ਨੰਨ੍ਹੇ ਹੱਥਾਂ ਦਾ ਕਮਾਲ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 29 2020 12:36
Reading time: 2 mins, 45 secs

ਨੰਨ੍ਹੇ ਹੱਥਾਂ ਨੇ ਜਿਸ ਤਰ੍ਹਾਂ ਦੀ ਖੋਜ ਕੀਤੀ ਹੈ ਉਸ ਨੂੰ ਵੇਖ ਕੇ ਕਿਹਾ ਜਾ ਸਕਦੇ ਹੈ ਕਿ ਆਉਂਦੇ ਸਮੇਂ 'ਚ ਇਨ੍ਹਾਂ ਹੱਥਾਂ ਨਾਲ ਅਜਿਹੀ ਖੋਜ ਹੋਵੇਗੀ ਜਿਸ ਤੇ ਦੇਸ਼ ਨੂੰ ਮਾਣ ਹੋਵੇਗਾ। ਇਹ ਨੰਨ੍ਹੇ ਬੱਚੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਹਿਰ ਅਬੋਹਰ ਦੇ ਵਾਸੀ ਹਨ ਅਤੇ ਭਰਾ ਹਨ। ਇਨ੍ਹਾਂ ਨੇ ਆਪਣੇ ਦਿਮਾਗ ਨਾਲ ਕਮਰੇ 'ਚ ਦਾਖਲ ਹੋਣ 'ਤੇ ਲਾਈਟ ਦੇ ਆਪਣੇ ਆਪ ਜਗ ਜਾਣ ਅਤੇ ਕਮਰੇ ਤੋਂ ਬਾਹਰ ਆਉਣ ਦੇ ਬਾਅਦ ਲਾਈਟ ਦੇ ਬੰਦ ਹੋਣ ਦੀ ਡਿਵਾਈਸ ਤਿਆਰ ਕੀਤੀ ਹੈ। ਇਨ੍ਹਾਂ ਦੇ ਦਿਮਾਗ 'ਚ ਅਜਿਹੀ ਖੋਜ ਦੀ ਸੋਚ ਕੋਰੋਨਾ ਦੀ ਇਸ ਮਹਾਂਮਾਰੀ ਤੋਂ ਬਚਣ ਦੇ ਦੱਸੇ ਗਏ ਤਰੀਕਿਆਂ ਤੋਂ ਆਈ ਅਤੇ ਇਨ੍ਹਾਂ ਨੇ ਉਸ ਤੇ ਕੰਮ ਕੀਤਾ ਅਤੇ ਆਖ਼ਰ ਸਫਲਤਾ ਪ੍ਰਾਪਤ ਕਰ ਹੀ ਲਈ। ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਦਾ ਕੰਮ ਜਾਰੀ ਹੈ ਅਤੇ ਉਨ੍ਹਾਂ ਦੀ ਸੋਚ ਹੈ ਕਿ ਕੁਝ ਵੱਡਾ ਕੀਤਾ ਜਾਵੇ ਜੋ ਮਨੁੱਖ ਦੀਆਂ ਕਈ ਪਰੇਸ਼ਾਨੀਆਂ ਨੂੰ ਦੁਰ ਕਰੇ।

ਇਸ ਬਾਰੇ ਜਮਾਤ ਨੌਵੀਂ 'ਚ ਪੜ੍ਹਦੇ ਅਸੀਮ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਖੋਜ ਦੇ ਪਿੱਛੇ ਦਾ ਕਾਰਣ ਵੀ ਇਹੀ ਰਿਹਾ ਹੈ। ਲਾਕਡਾਊਨ ਦੌਰਾਨ ਜੇਕਰ ਉਹ ਬਾਜ਼ਾਰੋਂ ਆਏ ਹਨ ਤਾਂ ਸਭ ਤੋਂ ਪਹਿਲਾਂ ਹੱਥ ਧੋਣ ਲਈ ਵਾਸ਼ ਰੂਮ 'ਚ ਜਾਣਾ ਪੈਂਦਾ ਸੀ ਅਤੇ ਉੱਥੇ ਪਹਿਲਾਂ ਲਾਈਟ ਜਗਾਉਣ ਲਈ ਬਟਨ ਨੂੰ ਹੱਥ ਲਾਉਣਾ ਪੈਂਦਾ ਸੀ ਉਸ ਤੋਂ ਬਾਅਦ ਵੀ ਕਮਰੇ 'ਚ ਲਾਈਟ ਲਈ ਬਟਨ ਨੂੰ ਹੱਥ ਲਾਉਣਾ ਹੁੰਦਾ ਸੀ ਪਰ ਦੱਸਿਆ ਗਿਆ ਸੀ ਕਿ ਕਿਸੇ ਚੀਜ਼ ਨੂੰ ਹੱਥ ਨਾ ਲਾਊ, ਇਸ ਤਰੀਕੇ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਬਸ ਦਿਮਾਗ 'ਚ ਇਸ ਨੂੰ ਲੈ ਕੇ ਆਇਆ ਕਿ ਅਜਿਹਾ ਕੁਝ ਬਣਾਇਆ ਜਾਵੇ ਕਿ ਬਟਨ ਨੂੰ ਹੱਥ ਨਾ ਲਏ ਬਿਨਾਂ ਹੀ ਲਾਈਟ ਚਾਲੂ ਹੋ ਜਾਵੇ ਅਤੇ ਕਮਰੇ ਤੋਂ ਬਾਹਰ ਜਾਣ 'ਤੇ ਆਪੇ ਹੀ ਬੰਦ ਹੋ ਜਾਵੇ। ਇਸ ਤੋਂ ਬਾਅਦ ਸੈਂਸਰ ਲਾ ਕੇ ਇਸ ਡਿਵਾਈਸ ਨੂੰ ਤਿਆਰ ਕੀਤਾ ਗਿਆ ਅਤੇ ਇਸੇ ਤਰੀਕੇ ਨਾਲ ਡਸਟਬਿਨ ਬਣਿਆ ਗਿਆ ਹੈ। ਇਸ ਕੰਮ ਲਈ ਉਸਦੇ ਪਿਤਾ ਨੇ ਉਨ੍ਹਾਂ ਦੀ ਮਦਦ ਕੀਤੀ।

ਇਸ ਬਾਰੇ ਅਸੀਮ ਦੇ ਛੋਟੇ ਭਰਾ ਪਰਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅਜਿਹਾ ਕੁਝ ਅਲੱਗ ਕਰਨ ਦਾ ਸੋਚ ਕੇ ਉਸ ਤੇ ਕੰਮ ਕੀਤਾ ਤਾਂ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬਿਨਾਂ ਹੱਥ ਤੇ ਪੈਰ ਲਾਏ ਖੁੱਲਣ ਵਾਲੇ ਡਸਟਬਿਨ ਤੋਂ ਉਨ੍ਹਾਂ ਨੇ ਇਸਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕੁਝ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਪੂਰਾ ਘਰ ਹੀ ਤੁਹਾਡੀ ਸੋਚ ਦੇ ਮੁਤਾਬਿਕ ਚੱਲੇ। ਅਜਿਹਾ ਕੀਤਾ ਜਾਵੇਗਾ ਕਿ ਇਨਸਾਨ ਬਟਨ ਨਾਮ ਦੀ ਚੀਜ਼ ਹੀ ਭੁੱਲ ਜਾਵੇਗਾ। ਵਿਅਕਤੀ ਟੈਨਸ਼ਨ ਮੁਕਤ ਹੋਵੇ ਅਤੇ ਇੱਕ ਆਵਾਜ਼ 'ਤੇ ਹੀ ਉਸਦਾ ਕੰਮ ਹੋਵੇ।

ਇਨ੍ਹਾਂ ਛੋਟੇ ਬੱਚਿਆਂ ਦੇ ਪਿਤਾ ਸੁਰਿੰਦਰ ਕੁੱਕੜ ਤੇ ਮਾਂ ਨੀਰੂ ਕੁੱਕੜ ਦੱਸਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੀ ਸੋਚ ਛੋਟੇ ਹੁੰਦਿਆਂ ਤੋਂ ਹੀ ਅਜਿਹੀ ਸੀ। ਅਸੀਂ ਉਨ੍ਹਾਂ ਦੀ ਸੋਚ ਨੂੰ ਵੇਖ ਕੇ ਟੈਕਨੀਕਲ ਲਾਈਨ 'ਚ ਮਦਦ ਕਰਨ ਦਾ ਸੋਚਿਆ। ਖ਼ਾਸ ਗੱਲ ਇਹ ਹੈ ਕਿ ਕਿਸੀ ਚੀਜ਼ ਨੂੰ ਬਣਾਉਣ 'ਚ ਜੇਕਰ ਸਫਲਤਾ ਨਹੀਂ ਮਿਲੀ ਤਾਂ ਇਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਦੋਬਾਰਾ ਉਸ ਨੂੰ ਬਣਾਇਆ ਹੈ। ਇਹੀ ਲਗਨ ਅਤੇ ਮਿਹਨਤ ਇਨ੍ਹਾਂ ਨੂੰ ਅੱਗੇ ਲੈ ਕੇ ਜਾਣ 'ਚ ਸਹਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੁਝ ਕਰਨ ਦੀ ਸੋਚ ਹੈ ਕਿ ਤੁਸੀਂ ਸੋਚੋ ਤੇ ਕੰਮ ਹੋ ਜਾਵੇ, ਇਸ ਤੇ ਹੀ ਉਹ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਫਲ ਹੋਣ ਤੇ ਬੱਚਿਆਂ 'ਚ ਇਹ ਭਾਵਨਾ ਨਾ ਆਵੇ ਕਿ ਉਹ ਅਸਫਲ ਹੋਏ ਹਨ ਇਸ ਲਈ ਉਨ੍ਹਾਂ ਨੇ ਕਿਹਾ ਹੈ ਕਿ ਜਿੰਨੀ ਵਾਰ ਉਹ ਫ਼ੇਲ੍ਹ ਹੋਣਗੇ ਉਨ੍ਹਾਂ ਨੂੰ ਰਿਵਾਰਡ ਮਿਲੇਗਾ ਅਤੇ ਇਸ ਲਈ ਉਸਦੇ ਬੱਚੇ ਉਸ ਕੰਮ ਨੂੰ ਵਾਰ-ਵਾਰ ਕਰਕੇ ਕਾਮਯਾਬ ਹੋ ਰਹੇ ਹਨ ਅਤੇ ਹੌਸਲਾ ਮਿਲ ਰਿਹਾ ਹੈ।