ਲੱਗਦੈ, ਸ਼ਰਾਬ ਠੇਕੇਦਾਰਾਂ 'ਤੇ ਮਿਹਰਬਾਨ ਹੈ ਸਰਕਾਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 28 2020 13:48
Reading time: 0 mins, 59 secs

ਕਿਸੇ ਸਮੇਂ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਉਣ ਨੂੰ ਲੈ ਕੇ ਲੋਕਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਸਨ ਅਤੇ ਸਰਕਾਰਾਂ ਵੱਲੋਂ ਕਾਰਵਾਈ ਦੇ ਹੁਕਮ ਜਾਰੀ ਕੀਤੇ ਜਾਂਦੇ ਸਨ ਪਰ ਹੁਣ ਸੂਬੇ 'ਚ ਲੱਗਦੈ ਜੇਕਰ ਸਰਕਾਰ ਕਿਸੇ 'ਤੇ ਮਿਹਰਬਾਨ ਹੈ ਤਾਂ ਉਹ ਸ਼ਰਾਬ ਠੇਕੇਦਾਰ ਹੀ ਹਨ, ਜੋ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਪਰ ਮਹਿਕਮਾ ਐਕਸਾਈਜ਼ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ ਜੋ ਸਰਕਾਰ ਦੀ ਠੇਕੇਦਾਰਾਂ 'ਤੇ ਮਿਹਰਬਾਨੀ ਦਾ ਅਸਰ ਲੱਗਦਾ।

ਸਰਕਾਰ ਦੀ ਇਸ ਮਿਹਰਬਾਨੀ ਦੇ ਕਿੱਸੇ ਮੀਡੀਆ ਦੀ ਸੁਰਖ਼ੀਆਂ ਬਣ ਰਹੇ ਹਨ। ਆਏ ਦਿਨ ਸ਼ਰਾਬ ਠੇਕਿਆਂ ਦੇ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਖੁੱਲ੍ਹਣ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ, ਵੱਡੀ ਗੱਲ ਤਾਂ ਇਹ ਹੈ ਕਿ ਲਾਕਡਾਊਨ ਦੌਰਾਨ ਵੀ ਸਰਕਾਰ ਨੇ ਠੇਕੇ ਖੁੱਲ੍ਹੇ ਰੱਖੇ ਜਾਣ ਦੇ ਹੁਕਮ ਜਾਰੀ ਕੀਤੇ ਹੋਏ ਹਨ ਜਿਸਦੀ ਆਮ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਜਦੋਂ ਲਾਕਡਾਊਨ 'ਚ ਵਿਅਕਤੀ ਬਾਹਰ ਨਹੀਂ ਨਿਕਲ ਸਕਦਾ ਹੋਵੇ ਤਾਂ ਠੇਕਿਆਂ ਨੂੰ ਖੁੱਲ੍ਹਾ ਕਿਉਂ ਰੱਖਿਆ ਜਾ ਰਿਹਾ ਹੈ? ਲੋਕਾਂ ਦਾ ਕਹਿਣਾ ਹੈ ਕਿ ਇਸਦਾ ਮਤਲਬ ਤਾਂ ਇਹ ਸਮਝ ਲਿਆ ਜਾਵੇ ਕਿ ਵਿਅਕਤੀ ਹੋਰ ਕਿਸੇ ਕੰਮ ਨੂੰ ਘਰੋਂ ਬਾਹਰ ਨਹੀਂ ਨਿਕਲ ਸਕਦੈ ਜਦੋਂਕਿ ਸ਼ਰਾਬ ਲੈਣ ਉਹ ਠੇਕੇ 'ਤੇ ਜਾ ਸਕਦੇ ਹਨ। ਸਰਕਾਰ ਦੀ ਸ਼ਰਾਬ ਠੇਕੇਦਾਰਾਂ 'ਤੇ ਇਸ ਮਿਹਰਬਾਨੀ ਦਾ ਜਵਾਬ ਲੋਕ ਸਰਕਾਰ ਤੋਂ ਮੰਗ ਰਹੇ ਹਨ।