ਨਹੀਂ ਢਾਹੀਆਂ ਜਾਣਗੀਆਂ ਬਠਿੰਡਾ ਥਰਮਲ ਦੀਆਂ ਚਿਮਨੀਆਂ, ਬਾਕੀ ਸਭ ਚੀਜ਼ਾਂ ਦੀ ਹੋਵੇਗੀ ਨਿਲਾਮੀ

ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਬਾਅਦ ਹੁਣ ਨਵੇਂ ਕੰਮਾਂ ਲਈ ਇਸਦੀ ਜ਼ਮੀਨ ਵਰਤੋਂ ਕਰਨ ਦੇ ਮਾਮਲੇ ਬਾਅਦ ਹੋਏ ਵਿਵਾਦ ਵਿੱਚ ਸਰਕਾਰ ਵੱਲੋਂ ਥਰਮਲ ਦੀਆਂ ਚਿਮਨੀਆਂ ਨਹੀਂ ਢਾਹੁਣ ਦਾ ਐਲਾਨ ਕੀਤਾ ਗਿਆ ਹੈ। ਪਾਵਰਕਾਮ ਅਧਿਕਾਰੀਆਂ ਅਨੁਸਾਰ ਸਰਕਾਰ ਵੱਲੋਂ ਥਰਮਲ ਦੀਆਂ ਜਗ੍ਹਾ ਨੂੰ ਵਿਕਸਿਤ ਕਰਨ ਲਈ ਇੱਥੇ ਦਵਾਈਆਂ ਦੀਆਂ ਕੰਪਨੀਆਂ ਲਿਆਉਣ ਦੀ ਯੋਜਨਾ ਹੈ। ਸਰਕਾਰ ਦੇ ਪਹਿਲਾਂ ਜਾਰੀ ਪਲਾਨ ਅਨੁਸਾਰ ਥਰਮਲ ਦੀਆਂ ਚਿਮਨੀਆਂ ਢਾਹੁਣ ਦੀਆਂ ਯੋਜਨਾਵਾਂ ਸਨ ਪਰ ਇਸਦੇ ਬਾਅਦ ਕਈ ਕਿਸਾਨ ਯੂਨੀਅਨਾਂ, ਵਰਕਰਾਂ, ਰਾਜਨੀਤਿਕ ਪਾਰਟੀਆਂ ਅਤੇ ਆਮ ਲੋਕਾਂ ਦੇ ਵਿਰੋਧ ਦੇ ਚੱਲਦੇ ਸਰਕਾਰ ਵੱਲੋਂ ਚਿਮਨੀਆਂ ਨਹੀਂ ਢਾਹੁਣ ਦਾ ਫੈਸਲਾ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਰਮਲ ਦੇ ਬਾਕੀ ਸਾਮਾਨ ਦੀ ਇਸ 20 ਅਗਸਤ ਨੂੰ ਨਿਲਾਮੀ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਚਿਮਨੀਆਂ ਢਾਹੁਣ ਦੇ ਵਿਰੋਧ ਵਿੱਚ ਬੀਤੇ ਦਿਨੀਂ ਇੱਕ ਕਿਸਾਨ ਨੇ ਥਰਮਲ ਦੇ ਅੱਗੇ ਖ਼ੁਦਕੁਸ਼ੀ ਵੀ ਕਰ ਲਈ ਸੀ।

ਮੋਤੀਆਂ ਵਾਲੀ ਸਰਕਾਰ ਦੀਆਂ ਜੜ੍ਹਾਂ 'ਚ ਬਹਿਣਗੇ ਅਧਿਆਪਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਵਲੋਂ ਜਾਣ ਬੁੱਝ ਕੇ 7000 ਰੈਗੂਲਚ ਕੰਪਿਊਟਰ ਅਧਿਆਪਕਾਂ ਤੇ ਸੀ ਐਸ ਆਰ, ਇੰਟਰਮ ਰਿਲੀਫ, ਏ.ਸੀ.ਪੀ, ਤਰਸ ਦੇ ਅਧਾਰ ਤੇ ਨੋਕਰੀ,ਮੈਡੀਕਲ ਰੀਬਰਸਮੈਂਟ ਵਰਗੀਆਂ ਸਹੂਲਤਾਂ ਲਾਗੂ ਨਹੀ ਕੀਤੀਆਂ ਜਾ ...

ਕਿਸਾਨ ਅੰਦੋਲਨ: ਕੀ 15 ਅਗਸਤ ਤੋਂ ਪਹਿਲਾਂ ਸਰਕਾਰ ਝੁਕੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਅੰਦੋਲਨ ਦੇ 8 ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅਜੇ ਵੀ ਸਰਕਾਰ ਅਤੇ ਕਿਸਾਨਾਂ ਵਿਚਕਾਰ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਹੈ। ...

"ਹੱਲਾ ਬੋਲ ਰੈਲੀ" ਨੇ ਡਰਾਈ ਸਰਕਾਰ! (ਨਿਊਜ਼ਨੰਬਰ ਖਾਸ ਖ਼ਬਰ)

ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਲਗਾਤਾਰ ਜਾਰੀ ਹੈ। ਹੁਣ ਮੁਲਾਜ਼ਮਾਂ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ। 29 ਜੁਲਾਈ ਨੂੰ ਪੰਜਾਬ ਦੇ ...

ਕੀ ਸਰਕਾਰੀ ਬਾਬੂਆਂ ਦੇ ਸੰਘਰਸ਼ ਦਾ ਹੋਵੇਗਾ ਅੰਤ? (ਨਿਊਜ਼ਨੰਬਰ ਖਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦਰਪੇਸ਼ ਔਕੜਾਂ ਦੇ ਮੱਦੇਨਜ਼ਰ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ ਖਤਮ ਕਰਨ ਦੀ ਕੱਲ੍ਹ ਅਪੀਲ ਕੀਤੀ ਗਈ। ਕੀ ਪੰਜਾਬ ਦੇ ਸਰਕਾਰੀ ਮੁਲਾਜ਼ਮ ਆਪਣੀਆਂ ਮੰਗਾਂ ਮਨਵਾਏ ਬਗ਼ੈਰ ਹੀ ...

ਬੇਰੁਜ਼ਗਾਰਾਂ ਦਾ ਅੰਦੋਲਨ: ਕੀ ਨੌਕਰੀ ਪ੍ਰਦਾਨ ਕਰ ਸਕੇਗੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਜਾਰੀ ਹੈ। ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਜਿਸਦੇ ਕਾਰਨ ਬੇਰੁਜ਼ਗਾਰਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਸਰਕਾਰ ...

ਕਿਸਾਨ ਅੰਦੋਲਨ: ਔਰਤਾਂ ਨੇ ਖੜਕਾਈ ਸਰਕਾਰ (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਤੇ ਜਾਰੀ ਹੈ ਅਤੇ ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਸਰਕਾਰ ਵਾਪਸ ਲਵੇ, ਪਰ ਸਰਕਾਰ ਦਾ ਰਵਈਆ ਕਾਰਪੋਰੇਟ ਪੱਖੀ ਹੋਈ ...

ਉਣੱਤੀ ਨੂੰ ਜਾਗੇਗੀ ਸੁੱਤੀ ਸਰਕਾਰ? (ਨਿਊਜ਼ਨੰੰਬਰ ਖ਼ਾਸ ਖ਼ਬਰ)

ਪੰਜਾਬ ਅਤੇ ਯੂ. ਟੀ. ਮੁਲਾਜਮ ਅਤੇ ਪੈਨਸ਼ਨਰਜ ਸਾਝਾਂ ਫਰੰਟ ਪੰਜਾਬ ਵੱਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ‘ਹੱਲਾ ਬੋਲ’ ਰੈਲੀ ਵਿੱਚ ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਵੱਲੋਂ ਜਿਲ੍ਹਾ ਸੰਗਰੂਰ ਦੇ ਵੱਖ ਵੱਖ ...

ਨਿੱਜੀ ਸਕੂਲਾਂ ਨੂੰ ਪਛਾੜਦੇ ਸਰਕਾਰੀ ਸਕੂਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਨਿੱਜੀ ਸਕੂਲਾਂ ਦੀ ਬੇਸ਼ੱਕ ਪਹਿਲੋਂ ਪਹਿਲੋਂ ਕਾਫੀ ਝੜਾਈ ਹੁੰਦੀ ਸੀ, ਪਰ ਮੌਜੂਦਾ ਵੇਲੇ ਵਿੱਚ ਸਰਕਾਰੀ ਸਕੂਲਾਂ ਨੇ ਨਿੱਜੀ ਸਕੂਲਾਂ ਨੂੰ ਪਿਛਾਂਹ ਛੱਡ ਦਿੱਤਾ ਹੈ। ਸਰਕਾਰੀ ਸਕੂਲਾਂ ਵਿੱਚ ਹੁਣ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਵੀ ਵੱਧ ...

ਗ਼ਰੀਬਾਂ ਅਤੇ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਤੋਂ ਭੱਜੀ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਮਹੀਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਯੂਨੀਵਰਸਿਟੀ ਕੈਂਪਸ ਸਮੇਤ ਕਾਂਸਟੀਚੂਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ ਅਤੇ ਰੀਜਨਲ ਸੈਂਟਰਾਂ 'ਚ ਪੜ੍ਹਦੇ ਵਿਦਿਆਰਥੀਆਂ ਦੀਆਂ ਫ਼ੀਸਾਂ ਵਿੱਚ 10 % ਵਾਧਾ ਕੀਤਾ ...

ਕੀ ਦਿੱਲੀ 'ਚੋਂ ਕੇਜਰੀਵਾਲ ਸਰਕਾਰ ਦਾ ਹੋਇਆ ਅੰਤ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੇ ਅੰਦਰ ਕੇਜਰੀਵਾਲ ਸਰਕਾਰ ਖ਼ਤਮ ਹੋ ਚੁੱਕੀ ਹੈ ਅਤੇ ਭਾਜਪਾ ਨੇ ਪੂਰੀ ਦਿੱਲੀ ਤੇ ਆਪਣਾ ਰਾਜ ਭਾਗ ਕਾਇਮ ਕਰ ਲਿਆ ਹੈ। ਇਹ ਕਹਿਣਾ ਸਾਡਾ ਨਹੀਂ, ਬਲਕਿ ਦਿੱਲੀ ਦੇ ਮੁੱਖ ਮੰਤਰੀ ਅਰਵਿਦ ਕੇਜਰੀਵਾਲ ਦਾ ਹੈ। ...

ਕਿਸਾਨਾਂ ਦੀ ਸੰਸਦ ਸਾਹਮਣੇ ਸੰਸਦ ਨੇ ਹਿਲਾਈ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਜੰਤਰ-ਮੰਤਰ ਵਿਖੇ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ 200 ਕਿਸਾਨਾਂ ਨੇ ਤੀਜੇ ਦਿਨ ਕਿਸਾਨ-ਸੰਸਦ ਵਿੱਚ ਸ਼ਮੂਲੀਅਤ ਕੀਤੀ। ਜਿਵੇਂ ਕਿ ਪਹਿਲਾਂ ਐਲਾਨ ਕੀਤਾ ਗਿਆ ਹੈ, ਹਰ ਚੀਜ਼ ਵਿਵਸਥਿਤ, ਅਨੁਸ਼ਾਸਿਤ ਅਤੇ ...

ਮੁੱਦਾ ਬੇਰੁਜ਼ਗਾਰੀ: ਆਖ਼ਰ ਕਦੋਂ ਜਾਗੇਗੀ ਸੁੱਤੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ 4 ਜਨਵਰੀ ਤੋਂ ਪੱਕੇ ਧਰਨੇ ਤੇ ਬੈਠੇ ਡੀ.ਸੀ. ਦਫਤਰ ਅੱਗੇ ਬੇਰੁਜ਼ਗਾਰ ਅਧਿਆਪਕਾਂ ਦਾ ਪੱਕਾ ਧਰਨਾ ਲਗਾਤਾਰ ਚੱਲ ਰਿਹਾ ...

ਸਰਕਾਰ ਦੀਆਂ ਪੋਲਾਂ ਖੋਲ੍ਹਣ ਵਾਲੇ ਮੀਡੀਆ ਹਾਊਸ 'ਤੇ ਰੇਡ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਆਮਦਨ ਕਰ ਵਿਭਾਗ ਨੇ ਮੀਡੀਆ ਹਾਉਸ ਦੈਨਿਕ ਭਾਸਕਰ ਗਰੁੱਪ ਦੇ ਕਈ ਦਫਤਰਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇ ਭੋਪਾਲ, ਜੈਪੁਰ ਅਤੇ ਪ੍ਰੈਸ ਖੇਤਰ ਸਮੇਤ ਕਈ ਦਫਤਰਾਂ ‘ਤੇ ਮਾਰੇ ਜਾ ਰਹੇ ਹਨ। ਆਈ ਟੀ ਅਧਿਕਾਰੀ ...

ਕੀ ਡਿੱਗੇਗੀ ਅਮਰਿੰਦਰ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਜਿਸ ਪ੍ਰਕਾਰ ਕਾਂਗਰਸ ਦਾ ਕਾਟੋ ਕਲੇਸ਼ ਚੱਲ ਰਿਹਾ ਹੈ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਬਹੁਤ ਜਲਦ ਕਾਂਗਰਸ ਵਿੱਚ ਕੋਈ ਵੱਡਾ ਧਮਾਕਾ ਹੋਣ ਵਾਲਾ ਹੈ। ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਪੰਜਾਬ ...

ਐਨੀ ਜਾਲਮ ਨਾ ਬਣ ਸਰਕਾਰੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਚੰਡੀਗੜ੍ਹ ਵਿੱਚ ਕਿਸਾਨਾਂ ਨੇ ਭਾਜਪਾਈ ਲੀਡਰਾਂ ਦਾ ਵਿਰੋਧ ਕੀਤਾ। ਪਰ ਇਸੇ ਦੌਰਾਨ ਹੀ ਚੰਡੀਗੜ੍ਹ ਪੁਲਿਸ, ਜੋ ਕੇਂਦਰ ਦੇ ਇਸ਼ਾਰੇ ਤੇ ਕੰਮ ਕਰਦੀ ਹੈ, ਉਹਨੇ ਕਈ ਕਿਸਾਨਾਂ ਨੂੰ ਗ੍ਰਿਫਤਾਰ ਕਰ ...

ਸਰਕਾਰ ਦੇ ਲਾਰਿਆਂ ਤੋਂ ਅੱਕੇ ਕਾਮੇ ਸੜਕਾਂ 'ਤੇ (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਸਾਢੇ 4 ਵਰਿਆਂ ਵਿਚ ਸਰਕਾਰ ਮੁਲਾਜ਼ਮਾਂ ਦੇ ਵਾਸਤੇ ਇੱਕ ਵੀ ਚੰਗਾ ਕਾਰਜ ਨਹੀਂ ਕਰ ਸਕੀ, ਜਿਸ ਦੇ ਕਾਰਨ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਹਜ਼ਾਰਾਂ ...

ਵਿੱਦਿਆ ਦੇ ਮੰਦਰ ਦਾ ਪੁਜਾਰੀ ਕਿਉਂ ਭੁਗਤ ਰਿਹੈ ਸਰਕਾਰੀ ਨੀਤੀਆਂ ਦਾ ਖ਼ਮਿਆਜ਼ਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦਾ ਸਿੱਖਿਆ ਵਿਭਾਗ ਇਸ ਵੇਲੇ ਵਿਵਾਦਾਂ ਵਿਚ ਘਿਰਿਆ ਪਿਆ ਹੈ ਅਤੇ ਇਸ ਨੂੰ ਵਿਵਾਦਾਂ ਵਿਚ ਲਿਆਉਣ ਵਾਲਾ ਕੋਈ ਹੋਰ ਨਹੀਂ, ਬਲਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਹੀ ਹੈ। ...

ਬਲਾਤਕਾਰੀ ਸਾਧ ਨੂੰ ਬਚਾਉਣ 'ਚ ਲੱਗੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਆਪਣੀਆਂ ਪ੍ਰੇਮਣਾਂ ਦੇ ਨਾਲ ਬਲਾਤਕਾਰ ਕਰਨ ਅਤੇ ਪੱਤਰਕਾਰ ਦੇ ਕਤਲ ਕੇਸ ਵਿੱਚ ਰੋਹਤਕ ਜੇਲ੍ਹ ਦੇ ਅੰਦਰ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਤੋਂ ਸੁਰਖ਼ੀਆਂ ਵਿੱਚ ...