ਮਛੇਰਿਆਂ ਨੂੰ ਲੱਭਿਆ ਬਠਿੰਡਾ ਨਹਿਰ ਵਿੱਚੋਂ ਰਾਕੇਟ ਲਾਂਚਰ ਦਾ ਅਣਚੱਲਿਆ ਗੋਲਾ, ਮੌਕੇ ਤੇ ਬੰਬ ਵਿਰੋਧੀ ਦਸਤਾ ਪੁੱਜਿਆ

ਬਠਿੰਡਾ ਦੀ ਸਰਹੰਦ ਨਹਿਰ ਵਿੱਚੋਂ ਅੱਜ ਮਛੇਰਿਆਂ ਨੂੰ ਰਾਕੇਟ ਲਾਂਚਰ ਦਾ ਇੱਕ ਅਣਚੱਲਿਆ ਗੋਲਾ ਮਿਲਿਆ ਹੈ ਜਿਸਦੇ ਬਾਅਦ ਕਿ ਮੌਕੇ ਤੇ ਪੁਲਿਸ ਅਤੇ ਬੰਬ ਵਿਰੋਧੀ ਦਸਤਾ ਪੁੱਜਿਆ। ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਜਦੋਂ ਕੁਝ ਮਛੇਰੇ ਮੱਛੀਆਂ ਫੜ ਰਹੇ ਸਨ ਤਾਂ ਉਨ੍ਹਾਂ ਦੇ ਜਾਲ ਵਿੱਚ ਹਥਿਆਰ ਵਰਗੀ ਇਹ ਚੀਜ਼ ਫਸ ਗਈ ਜਿਸਦੇ ਬਾਅਦ ਕਿ ਮੌਕੇ ਤੇ ਥਾਣਾ ਥਰਮਲ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਅਨੁਸਾਰ ਜਦੋਂ ਮੌਕੇ ਤੇ ਆ ਕੇ ਇਸ ਰਾਕੇਟ ਲਾਂਚਰ ਦੇ ਅਣਚੱਲੇ ਗੋਲੇ ਨੂੰ ਦੇਖਿਆ ਗਿਆ ਤਾਂ ਤੁਰੰਤ ਹੀ ਬੰਬ ਵਿਰੋਧੀ ਦਸਤੇ ਨੂੰ ਸੂਚਨਾ ਦੇ ਮੌਕੇ ਤੇ ਬੁਲਾ ਲਿਆ ਗਿਆ। ਸੁਰੱਖਿਆ ਦਸਤੇ ਵੱਲੋਂ ਇਸ ਗੋਲੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ਤੇ ਹਾਜ਼ਰ ਲੋਕਾਂ ਅਨੁਸਾਰ ਇਸ ਨਹਿਰ ਵਿੱਚੋਂ ਪਹਿਲਾਂ ਵੀ ਅਜਿਹਾ ਕੁਝ ਮਿਲ ਚੁੱਕਿਆ ਹੈ ਕਿਉਂਕਿ ਇਹ ਨਹਿਰ ਗੋਬਿੰਦਗੜ੍ਹ ਤੋਂ ਨਿੱਕਲਦੀ ਹੈ ਜਿੱਥੇ ਕਿ ਫੌਜ ਦਾ ਕਬਾੜ ਵਿਕਦਾ ਹੈ ਅਤੇ ਕਈ ਵਾਰ ਪਹਿਲਾਂ ਵੀ ਅਜਿਹਾ ਸਾਮਾਨ ਪਾਣੀ ਦੇ ਵਹਾਅ ਨਾਲ ਰੁੜ ਕੇ ਇੱਥੇ ਆ ਜਾਂਦਾ ਹੈ।

ਗ਼ੈਂਗਸਟਰਾਂ ਦੇ ਐਨਕਾਊਂਟਰ ਹੀ ਕਿਉਂ ਕਰਦੀ ਐ ਪੁਲਿਸ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਪੰਜਾਬ ਪੁਲਿਸ ਦੇ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਜੱਸੀ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾ ਦਿੱਤਾ ਗਿਆ। ਪੁਲਿਸ ਦਾ ਇਨ੍ਹਾਂ ਗੈਂਗਸਟਰਾਂ 'ਤੇ ਦੋਸ਼ ਸੀ ਕਿ ...

ਸੀਏਏ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ 'ਤੇ ਹਮਲੇ ਨੂੰ ਹੋਇਆ ਇੱਕ ਸਾਲ ਪੂਰਾ: ਕੀ ਦਿੱਲੀ ਪੁਲਿਸ ਸੱਤਾਧਿਰ ਦੀ ਸ਼ਹਿ 'ਤੇ ਝੂਠੇ ਪਰਚੇ ਦਰਜ ਕਰਦੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਸਾਲ-2020 ਦੇ ਦੌਰਾਨ ਇੰਨ੍ਹਾਂ ਦਿਨਾਂ ਦੇ ਅੰਦਰ ਹੀ ਦਿੱਲੀ ਦੇ ਅੰਦਰ ਜ਼ਬਰਦਸਤ ਹਿੰਸਾ ਹੋਈ ਸੀ। ਇਹ ਹਿੰਸਾ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਕੁੱਝ ਗੁੰਡਿਆਂ ਦੇ ਵੱਲੋਂ ਹਮਲਾ ਕਰਕੇ ...

ਕੀ ਦਿੱਲੀ ਪੁਲਿਸ ਨੇ ਕਿਸਾਨਾਂ 'ਤੇ ਝੂਠੇ ਕੇਸ ਬਣਾਏ? (ਨਿਊਜ਼ਨੰਬਰ ਖ਼ਾਸ ਖ਼ਬਰ)

26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਵਾਪਰੀ ਘਟਨਾ ਅਤੇ ਦਿੱਲੀ ਦੇ ਕਈ ਜਗ੍ਹਾਵਾਂ 'ਤੇ ਹੋਈ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਬੇਸ਼ੱਕ ਅਣਗਿਣਤ ਲੋਕਾਂ ਦੇ ਵਿਰੁੱਧ ਪਰਚੇ ਦਰਜ ਕਰਦੇ ਹੋਏ, ਦਰਜਨਾਂ ਕਿਸਾਨ ਆਗੂਆਂ 'ਤੇ ਵੀ ...

ਕਿਤੇ ਬਾਹਲਾ ਖ਼ਤਰਨਾਕ ਨਾ ਬਣ ਜਾਵੇ ਦਿੱਲੀ ਪੁਲਿਸ ਦਾ ਏਹ ਐਲਾਨ!! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਸਵੇਰੇ ਤੋਂ ਹੀ ਸਮੂਹ ਮੀਡੀਆ ਅਦਾਰਿਆਂ 'ਤੇ ਇਹ ਖ਼ਬਰ ਚੱਲ ਰਹੀ ਹੈ ਕਿ ਅਦਾਕਾਰ ਦੀਪ ਸਿੱਧੂ ਸਮੇਤ ਅੱਠ ਜਣਿਆਂ 'ਤੇ ਦਿੱਲੀ ਪੁਲਿਸ ਨੇ ਮੋਟਾ ਇਨਾਮ ਰੱਖ ਦਿੱਤਾ ਗਿਆ ਹੈ। ਇਹ ਇਨਾਮ ਦਿੱਲੀ ਪੁਲਿਸ ਦੇ ਵੱਲੋਂ ...

ਕਿਸਾਨ ਮੋਰਚੇ 'ਤੇ ਹਮਲਾ: ਕੀ ਪੁਲਿਸ ਦੀ ਸ਼ਹਿ 'ਤੇ ਸਭ ਕੁੱਝ ਹੋਇਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੁੱਝ ਦਿਨ ਪਹਿਲੋਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਮੋਰਚੇ 'ਤੇ ਕੁੱਝ ਗੁੰਡਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ, ਜਿਸ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ ਸਨ। ਪਰ ਉਸ ਵਕਤ ਦਿੱਲੀ ਪੁਲਿਸ ਨੇ ਇਹ ...

ਇਜਰਾਇਲੀ ਦੂਤਘਰ ਦੇ ਬਾਹਰ ਜਦੋਂ ਧਮਾਕਾ ਹੋਇਆ ਤਾਂ ਦਿੱਲੀ ਪੁਲਿਸ ਕਿੱਥੇ ਸੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਦੇਸ਼ ਦੀ ਰਾਜਧਾਨੀ ਦਿੱਲੀ ਦੇ ਅਤੀ ਸੁਰੱਖਿਆ ਇਲਾਕੇ ਵਿੱਚ ਸਥਿਤ ਇਜਰਾਇਲੀ ਦੂਤਘਰ ਦੇ ਬਾਹਰ ਬਹੁਤ ਵੱਡਾ ਬੰਬ ਬਲਾਸਟ ਹੋਇਆ। ਇਹ ਬੰਬ ਬਲਾਸਟ ਕਰਨ ਵਾਲੇ ਕੌਣ ਲੋਕ ਸਨ, ਫਿਲਹਾਲ ਪਤਾ ਨਹੀਂ ਲੱਗ ...

ਕੀ ਹੁਣ ਮੋਰਚਾ ਲੰਮਾ ਨਹੀਂ ਚੱਲਣ ਦੇਵੇਗੀ ਦਿੱਲੀ ਪੁਲਿਸ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਮੋਰਚਾ, ਜੋ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਿਹਾ ਹੈ, ਕੀ ਉਕਤ ਕਿਸਾਨ ਮੋਰਚਾ ਹੁਣ ਹੋਰ ਲੰਮਾ ਨਹੀਂ ਲੱਗੇਗਾ? ਕੀ ਗਣਤੰਤਰ ਦਿਵਸ ਮੌਕੇ ਵਾਪਰੀ ਹਿੰਸਾ ਤੋਂ ਬਾਅਦ ਹੁਣ ਮੋਦੀ ਸਰਕਾਰ ਕਿਸਾਨ ਮੋਰਚੇ ਨੂੰ ਖ਼ਤਮ ...

ਕੀ ਦਿੱਲੀ ਪੁਲਿਸ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਵੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਮੋਰਚੇ ਵਿੱਚ ਦਾਖਲ ਹੋ ਕੇ ਖੱਲੜ ਪਾਉਣ ਦੀਆਂ ਯੋਜਨਾਵਾਂ ਤਿਆਰ ਕਰਨ ਵਾਲੇ ਕਥਿਤ ਤੌਰ ’ਤੇ ਸਰਕਾਰੀ ਅੱਤਵਾਦੀ ਨੂੰ ਪਿਛਲੇ ਦਿਨੀਂ ਕਿਸਾਨਾਂ ਦੇ ਵੱਲੋਂ ਗਿ੍ਰਫਤਾਰ ਕਰਕੇ, ਮੀਡੀਆ ਅਤੇ ਪੁਲਿਸ ਸਾਹਮਣੇ ਪੇਸ਼ ਕੀਤਾ ...

ਅੱਤਵਾਦ ’ਚ ਕਿਉਂ ਸ਼ਾਮਲ ਹੋਇਆ ਪੁਲਿਸ ਜਵਾਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਇੱਕ ਖ਼ਬਰ ਸਾਹਮਣੇ ਆਈ ਕਿ ਸ਼੍ਰੀਨਗਰ ਪੁਲਿਸ ਦੇ ਵੱਲੋਂ ਪੁਲਿਸ ਦੇ ਇੱਕ ਭਗੌੜੇ ਜਵਾਨ ਸਮੇਤ ਜੈਸ਼-ਏ-ਮੁਹੰਮਦ (ਜੇ.ਐਮ.) ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹ ਖ਼ਬਰ ਪੜ੍ਹ ਕੇ ਏਦਾ ਲੱਗਿਆ ਕਿ, ਪੁਲਿਸ ਵਾਲੇ ...

ਪੁਲਿਸ ਵਾਲਿਆਂ ਨੇ ਕਹਿ’ਤਾ ਮਰ ਜਾਵਾਂਗੇ, ਪਰ ਕਿਸਾਨਾਂ ’ਤੇ ਲਾਠੀ ਨਹੀਂ ਚਲਾਵਾਂਗੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੀ ਦੇਰ ਸ਼ਾਮ ਇਹ ਖ਼ਬਰ ਜਦੋਂ ਸਾਹਮਣੇ ਆਈ ਕਿ, ਪੁਲਿਸ ਮੁਲਾਜ਼ਮਾਂ ਨੇ ਕਿਸਾਨਾਂ ’ਤੇ ਲਾਠੀ ਨਾ ਚਲਾਉਣ ਲਈ ਆਪਣੇ ਮਾਤਾ ਪਿਤਾ ਦੇ ਖ਼ੂਨ ਦੀ ਸਹੁੰ ਖਾ ਲਈ ਹੈ ਅਤੇ ਹੁਣ ਉਹ ਕਿਸਾਨ ’ਤੇ ਲਾਠੀ ਚਲਾਉਣ ਦੀ ਬਿਜਾਏ, ...

ਕਿਸਾਨਾਂ 'ਤੇ ਪੁਲਿਸ ਅਤੇ ਫ਼ੌਜ ਦੇ ਵੱਲੋਂ ਅੱਤਿਆਚਾਰ!! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਭਰ ਦੇ ਕਿਸਾਨ ਇਸ ਵਕਤ ਹਿਟਲਰ ਦੀ ਸੋਚ 'ਤੇ ਪਹਿਰਾ ਦੇਣ ਵਾਲੇ ਨਰਿੰਦਰ ਮੋਦੀ ਦੇ ਖ਼ਿਲਾਫ਼ ਸੜਕਾਂ 'ਤੇ ਹਨ। ਦੇਸ਼ ਭਰ ਵਿੱਚੋਂ ਕਿਸਾਨ ਚੱਲ ਕੇ ਦਿੱਲੀ ਬਾਰਡਰ 'ਤੇ ਪਹੁੰਚ ਚੁੱਕੇ ਹਨ, ਪਰ ਹਾਕਮਾਂ ਦੀ ਹਰਲ ਹਰਲ ...