ਹਾਕਮੋ ਜੇਬਾਂ ਕੱਟੀ ਜਾਓ, ਮਾਸਕ ਨਾ ਵੰਡਿਓ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਲੋਕਾਂ ਕੋਲੋਂ ਧੇਲਾ ਵੀ ਨਹੀਂ, ਪਰ ਸਾਡੇ ਦੇਸ਼ ਦੇ ਹਾਕਮ ਫਿਰ ਵੀ ਲੁੱਟ ਮਚਾਈ ਬੈਠੇ ਹਨ। ਲੋਕਾਂ ਦੀ ਜੇਬ 'ਤੇ ਸ਼ਰੇਆਮ ਡਾਕੇ ਮਾਰੇ ਜਾ ਰਹੇ ਹਨ। ਇਸ ਪ੍ਰਕਾਰ ਹਾਕਮ ਲੋਕਾਂ ਦੀ ਜੇਬ ਕੱਟ ਰਹੇ ਹਨ ਕਿ ਲੋਕਾਂ ਨੂੰ ਇੰਝ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਕੋਈ ਵੱਡਾ ਜੁਰਮ ਜ਼ਰੂਰ ਕੀਤਾ ਹੋਵੇਗਾ। ਖ਼ੈਰ, ਹਾਕਮਾਂ ਦੇ ਵੱਲੋਂ ਜਿੱਥੇ ਮਹਿੰਗਾਈ ਵਧਾਈ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕੋਰੋਨਾ ਕਹਿਰ ਦੇ ਦੌਰਾਨ ਲੋਕਾਂ ਕੋਲੋਂ ਮੋਟੇ ਜੁਰਮਾਨੇ ਵੀ ਵਸੂਲੇ ਜਾ ਰਹੇ ਹਨ। ਲੋਕਾਂ ਦੀ ਲੁੱਟ ਸ਼ਰੇਆਮ ਹੋ ਰਹੀ ਹੈ, ਪਰ ਜਿਹੜੇ ਲੋਕ ਬੋਲ ਰਹੇ ਹਨ, ਉਨ੍ਹਾਂ 'ਤੇ ਹਾਕਮ ਪਰਚੇ ਦਰਜ ਕਰ ਰਹੇ ਹਨ।

ਦਰਅਸਲ, ਕੋਰੋਨਾ ਨੇ ਆਪਣੀ ਦਹਿਸ਼ਤ ਏਨੀ ਕੁ ਜ਼ਿਆਦਾ ਮਚਾ ਦਿੱਤੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਇੱਕ ਪਾਸੇ ਤਾਂ ਸਾਡੀ ਲੁੱਟ ਪ੍ਰਾਈਵੇਟ ਹਸਪਤਾਲਾਂ ਵਾਲੇ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਾਡੀ ਲੁੱਟ ਸਾਡੇ ਦੇਸ਼ ਦੇ ਹਾਕਮ ਵੀ ਕਰ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੰਨ-ਸੁਵੰਨੇ ਬਿਆਨ ਦੇ ਕੇ ਭਾਰਤੀ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਰੁੱਝੀ ਹੋਈ ਹੈ, ਉੱਥੇ ਹੀ ਪੰਜਾਬ ਸਰਕਾਰ ਵੀ ਲੋਕਾਂ 'ਤੇ ਅਜਿਹੇ ਸੁੰਨੇ ਥੋਪ ਰਹੀ ਹੈ, ਜਿਸ ਨਾਲ ਨੁਕਸਾਨ ਕਿਸੇ ਇੱਕ ਵਰਗ ਦਾ ਨਹੀਂ, ਬਲਕਿ ਸਭਨਾਂ ਦਾ ਹੀ ਹੋ ਰਿਹਾ ਹੈ।

ਲੰਘੇ ਦਿਨ ਇੱਕ ਬਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕਰਦਿਆਂ ਕਿਹਾ ਕਿ ਮਿਸ਼ਨ ਫ਼ਤਿਹ ਤਹਿਤ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਨਤਕ ਥਾਵਾਂ, ਸਫ਼ਰ ਕਰਦਿਆਂ ਅਤੇ ਡਰਾਈਵਿੰਗ ਵੇਲੇ ਮਾਸਕ ਨਾ ਪਾਉਣ ਵਾਲਿਆਂ ਸਮੇਤ ਜਨਤਕ ਥਾਵਾਂ 'ਤੇ ਥੁੱਕਣ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣਗੇ। ਕੈਪਟਨ ਨੇ ਇਹ ਵੀ ਕਿਹਾ ਕਿ ਪਹਿਲੋਂ ਤਾਂ ਸਿਰਫ਼ ਜੁਰਮਾਨੇ ਹੀ ਕੀਤੇ ਜਾਂਦੇ ਸਨ, ਹੁਣ ਮੁਕੱਦਮੇ ਵੀ ਦਰਜ ਕੀਤੇ ਜਾਣਗੇ।

ਜਾਣਕਾਰੀ ਦੇ ਮੁਤਾਬਿਕ ਪੂਰੇ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਦੇ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਪਰ ਸਾਡੇ ਦੇਸ਼ ਦੇ ਹਾਕਮ ਦਾਅਵੇ ਕਰ ਰਹੇ ਹਨ ਕਿ ਕੋਰੋਨਾ ਕੰਟਰੋਲ ਵਿੱਚ ਹੈ। ਦੱਸ ਦਈਏ ਕਿ ਪੰਜਾਬ ਵਿੱਚ ਵੀ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਹਿਲਾਂ, ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਸਿਰਫ਼ ਚਲਾਨ ਹੁੰਦੇ ਸਨ ਅਤੇ ਜੁਰਮਾਨਾ ਕੀਤਾ ਜਾਂਦਾ ਸੀ, ਹੁਣ ਜਿਹੜਾ ਵੀ ਮਾਸਕ ਤੋਂ ਬਗੈਰ ਘਰੋਂ ਬਾਹਰ ਨਿਕਲਿਆ, ਉਹ ਦੇ 'ਤੇ ਪਰਚਾ ਦਰਜ ਕਰ ਦਿੱਤਾ ਜਾਵੇਗਾ।

ਵੈਸੇ, ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਮੁਫ਼ਤ ਵਿੱਚ ਮਾਸਕ ਵੰਡਣ ਦੀ ਬਜਾਏ, ਉਨ੍ਹਾਂ ਦੀਆਂ ਜੇਬਾਂ 'ਤੇ ਡਾਕਾ ਮਾਰਨ 'ਤੇ ਤੁਲੀ ਹੋਈ ਹੈ। ਲੋਕ ਤਾਂ ਪਹਿਲੋਂ ਹੀ ਬਹੁਤ ਜ਼ਿਆਦਾ ਦੁਖੀ ਹਨ, ਉਨ੍ਹਾਂ ਦੇ ਚਲਾਨ ਕੱਟ ਕੇ, ਮੋਟੇ ਜੁਰਮਾਨੇ ਪਾਉਣ ਤੋਂ ਇਲਾਵਾ ਪਰਚੇ ਦਰਜ ਕਰਕੇ, ਲੋਕਾਂ ਨੂੰ ਹੋਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੰਨਦੇ ਹਾਂ ਕਿ ਕੋਰੋਨਾ ਤੋਂ ਬਚਣ ਵਾਸਤੇ ਮਾਸਕ ਪਹਿਨਣੇ ਜ਼ਰੂਰੀ ਹਨ, ਪਰ ਕਈ ਲੋਕਾਂ ਦੇ ਕੋਲ ਤਾਂ, ਦੋ ਵੇਲੇ ਦੀ ਰੋਟੀ ਖਾਣ ਨੂੰ ਪੈਸੇ ਨਹੀਂ ਹਨ, ਉਹ ਵਿਚਾਰੇ ਜੁਰਮਾਨਾ ਕਿਵੇਂ ਭਰ ਲੈਣਗੇ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਕੀ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਸਕੇਗੀ ਚੰਨੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਸਾਢੇ ਚਾਰ ਸਾਲ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਨੇ ਜਿਥੇ 24 ਸਤੰਬਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ...

ਕੀ ਮੋਦੀ ਸਰਕਾਰ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ 'ਚ ਵੇਚ ਰਹੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਹੱਥਾ ਵਿਚ ਵੇਚਿਆ ਜਾ ਰਿਹਾ। ਅਜਿਹੇ ਦੋਸ਼ ਕਾਂਗਰਸੀ ਪਾਰਟੀ ਤਾਂ ਲਗਾਉਂਦੀ ਆਈ ਹੀ ਹੈ, ਨਾਲ ਹੀ ਹੁਣ ਜਨਤਕ ਜਥੇਬੰਦੀਆਂ ਦਾ ਸਾਂਝਾਂ ਮੋਰਚਾ ਅਤੇ ਆਲ ...

ਕੀ ਗ਼ਰੀਬਾਂ ਪੱਖੀ ਹੋਵੇਗੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ...

ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ, ਉਥੇ ਹੀ ਕੇਂਦਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਸਾਨਾਂ ਤੇ ...

ਕੀ ਸਰਕਾਰ ਆਂਗਨਵਾੜੀ ਵਰਕਰਾਂ ਕੋਲੋਂ ਖੋਹਣ ਜਾ ਰਹੀ ਐ ਪ੍ਰੀ ਪ੍ਰਾਇਮਰੀ ਕਲਾਸਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਰਕਾਰ ਦੁਆਰਾ ਹੁਣ ਕੀ ਆਂਗਨਵਾੜੀ ਵਰਕਰਾਂ ਕੋਲੋਂ ਪ੍ਰੀ ਪ੍ਰਾਇਮਰੀ ਕਲਾਸਾਂ ਖੋਹ ਲਈਆਂ ਜਾਣਗੀਆਂ? ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ ਏਟਕਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ...

ਸਰਕਾਰੀ ਬੱਸਾਂ ਨੂੰ ਬੰਦ ਕਿਸ ਨੇ ਕਰਵਾਇਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਰੋਡਵੇਜ਼ ਪਨਬੱਸ /ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸਾਰੇ ਡਿਪੂ ਅਚਨਚੇਤ ਬੰਦ ਹੋ ਗਏ ਜਿਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਸਵੇਰੇ ਮਹਿਕਮੇ ਦੇ ...

ਬੇਰੁਜ਼ਗਾਰਾਂ ਨਾਲ ਹਕੂਮਤ ਨੂੰ ਮਹਿੰਗੀ ਪਵੇਗੀ ਦੁਸ਼ਮਣੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਂਗੂੰ ਚੋਣਾਂ ਵੇਲੇ ਜੁਮਲੇ ਛੱਡਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚੋਂ ਬਾਹਰ ਹੁੰਦੇ ਹੋਏ ਵਿਖਾਈ ਦੇ ਰਹੇ ਹਨ, ਕਿਉਂਕਿ ਕੈਪਟਨ ਦੇ ਵੱਲੋਂ ਚੋਣਾਂ ਵੇਲੇ ਜੋ ...

ਕੀ ਕਿਸਾਨਾਂ ਨੂੰ ਹੁਣ ਡੰਡੇ ਮਾਰ ਕੇ ਜੇਲ੍ਹਾਂ 'ਚ ਡੱਕੇਗੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਦੇਸ਼ ਭਰ ਦੇ ਕਿਸਾਨ ਦਾ ਵਿਰੋਧ ਕਰ ਰਹੇ ਹਨ। ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਲੈ ਕੇ ਭਾਜਪਾ ਦੇ ਨਵ ਨਿਯੁਕਤ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਨੇ ...

ਕੀ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨੇਗੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੱਕੇ ਰੁਜ਼ਗਾਰ ਦੇ ਲਈ ਲਗਾਤਾਰ ਪੰਜਾਬ ਦੇ ਕੱਚੇ ਮੁਲਾਜ਼ਮ ਸੰਘਰਸ਼ ਕਰ ਰਹੇ ਹਨ। ਪੰਜਾਬ ਵਿਚ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਜਾਰੀ ਹੈ। ...

ਕੋਰੋਨਾ ਦੇ ਉਜਾੜੇ ਮਗਰੋਂ ਸਕੂਲਾਂ ਚ ਸ਼ੁਰੂ ਹੋਈਆਂ ਬੱਚਿਆਂ ਦੀਆਂ ਪ੍ਰੀਖਿਆਵਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਕਹਿਰ ਦੇ ਕਾਰਨ ਬੰਦ ਪਏ ਸਕੂਲਾਂ ਨੂੰ ਪਿਛਲੇ ਮਹੀਨੇ ਖੋਲ੍ਹਿਆ ਗਿਆ। ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਫ਼ਲਾਈਨ ਪ੍ਰੀਖਿਆਵਾਂ ਕੋਰੋਨਾ ਕਹਿਰ ਤੋਂ ਬਾਅਦ ਪਹਿਲੀ ਵਾਰ 13 ਸ਼ੁਰੂ ਹੋਈ। ...

ਪਰਾਲੀ ਦੇ ਧੂੰਏਂ ਲਈ ਕਿਸਾਨ ਨਹੀਂ, ਬਲਕਿ ਸਰਕਾਰ ਜ਼ਿੰਮੇਵਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਹੀ ਪਰਾਲੀ ਦੇ ਧੂਏਂ ਦਾ ਦੋਸ਼ੀ ਹਰ ਵਾਰ ਹੀ ਸਰਕਾਰਾਂ ਵੱਲੋਂ ਕਿਸਾਨ ਨੂੰ ਹੀ ਮੰਨਿਆ ਜਾਂਦਾ ਹੈ, ਪਰ ਅਸਲ ਦੇ ਵਿੱਚ ਦੋਸ਼ੀ ਉਹ ਸਰਕਾਰਾਂ ਹਨ, ਜਿਹੜੀਆਂ ਕਿਸਾਨਾਂ ਨੂੰ ਸਹੂਲਤਾਂ ਦੇਣ ਤੋਂ ਭੱਜਦੀਆਂ ਹਨ। ਕੇਜਰੀਵਾਲ ...

ਸਰਕਾਰੀ ਬੱਸਾਂ ਦੇ ਚੱਕਾ ਜਾਮ ਨੇ ਪੜ੍ਹਨੇ ਪਾਈ ਸਰਕਾਰ! (ਨਿਊਜ਼ਨੰਬਰ ਖਾਸ ਖ਼ਬਰ)

ਪੰਜਾਬ ਵਿਚਲੀ ਕੈਪਟਨ ਸਰਕਾਰ ਨੇ ਜਿੱਥੇ ਮੁਲਾਜ਼ਮਾਂ ਨਾਲ ਚੋਣਾਂ ਵੇਲੇ ਕੀਤੇ ਵਾਅਦੇ ਹੁਣ ਤੱਕ ਪੂਰੇ ਨਹੀਂ ਕੀਤੇ, ਉਥੇ ਹੀ ਮੁਲਾਜ਼ਮਾਂ ਨਾਲ ਵਾਰ ...

ਕੀ ਹੁਣ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਮੰਨੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਅੰਦੋਲਨ ਚੱਲਦੇ ਨੂੰ ਭਾਵੇਂ ਹੀ ਦਸ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅਤੇ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਪਰ ਹੁਣ ਜੋ ਕਿਸਾਨਾਂ ਵੱਲੋਂ ਕਦਮ ਚੁੱਕਿਆ ਗਿਆ ਹੈ, ਉਹਦੇ ਅੱਗੇ ਹੁਣ ...

ਧਮਕੀ: ਜੇ ਕੋਰੋਨਾ ਵੈਕਸੀਨ ਨਾ ਲਗਵਾਈ ਤਾਂ...(ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਨੇ ਕੱਲ੍ਹ ਧਮਕੀ ਦਿੰਦੇ ਹੋਏ ਸਰਕਾਰੀ ਮੁਲਾਜ਼ਮਾਂ ਨੂੰ ਕਹਿ ਦਿੱਤਾ ਕਿ, ਜੇਕਰ 15 ਸਤੰਬਰ ਤੱਕ ਸਾਰੇ ਮੁਲਾਜ਼ਮਾਂ ਨੇ ਵੈਕਸੀਨ ਨਾ ਲਗਵਾਈ ਤਾਂ, ਉਹ ਦਫ਼ਤਰ ਆਉਣਾ ਬੰਦ ਕਰ ਦੇਣ। ਵਿਭਾਗ ਉਨ੍ਹਾਂ ਨੂੰ ਜ਼ਬਰੀ ...

ਪੱਤਰਕਾਰਿਤਾ ਦੀ ਸੰਘੀ ਨੱਪਣ ਲੱਗੀ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੀ ਸੱਤਾਧਿਰ ਪਾਰਟੀ ਭਾਜਪਾ ਵੱਲੋਂ ਲਗਾਤਾਰ ਲੋਕ ਪੱਖੀ ਮੀਡੀਆ ਅਦਾਰਿਆਂ ਦੀ ਸੰਘੀ ਘੁੱਟੀ ਜਾ ਰਹੀ ਹੈ ਅਤੇ ਉਨ੍ਹਾਂ ਤੇ ਇਨਕਮ ਟੈਕਸ ਤੋਂ ਇਲਾਵਾ ਈਡੀ ਦੀਆਂ ਰੇਡਾਂ ਮਰਵਾਈਆਂ ਜਾ ਰਹੀਆਂ ਹਨ। ਆਮਦਨ ਕਰ ...