਲੇ ਵਿੱਚ ਹੁਣ ਨਵਾਂ ਮੋੜ ਆਇਆ ਹੈ ਅਤੇ ਰਾਜਕੁਮਾਰੀ ਅੰਮ੍ਰਿਤ ਕੌਰ ਵੱਲੋਂ 23 ਲੋਕਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ...

ਬੇਅਦਬੀ ਬੀੜ ਚੋਰੀ ਮਾਮਲੇ 'ਚ 7 ਡੇਰਾ ਪ੍ਰੇਮੀ ਗ੍ਰਿਫ਼ਤਾਰ

ਬਰਗਾੜੀ ਬੇਅਦਬੀ ਕਾਂਡ ਮਾਮਲੇ ਵਿੱਚ ਜਾਂਚ ਕਰ ਰਹੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ ਫਰੀਦਕੋਟ ਜ਼ਿਲ੍ਹੇ ਵਿੱਚੋਂ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ...

ਬੇਅਦਬੀ ਗੋਲੀਕਾਂਡ 'ਚ ਗ੍ਰਿਫ਼ਤਾਰ 3 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਕੱਲ੍ਹ

ਬਹਿਬਲ ਕਲਾਂ ਬੇਅਦਬੀ ਗੋਲੀਕਾਂਡ ਵਿੱਚ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਤੇ ਕੱਲ੍ਹ ਨੂੰ ਫਰੀਦਕੋਟ ਦੀ ਮਾਨਯੋਗ ਅਦਾਲਤ ਵਿੱਚ ਸੁਣਵਾਈ ਹੋਵੇਗੀ। ...

ਬੇਅਦਬੀ ਗੋਲੀਕਾਂਡ ਮਾਮਲੇ 'ਚ ਕਾਰਵਾਈ ਤੇਜ਼, ਸਿੱਟ ਵੱਲੋਂ ਇੱਕ ਹੋਰ ਗ੍ਰਿਫ਼ਤਾਰੀ

ਬੇਅਦਬੀ ਗੋਲੀਕਾਂਡ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਕਾਰਵਾਈਆਂ ਨੂੰ ਤੇਜ਼ ਕਰਦੇ ਹੋਏ ਇੱਕ ਹੋਰ ਵਿਅਕਤੀ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ...

ਕੋਰੋਨਾ ਦੇ ਪ੍ਰਕੋਪ ਹੇਠ ਕੱਲ੍ਹ ਹੋਵੇਗਾ 8400 ਨਰਸਾਂ ਦਾ ਨੌਕਰੀ ਪੇਪਰ, ਸ਼ੱਕੀ ਮਰੀਜ਼ਾਂ ਲਈ ਬਣੇਗਾ ਅਲੱਗ ਕੇਂਦਰ

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਵੱਲੋਂ ਕੱਲ੍ਹ ਐਤਵਾਰ ਨੂੰ ਪੰਜਾਬ ਸਰਕਾਰ ਅਧੀਨ ਨਰਸਾਂ ਦੀ ਭਰਤੀ ਲਈ ਕੋਰੋਨਾ ਦੇ ਪ੍ਰਕੋਪ ਹੇਠ ਹੀ ਲਿਖਤੀ ਟੈਸਟ ਲਿਆ ਜਾਵੇਗਾ। ...