ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨੇ ਲੈ ਲਈ ਦੋ ਨੌਜਵਾਨਾਂ ਅਤੇ ਇੱਕ ਮਹਿਲਾ ਦੀ ਬਲੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਆਏ ਦਿਨ ਹੋਣ ਵਾਲੇ ਸੜਕ ਹਾਦਸਿਆਂ ਦੌਰਾਨ ਵਾਹਨ ਚਾਲਕਾਂ ਦੀਆਂ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ। ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਵਾਹਨ ਚਲਾਉਣ ਕਾਰਨ ਵਾਪਰਦੇ ਸੜਕ ਹਾਦਸਿਆਂ ਤੋਂ ਲੋਕ ਕੋਈ ਸਬਕ ਨਹੀਂ ਲੈ ਰਹੇ ਹਨ, ਜਿਸ ਕਾਰਨ ਧੜਾਧੜ ਹੋ ਰਹੇ ਹਾਦਸਿਆਂ 'ਚ ਲੋਕੀਂ ਮਰਦੇ ਜਾ ਰਹੇ ਹਨ। ਸੜਕ ਹਾਦਸਿਆਂ ਨੂੰ ਰੋਕਣ ਸਬੰਧੀ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ ਅਤੇ ਪੁਲਿਸ ਵਿਭਾਗ ਵੱਲੋਂ ਚਲਾਏ ਜਾਣ ਵਾਲੇ ਜਾਗਰੂਕਤਾ ਕੈਂਪ ਕੁਝ ਦਿਨ ਚੱਲਣ ਬਾਅਦ ਬੰਦ ਹੋ ਜਾਂਦੇ ਹਨ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਸਬੰਧੀ ਪੁਲਿਸ ਵੱਲੋਂ ਕੋਈ ਉਚਿਤ ਕਦਮ ਨਾ ਚੁੱਕੇ ਜਾਣ ਅਤੇ ਚਲਾਣ ਕੱਟਣ ਦੀ ਖਾਨਾਪੂਰਤੀ ਕਰਕੇ ਕਾਰਵਾਈ ਖ਼ਤਮ ਕਰ ਦਿੱਤੀ ਜਾਂਦੀ ਹੈ। ਵਾਹਨਾਂ ਦੀ ਤੇਜ਼ ਸਪੀਡ ਅਤੇ ਅਣਗਹਿਲੀ ਨਾਲ ਵਾਹਨ ਚਲਾਉਣ ਵਰਗੇ ਮੁੱਖ ਕਾਰਨਾਂ ਕਰਕੇ ਵਾਪਰਦੇ ਜ਼ਿਆਦਾਤਰ ਸੜਕ ਹਾਦਸਿਆਂ 'ਚ ਆਏ ਦਿਨ ਕਿਸੇ ਨਾ ਕਿਸੇ ਪਰਿਵਾਰ ਦਾ ਚਿਰਾਗ ਬੁੱਝਦਾ ਜਾ ਰਿਹਾ ਹੈ।

ਬੀਤੀ ਰਾਤ ਖੰਨਾ ਦੇ ਨਜ਼ਦੀਕੀ ਪਿੰਡ ਬੀਜਾ ਅਤੇ ਲਿਬੜਾ ਕੋਲ ਵਾਪਰੇ ਦੋ ਭਿਆਨਕ ਸੜਕ ਹਾਦਸਿਆਂ ਦੌਰਾਨ ਕਾਲ ਬਣ ਕੇ ਸੜਕਾਂ ਤੇ ਦੌੜ ਰਹੇ ਇੱਕ ਟਰਾਲੇ ਅਤੇ ਟਰੱਕ ਨੇ ਇੱਕ ਔਰਤ ਸਣੇ ਤਿੰਨ ਵਿਅਕਤੀਆਂ ਦੀ ਅਨਮੋਲ ਜਾਨਾਂ ਦੀ ਬਲੀ ਲੈ ਲਈ। ਜਦਕਿ ਇੱਕ ਬੱਚੀ ਸਣੇ 5 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਖੰਨਾ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੇ ਬਾਅਦ ਦੋਨਾਂ ਟਰੱਕਾਂ ਦੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਏ। ਦੋਨੋਂ ਹਾਦਸਿਆਂ 'ਚ ਸਕਾਰਪਿਓ ਸੜਕ ਤੇ ਅੱਗੇ ਜਾ ਰਹੇ ਟਰੱਕ ਨਾਲ ਟਕਰਾਈ ਅਤੇ ਅਰਟਿਗਾ ਕਾਰ ਸੜਕ ਤੇ ਖੜੇ ਟਰਾਲੇ ਨਾਲ ਜਾ ਭਿੜੀ। ਦੋਨਾਂ ਹਾਦਸਿਆਂ 'ਚ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਲਾਸ਼ਾਂ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ।

ਦੱਸ ਦੇਈਏ ਕਿ ਨੈਸ਼ਨਲ ਹਾਈਵੇ ਸਥਿਤ ਨਜ਼ਦੀਕੀ ਪਿੰਡ ਲਿਬੜਾ ਕੋਲ ਸਕਾਰਪਿਓ ਗੱਡੀ 'ਚ ਸਵਾਰ ਹੋ ਕੇ ਬਰੇਲੀ (ਯੂ.ਪੀ) ਤੋਂ ਵਾਪਸ ਫ਼ਿਰੋਜ਼ਪੁਰ ਨੂੰ ਜਾ ਰਹੇ ਦੋ ਨੌਜਵਾਨਾਂ ਦੀ ਗੱਡੀ ਦੇ ਅੱਗੇ ਜਾ ਰਹੇ ਇੱਕ ਟਰੱਕ ਦੇ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸਕਾਰਪਿਓ ਦੇ ਪਰਖੱਚੇ ਉੱਡ ਗਏ ਅਤੇ ਕਾਰ ਸਵਾਰ ਦੋਨੋਂ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਦੀ ਹਾਦਸੇ ਵਾਲੀ ਥਾਂ ਤੇ ਹੀ ਮੌਤ ਹੋ ਗਈ। ਟਰੱਕ ਦੇ ਨਾਲ ਸਕਾਰਪਿਓ ਦੀ ਹੋਈ ਟੱਕਰ 'ਚ ਮਾਰੇ ਗਏ ਮ੍ਰਿਤਕਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ (22) ਅਤੇ ਪ੍ਰਗਟ ਸਿੰਘ (19) ਵਾਸੀ ਪਿੰਡ ਹਾਮਦਵਾਲਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਤੌਰ ਤੇ ਹੋਈ ਹੈ। ਐਕਸੀਡੈਂਟ ਸਬੰਧੀ ਸੂਚਨਾ ਮਿਲਣ ਦੇ ਬਾਅਦ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਾਇਆ।

ਇਸੇ ਤਰਾਂ ਜੀ.ਟੀ ਰੋਡ ਸਥਿਤ ਨਜ਼ਦੀਕੀ ਪਿੰਡ ਬੀਜਾ ਕੋਲ ਵਾਪਰੇ ਸੜਕ ਹਾਦਸੇ ਦੌਰਾਨ ਸ਼ਾਮਲ (ਯੂ.ਪੀ) ਵਿਆਹੀ ਲੜਕੀ ਨੂੰ ਲਿਆ ਕੇ ਵਾਪਸ ਲੁਧਿਆਣਾ ਪਰਤ ਰਹੇ ਪਰਿਵਾਰ ਦੀ ਅਰਟਿਗਾ ਕਾਰ ਸੜਕ ਤੇ ਖੜੇ ਟਰਾਲੇ ਦੇ ਥੱਲੇ ਜਾ ਵੜੀ। ਟੱਕਰ ਇੰਨੀ ਭਿਆਨਕ ਸੀ ਕਿ ਅਰਟਿਗਾ ਕਾਰ ਬੁਰੀ ਤਰਾਂ ਨੁਕਸਾਨੀ ਗਈ ਅਤੇ ਕਾਰ ਸਵਾਰ ਇੱਕ ਔਰਤ ਦੀ ਮੌਤ ਹੋ ਗਈ। ਜਦਕਿ ਇੱਕ ਬੱਚੀ ਸਣੇ ਕਾਰ ਸਵਾਰ ਪੰਜ ਜਣੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਹਾਦਸਾ ਵਾਪਰਨ ਤੋਂ ਬਾਅਦ ਟਰਾਲਾ ਡਰਾਈਵਰ ਮੌਕੇ ਤੇ ਵਾਹਨ ਛੱਡਕੇ ਫ਼ਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ। ਪੁਲਿਸ ਮੁਲਾਜ਼ਮਾਂ ਨੇ ਮਹਿਲਾ ਦੀ ਲਾਸ਼ ਨੂੰ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ ਅਤੇ ਜ਼ਖਮੀਆਂ ਨੂੰ ਦਾਖਲ ਕਰਵਾਇਆ।

ਜਾਣਕਾਰੀ ਮੁਤਾਬਿਕ ਕਰੀਬ 15 ਦਿਨ ਪਹਿਲਾਂ ਲੁਧਿਆਣਾ ਦੇ ਇੱਕ ਪਰਿਵਾਰ ਦੀ ਲੜਕੀ ਪਹਿਰਾਨਾ ਦਾ ਸ਼ਾਮਲੀ (ਯੂ.ਪੀ) ਵਿਆਹ ਹੋਇਆ ਸੀ। ਉਕਤ ਲੜਕੀ ਦੇ ਪਰਿਵਾਰਕ ਮੈਂਬਰ ਨਵਵਿਆਹੁਤਾ ਪਹਿਰਾਨਾ ਨੂੰ ਅਰਟਿਗਾ ਕਾਰ 'ਚ ਸ਼ਾਮਲੀ ਤੋਂ ਲਿਆਕੇ ਵਾਪਸ ਲੁਧਿਆਣਾ ਨੂੰ ਜਾ ਰਹੇ ਸੀ। ਬੀਤੀ ਰਾਤ ਕਰੀਬ ਦੋ ਵਜੇ ਕਾਰ ਨਜ਼ਦੀਕੀ ਪਿੰਡ ਬੀਜਾ ਕੋਲ ਨੈਸ਼ਨਲ ਹਾਈਵੇ ਤੇ ਪਹੁੰਚੀ ਤਾਂ ਲੋਹੇ ਦੀ ਭਾਰੀ ਪਲੇਟਾਂ ਨਾਲ ਲੱਦਿਆ ਇੱਕ ਟਰਾਲਾ ਸੜਕ ਤੇ ਖੜ੍ਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੁਰੀ ਤਰਾਂ ਨੁਕਸਾਨੀ ਗਈ ਕਾਰ 'ਚ ਫਸੇ ਜ਼ਖਮੀਆਂ ਨੂੰ ਕਈ ਘੰਟੇ ਬਾਅਦ ਬਾਹਰ ਕੱਢਿਆ ਜਾ ਸਕਿਆ। ਮੌਕੇ ਤੇ ਇਕੱਠੇ ਹੋਏ ਰਾਹਗੀਰਾਂ ਨੇ ਹਾਦਸੇ ਸਬੰਧੀ ਪੁਲਿਸ ਚੌਕੀ ਕੋਟਾਂ ਨੂੰ ਸੂਚਨਾ ਦਿੱਤੀ। ਬਾਅਦ 'ਚ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਜਾਂਚ ਸ਼ੁਰੂ ਕੀਤੀ ਅਤੇ ਜ਼ਖਮੀਆਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਖੰਨਾ ਪਹੁੰਚਾਇਆ।

ਕੀ ਕਹਿਣਾ ਹੈ ਕਿ ਪੁਲਿਸ ਜਾਂਚ ਅਧਿਕਾਰੀ ਦਾ ?

ਹਾਦਸੇ ਦੀ ਜਾਂਚ ਕਰ ਰਹੇ ਪੁਲਿਸ ਚੌਂਕੀ ਕੋਟਾਂ ਦੇ ਇੰਚਾਰਜ ਸਬ ਇੰਸਪੈਕਟਰ ਆਕਾਸ਼ ਦੱਤ ਨੇ ਦੱਸਿਆ ਕਿ ਹਾਦਸੇ ਦੌਰਾਨ ਕਾਰ ਸਵਾਰ ਮਹਿਲਾ ਸੰਜੀਦਾ (50) ਦੀ ਮੌਤ ਹੋ ਗਈ ਹੈ। ਜਦਕਿ ਕਾਰ ਡਰਾਈਵਰ ਸੋਨੂੰ, ਲੜਕਾ ਦੀਸ਼ਾਨ, ਲੜਕੀ ਪਹਿਰਾਨਾ, ਅਲੀਸ਼ਾਨ ਅਤੇ ਸਮਰੀਨ (13) ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਹਾਦਸੇ ਸਬੰਧੀ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਟਰਾਲੇ ਨੂੰ ਕਬਜ਼ੇ 'ਚ ਫ਼ਰਾਰ ਹੋਏ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਦਿੱਤੀ ਗਈ ਹੈ।

ਇਕ ਸੜਕ ਹਾਦਸਾ, ਉਜਾੜ ਗਿਆ ਦਰਜਨਾਂ ਘਰ! (ਨਿਊਜ਼ਨੰਬਰ ਖਾਸ ਖ਼ਬਰ)

ਭਾਰਤ ਵਿੱਚ ਲਗਾਤਾਰ ਵਧ ਰਹੇ ਸੜਕ ਹਾਦਸਿਆਂ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਡਰਾਈਵਰਾਂ ਦੇ ਵੱਲੋਂ ਰਾਤ ਸਮੇਂ ਤੋਰੀਆਂ ਜਾਂਦੀਆਂ ਬੱਸਾਂ ਗੱਡੀਆਂ ਦੇ ਕਾਰਨ ...

ਸਮਾਜਿਕ ਕਾਰਕੁੰਨ ਸਟੈਨ ਸਵਾਮੀ ਦੀ ਮੌਤ ਦਾ ਦੋਸ਼ੀ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਖ਼ਬਰਾਂ ਕਹਿੰਦੀਆਂ ਹਨ ਕਿ ਅਗਸਤ 2018 ਵਿੱਚ ਭੀਮਾ ਕੋਰੇਗਾਓ ਕਾਂਡ ਅਤੇ ਨਕਸਲੀਆਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਨਾਲ ਜੁੜੇ ਕੇਸ ...

ਸਟੈਨ ਸਵਾਮੀ ਦੀ ਮੌਤ ਦਾ ਜਿੰਮੇਵਾਰ ਕੌਣ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਵੇਰ ਦੇ ਸਾਢੇ 4 ਵੱਜੇ ਸਨ ਕਿ, ਹਸਪਤਾਲ ਵਿੱਚੋਂ ਇਹ ਖ਼ਬਰ ਆਈ ਕਿ ਸਟੈਨ ਸਵਾਮੀ ਨੂੰ ਦਿਲ ਦਾ ਦੌਰਾ ਪੈ ਗਿਆ ਹੈ। 5 ਜੁਲਾਈ 2021 ਦਿਨ ਸੋਮਵਾਰ ਦੀ ਦੁਪਹਿਰੇ ਡੇਢ ਕੁ ਵਜੇ ਡਾਕਟਰਾਂ ਨੇ ਸਟੈਨ ਸਵਾਮੀ ਨੂੰ ਮ੍ਰਿਤਕ ...

ਕੀ ਖੇਤੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਮੌਤ ਦੇ ਵਰੰਟ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਵਿਚਲੀ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਨਵੇਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਲੰਘੇ 6 ਮਹੀਨਿਆਂ ਤੋਂ ਧਰਨੇ ਪ੍ਰਦਰਸ਼ਨ ਜਾਰੀ ਹਨ। ਜੂਨ-2020 ਵਿੱਚ ਪਾਸ ਕੀਤੇ ਗਏ ਖੇਤੀ ...

ਕੰਡਿਆਲੀ ਤਾਰ ਵਿਛਾ, ਮੌਤ ਨੂੰ ਗਲੇ ਲਗਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤਾ ਜਾ ਰਿਹਾ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਦੀ ਸ਼ਹਿ 'ਤੇ ਦਿੱਲੀ ਪੁਲਿਸ ਵਲੋਂ ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ...

ਮੌਤ ਦੇ ਮੂੰਹ 'ਚ ਅਸੀਂ, ਤੇ ਵਾਹ ਵਾਹ ਖੱਟਣ ਨੂੰ ਤੁਸੀਂ, ਇੱਦਾਂ ਕਿੱਦਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਅੰਦਰ ਜਦੋਂ ਤੋਂ ਕੋਰੋਨਾ ਵਾਇਰਸ ਦਾ ਖ਼ੌਫ਼ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਵੱਡੀ ਗਿਣਤੀ ਵਿੱਚ ਕੋਵਿਡ ਕੇਅਰ ਖੋਲ੍ਹ ਕੇ ਸਰਕਾਰ ਦੇ ਵੱਲੋਂ ਪੈਰਾ ਮੈਡੀਕਲ ਕੋਵਿਡ ਵਲੰਟੀਅਰ ਸਟਾਫ਼ ਭਰਤੀ ਕੀਤਾ ਗਿਆ ਹੈ। ਦਰਅਸਲ, ...

Sushant की मौत और Rhea के Arrest होने की सच्चाई || NewsNumber.Com

कोर्ट ने 19 अगस्त को सुशांत सिंह मौत मामले की जाँच सीबीआई को सौंप दिया, जो अभी चल रही है. लेकिन रिया की गिरफ़्तारी के बाद भी ये सवाल बना हुआ है कि मुंबई पुलिस ने जाँच में लापरवाही की थी ? ...