'ਇਤਿਹਾਸ' ਪੋਰਟਲ ਰਾਹੀਂ ਰੱਖੀ ਜਾਵੇਗੀ ਕੋਰੋਨਾ ਪ੍ਰਭਾਵਿਤ ਇਲਾਕਿਆਂ ਤੇ ਨਜ਼ਰ

ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਕੋਰੋਨਾ ਦੀ ਰੋਕਥਾਮ ਦੇ ਲਈ ਪੰਜਾਬ ਸਰਕਾਰ ਅਤੇ ਆਈ.ਆਈ.ਟੀ. ਚੇਨਈ ਦੁਆਰਾ ਤਿਆਰ ਕੀਤੇ 'ਇਤਿਹਾਸ ਪੋਰਟਲ' ਰਾਹੀਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਇਲਾਕਿਆਂ ਅਤੇ ਭਵਿੱਖ ਵਿੱਚ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦੀ ਨਿਗਰਾਨੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਇਸ ਪੋਰਟਲ ਰਾਹੀਂ ਅਤਿ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਨਾਲ ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿੱਚ ਕੋਰੋਨਾ ਤੋਂ ਪੀੜਤ ਲੋਕਾਂ ਦੀ ਮੂਵਮੈਂਟ ਤੇ ਨਜ਼ਰ ਰੱਖੀ ਜਾਵੇਗੀ। 

ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਦਾ ਪਤਾ ਲਗਾਉਣ ਅਤੇ ਸਪਰੈਡਰ ਦੀ ਤਲਾਸ਼ ਦੇ ਲਈ ਉਨ੍ਹਾਂ ਦੇ ਮੋਬਾਈਲ ਲੋਕੇਸ਼ਨ ਰਾਹੀਂ 15 ਦਿਨਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਰੱਖੀ ਜਾਵੇਗੀ, ਜਿਸ ਤੋਂ ਇਸ ਗੱਲ ਦਾ ਪਤਾ ਲਗਾਇਆ ਜਾ ਸਕੇਗਾ ਕਿ ਉਹ ਕਿਸ-ਕਿਸ ਖੇਤਰ ਵਿੱਚ ਗਿਆ ਸੀ ਅਤੇ ਉਸ ਜਗ੍ਹਾ ਤੇ ਕੋਈ ਨਵਾਂ ਕੇਸ ਆਇਆ ਜਾਂ ਨਹੀਂ। ਡਿਪਟੀ ਕਮਿਸ਼ਨਰ ਨੇ ਲੋਕਾਂ, ਖ਼ਾਸਕਰ ਬਜ਼ੁਰਗਾਂ, ਬੱਚਿਆਂ ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਦੇ ਅੰਦਰ ਰਹਿਣ ਅਤੇ ਕਸਰਤ ਕਰਨ ਦੇ ਨਾਲ-ਨਾਲ ਸਿਰਫ਼ ਘਰੇਲੂ ਖਾਣਾ ਹੀ ਖਾਣ।

ਲੋਕਾਂ ਨੂੰ ਮਾਸਕ ਲਗਾਉਣ, ਵਾਰ-ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹਾ ਕਰਨ ਨਾਲ ਵਾਇਰਸ ਦਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਣ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ।

ਕੋਰੋਨਾ ਦੇ ਉਜਾੜੇ ਮਗਰੋਂ ਸਕੂਲਾਂ ਚ ਸ਼ੁਰੂ ਹੋਈਆਂ ਬੱਚਿਆਂ ਦੀਆਂ ਪ੍ਰੀਖਿਆਵਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਕਹਿਰ ਦੇ ਕਾਰਨ ਬੰਦ ਪਏ ਸਕੂਲਾਂ ਨੂੰ ਪਿਛਲੇ ਮਹੀਨੇ ਖੋਲ੍ਹਿਆ ਗਿਆ। ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਫ਼ਲਾਈਨ ਪ੍ਰੀਖਿਆਵਾਂ ਕੋਰੋਨਾ ਕਹਿਰ ਤੋਂ ਬਾਅਦ ਪਹਿਲੀ ਵਾਰ 13 ਸ਼ੁਰੂ ਹੋਈ। ...

ਧਮਕੀ: ਜੇ ਕੋਰੋਨਾ ਵੈਕਸੀਨ ਨਾ ਲਗਵਾਈ ਤਾਂ...(ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਨੇ ਕੱਲ੍ਹ ਧਮਕੀ ਦਿੰਦੇ ਹੋਏ ਸਰਕਾਰੀ ਮੁਲਾਜ਼ਮਾਂ ਨੂੰ ਕਹਿ ਦਿੱਤਾ ਕਿ, ਜੇਕਰ 15 ਸਤੰਬਰ ਤੱਕ ਸਾਰੇ ਮੁਲਾਜ਼ਮਾਂ ਨੇ ਵੈਕਸੀਨ ਨਾ ਲਗਵਾਈ ਤਾਂ, ਉਹ ਦਫ਼ਤਰ ਆਉਣਾ ਬੰਦ ਕਰ ਦੇਣ। ਵਿਭਾਗ ਉਨ੍ਹਾਂ ਨੂੰ ਜ਼ਬਰੀ ...

ਕੋਰੋਨਾ ਕਹਿਰ: ਕੀ ਪੰਜਾਬ ਦੇ ਸਕੂਲ ਮੁੜ ਬੰਦ ਹੋਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਨਹੀਂ ਕੀਤਾ ਗਿਆ ਕਿ, ਉਨ੍ਹਾਂ ਦੇ ਵੱਲੋਂ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਵੀ ਪੰਜਾਬ ਦੇ ਅੰਦਰ ਸਰਕਾਰੀ ਸਕੂਲਾਂ ਨੂੰ ਫਿਰ ਤੋਂ ਬੰਦ ਕਰ ਦਿੱਤਾ ਜਾਵੇਗਾ। ਪਰ ਸਰਕਾਰੀ ਸੂਤਰਾਂ ...

ਕੋਰੋਨਾ ਕਹਿਰ: ਕਈ ਮਹੀਨਿਆਂ ਬਾਅਦ ਮੁੜ ਖੁੱਲ੍ਹੇ ਆਂਗਣਵਾੜੀ ਸੈਂਟਰਾਂ ਦੇ ਤਾਲੇ (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਹੈ ਕਿ ਸੂਬੇ ਦੇ ਆਂਗਨਵਾੜੀ ਕੇਂਦਰਾਂ ਨੂੰ ਪੜਾਅਵਾਰ ਮਾਡਲ ਆਂਗਨਵਾੜੀ ਕੇਂਦਰਾਂ ਵਿੱਚ ਬਦਲਿਆ ਜਾਵੇਗਾ, ਜਿਸ ਵਿੱਚ ...

ਕੋਰੋਨਾ ਰਿਪੋਰਟਾਂ ਐਦਾਂ ਵੀ ਤਿਆਰ ਹੋ ਜਾਂਦੀਆਂ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟ ਰਹੀ ਹੈ, ਪਰ ਕੋਰੋਨਾ ਦੀਆਂ ਗਲਤ ਰਿਪੋਰਟਾਂ ਮਿਲਣ ਦੀ ਪ੍ਰਕਿਰਿਆ ਜਾਰੀ ਹੈ। ਇਸਦੀ ਇੱਕ ਉਦਾਹਰਣ ਕੁਝ ਦਿਨ ਪਹਿਲਾਂ ਆਦਮਪੁਰ ਤੋਂ ਲਾਗ ਦੇ ਇੱਕ ਮਾਮਲੇ ਤੋਂ ਮਿਲੀ ਸੀ। ਹੁਣ ...

ਕੋਰੋਨਾ ਮਗਰੋਂ ਡੇਂਗੂ ਦਾ ਡੰਗ ਤੇਜ਼! (ਨਿਊਜ਼ਨੰਬਰ ਖ਼ਾਸ ਖ਼ਬਰ)

ਕਰੋਨਾ ਖਿਲਾਫ ਸਿਹਤ ਵਿਭਾਗ ਵਲੋ ਚਲਾਈ ਜਾ ਰਹੀ ਜਾਗਰੁਕਤਾ ਮੁਹਿੰਮ ਦੇ ਨਾਲ ਹੁਣ ਵਿਭਾਗ ਵਲੋ ਡੇਗੂ ਦੇ ਡੰਕ ਤੋ ਬੱਚਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।ਡਾ ਰੰਜੀਵ ਬੈਂਸ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ...

ਕੋਰੋਨਾ ਪਾਬੰਦੀਆਂ ਅਤੇ ਆਮ ਲੋਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਸੂਬਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਚੱਲਦਿਆਂ ਅਹਿਮ ਮੀਟਿੰਗ ਕੀਤੀ। ਸਰਕਾਰ ਦੇ ਵੱਲੋਂ ਕੋਰੋਨਾ ਕਹਿਰ ਦੇ ਚੱਲਦਿਆਂ ਕਈ ਤਰ੍ਹਾ ਦੀਆਂ ਪਾਬੰਦੀਆਂ ਲਗਾਈਆਂ ਗਈਆਂ। ਸਰਕਾਰ ਦੁਆਰਾ ਜੋ ...

ਕੋਰੋਨਾ ਵੈਕਸੀਨ ਅਤੇ ਸਕੂਲਾਂ ਦੀ ਮੌਜੂਦਾ ਸਥਿਤੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੁਧਿਆਣਾ ਜ਼ਿਲ੍ਹੇ ਦੀਆਂ ਰਿਪੋਰਟਾਂ ਤੋਂ ਬਾਅਦ, ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੋਹਾਲੀ ਪ੍ਰਸ਼ਾਸਨ ਨੇ ਸਕੂਲ ਸਟਾਫ ਦੇ 100 ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਮੁਹਿੰਮ ...

ਕੋਰੋਨਾ ਕਹਿਰ: ਸਕੂਲਾਂ 'ਚ ਅਧਿਆਪਕਾਂ ਦਾ ਐਦਾਂ ਜਾਣਾ ਮਨ੍ਹਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੂਬੇ ਵਿੱਚ ਕੋਵਿਡ ਮਹਾਂਮਾਰੀ ਨੂੰ ਕਾਬੂ ਹੇਠ ਰੱਖਣ ਅਤੇ ਇਸ ਦੇ ਫੈਲਾਅ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਅੱਜ ਸਬੰਧਤ ਵਿਭਾਗਾਂ ਨੂੰ ਆਰ.ਟੀ-ਪੀ.ਸੀ.ਆਰ. ਟੈਸਟਾਂ ਦੀ ...

ਕੋਰੋਨਾ ਮੁੱਕਿਆ ਨਹੀਂ, ਨਵੀਂ ਬਿਮਾਰੀ ਨੇ ਦਿੱਤੀ ਦਸਤਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਹੁਣ ਮਹਾਰਾਸ਼ਟਰ ‘ਚ ਜ਼ੀਕਾ ਵਾਇਰਸ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਪੁਣੇ ਨਿਵਾਸੀ ਇਕ ਮਹਿਲਾ ਨੂੰ ਇਸ ਵਾਇਰਸ ਨੇ ਲਪੇਟ ‘ਚ ਲਿਆ ਹੈ। ਦੂਜੇ ਪਾਸੇ, ਕੇਰਲ ‘ਚ ਦੋ ਨਵੇਂ ਮਾਮਲਿਆਂ ਨਾਲ ਕੁੱਲ ਇਨਫੈਕਟਿਡ ...

ਪੰਜਾਬ ਛੱਡਣ ਲੱਗਿਆ ਕੋਰੋਨਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਵਾਇਰਸ ਦੇ ਕੇਸਾਂ ਦੀ ਪੰਜਾਬ ਦੇ ਅੰਦਰ ਗਿਣਤੀ ਨਾ-ਮਾਤਰ ਰਹਿ ਗਈ ਹੈ। ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਅੰਦਰੋਂ ਕੋਰੋਨਾ ਮੁਕਤੀ ਪਾਉਂਦਾ ਜਾ ਰਿਹਾ ਹੈ ਜਾਂ ਫਿਰ ਕੋਰੋਨਾ ਪੰਜਾਬ ਛੱਡਣ ਲੱਗ ਗਿਆ ਹੈ। ਕੋਰੋਨਾ ...

ਸਿਆਪਾ ਕੋਰੋਨੇ ਦਾ: ਨਿਆਣਿਆਂ ਨੇ ਕਈ ਮਹੀਨਿਆਂ ਬਾਅਦ ਵੇਖੀ ਸਕੂਲ ਦੀ ਸ਼ਕਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਪੰਜਾਬ ਦੇ ਤਕਰੀਬਨ ਸਾਰੇ ਸਕੂਲ ਖੁੱਲ੍ਹ ਗਏ। ਨਿਆਣਿਆਂ ਨੇ ਕਈ ਮਹੀਨਿਆਂ ਬਾਅਦ ਸਕੂਲ ਦੀ ਸ਼ਕਲ ਵੇਖੀ। ਇਸ ਦਾ ਮੁੱਖ ਕਾਰਨ ਹੈ ਕੋਰੋਨਾ ਵਾਇਰਸ। ਕਰੋਨਾ ਵਾਇਰਸ ਫ਼ੈਲਣ ਦੇ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ...

ਕੋਰੋਨਾ ਸੰਕਟ ਨੇ ਉਜਾੜਿਆ ਤਾਣਾ-ਬਾਣਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਅੱਜ ਸਿਹਤ ਦੇ ਬੁਨਿਆਦੀ ਢਾਂਚੇ ਲਈ 23123 ਕਰੋੜ ਰੁਪਏ ਦਾ ਪੈਕਜ ਕੇਂਦਰੀ ਕੈਬਨਿਟ ਵਲੋਂ ਮਨਜ਼ੂਰ ਕੀਤਾ ਗਿਆ ਹੈ, ਜੋ ਖ਼ਾਸ ਕਰਕੇ ਭਵਿੱਖ ਵਿੱਚ ਕਰੋਨਾ ਮਹਾਂਮਾਰੀ ਨਾਲ ਨਜਿੱਠਣ ...

ਕੋਰੋਨਾ ਕੇਸ ਤਾਂ ਹੋ ਗਏ ਜ਼ੀਰੋ, ਪਰ ਕੀ ਹੁਣ ਖੁੱਲ੍ਹਣਗੇ ਪੰਜਾਬ 'ਚ ਸਕੂਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਹਰਿਆਣੇ ਤੋਂ ਪਹਿਲੋਂ ਪੰਜਾਬ ਦੇ ਅਧਿਆਪਕ ਮੰਗ ਕਰ ਰਹੇ ਸਨ ਕਿ ਬੱਚਿਆਂ ਵਾਸਤੇ ਵੀ ਸਕੂਲ ਖੋਲ੍ਹ ਦਿੱਤੇ ...

ਕੋਰੋਨਾ ਕਹਿਰ ਨੇ ਕੱਢਿਆ ਗ਼ਰੀਬਾਂ ਦਾ ਕਚੂੰਬਰ (ਨਿਊਜ਼ਨੰਬਰ ਖ਼ਾਸ ਖ਼ਬਰ)

ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ 'ਸੈਂਟਰ ਫਾਰ ਸਸਟੇਨੇਬਲ ਐਂਪਲਾਇਮੈਂਟ' ਦੀ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਮਹਾਮਾਰੀ ਦੇ ਪਹਿਲੇ ਸਾਲ ਦੌਰਾਨ ਹੀ 23 ਕਰੋੜ ਹੋਰ ਲੋਕ ਗ਼ੁਰਬਤ ਦੀ ਪਾਲ਼ ਵਿਚ ਸ਼ਾਮਲ ਹੋ ਚੁੱਕੇ ...

ਕੋਰੋਨਾ ਦੀ ਆੜ 'ਚ ਮਾਰੋ ਮਾਰ! (ਵਿਅੰਗ)

ਫਿਰ ਚੇਤਾ ਆਇਆ ਕਿ, ਕੋਰੋਨਾ ਤੋਂ ਨਾ ਮਰੀਏ ਚਲੋ ਤਾਲਾਬੰਦੀ ਕਰੀਏ। ਤਾਲਾਬੰਦੀ ਐਸੀ ਕਰੀਏ ਕਿ, ਸਭ ਨੂੰ ਘਰਾਂ ਦੇ ਵਿੱਚ ਬੰਦ ਕਰੀਏ। ਕੋਈ ਮਰਦਾ ਐ ਭੁੱਖਾ ਮਰੀ ਜਾਵੇ, ਬਸ ਆਪਣੀਆਂ ਚੌਧਰਾਂ ਚਾੜ ਕੇ ਅੱਗੇ ਤੁਰੀਏ। ...

ਕੋਰੋਨਾ ਬਹਾਨੇ ਕੀ ਹੋ ਰਿਹੈ? (ਵਿਅੰਗ)

ਕਰੋਨਾ! ਇੱਕ ਵਾਇਰਸ, ਇੱਕ ਬੀਮਾਰੀ, ਨਾਂ ਧਰਿਆ ਕੋਵਿਡ-ਉੱਨੀ। ਖੁਦ ਬਿਨ ਹੱਡੀਂਓ, ਦਹਿਸ਼ਤ ਆਦਮ-ਖਾਣੇ ਦਿਓ ਵਾਲੀ। ਕਹਿੰਦੇ, ਇਹ ਹਲਕਿਆ ਫਿਰਦਾ, ਬਚੋ। ਜੀਹਨੂੰ ਪੈਂਦਾ, ਸਿੱਧਾ ਗਲ ਨੂੰ ਪੈਂਦੈ। ਸਿਮਟਮ ਨੋਟ, ...

ਕੋਰੋਨਾ ਮਹਾਮਾਰੀ ਮੱਦੇ ਨਜ਼ਰ ਖੇਤੀਬਾੜੀ ਲਈ ਵਿਸ਼ੇਸ਼ ਹੁਲਾਰਾ ਜ਼ਰੂਰੀ (ਚੀਮਾ ਵੱਲੋਂ ਮੈਂਬਰ ਨੀਤੀ ਆਯੋਗ ਨਾਲ ਅਹਿਮ ਮੁਲਾਕਾਤ )

ਕੋਰੋਨਾ ਮਹਾਮਾਰੀ ਮੱਦੇ ਨਜ਼ਰ ਖੇਤੀਬਾੜੀ ਲਈ ਵਿਸ਼ੇਸ਼ ਹੁਲਾਰਾ ਜ਼ਰੂਰੀ (ਚੀਮਾ ਵੱਲੋਂ ਮੈਂਬਰ ਨੀਤੀ ਆਯੋਗ ਨਾਲ ਅਹਿਮ ਮੁਲਾਕਾਤ ) ...