ਭਾਰਤ ਖ਼ੁਦ 'ਆਤਮ-ਨਿਰਭਰ' ਨਹੀਂ !!! (ਵਿਅੰਗ)

ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਆਤਮ-ਨਿਰਭਰ ਭਾਰਤ ਦੇਸ਼ ਬਣੇਗਾ ਅਤੇ ਇਸ ਨੂੰ ਲੈ ਕੇ ਮੁਹਿੰਮ ਚਲਾਈ ਜਾਵੇਗੀ ਤਾਂ, ਮੇਰੇ ਮਨ ਅੰਦਰ ਅਨੇਕਾਂ ਵਲਵਲੇ ਉੱਠ ਰਹੇ ਸਨ ਕਿ ਕੀ ਭਾਰਤ ਇਸ ਤੋਂ ਪਹਿਲੋਂ ਆਤਮ ਨਿਰਭਰ ਸੀ ਜਾਂ ਫਿਰ ਇਸ ਤੋਂ ਬਾਅਦ ਵਾਕਿਆ ਹੀ ਭਾਰਤ ਆਤਮ ਨਿਰਭਰ ਬਣ ਜਾਵੇਗਾ? ਆਤਮ ਨਿਰਭਰ ਭਾਰਤ ਮੁਹਿੰਮ ਦਾ ਮੋਦੀ ਨੇ ਨਾਅਰਾ ਤਾਂ ਲਾਇਆ, ਪਰ ਭਾਰਤ ਨੂੰ ਆਤਮ ਨਿਰਭਰ ਕਿਵੇਂ ਬਣਾਉਣਾ ਹੈ, ਇਸ ਦੇ ਬਾਰੇ ਵਿੱਚ ਕੋਈ ਜਾਦੂ ਟੂਣਾ ਨਹੀਂ ਦੱਸਿਆ।

ਭਾਰਤ ਦੇ ਅੰਦਰ ਪਹਿਲੋਂ ਅਤੇ ਹੁਣ ਵੀ ਕਈ ਵਿਦੇਸ਼ੀ ਕੰਪਨੀਆਂ ਆਪਣੇ ਕਾਰੋਬਾਰ ਚਲਾ ਰਹੀਆਂ ਹਨ। ਵਿਦੇਸ਼ੀ ਕੰਪਨੀਆਂ ਦੇ ਸਿਰ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਆਕੜ ਰਹੇ ਹਨ ਕਿ ਅਸੀਂ ਆਤਮ ਨਿਰਭਰ ਭਾਰਤ ਬਣਾਵਾਂਗੇ, ਫਿਰ ਪ੍ਰਧਾਨ ਮੰਤਰੀ ਕਦੇ ਵੀ ਇਹ ਨਹੀਂ ਸੋਚਦੇ ਕਿ ਜਿਸ ਮੁਹਿੰਮ ਦੇ ਤਹਿਤ ਉਹ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਗੱਲ ਕਰਦੇ ਹਨ, ਉਹ ਦੇ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਵਿਦੇਸ਼ੀ ਕੰਪਨੀਆਂ ਦਾ ਹੀ ਹੋਵੇਗਾ। ਰੁਜ਼ਗਾਰ ਦੀ ਗੱਲ ਹੋਵੇ ਜਾਂ ਫਿਰ ਕਿਸਾਨ ਮਜ਼ਦੂਰ ਦੀ ਗੱਲ ਹੋਵੇ।

ਹਰ ਕਿਸੇ ਨੂੰ ਮੋਦੀ ਨੇ ਆਤਮ ਨਿਰਭਰ ਬਣਨ ਦੀ ਸਲਾਹ ਦਿੱਤੀ ਹੈ, ਪਰ ਇਹ ਸਭ ਕੁਝ ਬਣੇਗਾ ਕਿਵੇਂ? ਇਸ ਦਾ ਲੌਜਿਕ ਮੋਦੀ ਨੇ ਨਹੀਂ ਦੱਸਿਆ। ਆਤਮ ਨਿਰਭਰ ਬਣਨ ਦਾ ਮਤਲਬ ਹੈ ਕਿ ਆਪਣਾ ਕੰਮ ਚਲਾ ਕੇ, ਖ਼ੁਦ ਆਪਣੇ ਪੈਰਾਂ ਸਿਰ ਖੜਾ ਹੋਣਾ। ਜਿਵੇਂ ਕਿ ਪਿਛਲੇ ਸਾਲ ਭਾਜਪਾਈ ਮੰਤਰੀਆਂ ਨੇ ਕਿਹਾ ਸੀ ਕਿ ਹੁਣ ਪੜ੍ਹਿਆਂ ਲਿਖਿਆਂ ਨੂੰ ਰੁਜ਼ਗਾਰ ਦੀ ਲੋੜ ਨਹੀਂ, ਬਸ ਉਨ੍ਹਾਂ ਨੂੰ ਪਕੌੜੇ ਤਲਨ ਲਗਾ ਦਿਓ, ਜਦੋਂ ਪਕੌੜੇ ਵਿਕਣੇ ਸ਼ੁਰੂ ਹੋ ਗਏ, ਉਹ ਨੌਜਵਾਨ ਬੇਰੁਜ਼ਗਾਰ ਤੋਂ ਰੁਜ਼ਗਾਰ ਵਾਲੇ ਹੋ ਜਾਣਗੇ।

ਅਜਿਹੇ ਵਿੱਚ ਹੀ ਪਕੌੜਿਆਂ ਦੇ ਨਾਲ-ਨਾਲ ਮੋਦੀ ਨੇ ਹੋਰ ਕਈ ਮਜ਼ਾਕ ਪੜ੍ਹਿਆਂ ਲਿਖਿਆਂ ਦੇ ਨਾਲ ਕੀਤੇ ਅਤੇ ਹੁਣ ਵੀ ਕੀਤੇ ਜਾ ਰਹੇ ਹਨ, ਪਰ ਇਸ ਦਾ ਨੁਕਸਾਨ ਕਿਸੇ ਹੋਰ ਨੂੰ ਨਹੀਂ, ਬਲਕਿ ਦੇਸ਼ ਨੂੰ ਹੀ ਹੈ। ਦੇਸ਼ ਦਾ ਵੱਡਾ ਹਿੱਸਾ ਨੌਜਵਾਨ ਇਸ ਵੇਲੇ ਵਿਦੇਸ਼ਾਂ ਵਿੱਚ ਸੈਟਲ ਹੋਣ ਦੀ ਕਾਹਲ ਵਿੱਚ ਹੈ। ਹਰ ਕੋਈ ਸੋਚ ਰਿਹਾ ਹੈ ਕਿ ਭਾਰਤ ਦੇ ਅੰਦਰ ਹਿੰਦੂ-ਮੁਸਲਿਮ ਵਿੱਚ ਵੰਡਣ ਦੇ ਨਾਲੋਂ ਵਿਦੇਸ਼ਾਂ ਵਿੱਚ ਰਹਿ ਕੇ ਇਨਸਾਨੀਅਤ ਦੀ ਸੇਵਾ ਕੀਤੀ ਜਾਵੇ ਤਾਂ, ਬੇਹੱਦ ਚੰਗਾ ਹੋਵੇਗਾ। ਆਤਮ ਨਿਰਭਰ ਤੋਂ ਮਤਲਬ ਕਈ ਨਿਕਲਦੇ ਹਨ।

ਆਤਮ ਨਿਰਭਰ ਤੋਂ ਇੱਕ ਇਨਕਲਾਬੀ ਨੇ ਮਤਲਬ ਕੱਢਿਆ ਤਾਂ, ਪਤਾ ਲੱਗਿਆ ਕਿ ਜਿਸ ਹਿਸਾਬ ਦੇ ਨਾਲ ਕੋਰੋਨਾ ਕਹਿਰ ਦੇ ਦੌਰਾਨ ਕਈ ਹਿੰਦੂਆਂ ਨੇ ਮੁਸਲਮਾਨਾਂ ਕੋਲੋਂ ਸਬਜ਼ੀ ਜਾਂ ਫਿਰ ਹੋਰ ਸਾਮਾਨ ਨਹੀਂ ਸੀ ਖ਼ਰੀਦਿਆ, ਬਲਕਿ ਉਸੇ ਤਰ੍ਹਾਂ ਹੀ ਹੁਣ ਇਹ ਆਤਮ ਨਿਰਭਰ ਹੈ। ਹਿੰਦੂ ਸਿਰਫ਼ ਹਿੰਦੂਆਂ ਵਿੱਚ ਜਾ ਕੇ ਹੀ ਆਪਣਾ ਸਾਮਾਨ ਵੇਚ ਸਕਿਆ ਕਰਨਗੇ ਅਤੇ ਮੁਸਲਮਾਨ ਸਿਰਫ਼ ਮੁਸਲਮਾਨਾਂ ਵਿੱਚ। ਪਰਿਭਾਸ਼ਾ ਮੋਦੀ ਦੀ ਬੜਾ ਕੁਝ ਕਹਿੰਦੀ ਹੈ, ਪਰ ਇਸ ਨੂੰ ਗਹਿਰਾਈ ਦੇ ਨਾਲ ਸੋਚਣ ਸਮਝਣ ਦੀ ਲੋੜ ਹੈ।

ਭਾਰਤ ਨੂੰ ਆਤਮ ਨਿਰਭਰ ਬਣਨ ਨੂੰ ਹਾਲੇ ਕਈ ਸਾਲ ਲੱਗ ਜਾਣੇ ਹਨ। ਕਿਉਂਕਿ ਭਾਰਤ ਦੇ ਅੰਦਰ ਹਾਲੇ ਧਨਾਢ ਕਾਰਪੋਰੇਟ ਘਰਾਨਿਆਂ ਨੇ ਆਪਣੀ ਧੌਂਸ ਜਮਾਈ ਹੋਈ ਹੈ। ਉਕਤ ਕਾਰਪੋਰੇਟ ਘਰਾਣੇ ਦੇਸ਼ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ, ਪਰ ਹਕੂਮਤ ਇਹਦੇ ਵੱਲ ਧਿਆਨ ਨਹੀਂ ਦੇ ਰਹੀ। ਉਕਤ ਕਾਰਪੋਰੇਟ ਘਰਾਨਿਆਂ ਦੀ ਸੈਟਿੰਗ ਵਿਦੇਸ਼ੀ ਕੰਪਨੀਆਂ ਦੇ ਨਾਲ ਹੈ ਅਤੇ ਉਹ ਵਿਦੇਸ਼ਾਂ ਤੋਂ ਸਾਮਾਨ ਲਿਆ ਕੇ ਭਾਰਤ ਦੇ ਅੰਦਰ ਵੇਚਦੇ ਹਨ, ਜਿਸਦੇ ਕਾਰਨ ਭਾਰਤ ਦੇ ਅੰਦਰ ਮਿਕਸ ਜਿਹਾ ਹੋਇਆ ਸਾਮਾਨ ਵਿਕਦਾ ਹੈ। 

ਆਤਮ ਨਿਰਭਰ ਬਣਾਉਣਾ ਹਾਲੇ ਭਾਰਤ ਲਈ ਸੌਖਾ ਨਹੀਂ। ਭਾਰਤ ਦੇ ਪ੍ਰਧਾਨ ਮੰਤਰੀ ਤਾਂ ਖ਼ੁਦ ਆਤਮ ਨਿਰਭਰ ਨਹੀਂ ਹਨ, ਕਿਉਂਕਿ ਉਹ ਆਪ ਕਦੇ ਵੀ ਕੋਈ ਕੰਮ ਨਹੀਂ ਕਰਦੇ। ਲੋਕਾਂ ਵੱਲੋਂ ਦਿੱਤੇ ਗਏ ਟੈਕਸ ਦੇ ਨਾਲ ਹੀ ਉਹ ਚੱਲਦੇ ਫਿਰਦੇ ਹਨ ਅਤੇ ਲੋਕਾਂ ਦੇ ਟੈਕਸ ਰੂਪੀ ਪੈਸੇ ਨਾਲ ਸੈਰ ਸਪਾਟੇ ਅਤੇ ਜਹਾਜ਼ਾਂ ਦੇ ਝੂਟੇ ਲੈਂਦੇ ਹਨ। ਆਤਮ ਨਿਰਭਰ ਬਣਨ ਦੇ ਲਈ ਮੋਦੀ ਨੂੰ ਟੀਵੀ 'ਤੇ ਲਾਈਵ ਪ੍ਰੋਗਰਾਮ ਛੱਡ ਕੇ, ਖ਼ੁਦ ਮੈਦਾਨ ਵਿੱਚ ਉੱਤਰ ਕੇ ਹੱਥੀਂ ਕਿਰਤ ਕਰਨੀ ਪੈਣੀ ਹੈ। ਫਿਰ ਜਾ ਕੇ ਕਿਤੇ ਭਾਰਤ ਆਤਮ ਨਿਰਭਰ ਬਣੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

रूस यूक्रेन विवाद से उत्पन्न आर्थिक संकट ! भारत एवम दक्षिण एशियाई देशों में संभावित प्रभाव।

यूक्रेन रूस विवाद का कारण बेशक यूक्रेनियन सरकार की मूर्खता हो या यूएस एवम नाटो देशों पर अंध विश्वास लेकिन इसका असर वैश्विक आर्थिक जगत पर नही होगा ऐसा सोचना भी गलती होगी। ...

किसान आंदोलन के नेता राकेश टिकैत ने अपने चुनावी क्षेत्र से वोट कास्ट करने के बाद बोला था कि वोट कोको ले गई। इसे बड़े कैनवास में समझने की कोशिश करे।

इसमें कोई सन्देह नहीं है कि दक्षिण एशिया की नस्ले भावनात्मक पक्ष को ज्यादा तरजीह देती हैं और कल्पनाओ के घोड़ों पर सवार होकर आसमानों की सैर करना पसंद करती हैं। ...

यूक्रेन, रूस, अमेरिका और नाटो की जबानी जमाखर्च के बीच भारतीय उपमहाद्वीप में पड़ने वाले प्रभाव।

अचानक रूस के राष्ट्रपति व्लादिमीर पुतिन अपने देश को संबोधित करते हुए लगभग एक घंटे का भाषण देते है जिसमे किसी लिखित सामग्री या टेली प्रॉम्पटर का उपयोग नही किया गया। ...

सुंदरता और नफासत का प्रतिबिंब मधुबाला जिसे भारतीय सिनेमा का जीवित शाहकार समझा जाता है उनकी 53 वीं पुण्यतिथि पर विशेष।

सुंदरता की देवी या खूबसूरती का शाहकार समझी जाने वाली मधुबाला न केवल एक बेहतरीन कलाकार थी अपितु करोड़ो लोगो के दिल की धड़कन भी थी तभी तो उनके जाने के 53 साल बाद भी उन्हें शिद्दत से याद किया जाता है। ...

Happy valentine day ! बाज़ार वाद और सूचना क्रांति के कारण विश्व संस्कृति के उत्सव का दक्षिण एशिया में इतिहास।

पाकिस्तान के शहरों में पुलिस घूम घूम कर घोषणा कर रही है कि अगर कोई प्रेमी जोड़ा पार्क या बाज़ार में घूमता पाया गया तो उनका जबरदस्ती निकाह करा दिया जाएगा। इससे भी पहले भारत में बजरंग दल के गुंडे मवाली पार्कों में साथ घूमते हुए युवाओं से मारपीट और बदसलूकी करते देखे जाते थे, यहां तक कि भारत के उत्त प्रदेश प्रोविंस में तो पांच साल पहले ही योगी आदित्यनाथ की बीजेपी सरकार ने पुलिस में एंटी रोमियो स्क्वाड बना दिया था, जिसके बारे में मज़ाक किया जाता था कि जब हमारा घर नहीं बसा तो किसी और का कैसे बस सकता है ( नरेंद्र मोदी भी अपनी को साथ नहीं रखते और योगी जी तो अविवाहित ही है ) ...

भारत में असफल होता ब्रिटिश प्रणाली का लोकतंत्र ! व्यवस्था के कारण या कुछ स्तरहीन व्यक्तियों के राजनीति में आने के कारण ?

बॉलीवुड जिसे पहले बॉम्बे फिल्म इंडस्ट्री कहा जाता था उसकी पुरानी फिल्में देख ले या उससे भी पहले लायलपुर और लाहौर के थियेटर देख ले तो सब कुछ होते हुए भी स्तरहीन नहीं होता था लेकिन फिर पाकिस्तान में यमला जट्ट आया और भारत में "कुत्ते तेरा खून पी जाऊंगा" जैसे डायलॉग। ...