ਰਾਜਸਥਾਨ ਵਿੱਚ ਕਾਂਗਰਸ ਸਰਕਾਰ ਦਾ ਜਹਾਜ਼ ਕਰੈਸ਼ ਕਰਨ ਦੀ ਤਿਆਰੀ 'ਚ ਪਾਇਲਟ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 13 2020 17:06
Reading time: 0 mins, 48 secs

ਕਰਨਾਟਕ ਅਤੇ ਮੱਧ ਪ੍ਰਦੇਸ਼ ਵਿੱਚ ਸਰਕਾਰ ਗਵਾਉਣ ਤੋਂ ਬਾਅਦ ਹੁਣ ਰਾਜਸਥਾਨ ਵਿੱਚ ਵੀ ਕਾਂਗਰਸ ਸਰਕਾਰ ਤੇ ਖ਼ਤਰਾ ਮੰਡਰਾ ਰਿਹਾ ਹੈ। ਕਾਂਗਰਸ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੱਲੋਂ ਸੂਬੇ ਵਿੱਚ ਖੁੱਲ ਕੇ ਬਗਾਵਤ ਕਰ ਦਿੱਤੀ ਗਈ ਹੈ ਅਤੇ ਹੁਣ ਇਸਦੇ ਬਾਅਦ ਅਸ਼ੋਕ ਗਹਿਲੋਤ ਸਰਕਾਰ ਦੇ ਅੱਧ ਵਿਚਾਲੇ ਹੀ ਕਰੈਸ਼ ਹੋਣ ਦੇ ਆਸਾਰ ਬਣ ਰਹੇ ਹਨ। ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਵਿੱਚ ਕਾਂਗਰਸ ਤੋਂ ਬਾਗੀ ਹੋਏ ਜੋਤਿਰਾਦਿਤੇ ਸਿੰਧੀਆ ਹੁਣ ਸਚਿਨ ਪਾਇਲਟ ਅਤੇ ਭਾਜਪਾ ਵਿੱਚ ਗੱਲਬਾਤ ਕਰਵਾ ਰਹੇ ਹਨ।

ਦੂਜੇ ਪਾਸੇ ਕਾਂਗਰਸ ਆਪਣੀਆਂ ਅੱਖਾਂ ਸਾਹਮਣੇ ਆਪਣੀ ਇੱਕ ਹੋਰ ਸਰਕਾਰ ਨੂੰ ਡੁੱਬਦੇ ਹੋਏ ਦੇਖ ਰਹੀ ਹੈ ਪਰ ਕੁਝ ਵੀ ਕਰਨ ਤੋਂ ਅਸਮਰਥ ਜਾਪਦੀ ਹੈ। ਰਾਜਨੀਤਿਕ ਮਾਹਿਰਾਂ ਅਨੁਸਾਰ ਭਾਜਪਾ ਇਸ ਮੌਕੇ ਨੂੰ ਕਦੇ ਵੀ ਹੱਥੋਂ ਨਹੀਂ ਜਾਣ ਦੇਵੇਗੀ ਅਤੇ ਸਚਿਨ ਪਾਇਲਟ ਨੂੰ ਕਿਸੇ ਚੰਗੇ ਅਹੁਦੇ ਨਾਲ ਨਿਵਾਜ ਕੇ ਵਿਧਾਇਕਾਂ ਦਾ ਸਮਰਥਨ ਹਾਸਿਲ ਕਰ ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇਗੀ। ਮਾਹਿਰਾਂ ਅਨੁਸਾਰ ਕਾਂਗਰਸ ਵਿੱਚ ਮੌਕੇ ਨੂੰ ਸੰਭਾਲਣ ਲਈ ਕੋਈ ਵੀ ਵੱਡਾ ਸੰਕਟ ਮੋਚਕ ਨਹੀਂ ਹੈ ਅਤੇ ਭਾਜਪਾ ਦੇ ਲਈ ਦੋਵੇਂ ਪਾਸੇ ਜਿੱਤ ਪੱਕੀ ਜਾਪਦੀ ਹੈ।