ਲੱਗਦੈ, ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਦੇਣ ਦੀ ਯੋਜਨਾ ਸਿਰੇ ਚੜ੍ਹਦੀ ਨਜ਼ਰ ਨਹੀਂ ਆਉਂਦੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 29 2020 17:58
Reading time: 1 min, 22 secs

ਕੈਪਟਨ ਸਰਕਾਰ ਨੇ ਸੂਬੇ ਦੇ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਸਮਾਰਟ ਮੋਬਾਈਲ ਫ਼ੋਨ ਦਿੱਤੇ ਜਾਣਗੇ ਤਾਂ ਜੋ ਉਹ ਉਸ ਤੇ ਆਪਣੀ ਪੜ੍ਹਾਈ ਕਰ ਸਕਣ, ਪਰ ਸਰਕਾਰ ਦੇ ਇਸ ਵਾਅਦੇ ਤੋਂ ਬਾਅਦ ਬੇਸ਼ੱਕ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਨਿਸ਼ਾਨੇ 'ਤੇ ਕਈ ਵਾਰੀ ਲਿਆ ਗਿਆ ਅਤੇ ਇਸ ਵਾਅਦੇ ਨੂੰ ਪੂਰਾ ਨਾ ਕਰਨ 'ਤੇ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕਰਨ ਦਾ ਵੀ ਇਲਜ਼ਾਮ ਲਾਇਆ ਗਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਆਪਣੇ ਜਵਾਬ 'ਚ ਕਿਹਾ ਸੀ ਕਿ ਫ਼ੋਨ ਤਿਆਰ ਹੋ ਰਹੇ ਹਨ ਅਤੇ ਜਲਦ ਹੀ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਪਰ ਇਹ ਮਾਮਲਾ ਹੱਲੇ ਹੋਰ ਲਟਕ ਸਕਦਾ ਹੈ।

ਭਾਰਤ-ਚੀਨ ਦੇ ਸਬੰਧ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ ਤੋਂ ਬਾਅਦ ਵਿਗੜ ਗਏ ਹਨ ਅਤੇ ਇਹੀ ਗੱਲ ਇਸ ਯੋਜਨਾ 'ਚ ਰੋੜਾ ਬਣ ਸਕਦੀ ਹੈ। ਅੱਜ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਵਾਲ, ਕੀ ਪੰਜਾਬ ਸਰਕਾਰ ਚੀਨ ਦੀ ਮਾੜੀ ਹਰਕਤ ਤੋਂ ਪੈਦਾ ਹੋਏ ਵਿਵਾਦ ਅਤੇ ਚੀਨ ਦੇ ਸਮਾਨ ਦੀ ਵਰਤੋਂ ਨਾ ਕਰਨ ਦੀ ਉੱਠੀ ਅਵਾਜ਼ 'ਚ ਮੋਬਾਈਲ ਵਿਦਿਆਰਥੀਆਂ ਨੂੰ ਦੇਵੇਗੀ ਜਿਸ ਨੂੰ ਬਣਾਉਣ 'ਚ ਚੀਨ ਦਾ ਹੱਥ ਹੋ ਸਕਦੇ ਹੈ ਤਾਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਵਾਬ ਸੀ ਕਿ ਉਨ੍ਹਾਂ ਨੇ ਭਾਰਤੀ ਕੰਪਨੀ ਲਾਵਾ ਨੂੰ ਫ਼ੋਨ ਦੇਣ ਦਾ ਕਰਾਰ ਕੀਤਾ ਸੀ। 50 ਹਜ਼ਾਰ ਤਾਂ ਬਣ ਚੁੱਕਿਆ ਹੈ ਅਤੇ ਹੋਰ 50 ਹਜ਼ਾਰ ਜੁਲਾਈ ਮਹੀਨੇ 'ਚ ਦੇਣ ਦਾ ਵਾਅਦਾ ਕੀਤਾ ਗਿਆ ਹੈ, ਉਨ੍ਹਾਂ ਨੇ ਭਾਰਤੀ ਕੰਪਨੀ ਨੂੰ ਇਹ ਆਰਡਰ ਦਿੱਤੇ ਹੈ ਅਤੇ ਜੇਕਰ ਫ਼ੋਨ ਬਣਾਉਣ 'ਚ ਚੀਨ ਦਾ ਕੋਈ ਹੱਥ ਹੋਣ ਬਾਰੇ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਉਸ ਤੇ ਵਿਚਾਰ ਜ਼ਰੂਰ ਕੀਤਾ ਜਾਵੇਗਾ। ਮੁੱਖਮੰਤਰੀ ਦੇ ਇਸ ਜਵਾਬ ਤੋਂ ਸਪਸ਼ਟ ਹੈ ਕਿ ਹੱਲੇ ਫ਼ਿਲਹਾਲ ਵਿਦਿਆਰਥੀਆਂ ਨੂੰ ਸਮਰਾਟ ਫ਼ੋਨ ਦੇਣ ਦੀ ਯੋਜਨਾ ਸਿਰੇ ਚੜ੍ਹਦੀ ਨਜ਼ਰ ਨਹੀਂ ਆਉਂਦੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।