ਆਖ਼ਰ ਨਿਜ਼ਾਮ ਨੂੰ, ਮੋੜਵੇਂ ਸਵਾਲ ਕਿਉਂ ਨਹੀਂ ਕਰਦਾ ਸਾਡਾ ਮੀਡੀਆ? (ਭਾਗ-1)

ਲੰਘੇ ਦਿਨੀਂ ਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਕੌਂਸਲ 'ਚ ਆਪਣਾ ਵਰਚੂਅਲ ਭਾਸ਼ਣ ਪੇਸ਼ ਕੀਤਾ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਦੁਨੀਆ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ, ਭਾਰਤ ਨੇ ਕੋਰੋਨਾ ਵਿਰੁੱਧ ਜੰਗ ਨੂੰ ਇੱਕ ਜਨ-ਅੰਦੋਲਨ ਬਣਾ ਦਿੱਤਾ ਹੈ।

ਦੋਸਤੋ, ਬੜੀ ਵਧੀਆ ਗੱਲ ਹੈ ਕਿ, ਪ੍ਰਧਾਨ ਮੰਤਰੀ ਦੇ ਇਸ ਸੰਦੇਸ਼ ਨੂੰ ਸਾਡੇ ਹਰ, ਨਿਊਜ਼ ਚੈਨਲ ਨੇ ਫ਼ੁੱਲ ਕਵਰ ਕੀਤਾ, ਪਰ ਵੱਡੀ ਹੈਰਾਨੀ ਉਸ ਵੇਲੇ ਹੋਈ ਜਦੋਂ ਕਿਸੇ ਵੀ ਮੀਡੀਆ ਐਂਕਰ ਨੇ ਨਿਜ਼ਾਮ ਦੇ ਦਾਅਵੇ ਨੂੰ ਚੁਣੌਤੀ ਨਹੀਂ ਦਿੱਤੀ ਅਤੇ ਇੰਨ ਬਿੰਨ ਆਪੋ ਆਪਣੇ ਚੈਨਲਾਂ ਤੇ ਚੇਪ ਦਿੱਤਾ। ਅਲੋਚਕਾਂ ਅਨੁਸਾਰ, ਮੀਡੀਆ ਨੇ ਇਸ ਜ਼ਮੀਨੀ ਹਕੀਕਤ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਕਿ, ਭਾਸ਼ਣ ਵਾਲੇ ਦਿਨ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 10 ਲੱਖ ਨੂੰ ਪਾਰ ਕਰ ਗਿਆ ਸੀ, ਜਿਹੜਾ ਕਿ, ਰੋਜ਼ਾਨਾ ਨਵੇਂ ਰਿਕਾਰਡ ਵੀ ਦਰਜ ਕਰਦਾ ਆ ਰਿਹਾ ਸੀ ਅਤੇ ਅੱਜ ਵੀ ਕਰ ਰਿਹਾ ਹੈ।

ਦੋਸਤੋ, ਜੇਕਰ ਸੋਸ਼ਲ ਮੀਡੀਆ ਤੇ ਨਿੱਤ ਦਿਨ ਵਾਇਰਲ ਹੋ ਰਹੀਆਂ ਵੀਡੀਓਜ਼ ਝੂਠੀਆਂ ਤੇ ਫ਼ਰਜੀ ਨਹੀਂ ਹਨ ਤਾਂ, ਫ਼ਿਰ ਤਾਂ ਮੀਡੀਆ ਦੇ ਇਸ ਰਵੱਈਏ ਨੂੰ ਲੋਕਾਂ ਦੀ ਅਵਾਜ਼ ਨੂੰ ਦਬਾਉਣ ਵਾਲਾ ਹੀ ਮੰਨਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਸੈਂਕੜੇ ਹੀ ਅਜਿਹੀਆਂ ਵੀਡੀਓਜ਼ ਤੇ ਆਡੀਓਜ਼ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਆਮ ਲੋਕ ਆਪਣੀ ਹੱਡਬੀਤੀ ਲਿਖ, ਸੁਣਾ ਰਹੇ ਹਨ ਅਤੇ ਇਸ ਨੂੰ ਵੇਖਣ ਸੁਣਨ ਵਾਲਿਆਂ ਦੇ ਵੀ ਰੌਂਗਟੇ ਖੜੇ ਹੋ ਰਹੇ ਹਨ।

ਦੋਸਤੋ, ਅਲੋਚਕਾਂ ਅਨੁਸਾਰ, ਬੜੇ ਕਿੱਸੇ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਦੇ ਅਨੁਸਾਰ, ਮਰੀਜ਼ ਹਸਪਤਾਲਾਂ ਦੇ ਚੱਕਰ ਲਗਾ ਰਹੇ ਹਨ ਅਤੇ ਕਿਤੇ-ਕਿਤੇ ਵਾਹਨਾਂ ਵਿੱਚ ਹੀ ਦਮ ਤੋੜ ਜਾਂਦੇ ਹਨ। ਦੋਸਤੋ ਜੇਕਰ ਕਿਸੇ ਨੂੰ ਤਾਲੀਆਂ ਵਜਾਉਣ ਅਤੇ ਥਾਲੀਆਂ ਚਿੱਬੀਆਂ ਕਰਨ ਦੇ ਵਾਂਗ ਹੀ 24 ਮਾਰਚ ਦਾ ਦਿਨ ਵੀ ਚੇਤੇ ਹੋਵੇ ਜਦੋਂ, ਪ੍ਰਧਾਨ ਮੰਤਰੀ ਨੇ ਅਚਾਨਕ ਹੀ ਦੇਸ਼ ਭਰ 'ਚ ਲਾਕਡਾਊਨ ਦਾ ਐਲਾਨ ਕਰਨ ਦੇ ਨਾਲ-ਨਾਲ ਇਹ ਵੀ ਆਤਮ-ਵਿਸ਼ਵਾਸ ਵਿਖ਼ਾਇਆ ਸੀ ਕਿ, 21 ਦਿਨਾਂ ਦੇ ਅੰਦਰ-ਅੰਦਰ ਕੋਰੋਨਾ 'ਤੇ ਕਾਬੂ ਪਾ ਲਿਆ ਜਾਵੇਗਾ। ਅੱਜ ਸਵਾ ਕੁ ਚਾਰ ਮਹੀਨੇ ਗੁਜ਼ਰ ਜਾਣ ਦੇ ਬਾਅਦ, ਜ਼ਮੀਨੀ ਹਕੀਕਤ ਕੀ ਹੈ, ਇਸ ਬਾਰੇ ਸ਼ਾਇਦ ਜ਼ਿਕਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ, ਸਾਰੀ ਸਚਾਈ ਕੋਰੋਨਾ ਖੁਦ ਬਿਆਨ ਕਰ ਰਿਹਾ ਹੈ। (ਚੱਲਦਾ)
 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

टाटा, बिरला से लेकर अंबानी तक धनकुबेर होने के बदलते प्रतीक चिंह !

देश की आज़ादी से पहले भी नगर सेठ होते थे और दिल्ली में लाला छुन्नामाल जैसे बहुत से नाम इज्जत से इतिहास का हिस्सा हैं जो मुगलिया तख्त को भी पैसा उधार देने की कुव्वत रखते थे। ...

ਕੀ ਪੰਜਾਬ ਦਾ ਮੀਡੀਆ ਵੀ ਫਿਰਕੂ ਧੜੇ ਦੀ ਗੋਦੀ 'ਚ ਖੇਡ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਹਿਲਾਂ ਨੈਸ਼ਨਲ ਮੀਡੀਆ ਗ਼ਰੀਬਾਂ ਤੇ ਅਜਿਹੇ ਇਲਜ਼ਾਮ ਲਗਾਉਂਦਾ ਸੀ ਕਿ, ਪੁਲਿਸ ਉਨ੍ਹਾਂ ਨੂੰ ਅੱਤਵਾਦੀ ਅਤੇ ਟੁਕੜੇ ਟੁਕੜੇ ਗੈਗ ਕਹਿ ਕੇ ਸਲਾਖ਼ਾਂ ਪਿੱਛੇ ਸੁੱਟ ਦਿੰਦੀ ਸੀ, ਹੁਣ ਤਾਂ ਪੰਜਾਬ ਦਾ ਮੀਡੀਆ, ਜਿਸ ਤੇ ਸਾਨੂੰ ਵਿਸਵਾਸ਼ ...

ਕੋਰੋਨਾ ਦੇ ਉਜਾੜੇ ਮਗਰੋਂ ਸਕੂਲਾਂ ਚ ਸ਼ੁਰੂ ਹੋਈਆਂ ਬੱਚਿਆਂ ਦੀਆਂ ਪ੍ਰੀਖਿਆਵਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਕਹਿਰ ਦੇ ਕਾਰਨ ਬੰਦ ਪਏ ਸਕੂਲਾਂ ਨੂੰ ਪਿਛਲੇ ਮਹੀਨੇ ਖੋਲ੍ਹਿਆ ਗਿਆ। ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਫ਼ਲਾਈਨ ਪ੍ਰੀਖਿਆਵਾਂ ਕੋਰੋਨਾ ਕਹਿਰ ਤੋਂ ਬਾਅਦ ਪਹਿਲੀ ਵਾਰ 13 ਸ਼ੁਰੂ ਹੋਈ। ...

ਧਮਕੀ: ਜੇ ਕੋਰੋਨਾ ਵੈਕਸੀਨ ਨਾ ਲਗਵਾਈ ਤਾਂ...(ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਨੇ ਕੱਲ੍ਹ ਧਮਕੀ ਦਿੰਦੇ ਹੋਏ ਸਰਕਾਰੀ ਮੁਲਾਜ਼ਮਾਂ ਨੂੰ ਕਹਿ ਦਿੱਤਾ ਕਿ, ਜੇਕਰ 15 ਸਤੰਬਰ ਤੱਕ ਸਾਰੇ ਮੁਲਾਜ਼ਮਾਂ ਨੇ ਵੈਕਸੀਨ ਨਾ ਲਗਵਾਈ ਤਾਂ, ਉਹ ਦਫ਼ਤਰ ਆਉਣਾ ਬੰਦ ਕਰ ਦੇਣ। ਵਿਭਾਗ ਉਨ੍ਹਾਂ ਨੂੰ ਜ਼ਬਰੀ ...

ਸਿਆਪਾ ਕੋਰੋਨੇ ਦਾ: ਨਿਆਣਿਆਂ ਨੇ ਕਈ ਮਹੀਨਿਆਂ ਬਾਅਦ ਵੇਖੀ ਸਕੂਲ ਦੀ ਸ਼ਕਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਦੇ ਤਕਰੀਬਨ ਸਾਰੇ ਸਕੂਲ ਖੁੱਲ੍ਹ ਗਏ। ਨਿਆਣਿਆਂ ਨੇ ਕਈ ਮਹੀਨਿਆਂ ਬਾਅਦ ਸਕੂਲ ਦੀ ਸ਼ਕਲ ਵੇਖੀ। ਇਸ ਦਾ ਮੁੱਖ ਕਾਰਨ ਹੈ ਕੋਰੋਨਾ ਵਾਇਰਸ। ਕਰੋਨਾ ਵਾਇਰਸ ਫ਼ੈਲਣ ਦੇ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ...

ਸਰਕਾਰ ਦੀਆਂ ਪੋਲਾਂ ਖੋਲ੍ਹਣ ਵਾਲੇ ਮੀਡੀਆ ਹਾਊਸ 'ਤੇ ਰੇਡ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਆਮਦਨ ਕਰ ਵਿਭਾਗ ਨੇ ਮੀਡੀਆ ਹਾਉਸ ਦੈਨਿਕ ਭਾਸਕਰ ਗਰੁੱਪ ਦੇ ਕਈ ਦਫਤਰਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇ ਭੋਪਾਲ, ਜੈਪੁਰ ਅਤੇ ਪ੍ਰੈਸ ਖੇਤਰ ਸਮੇਤ ਕਈ ਦਫਤਰਾਂ ‘ਤੇ ਮਾਰੇ ਜਾ ਰਹੇ ਹਨ। ਆਈ ਟੀ ਅਧਿਕਾਰੀ ...

ਕੋਰੋਨਾ ਸੰਕਟ ਨੇ ਉਜਾੜਿਆ ਤਾਣਾ-ਬਾਣਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਅੱਜ ਸਿਹਤ ਦੇ ਬੁਨਿਆਦੀ ਢਾਂਚੇ ਲਈ 23123 ਕਰੋੜ ਰੁਪਏ ਦਾ ਪੈਕਜ ਕੇਂਦਰੀ ਕੈਬਨਿਟ ਵਲੋਂ ਮਨਜ਼ੂਰ ਕੀਤਾ ਗਿਆ ਹੈ, ਜੋ ਖ਼ਾਸ ਕਰਕੇ ਭਵਿੱਖ ਵਿੱਚ ਕਰੋਨਾ ਮਹਾਂਮਾਰੀ ਨਾਲ ਨਜਿੱਠਣ ...

ਕੋਰੋਨਾ ਦੀ ਆੜ 'ਚ ਮਾਰੋ ਮਾਰ! (ਵਿਅੰਗ)

ਫਿਰ ਚੇਤਾ ਆਇਆ ਕਿ, ਕੋਰੋਨਾ ਤੋਂ ਨਾ ਮਰੀਏ ਚਲੋ ਤਾਲਾਬੰਦੀ ਕਰੀਏ। ਤਾਲਾਬੰਦੀ ਐਸੀ ਕਰੀਏ ਕਿ, ਸਭ ਨੂੰ ਘਰਾਂ ਦੇ ਵਿੱਚ ਬੰਦ ਕਰੀਏ। ਕੋਈ ਮਰਦਾ ਐ ਭੁੱਖਾ ਮਰੀ ਜਾਵੇ, ਬਸ ਆਪਣੀਆਂ ਚੌਧਰਾਂ ਚਾੜ ਕੇ ਅੱਗੇ ਤੁਰੀਏ। ...

ਕੋਰੋਨਾ ਵਿਚਕਾਰ ਸਿੱਖਿਆ ਇਮਤਿਹਾਨ ਅਤੇ ਸਾਡੀ ਲੜ੍ਹਾਈ! (ਨਿਊਜ਼ਨੰਬਰ ਖ਼ਾਸ ਖ਼ਬਰ)

ਮੁਕਾਬਲੇ ਵਾਲੇ ਸਮਾਜ ਵਿਚ ਭਾਰੀ ਅਹਿਮੀਅਤ ਰੱਖਦੀ ਚੀਜ਼, ਭਾਵ ਲੜਨ ਤੇ ਜੂਝਣ ਦੀ ਭਾਵਨਾ ਅਤੇ ਪ੍ਰਾਪਤੀਆਂ ਕਰਨ ਦੀ ਪ੍ਰੇਰਨਾ ਦਾ ਖ਼ਾਤਮਾ ਕਰ ਦੇਣਾ। ਇਸ ਕਾਰਨ ਇਹ ਖ਼ਦਸ਼ਾ ਮਹਿਸੂਸ ...

ਹੁਣ ਪੰਜਾਬ ਦਾ ਮੀਡੀਆ ਵੀ ਸਰਕਾਰੀ ਤੋਤਾ ਬਣਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਹੀ ਸਰਕਾਰ ਨੇ ਕਿਸਾਨੀ ਮੋਰਚੇ ਨੂੰ ਵੇਖਦੇ ਹੋਏ ਸੋਸ਼ਲ ਮੀਡੀਆ ਨੂੰ ਆਪਣੀ ਮੁੱਠੀ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਇਕੱਲੇ ਸੋਸ਼ਲ ਮੀਡੀਆ ਨੂੰ ਆਪਣੀ ਮੁੱਠੀ ਵਿੱਚ ਕਰਕੇ, ਸਰਕਾਰ ...