ਅਕਾਲੀ ਕਿਸਾਨਾਂ ਨਾਲ ਜਾਂ ਫਿਰ ਭਾਈਵਾਲਾਂ ਨਾਲ, ਗੱਲ ਸਮਝ ਤੋਂ ਬਾਹਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਆਰਡੀਨੈਂਸਾਂ ਤਹਿਤ ਮੋਦੀ ਸਰਕਾਰ ਦੇ ਵੱਲੋਂ ਜੋ ਤਿੰਨ ਬਿੱਲ ਕਿਸਾਨ ਵਿਰੋਧੀ ਪਾਸ ਕੀਤੇ ਗਏ ਹਨ, ਉਸ 'ਤੇ ਪਿਛਲੇ ਕਈ ਦਿਨਾਂ ਤੋਂ ਸਿਆਸਤ ਹੋ ਰਹੀ ਹੈ। ਦਰਅਸਲ, ਮੋਦੀ ਹਕੂਮਤ ਦੇ ਵੱਲੋਂ ਬਿਜਲੀ ਸੋਧ ਬਿੱਲ, ਖੇਤੀ ਆਰਡੀਨੈਂਸਾਂ, ਲੋਕਾਂ ਦੀ ਜ਼ੁਬਾਨ ਬੰਦੀ ਲਈ ਲਿਆਂਦੇ ਕਾਨੂੰਨਾਂ ਅਤੇ ਨਿੱਜੀਕਰਨ ਰਾਹੀਂ ਆਮ ਲੋਕਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਕੋਰੋਨਾ ਨਾਲ ਜੋੜ ਕੇ ਸਰਕਾਰ ਵੱਲੋਂ ਠੋਸੀ ਮਹਿੰਗਾਈ ਅਤੇ ਟੈਕਸਾਂ ਵਿੱਚ ਕੀਤੇ ਵਾਧੇ ਦੀ ਬੇਸ਼ੱਕ ਚਾਰੇ ਪਾਸੇ ਨਿੰਦਾ ਹੋ ਰਹੀ ਹੈ, ਪਰ ਕੇਂਦਰ ਵਿਚਲੀ ਮੋਦੀ ਸਰਕਾਰ ਦੀ ਭਾਈਵਾਲੀ ਪਾਰਟੀ ਅਕਾਲੀ ਦਲ ਇਸ 'ਤੇ ਚੁੱਪੀ ਤਾਣੀ ਬੈਠੀ ਹੈ।

ਵਿਰੋਧੀ ਧਿਰ ਸੀਪੀਆਈ ਅਤੇ ਕਾਂਗਰਸ ਆਦਿ ਪਾਰਟੀਆਂ ਮੋਦੀ ਦੇ ਵੱਲੋਂ ਲਿਆਂਦੇ ਗਏ ਕਾਨੂੰਨ ਦਾ ਵਿਰੋਧ ਕਰ ਰਹੀ ਹੈ, ਪਰ ਅਕਾਲੀ ਦਲ ਹਮਾਇਤ ਕਰ ਰਹੀ ਹੈ। ਕਹਿੰਦੇ ਹਨ ਕਿ ਕੇਂਦਰ ਵਿਚਲੀ ਵਜ਼ੀਰੀ ਬਚਾਉਣ ਖ਼ਾਤਰ ਬਾਦਲਾਂ ਦੇ ਵੱਲੋਂ ਇੱਕ ਸ਼ਬਦ ਵੀ ਕਿਸਾਨਾਂ ਦੇ ਹਿੱਤ ਨਹੀਂ ਬੋਲਿਆ ਜਾ ਰਿਹਾ। ਜਿਸਦੇ ਕਾਰਨ ਹੁਣ ਅਕਾਲੀ ਦਲ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਬਾਦਲ ਕਿਸਾਨਾਂ ਦੇ ਨਾਲ ਹਨ ਜਾਂ ਫਿਰ ਮੋਦੀ ਦੇ ਨਾਲ ਹਨ, ਇਸ ਸਬੰਧੀ ਬਾਦਲ ਆਪਣਾ ਸਪਸ਼ਟੀਕਰਨ ਦੇਣ। ਪਰ, ਵੇਖਿਆ ਜਾਵੇ ਤਾਂ ਬਾਦਲਾਂ ਦੇ ਵੱਲੋਂ ਵੱਟੀ ਗਈ ਚੁੱਪੀ, ਇਸ ਗੱਲ ਦਾ ਸੰਕੇਤ ਹੈ ਕਿ ਬਾਦਲ ਮੋਦੀ ਦੇ ਹੱਕ ਵਿੱਚ ਭੁਗਤ ਰਹੇ ਹਨ। 

ਭਾਵੇਂ ਹੀ ਬਾਦਲਾਂ ਦੇ ਵੱਲੋਂ ਸਮੇਂ-ਸਮੇਂ 'ਤੇ ਕਿਸਾਨ ਦੇ ਹੱਕ ਵਿੱਚ ਖੜਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਇਹ ਦਾਅਵੇ ਉਸ ਵੇਲੇ ਠੁੱਸ ਅਤੇ ਝੂਠੇ ਪੈ ਗਏ, ਜਦੋਂ ਬਾਦਲਾਂ ਨੇ ਖੇਤੀ ਆਰਡੀਨੈਂਸ 'ਤੇ ਮੋਦੀ ਦੀ 'ਜੈ ਜੈ ਕਾਰ' ਕੀਤੀ। ਪੰਜਾਬੀਆਂ ਦੇ ਹੱਕਾਂ ਨਾਲ ਹਮੇਸ਼ਾ ਹੀ ਬਾਦਲਾਂ ਦੇ ਵੱਲੋਂ ਠਿੱਬੀ ਲਗਾਈ ਜਾਂਦੀ ਰਹੀ ਹੈ ਅਤੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਕਦੇ ਵੀ ਅਕਾਲੀ ਦਲ ਦੇ ਵੱਲੋਂ ਨਹੀਂ ਭੁਗਤਿਆ ਜਾਂਦਾ। ਕਾਂਗਰਸ ਦਾ ਵੀ ਇਹੀ ਹਾਲ ਹੈ, ਕਾਂਗਰਸ ਵੀ ਆਪਣੇ ਦਮ 'ਤੇ ਕੱਖ ਨਹੀਂ ਕਰ ਰਹੀ, ਸਭ ਕੁਝ ਮੋਦੀ 'ਤੇ ਹੀ ਸੁੱਟ ਰਹੀ ਹੈ ਕਿ ਮੋਦੀ ਸਰਕਾਰ ਹੀ ਸਭ ਕੁਝ ਕਰੇ। 

ਜਦਕਿ ਵੋਟਾਂ ਤਾਂ ਕਾਂਗਰਸ ਨੇ ਵੀ ਕਿਸਾਨਾਂ ਕੋਲੋਂ ਲਈਆਂ ਸਨ। ਦੱਸਣਾ ਬਣਦਾ ਹੈ ਕਿ ਲੰਘੇ ਦਿਨੀਂ ਇੱਕ ਇੰਟਰਵਿਊ ਦੇ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਭਾਰਤੀ ਜਨਤਾ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਵੀ ਸਟੈਂਡ ਸਪਸ਼ਟ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਨਾਲ ਰਿਸ਼ਤਾ ਟੁੱਟ ਸਕਦਾ ਹੈ, ਪਰ ਕਿਸਾਨੀ ਨਾਲ ਨਹੀਂ ਟੁੱਟ ਸਕਦਾ। ਉਨ੍ਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਕਾਲੀ ਦਲ ਕਦੇ ਵੀ ਐਮਐਸਪੀ ਨਹੀਂ ਟੁੱਟਣ ਦੇਵੇਗਾ ਜੇਕਰ ਕੇਂਦਰ ਨੇ ਐਮਐਸਪੀ ਹਟਾਈ ਤਾਂ ਅਸੀਂ ਭਾਜਪਾ ਨਾਲੋਂ ਨਾਤਾ ਤੋੜ ਦੇਵਾਂਗੇ।

ਦਰਅਸਲ, ਇਹ ਸਭ ਕਹਿਣ ਦੀਆਂ ਗੱਲਾਂ ਹਨ। ਜੇਕਰ ਮਜੀਠੀਏ ਤੋਂ ਇਲਾਵਾ ਬਾਦਲਾਂ ਨੂੰ ਕਿਸਾਨਾਂ ਦਾ ਫ਼ਿਕਰ ਹੈ ਤਾਂ, ਉਹ ਕੇਂਦਰ ਵਿੱਚ ਇਸ ਸਬੰਧੀ ਆਵਾਜ਼ ਬੁਲੰਦ ਕਿਉਂ ਨਹੀਂ ਕਰਦੇ? ਕੀ ਅਕਾਲੀ ਦਲ ਕਿਸਾਨ ਪੱਖੀ ਹੋਣ ਦੀ ਡਰਾਮੇਬਾਜ਼ੀ ਕਰਦਾ ਪਿਆ ਹੈ? ਆਖ਼ਰ ਅਕਾਲੀ ਦਲ ਉਡੀਕ ਕਿਹੜੇ ਸਮੇਂ ਦੀ ਕਰ ਰਿਹਾ ਹੈ? ਗੱਲ ਸਭ ਦੇ ਸਮਝੋ ਬਾਹਰ ਹੋਈ ਪਈ ਹੈ ਕਿ ਆਖ਼ਰ ਅਕਾਲੀ ਦਲ ਕਿਸਾਨਾਂ ਦੇ ਨਾਲ ਹੈ ਜਾਂ ਫਿਰ ਕੇਂਦਰ ਦੀ ਮੋਦੀ ਹਕੂਮਤ ਦੇ? ਪਰ ਵਿਰੋਧੀ ਧਿਰਾਂ ਸਪਸ਼ਟ ਕਰ ਰਹੀਆਂ ਹਨ ਕਿ ਅਕਾਲੀ ਦਲ ਸਿਰਫ਼ ਮੋਦੀ ਨਾਲ ਹੈ, ਕਿਸਾਨਾਂ ਨਾਲ ਨਹੀਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਕਿਸਾਨ ਮੋਰਚੇ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਸਰਕਾਰ ਵੱਲੋਂ ਵਿਤਕਰਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਰਤੀ ਕਿਸਾਨ ਯੂਨੀਅਨ ਵੱਲੋਂ ਦਿੱਲੀ ਕਿਸਾਨ ਮੋਰਚੇ ਵਿੱਚ ਬਿਮਾਰ ਹੋ ਕਿ ਪਿੰਡ ਪਰਤੇ ਕਿਸਾਨ ਜਗਦੇਵ ਸਿੰਘ ਜੱਗਾ ਪੁੱਤਰ ਗੋਪਾਲ ਸਿੰਘ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਨੂੰ ਜਿਆਦਾ ਸਿਹਤ ਵਿਗੜਨ ਕਾਰਨ ਬਠਿੰਡਾ ...

ਬੀਜੇਪੀ ਦਾ ਬਾਈਕਾਟ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਅੰਦਰ ਲਗਾਤਾਰ ਕਿਸਾਨਾਂ ਦਾ ਰੋਹ ਭਾਜਪਾ ਦੇ ਖਿਲਾਫ਼ ਵੱਧਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਤਾਂ ਭਾਜਪਾਈ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਨਾਲ ਦੀ ਨਾਲ ਆਮ ਲੋਕਾਂ ਵੱਲੋਂ ਵੀ ਭਾਜਪਾ ਲੀਡਰਾਂ ਨੂੰ ਗਲੀ ਮੁਹੱਲੇ ...

ਕਿਸਾਨ ਮੋਰਚੇ 'ਚ ਸ਼ਹੀਦ ਹੋਏ ਕਿਸਾਨਾਂ ਦਾ ਕੇਂਦਰ ਕੋਲ ਡਾਟਾ ਹੀ ਨਹੀਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਅੰਦੋਲਨ ਚਲਦੇ ਨੂੰ ਕਰੀਬ 8 ਮਹੀਨੇ ਹੋਣ ਵਾਲੇ ਹਨ ਅਤੇ ਇਨ੍ਹਾਂ 8 ਮਹੀਨਿਆਂ ਦੇ ਦੌਰਾਨ ਅਣਗਿਣਤ ਕਿਸਾਨ ਸ਼ਹੀਦ ਹੋ ਚੁੱਕੇ ਹਨ। ਕੇਂਦਰ ਸਰਕਾਰ ਕੋਲ ਸ਼ਹੀਦ ਹੋਏ ਕਿਸਾਨਾਂ ਦਾ ਅੰਕੜਾ ...

ਕਿਸਾਨਾਂ ਦੀ ਸੰਸਦ ਸਾਹਮਣੇ ਸੰਸਦ ਨੇ ਹਿਲਾਈ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਜੰਤਰ-ਮੰਤਰ ਵਿਖੇ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ 200 ਕਿਸਾਨਾਂ ਨੇ ਤੀਜੇ ਦਿਨ ਕਿਸਾਨ-ਸੰਸਦ ਵਿੱਚ ਸ਼ਮੂਲੀਅਤ ਕੀਤੀ। ਜਿਵੇਂ ਕਿ ਪਹਿਲਾਂ ਐਲਾਨ ਕੀਤਾ ਗਿਆ ਹੈ, ਹਰ ਚੀਜ਼ ਵਿਵਸਥਿਤ, ਅਨੁਸ਼ਾਸਿਤ ਅਤੇ ...

ਕਿਸਾਨ ਅੰਦੋਲਨ: ਭਾਜਪਾਈਆਂ ਦਾ ਵਿਆਹ 'ਚ ਜਾਣਾ ਔਖਾ ਹੋਇਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦਾ ਰੋਹ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ ਤੋਂ ਲੈ ਕੇ, ਪੰਜਾਬ ਸਮੇਤ ਦੇਸ਼ ਭਰ ਵਿੱਚ ਕਿਸਾਨ ਇਸ ਵਕਤ ਭਾਜਪਾ ਦਾ ਜੰਮ ਕੇ ਵਿਰੋਧ ਕਰ ਰਹੇ ਹਨ। ...

ਭਾਜਪਾ ਰਾਜ 'ਚ ਤਾਂ ਵਿਰੋਧ ਪ੍ਰਦਰਸ਼ਨ ਕਰਨਾ ਵੀ ਦੇਸ਼ਧ੍ਰੋਹ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਹੁਣ ਦੇਸ਼ਧ੍ਰੋਹ ਦੇ ਮੁਕੱਦਮੇ ਦਰਜ ਹੋਣ ਲੱਗ ਪਏ ਹਨ। ਖੇਤੀ ਕਾਨੂੰਨਾਂ ਦੇ ਨਾਲ ਨਾਲ ਕਿਸਾਨ ਭਾਜਪਾ ਦੇ ਮੰਤਰੀਆਂ, ਸੰਸਦ ਮੈਂਬਰਾਂ ਤੋਂ ਇਲਾਵਾ ਵਿਧਾਇਕਾਂ ਦਾ ਜੰਮ ਕੇ ...

ਹਕੂਮਤ ਦਾ ਤਖ਼ਤ ਹਿਲਾਉਣਗੇ ਦਿੱਲੀ ਵੱਲ ਨੂੰ ਜਾਂਦੇ ਕਿਸਾਨਾਂ ਦੇ ਜਥੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੀਆਂ ਬਰੂੰਹਾਂ ਤੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਜਾਰੀ ਹੈ। ਕਿਸਾਨਾਂ ਦੇ ਜਥੇ ਲਗਾਤਾਰ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਲੰਘੇ ਕੱਲ੍ਹ ਅੰਮ੍ਰਿਤਸਰ ਜਿਲੇ ਦੀਆਂ ਵੱਖ ਵੱਖ ਜ਼ੋਨਾਂ ਤੋਂ ...

ਸਰਕਾਰਾਂ ਤੋਂ ਅੱਕੇ ਕਿਸਾਨ ਕਰਨ ਵੀ ਕੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਮਾਰੂ ਬਿਜਲੀ ਸਮਝੌਤੇ ਰੱਦ ਕਰਨ ਤੇ ਮੌਜੂਦਾ ਕੈਪਟਨ ਸਰਕਾਰ ਵੱਲੋਂ ਚੋਣ ਵਾਅਦੇ ਵਿਚ ਰੱਦ ਕਰਨ ਦੇ ਬਾਵਜੂਦ ਲਾਗੂ ਰੱੱਖਣ, ਨਾਕਸ ਬਿਜਲੀ ਸਪਲਾਈ ਤੇ ਬਿਜਲੀ ਸੋਧ ...

ਭਾਜਪਾ ਵਿਚਲਾ ਸੰਕਟ (ਨਿਊਜ਼ਨੰਬਰ ਖ਼ਾਸ ਖ਼ਬਰ)

2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਇੱਕ ਤਰ੍ਹਾਂ ਨਾਲ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਪਾਰਟੀ ਹੀ ਬਣਕੇ ਰਹਿ ਗਈ ਸੀ। ਪਾਰਟੀ ਦੇ ਹਰ ਕੰਮ ਕਾਰ ਨੂੰ ਇਨ੍ਹਾਂ ਦੋ ਨੇਤਾਵਾਂ ਨੇ ਏਨੀ ਬੁਰੀ ...

ਕੀ ਹੁਣ ਹੋਰ ਭਾਜਪਾਈ ਵੀ ਛੱਡਣਗੇ ਪਾਰਟੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਦਿਨ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਭਾਜਪਾ ਦੇ ਉੱਚ ਆਗੂਆਂ ਨੇ ਪਾਰਟੀ ਵਿੱਚੋਂ 6 ਸਾਲਾਂ ਵਾਸਤੇ ਮੁਅੱਤਲ ਕਰ ਦਿੱਤਾ। ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢਣ ਦੀ ਖ਼ਬਰ ਜਿਵੇਂ ਹੀ ...

ਜਿੱਥੇ ਭਾਜਪਾ ਦੀ ਸਰਕਾਰ ਨਹੀਂ, ਉੱਥੇ ਗ੍ਰਾਟਾਂ ਨਹੀਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਿਤਮ ਦੀ ਗੱਲ ਤਾਂ ਇਹ ਹੈ ਕਿ ਪੰਚਾਇਤ ਖਾਤੇ ਵਿੱਚ ਕੋਈ ਵੀ ਪੰਚਾਇਤ ਆਪਣੀ ਮਰਜ਼ੀ ਨਾਲ, ਆਪਣੇ ਕਮਾਏ ਪੈਸਿਆਂ ਜਾਂ ਦਾਨ-ਸਹਾਇਤਾ 'ਚ ਮਿਲੇ ਪੈਸਿਆਂ ਵਿੱਚੋਂ ਵੀ ਮਨਮਰਜ਼ੀ ਨਾਲ ਇੱਕ ਪੈਸਾ ਖ਼ਰਚ ਨਹੀਂ ਸਕਦੀ। ...

ਆਖ਼ਰ ਕਦੋਂ ਤੱਕ ਕਿਸਾਨ ਮੋਰਚੇ 'ਚ ਸ਼ਹੀਦ ਹੁੰਦੇ ਰਹਿਣਗੇ ਕਿਸਾਨ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਸ਼ਾਮਲ ਕਿਸਾਨ ਲਗਾਤਾਰ ਕਿਸੇ ਨਾ ਕਿਸੇ ਕਾਰਨਾਂ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ, ਪਰ ਕੇਂਦਰ ਸਰਕਾਰ ਨੂੰ ਇਹਦੀ ਕੋਈ ਪ੍ਰਵਾਹ ਨਹੀਂ। ਕਿਸਾਨ ਮਰ ਰਹੇ ...

ਇੰਝ ਚੁੱਕੀ ਜਾਊ ਭਾਜਪਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੂਰੇ ਮੁਲਕ ਵਿੱਚ ਭਾਜਪਾ ਖਿਲਾਫ਼ ਕਿਸਾਨਾਂ ਅਤੇ ਆਮ ਲੋਕਾਂ ਦਾ ਰੋਹ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਤਾਂ ਭਾਜਪਾ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਹੈ, ਕਿਉਂਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਕਿਸਾਨਾਂ ਦੇ ...

ਕੀ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਯੂਐੱਨ ਜਾਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਵਿਰੁੱਧ ਲੰਘੇ 7 ਮਹੀਨਿਆਂ ਤੋਂ ਕਿਸਾਨਾਂ, ਮਜ਼ਦੂਰਾਂ ਦਾ ਰੋਹ ਧਰਨਾ ਦਿੱਲੀ ਦੀਆਂ ਸਰਹੱਦਾਂ ਤੇ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ, ਪਰ ਦੂਜੇ ਪਾਸੇ ਸਰਕਾਰ ਦਾ ...

ਕਿਸਾਨ ਅੰਦੋਲਨ: ਕੀ ਕਿਸਾਨੀ ਮੰਗਾਂ ਹੋਣਗੀਆਂ ਪੂਰੀਆਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਕਰੀਬ ਸਾਢੇ 7 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਦਿੱਲੀ ਦੀਆਂ ਸਰਹੱਦਾਂ ਤੇ ਲਗਾਤਾਰ ਜਾਰੀ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ, ਪਰ ਸਰਕਾਰ ਦਾ ...

ਭਾਜਪਾ ਲਈ ਸੜਕਾਂ 'ਤੇ ਉਤਰਣਾ ਵੀ ਮੁਸ਼ਕਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਅਗਲੇ ਸਾਲ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਉਤਸ਼ਾਹ ਤੇਜ਼ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਨੂੰ ਉਠਾ ਰਹੀ ਹੈ। ਅੱਜ ਭਾਰਤੀ ਜਨਤਾ ਨੌਜਵਾਨ ਮੋਰਚਾ ...

ਕੇਂਦਰ ਨੂੰ ਡੇਗਣ ਲਈ ਕਿਸਾਨ ਹੋਏ ਤੱਤੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ, ਉਹ 22 ਜੁਲਾਈ ਨੂੰ ਸੰਸਦ ਭਵਨ ਦਾ ਘੇਰਾਓ ਕਰਦਿਆਂ ਹੋਇਆ ਮੰਗ ਕਰਨਗੇ ਕਿ, ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ। ਬੇਸ਼ੱਕ ਕਿਸਾਨਾਂ ਨੇ ਇਹ ਐਲਾਨ ਕੁੱਝ ਦਿਨ ...

ਖੇਤੀ ਕਾਨੂੰਨ: ਕਿਸਾਨਾਂ ਦੀ ਜਿੱਤ ਹੋਵੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਸਾਲ 5 ਜੂਨ ਨੂੰ ਖੇਤੀ ਕਾਨੂੰਨ ਬਣਾਉਣ ਦੇ ਵਾਸਤੇ ਪਹਿਲੋਂ ਬਿੱਲ ਲਿਆਂਦੇ ਅਤੇ ਕੁੱਝ ਸਮੇਂ ਬਾਅਦ ਇਨ੍ਹਾਂ ਬਿੱਲਾਂ ਨੂੰ ਬਗ਼ੈਰ ਕਿਸੇ ਬਹਿਸ ਤੋਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਹਾਕਮ ਧੜੇ ਵੱਲੋਂ ਪਾਸ ਕਰਵਾ ਲਿਆ ਗਿਆ। ...

ਭਾਜਪਾਈਆਂ ਲਈ ਔਖਾ ਹੋਇਆ ਪੰਜਾਬ 'ਚ ਰਹਿਣਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦਾ ਰੋਹ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ, ਉਥੇ ਹੀ ਦੂਜੇ ਪਾਸੇ ਕਿਸਾਨਾਂ ਨੇ ਵੀ ਆਪਣਾ ਸੰਘਰਸ਼ ਹੋਰ ...