ਕਿੰਨਾ ਫ਼ਰਕ ਹੁੰਦੈ, ਦੁਸ਼ਮਣਾਂ 'ਚ ਵੀ !!! (ਵਿਅੰਗ)

ਆਮ ਜਨਤਾ ਆਪਣੇ ਵਿਰੋਧੀ, ਆਪਣੇ ਦੁਸ਼ਮਣ ਨੂੰ ਹੋਰ ਨਜ਼ਰ ਨਾਲ ਵੇਖ਼ਦੀ ਹੈ ਤੇ ਸਿਆਸਤ ਉਸਨੂੰ ਹੋਰ ਨਜ਼ਰੀਏ ਨਾਲ। ਗੱਲ ਜੇਕਰ ਅਸੀਂ ਆਪਣੇ ਹੀ ਦੇਸ਼ ਦੀ ਕਰੀਏ ਤਾਂ ਇਸ ਵੇਲੇ ਪਾਕਿਸਤਾਨ ਤੇ ਚੀਨ ਸਾਡੇ ਨਾਲ ਕਈ ਦਹਾਕਿਆਂ ਤੋਂ ਦੁਸ਼ਮਣੀਆਂ ਨਿਭਾ ਰਹੇ ਹਨ। ਪਾਕਿਸਤਾਨ ਨਾਲ 1965 ਅਤੇ 1971 ਦੀਆਂ ਦੋ ਵੱਡੀਆਂ ਜੰਗਾਂ ਲੜ ਚੁੱਕੇ ਹਾਂ, ਜਦਕਿ ਚੀਨ ਨਾਲ ਸਾਡਾ ਯੁੱਧ 1962 ਵਿੱਚ ਹੋਇਆ ਸੀ। ਇਹਨਾਂ ਤਿੰਨ ਵੱਡੀਆਂ ਜੰਗਾਂ ਤੋਂ ਬਿਨਾਂ ਅਸੀਂ ਇਹਨਾਂ ਦੋਹਾਂ ਦੇਸ਼ਾਂ ਨਾਲ ਕਈ ਦਹਾਕਿਆਂ ਤੋਂ ਅਨ-ਐਲਾਨੀਆਂ ਤੇ ਲੁਕਵੀਆਂ ਜੰਗਾਂ ਲੜਦੇ ਆ ਰਹੇ ਹਾਂ।

ਦੋਸਤੋ, ਪਿਛਲੇ ਸਮੇਂ ਦੇ ਦੌਰਾਨ ਬਿਨਾਂ ਸ਼ੱਕ ਪਾਕਿਸਤਾਨ ਤੇ ਚੀਨ ਸਾਡਾ ਬੜਾ ਵੱਡਾ ਨੁਕਸਾਨ ਕਰ ਚੁੱਕੇ ਹਨ, ਇਹ ਗੱਲ ਵੱਖ਼ਰੀ ਹੈ ਕਿ, ਅਸੀਂ ਹਮੇਸ਼ਾ ਉਹਨਾਂ ਨੂੰ ਮੂਹਰੋਂ ਹੋ ਕੇ ਟੱਕਰੇ ਹਾਂ, ਪਰ ਬਾਵਜੂਦ ਇਸਦੇ ਅਸੀਂ ਹੁਣ ਤੱਕ ਨੁਕਸਾਨ ਹੀ ਉਠਾਉਂਦੇ ਰਹੇ ਹਾਂ, ਜੇਕਰ ਸਮੇਂ-ਸਮੇਂ ਤੇ ਚੈਨਲਾਂ ਤੇ ਚੱਲਦੀਆਂ ਖ਼ਬਰਾਂ ਨੂੰ ਸਹੀ ਵ ਦਰੁਸਤ ਮੰਨ ਲਈਏ ਤਾਂ।

ਦੋਸਤੋ, ਸ਼ਾਇਦ ਇਹੀ ਕਾਰਨ ਹੈ ਕਿ, ਅੱਜ ਸਾਡੇ ਦੇਸ਼ ਦਾ ਬੱਚਾ-ਬੱਚਾ ਇਹ ਜਾਣ ਚੁੱਕਾ ਹੈ ਕਿ, ਪਾਕਿਸਤਾਨ ਤੇ ਚੀਨ ਨਾਲ ਸੱਡਾ ਪੱਕਾ ਵੈਰ ਹੈ ਤੇ ਇਹ ਵੀ ਜਾਣ ਚੁੱਕਾ ਹੈ ਕਿ, ਸਿਆਸਤ ਦੀ ਨਜ਼ਰ ਵਿੱਚ ਦੋਹਾਂ ਦੇਸ਼ਾਂ ਦੀਆਂ ਦੁਸ਼ਮਣੀਆਂ ਦੀ ਪਰਿਭਾਸ਼ਾ ਵੀ ਵੱਖੋ ਵੱਖਰੀ ਹੈ। ਯਾਨੀ ਕਿ, ਜਦੋਂ ਗੱਲ ਪਾਕਿਸਤਾਨ ਦੀ ਹੁੰਦੀ ਹੈ ਤਾਂ ਸਾਡੇ ਸਿਆਸਤਦਾਨਾਂ ਅਤੇ ਚੈਨਲਾਂ ਦੀ ਬੋਲੀ ਹੋਰ ਹੁੰਦੀ ਹੈ ਤੇ ਚੀਨ ਦੇ ਮਾਮਲੇ ਵਿੱਚ ਹੋਰ।

ਵਿਅੰਗਕਾਰਾਂ ਦਾ ਕਹਿਣਾ ਕਿ, ਜਦੋਂ ਗੱਲ ਪਾਕਿਸਤਾਨ ਦੀ ਹੁੰਦੀ ਹੈ ਤਾਂ, ਸਾਡੀਆਂ ਕੁੱਕੜ ਛਾਤੀਆਂ ਵੀ ਫ਼ੁੱਲ ਕੇ ਭਗਾਨੇ ਵਰਗੀਆਂ ਬਣ ਜਾਂਦੀਆਂ ਹਨ, ਅਸੀਂ ਉਸਨੂੰ ਘਰ ਵਿੱਚ ਵੜ ਕੇ ਮਾਰਨ ਅਤੇ ਨੇਸਤੇ ਨਾਬੂਦ ਕਰਨ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਾਂ ਤੇ ਜਦੋਂ ਵਾਰੀ ਚੀਨ ਦੀ ਆਉਂਦੀ ਹੈ ਤਾਂ ਸਾਡੀਆਂ ਫ਼ੁੱਲ ਕੇ ਭਗਾਨਿਆਂ ਵਰਗੀਆਂ ਹੋਈਆਂ ਛਾਤੀਆਂ ਦੀ ਫ਼ੁਸ ਕਰਕੇ ਇੱਕ ਦਮ ਫ਼ੂਕ ਨਿੱਕਲ ਜਾਂਦੀ ਹੈ। ਛਾਤੀ ਇੰਨੀ ਕੁ ਪਿਚਕ ਜਾਂਦੀ ਹੈ, ਕਿ ਸਾਡੀ ਜ਼ੁਬਾਨ ਤੋਂ ਉਸਦਾ ਸਿੱਧੇ ਤੌਰ ਤੇ ਨਾਮ ਤੱਕ ਵੀ ਨਹੀਂ ਨਿੱਕਲਦਾ।

ਅਲੋਚਕਾਂ ਅਨੁਸਾਰ, ਹੋਰ ਤਾਂ ਹੋਰ ਅਸੀਂ ਇਹ ਮੰਨਣ ਲਈ ਵੀ ਤਿਆਰ ਨਹੀਂ ਹੁੰਦੇ, ਕਿ ਦੁਸ਼ਮਣ ਸਾਡੇ ਘਰ ਅੰਦਰ ਵੜ ਆਇਆ ਹੈ। ਕੁਝ ਅਜਿਹਾ ਹੀ ਨਜ਼ਾਰਾ ਉਸ ਵੇਲੇ ਵੀ ਵੇਖ਼ਣ ਨੂੰ ਮਿਲਿਆ ਜਦੋਂ ਲੰਘੇ ਦਿਨੀਂ ਪ੍ਰਧਾਨ ਮੰਤਰੀ ਅਚਾਨਕ ਹੀ ਲੱਦਾਖ਼ ਦੌਰੇ ਤੇ ਪਹੁੰਚ ਗਏ। ਵਾਕਿਆ ਹੀ ਕਿੰਨਾ ਫ਼ਰਕ ਹੁੰਦਾ ਹੈ ਦੁਸ਼ਮਣਾਂ ਵਿੱਚ ਵੀ। ਅਲੋਚਕ ਮੰਨਦੇ ਹਨ, ਇਸ ਨਾਲ ਸਿਆਸੀ ਲੋਕਾਂ ਦਾ ਭਾਵੇਂ ਜ਼ਰੂਰ ਕੋਈ ਨਾ ਕੋਈ ਮਕਸਦ ਹੱਲ ਹੁੰਦਾ ਹੋਵੇਗਾ, ਪਰ ਪੂਰੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ, ਇਸ ਨਾਲ ਦੇਸ਼, ਦੇਸ਼ਵਾਸੀਆਂ ਅਤੇ ਸਰਹੱਦਾਂ ਤੇ ਲੜ ਰਹੀ ਫ਼ੌਜ ਦਾ ਮਨੋਬਲ ਨਹੀਂ ਡਿੱਗਦਾ ਹੋਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

रूस यूक्रेन विवाद से उत्पन्न आर्थिक संकट ! भारत एवम दक्षिण एशियाई देशों में संभावित प्रभाव।

यूक्रेन रूस विवाद का कारण बेशक यूक्रेनियन सरकार की मूर्खता हो या यूएस एवम नाटो देशों पर अंध विश्वास लेकिन इसका असर वैश्विक आर्थिक जगत पर नही होगा ऐसा सोचना भी गलती होगी। ...

किसान आंदोलन के नेता राकेश टिकैत ने अपने चुनावी क्षेत्र से वोट कास्ट करने के बाद बोला था कि वोट कोको ले गई। इसे बड़े कैनवास में समझने की कोशिश करे।

इसमें कोई सन्देह नहीं है कि दक्षिण एशिया की नस्ले भावनात्मक पक्ष को ज्यादा तरजीह देती हैं और कल्पनाओ के घोड़ों पर सवार होकर आसमानों की सैर करना पसंद करती हैं। ...

यूक्रेन, रूस, अमेरिका और नाटो की जबानी जमाखर्च के बीच भारतीय उपमहाद्वीप में पड़ने वाले प्रभाव।

अचानक रूस के राष्ट्रपति व्लादिमीर पुतिन अपने देश को संबोधित करते हुए लगभग एक घंटे का भाषण देते है जिसमे किसी लिखित सामग्री या टेली प्रॉम्पटर का उपयोग नही किया गया। ...

सुंदरता और नफासत का प्रतिबिंब मधुबाला जिसे भारतीय सिनेमा का जीवित शाहकार समझा जाता है उनकी 53 वीं पुण्यतिथि पर विशेष।

सुंदरता की देवी या खूबसूरती का शाहकार समझी जाने वाली मधुबाला न केवल एक बेहतरीन कलाकार थी अपितु करोड़ो लोगो के दिल की धड़कन भी थी तभी तो उनके जाने के 53 साल बाद भी उन्हें शिद्दत से याद किया जाता है। ...

Happy valentine day ! बाज़ार वाद और सूचना क्रांति के कारण विश्व संस्कृति के उत्सव का दक्षिण एशिया में इतिहास।

पाकिस्तान के शहरों में पुलिस घूम घूम कर घोषणा कर रही है कि अगर कोई प्रेमी जोड़ा पार्क या बाज़ार में घूमता पाया गया तो उनका जबरदस्ती निकाह करा दिया जाएगा। इससे भी पहले भारत में बजरंग दल के गुंडे मवाली पार्कों में साथ घूमते हुए युवाओं से मारपीट और बदसलूकी करते देखे जाते थे, यहां तक कि भारत के उत्त प्रदेश प्रोविंस में तो पांच साल पहले ही योगी आदित्यनाथ की बीजेपी सरकार ने पुलिस में एंटी रोमियो स्क्वाड बना दिया था, जिसके बारे में मज़ाक किया जाता था कि जब हमारा घर नहीं बसा तो किसी और का कैसे बस सकता है ( नरेंद्र मोदी भी अपनी को साथ नहीं रखते और योगी जी तो अविवाहित ही है ) ...

भारत में असफल होता ब्रिटिश प्रणाली का लोकतंत्र ! व्यवस्था के कारण या कुछ स्तरहीन व्यक्तियों के राजनीति में आने के कारण ?

बॉलीवुड जिसे पहले बॉम्बे फिल्म इंडस्ट्री कहा जाता था उसकी पुरानी फिल्में देख ले या उससे भी पहले लायलपुर और लाहौर के थियेटर देख ले तो सब कुछ होते हुए भी स्तरहीन नहीं होता था लेकिन फिर पाकिस्तान में यमला जट्ट आया और भारत में "कुत्ते तेरा खून पी जाऊंगा" जैसे डायलॉग। ...