ਮਾਸਟਰ ਜੀ, ਹੁਣ ਏਅਰਪੋਰਟ 'ਤੇ... (ਵਿਅੰਗ)

ਕੋਰੋਨਾ ਕਹਿਰ ਦੇ ਕਾਰਨ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਹਨ। ਇਨ੍ਹਾਂ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਉਣ ਵਾਲੇ ਮਾਸਟਰ ਤੇ ਮੈਡਮਾਂ ਇਸ ਵੇਲੇ ਘਰੋਂ ਹੀ ਆਨਲਾਈਨ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੇ ਹਨ। ਪਰ, ਹੁਣ ਮਾਸਟਰ ਜੀ, ਜਵਾਨਾਂ ਨੂੰ ਨਹੀਂ ਪੜ੍ਹਾਇਆ ਕਰਨਗੇ। ਕਿਉਂਕਿ ਹੁਣ ਮਾਸਟਰ ਜੀ, ਘਰਾਂ ਤੋਂ ਸਿੱਧਾ ਏਅਰ ਪੋਰਟ ਉਡਾਰੀ ਮਾਰਨਗੇ, ਉਹ ਵੀ ਬਿਨਾਂ ਖੰਭ ਲਗਾਏ। ਮਾਸਟਰ ਜੀ, ਨੂੰ ਹੋਰ ਕੋਈ ਕੰਮ ਨਹੀਂ ਸੀ ਹੁੰਦਾ ਸਿਵਾਏ ਜਵਾਕਾਂ ਨੂੰ ਪੜ੍ਹਾਉਣ ਤੋਂ, ਪਰ ਹੁਣ ਮਾਸਟਰ ਜੀ, ਏਅਰਪੋਰਟ 'ਤੇ ਡਿਊਟੀ ਦਿਆ ਕਰਨਗੇ।

ਇਹ ਫ਼ਰਮਾਨ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨੀਂ ਹੀ ਜਾਰੀ ਕੀਤਾ ਗਿਆ ਹੈ। ਸਰਕਾਰ ਦੁਆਰਾ ਜਾਰੀ ਫ਼ਰਮਾਨ ਦੇ ਮੁਤਾਬਿਕ ਹੁਣ ਅਧਿਆਪਕ ਵਿਦੇਸ਼ਾਂ ਤੋਂ ਪਰਤਣ ਵਾਲੇ ਲੋਕਾਂ ਨੂੰ ਏਅਰਪੋਰਟ ਤੋਂ ਕੋਰੋਨਾ ਕੁਆਰੰਟੀਨ ਸੈਂਟਰ ਪਹੁੰਚਾਇਆ ਕਰਨਗੇ। ਹਾਲਾਂਕਿ ਇਸ ਤੋਂ ਪਹਿਲੋਂ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਿੱਖਿਆ ਅਫ਼ਸਰਾਂ ਵੱਲੋਂ ਇਹ ਫ਼ਰਮਾਨ ਜਾਰੀ ਕੀਤਾ ਗਿਆ ਸੀ ਕਿ ਅਧਿਆਪਕ ਹੁਣ ਠੇਕਿਆਂ ਮੂਹਰੇ ਆਪਣੀ ਡਿਊਟੀ ਦੇਣਗੇ ਅਤੇ ਸਰਕਾਰ ਦੇ ਖ਼ਜ਼ਾਨੇ ਨੂੰ ਭਰਨ ਵਿੱਚ ਯੋਗਦਾਨ ਪਾਉਣਗੇ।

ਵੈਸੇ, ਅਧਿਆਪਕਾਂ ਦਾ ਕੰਮ ਸਿਰਫ਼ ਬੱਚਿਆਂ ਨੂੰ ਪੜ੍ਹਾਉਣਾ ਹੁੰਦਾ ਹੈ, ਪਰ ਵਿਭਾਗ ਦੇ ਵੱਲੋਂ ਅਧਿਆਪਕਾਂ ਨੂੰ ਹੋਰਨਾਂ ਹੀ ਕਈ ਕੰਮਾਂ ਦੇ ਵਿੱਚ ਉਲਝਾਇਆ ਜਾ ਰਿਹਾ ਹੈ। ਪਹਿਲੋਂ ਤਾਂ ਅਧਿਆਪਕਾਂ ਕੋਲੋਂ ਕੰਮ ਮੁੱਕਦੇ ਨਹੀਂ, ਉਲਟਾ ਅਧਿਆਪਕਾਂ ਨੂੰ ਹੋਰ ਮੁਸੀਬਤਾਂ ਵਿੱਚ ਪਾ ਕੇ, ਵੰਨ ਸਵੰਨੀਆਂ ਧਮਕੀਆਂ ਵੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਅਧਿਆਪਕਾਂ ਦੀਆਂ ਡਿਊਟੀਆਂ ਬੱਚਿਆਂ ਨੂੰ ਪੜ੍ਹਾਉਣ ਦੀ ਬਿਜਾਏ, ਏਅਰਪੋਰਟਾਂ 'ਤੇ ਲਗਾਉਣੀ, ਇਹ ਫ਼ਰਮਾਨ ਹੈ ਤਾਂ ਮੰਦਭਾਗਾ।

ਪਰ, ਹਾਕਮਾਂ ਨੂੰ ਇਹ ਗੱਲ ਸਮਝਾਵੇ ਕੌਣ? ਦਰਅਸਲ, ਗ੍ਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਿਟੀ ਨੇ ਹੁਕਮ ਜਾਰੀ ਕਰਕੇ 25 ਅਧਿਆਪਕਾਂ ਦੀ ਡਿਊਟੀ ਐਨਆਰਆਈਜ਼ ਨੂੰ ਏਅਰਪੋਰਟ ਤੋਂ ਕੁਆਰੰਟੀਨ ਸੈਂਟਰ ਤੱਕ ਲਿਆਉਣ ਲਈ ਲਗਾਈ ਹੈ। ਜਾਰੀ ਫ਼ਰਮਾਨ ਵਿੱਚ ਆਖਿਆ ਗਿਆ ਹੈ ਕਿ ਜੇਕਰ ਵੀ ਅਧਿਆਪਕ ਫ਼ਰਮਾਨ ਦੀ ਪਾਲਨਾ ਨਹੀਂ ਕਰੇਗਾ, ਉਸ ਦੇ ਅਧਿਆਪਕ ਦੇ ਵਿਰੁੱਧ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਅਧਿਆਪਕਾਂ ਨੂੰ ਬਿਨਾਂ ਵਜ੍ਹਾ ਤੋਂ ਪ੍ਰੇਸ਼ਾਨ ਕਰਨਾ, ਹਾਕਮਾਂ ਦਾ ਕੰਮ ਹੀ ਰਿਹਾ ਹੈ।

ਵੈਸੇ, ਬੁੱਧੀਜੀਵੀ, ਇਸ ਫ਼ਰਮਾਨ ਤੋਂ ਮਗਰੋਂ ਆਖ ਰਹੇ ਹਨ ਕਿ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਸਿੱਖਿਆ ਦੇਣ ਦਾ ਹੁੰਦਾ ਹੈ, ਪਰ ਹਾਕਮ ਜਮਾਤ ਦੇ ਵੱਲੋਂ ਬੱਚਿਆਂ ਕੋਲੋਂ, ਉਨ੍ਹਾਂ ਦਾ ਸਿੱਖਿਆ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਕਿਉਂਕਿ ਜਦੋਂ ਅਧਿਆਪਕ ਹੀ ਬੱਚਿਆਂ ਨੂੰ ਨਾ ਪੜ੍ਹਾਉਣਗੇ ਤਾਂ, ਬੱਚੇ ਅੱਗੇ ਕਿਵੇਂ ਵੱਧ ਪਾਉਣਗੇ? ਸਮੇਂ-ਸਮੇਂ 'ਤੇ ਅਧਿਆਪਕਾਂ ਕੋਲੋਂ ਕਈ ਨਜਾਇਜ਼ ਕੰਮ ਕਰਵਾਏ ਜਾ ਰਹੇ ਹਨ, ਪਰ ਸਰਕਾਰ ਬੱਚਿਆਂ ਦੀ ਹਾਲਤ ਤੋਂ ਇਲਾਵਾ ਅਧਿਆਪਕਾਂ ਦੀ ਹਾਲਤ ਵੱਧ ਧਿਆਨ ਨਹੀਂ ਦੇ ਰਹੀ ਅਤੇ ਅਧਿਆਪਕਾਂ ਤੋਂ ਗੈਰ ਸਿੱਖਿਆ ਕੰਮ ਲੈ ਕੇ, ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਬੇਰੁਜ਼ਗਾਰਾਂ ਈਟੀਟੀ ਟੈਟ ਪਾਸ ਅਧਿਆਪਕਾਂ ਨਾਲ ਕੀਤਾ ‘ਚੰਨੀ ਸਰਕਾਰ’ ਨੇ ਧੋਖਾ!(ਨਿਊਜ਼ਨੰਬਰ ਖ਼ਾਸ ਖ਼ਬਰ)

ਬੇਰੁਜ਼ਗਾਰਾਂ ਨੂੰ ਇਕ ਪਾਸੇ ਤਾਂ ਪੰਜਾਬ ਸਰਕਾਰ ਪੌਣੇ 5 ਸਾਲਾਂ ਤੱਕ ਨੌਕਰੀਆਂ ਨਹੀਂ ਦੇ ਸਕੀ, ਉਥੇ ਦੂਜੇ ਪਾਸੇ ਬੇਰੁਜ਼ਗਾਰਾਂ ਦੇ ਨਾਲ ਲਗਾਤਾਰ ਸਰਕਾਰ ਵੱਲੋਂ ਧੋਖਾ ਕੀਤਾ ਜਾ ਰਿਹਾ ਹੈ। ਸਰਕਾਰੀ ਰੋਜ਼ਗਾਰ ਮੇਲਿਆਂ ਦੇ ਵਿੱਚ ...

ਤਰੱਕੀਆਂ ਉਡੀਕਦੇ-ਉਡੀਕਦੇ ਅਧਿਆਪਕ ਹੋ ਰਹੇ ਹਨ ਸੇਵਾ ਮੁਕਤ (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ ਵੱਖ-ਵੱਖ ਬਹਾਨਿਆਂ ਰਾਹੀਂ ਲਟਕਾਉਣ ਅਤੇ ਸੀਨੀਆਰਤਾ ਨੂੰ ਜਿਲ੍ਹੇ ਤੋਂ ਸਟੇਟ ਪੱਧਰ ‘ਤੇ ਜਬਰੀ ਤਬਦੀਲ ਕਰਨ ਵਿਰੁੱਧ ਰੋਸ ਜਾਹਰ ਕਰਦਿਆਂ ...

ਸੱਤ ਸਾਲਾਂ ਤੋਂ ਪੱਕੇ ਰੁਜ਼ਗਾਰ ਨੂੰ ਤਰਸਦੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਸੱਤ ਸਾਲਾਂ ਤੋਂ ਠੇਕੇ ’ਤੇ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹਾਉਂਦੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ। ਇਨ੍ਹਾਂ ਅਧਿਆਪਕਾਂ ...

ਬੇਰੁਜ਼ਗਾਰ ਅਧਿਆਪਕਾਂ ਨਾਲ ਐਨਾਂ ਧੱਕਾ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਲਗਾਤਾਰ ਸਾਢੇ ਚਾਰ ਸਾਲ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਘਰਸ਼ ਦੌਰਾਨ ਪੁਲੀਸ ਦੀਆਂ ਡਾਂਗਾਂ, ਝੂਠੇ ਪਰਚੇ, ਨਹਿਰਾਂ ਵਿੱਚ ਛਾਲਾਂ ਮਾਰਨ ਤੋਂ ਬਾਅਦ ਤੇ ਟੈਂਕੀਆਂ ਟਾਵਰਾਂ ਤੋਂ ਚਡ਼੍ਹਨ ਤੋਂ ਬਾਅਦ 6635 ਈ.ਟੀ.ਟੀ ਦੀਆਂ ਪੋਸਟਾਂ ...

ਲੈ ਲਓ ਘਰ-ਘਰ ਰੁਜ਼ਗਾਰ; ਸਲ਼ੈਕਟਿਡ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਭੱਜੀ ਹਕੂਮਤ! (ਨਿਊਜ਼ਨੰਬਰ ਖ਼ਾਸ ਖ਼ਬਰ)

ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਾਹਮਣੇ ਸਕਰੂਟਨੀ ਕਰਵਾ ਚੁੱਕੇ 2364 ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੱਕਾ ਧਰਨਾ ਲਗਾਤਾਰ 56ਵੇਂ ਦਿਨ ਵੀ ਜਾਰੀ ...

ਐਦਾਂ ਨਹੀਂ ਲੱਗੇਗੀ ਹੁਣ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ ਦੀ ਡਿਊਟੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ ਲਈ ਚੰਗੀ ਖ਼ਬਰ ਆਈ ਹੈ। ਮਨਮਾਨੇ ਢੰਗ ਨਾਲ ਉਨ੍ਹਾਂ ਦੀ ਡਿਊਟੀ ਲਗਾਉਣ ਵਾਲੇ ਕਲਰਕਾਂ ‘ਤੇ ਵਿਭਾਗ ਨੇ ਲਗਾਮ ਲਗਾਉਣ ਦੀ ਤਿਆਰੀ ਕਰ ਲਈ ਹੈ। ...

ਕੰਪਿਊਟਰ ਅਧਿਆਪਕਾਂ ਨੂੰ ਸਰਕਾਰ ਲਾਭ ਦੇਣ ਤੋਂ ਕਿਉਂ ਭੱਜੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੰਪਿਊਟਰ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਹੱਲ ਨਾ ਹੋਣ ਤੇ ਇੱਕ ਵਾਰ ਕੰਪਿਊਟਰ ਅਧਿਆਪਕ ਸੰਘਰਸ ਕਰਨ ਲਈ ਮਜਬੂਰ ਹੋ ਗਏ ਗਏ ਹਨ। ਕੰਪਿਊਟਰ ਅਧਿਆਪਕ ਯੂਨੀਅਨ ਜਿਲ੍ਹਾ ...

ਸਰਕਾਰ ਦੇ ਲਾਰਿਆਂ ਤੋਂ ਅੱਕੇ ਅਧਿਆਪਕਾਂ ਨੇ ਮਾਰ ਦਿੱਤੀਆਂ ਭਾਖੜਾ 'ਚ ਛਾਲਾਂ!(ਨਿਊਜ਼ਨੰਬਰ ਖ਼ਾਸ ਖ਼ਬਰ)

ਧਰਨਿਆਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਾਹਮਣੇ ਨਿਯੁੁਕਤੀ ਪੱਤਰ ਦੀ ਮੰਗ ਨੂੰ ਲੈ ਕੇ ਪਿਛਲੇ 50 ਦਿਨਾਂ ਤੋਂ ਪੱਕਾ ਧਰਨਾ ਲਗਾ ਕੇ ਬੈਠੇ ਹੋਏ 2364 ...

ਅਧਿਆਪਕਾਂ ਦੇ ਐਲਾਨ ਨੇ ਹਿਲਾ'ਤੀ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਪੰਜਾਬ ਵਲੋਂ ਲਿਖਤੀ ਪੱਤਰ ਰਾਹੀਂ ਤਹਿ ਮੀਟਿੰਗ ਨਾ ਕਰਨ ‘ਤੇ ਮੋਰਚੇ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਵਲੋਂ ਪੰਜਾਬ ਭਵਨ ਚੰਡੀਗਡ਼੍ਹ ਵਿਖੇ ਸਿੱਖਿਆ ਮੰਤਰੀ ਅਤੇ ...

ਅਧਿਆਪਕਾਂ ਨੇ ਪੜ੍ਹਨੇ ਪਾਈ ਪੰਜਾਬ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅਧਿਆਪਕਾਂ ਦਾ ਅੰਦੋਲਨ ਪੰਜਾਬ ਦੀ ਕੈਪਟਨ ਸਰਕਾਰ ਦੇ ਖਿਲਾਫ਼ ਲਗਾਤਾਰ ਜਾਰੀ ਹੈ। ਅਧਿਆਪਕ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਨਾਲ ਜੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਨੇ ਵਾਅਦਾ ਕੀਤਾ ਸੀ, ਉਹਨੂੰ ਪੂਰਾ ...

13 ਸਾਲਾਂ ਤੋਂ ਪੱਕੇ ਹੋਣ ਦੀ ਉਡੀਕ 'ਚ ਕੱਚੇ ਅਧਿਆਪਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਕੰਮ ਕਰਨ ਵਾਲੇ 3807 ਟ੍ਰੇਂਡ ਸਿੱਖਿਆ ਪ੍ਰੋਵਾਈਡਰ ਪਿਛਲੇ 13 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਲਗਾਤਾਰ ਸੇਵਾ ਨਿਭਾ ਰਹੇ ਹਨ। ਸਰਕਾਰ ਨੇ ਹਰ ਵਾਰ ਟ੍ਰੇਂਡ ਸਿੱਖਿਆ ਪ੍ਰੋਵਾਈਡਰਾਂ ਨਾਲ ...

ਕੋਰੋਨਾ ਕਹਿਰ: ਸਕੂਲਾਂ 'ਚ ਅਧਿਆਪਕਾਂ ਦਾ ਐਦਾਂ ਜਾਣਾ ਮਨ੍ਹਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੂਬੇ ਵਿੱਚ ਕੋਵਿਡ ਮਹਾਂਮਾਰੀ ਨੂੰ ਕਾਬੂ ਹੇਠ ਰੱਖਣ ਅਤੇ ਇਸ ਦੇ ਫੈਲਾਅ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਅੱਜ ਸਬੰਧਤ ਵਿਭਾਗਾਂ ਨੂੰ ਆਰ.ਟੀ-ਪੀ.ਸੀ.ਆਰ. ਟੈਸਟਾਂ ਦੀ ...

ਕੀ ਜਿੱਤੇਗਾ ਕੱਚੇ ਅਧਿਆਪਕਾਂ ਦਾ ਮੋਰਚਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਨੇ ਹੁਣ ਤੱਕ ਜੋ ਵੀ ਵਾਅਦੇ ਮੁਲਾਜ਼ਮ ਵਰਗ ਦੇ ਨਾਲ ਕੀਤੇ ਹਨ, ਉਨ੍ਹਾਂ ਨੂੰ ਪੂਰਾ ਹੀ ਨਹੀਂ ਕੀਤਾ ਗਿਆ। ਜਿਸ ਦੇ ਕਾਰਨ ਮੁਲਾਜ਼ਮਾਂ ਵਿੱਚ ਸਰਕਾਰ ਖਿਲਾਫ਼ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਦੇ ...

ਵਿੱਦਿਆ ਭਵਨ ਅੱਗੇ ਕੱਚੇ ਅਧਿਆਪਕਾਂ ਦਾ ਅੰਦੋਲਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਵਿੱਚ ਪੱਕੇ ਹੋਣ ਦੇ ਲਈ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਦੀਆਂ ਸਰਕਾਰ ਮੰਗਾਂ ਮੰਨੇਗੀ? ਇਹ ਸਵਾਲ ਇਸ ਲਈ ਕਰ ਰਹੇ ਹਾਂ, ਕਿਉਂਕਿ ਸਰਕਾਰ ਦੇ ਨੱਕ ਵਿੱਚ ਦਮ ਪਿਛਲੇ ਕੁੱਝ ...

ਮੋਤੀਆਂ ਵਾਲੀ ਸਰਕਾਰ ਦੀਆਂ ਜੜ੍ਹਾਂ 'ਚ ਬਹਿਣਗੇ ਅਧਿਆਪਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਵਲੋਂ ਜਾਣ ਬੁੱਝ ਕੇ 7000 ਰੈਗੂਲਚ ਕੰਪਿਊਟਰ ਅਧਿਆਪਕਾਂ ਤੇ ਸੀ ਐਸ ਆਰ, ਇੰਟਰਮ ਰਿਲੀਫ, ਏ.ਸੀ.ਪੀ, ਤਰਸ ਦੇ ਅਧਾਰ ਤੇ ਨੋਕਰੀ,ਮੈਡੀਕਲ ਰੀਬਰਸਮੈਂਟ ਵਰਗੀਆਂ ਸਹੂਲਤਾਂ ਲਾਗੂ ਨਹੀ ਕੀਤੀਆਂ ਜਾ ...

ਕੀ ਅਧਿਆਪਕਾਂ ਦੀਆਂ ਮੰਗਾਂ ਦਾ ਹੋਵੇਗਾ ਨਿਪਟਾਰਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰਦੇ ਆ ਰਹੇ ਅਧਿਆਪਕਾਂ ਵੱਲੋਂ ਬੀਤੇ ਕੱਲ੍ਹ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਕੀਤੀ। ਇਹ ਮੀਟਿੰਗ 3704 ਅਧਿਆਪਕ ਯੂਨੀਅਨ ...

ਕਿਉਂ ਚੁੱਕ ਲਏ ਕੱਚੇ ਅਧਿਆਪਕ? (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਕੱਚੇ ਅਧਿਆਪਕਾਂ ਨੂੰ ਏਅਰਪੋਰਟ ਰੋਡ ਚੰਡੀਗੜ੍ਹ-ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਕੱਚੇ ਅਧਿਆਪਕ ਪੱਕੇ ਰੁਜ਼ਗਾਰ ਦੇ ਲਈ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਦਾ ਇਥੇ ਵਿਰੋਧ ...

ਅਧਿਆਪਕਾਂ ਦੀ ਲੋੜ ਨਹੀਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਜਿਹੋ ਜਿਹੇ ਹਾਲ ਪੰਜਾਬ ਵਿਚਲੀ ਕੈਪਟਨ ਸਰਕਾਰ ਨੇ ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਦੇ ਬਣਾ ਦਿੱਤੇ ਹਨ, ਉਹਦੇ ਤੋਂ ਤਾਂ ਇੰਝ ਲੱਗਦਾ ਹੈ, ਜਿਵੇਂ ਅਧਿਆਪਕਾਂ ਦੀ ਸਕੂਲਾਂ ਨੂੰ ਲੋੜ ਹੀ ਨਾ ਹੋਵੇ। ਪੰਜਾਬ ਦੇ ਸਕੂਲਾਂ ਵਿੱਚ ਵੱਡੀ ...

ਕੀ ਹੁਣ ਸਿੱਖਿਆ ਦੇਣ ਵਾਲੇ ਹੋ ਜਾਣਗੇ ਸੁਖੀ? (ਨਿਊਜ਼ਨੰਬਰ ਖ਼ਬਰ)

ਕੱਚੇ ਅਧਿਆਪਕਾਂ ਦੀ ਲੀਡਰਸ਼ਿਪ ਨੇ ਕੈਪਟਨ ਸਰਕਾਰ ਨਾਲ ਮੀਟਿੰਗ ਕਰਨ ਤੋਂ ਬਾਅਦ ਦੱਸਿਆ ਕਿ ਸਰਕਾਰ ਨੇ ਭਰਤੀ ਲਈ ਤਜ਼ਰਬੇ ਦਾ ਲਾਭ ਦੇਣ ਦੀ ਮੰਗ ਮੰਨੀ ਹੈ। ਪੰਜਾਬ ਸਰਕਾਰ ਨੇ ਅਗਲੇ ਬੁੱਧਵਾਰ ਕੈਬਨਿਟ ...

ਪੱਕੇ ਕੰਪਿਊਟਰ ਅਧਿਆਪਕਾਂ ਨਾਲ ਕੱਚਿਆਂ ਨਾਲੋਂ ਭੈੜਾ ਹਾਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੰਪਿਊਟਰ ਅਧਿਆਪਕਾਂ ਵੱਲੋ ਬੀਤੇ ਦਿਨੀ ਪਟਿਆਲਾ ਵਿਖੇ ਕੀਤੇ ਗਏ ਆਪਣੀਆਂ ਹੱਕੀ ਮੰਗਾਂ ਸੰਬਧੀ ਰੋਸ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣਾ ਰੁਖ ਢਿੱਲਾ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਦਾ ...

ਗੁਜ਼ਾਰੇ ਭੱਤੇ ਦੀ ਮੰਗ ਕਰਨ ਵਾਲੇ ਕੱਚੇ ਅਧਿਆਪਕਾਂ ਡੰਡੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਲੰਮੇ ਸਮੇਂ ਤੋਂ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਈਜੀਐਸ, ਐਸਟੀਆਰ, ਏਆਈਈ, ਆਈਈਵੀ ਅਤੇ ਸਿੱਖਿਆ ਪ੍ਰੋਵਾਈਡਰ ਪੱਕੇ ਹੋਣ ਦੇ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਦੀਆਂ ਇਨ੍ਹਾਂ ...