ਮੁੱਖ ਸਕੱਤਰ ਦੀ ਬਦਲੀ ਕੈਬਨਿਟ ਮੰਤਰੀਆਂ ਦਾ ਵਿਰੋਧ ਜਾਂ ਪ੍ਰਤਾਪ ਬਾਜਵਾ ਦਾ ਦਬਾਅ !!! (ਨਿਊਜ਼ਨੰਬਰ ਖ਼ਾਸ ਖ਼ਬਰ) 

ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਰੱਸਾਕੱਸੀ ਤੋਂ ਬਾਅਦ ਭਾਵੇਂ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਆਈ.ਏ.ਐਸ ਅਫ਼ਸਰ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਦੀ ਬਦਲੀ ਤਾਂ ਕਰ ਦਿੱਤੀ ਹੈ ਪਰ ਜਿਸ ਅਫ਼ਸਰ ਨੂੰ ਹੁਣ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਅਫ਼ਸਰ ਵੀ ਬਿਨਾਂ ਕਿਸੇ ਦਬਾਅ ਤੋਂ ਫ਼ੈਸਲੇ ਲੈਣ ਲਈ ਜਾਣੇ ਜਾਂਦੇ ਹਨ ।

ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦਾ ਕੀਤਾ ਸੀ ਕੈਬਨਿਟ ਮੰਤਰੀਆਂ ਨੇ ਵਿਰੋਧ: ਜੇਕਰ ਸ੍ਰੀ ਕਰਨ ਅਵਤਾਰ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਇੱਕ ਮੀਟਿੰਗ ਵਿੱਚ ਪੰਜਾਬ ਦੇ ਕੈਬਨਿਟ ਮੰਤਰੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਕੈਬਨਿਟ ਮੰਤਰੀਆਂ ਨੇ ਮਤਾ ਪਾਸ ਕਰ ਦਿੱਤਾ ਸੀ ਕਿ ਉਹ ਅਜਿਹੀ ਕੋਈ ਵੀ ਮੀਟਿੰਗ ਅਟੈਂਡ ਨਹੀਂ ਕਰਨਗੇ ਜਿਸ ਵਿੱਚ ਸ੍ਰੀ ਕਰਨ ਅਵਤਾਰ ਸਿੰਘ ਬਤੌਰ ਮੁੱਖ ਸਕੱਤਰ ਸ਼ਾਮਲ ਹੋਣਗੇ, ਇੱਥੇ ਹੀ ਬੱਸ ਨਹੀਂ ਕੈਬਨਿਟ ਮੰਤਰੀਆਂ ਨੇ ਤਾਂ ਮੁੱਖ ਮੰਤਰੀ ਪੰਜਾਬ ਕੋਲ ਸ੍ਰੀ ਕਰਨ ਅਵਤਾਰ ਸਿੰਘ ਨੂੰ ਬਦਲਣ ਲਈ ਵੀ ਕਿਹਾ ਸੀ ਪਰ ਕੋਈ ਸੁਣਵਾਈ ਹੁੰਦੀ ਨਹੀਂ ਸੀ ਦਿਖੀ।

ਬਾਦਲ, ਚੰਨੀ ਅਤੇ ਰੰਧਾਵਾ ਨੇ ਕੀਤਾ ਸੀ ਫਟਵਾਂ ਵਿਰੋਧ: ਵੈਸੇ ਤਾਂ ਜਾਣਕਾਰੀ ਮੁਤਾਬਿਕ ਹੋਰ ਵੀ ਕੈਬਨਿਟ ਮੰਤਰੀ ਅਤੇ ਕਈ ਵਿਧਾਇਕ ਵੀ ਮੁੱਖ ਸਕੱਤਰ ਤੋਂ ਉਸ ਵੇਲੇ ਨਾਰਾਜ਼ ਹੀ ਸਨ ਪਰ ਜੇਕਰ ਵਿਰੋਧ ਦੀ ਗੱਲ ਕਰੀਏ ਤਾਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ , ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਮੰਤਰੀ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਖੁੱਲ ਕੇ ਹੀ ਇਸ ਦੇ ਵਿਰੋਧ ਵਿੱਚ ਸੁਰ ਰੱਖੀ ਸੀ।

ਮੁੱਖ ਮੰਤਰੀ ਨੇ ਕੀਤੀ ਸੀ ਲੰਚ ਡਿਪਲੋਮੇਸੀ: ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੀ ਨਾਰਾਜ਼ਗੀ ਤੋਂ ਬਾਅਦ ਪਤਾ ਲੱਗਾ ਸੀ ਕਿ ਜ਼ਿਆਦਾਤਰ ਵਿਧਾਇਕ ਏਕਾ ਕਰਕੇ ਪਿਛਲੀ ਸਰਕਾਰ ਵਾਂਗ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਦਾ ਯਤਨ ਕਰਨ ਲੱਗ ਪਏ ਸਨ ਪਰ ਕੈਪਟਨ ਸਿੰਘ ਨੇ ਲੰਚ ਡਿਪਲੋਮੇਸੀ ਕਰਦਿਆਂ ਨਾਰਾਜ਼ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ ਸਨ ਤੇ ਸਾਰਿਆਂ ਨੂੰ ਮਨ੍ਹਾ ਲਿਆ ਸੀ। ਜਾਣਕਾਰੀਆਂ ਤਾਂ ਇਹ ਵੀ ਨਿਕਲ ਕੇ ਆਈਆਂ ਸਨ ਕਿ ਕੈਪਟਨ ਨੇ ਨਾਰਾਜ਼ ਵਿਧਾਇਕਾਂ ਅਤੇ ਮੰਤਰੀਆਂ ਦਾ ਕੋਈ ਨਾ ਕੋਈ ਤੋੜ ਵੀ ਆਪਣੇ ਕੋਲ ਰੱਖਿਆ ਸੀ ਤੇ ਇਸ ਲੰਚ ਮੀਟਿੰਗ ਦੌਰਾਨ ਵਿਧਾਇਕਾਂ ਦੀ ਦੁਖਦੀ ਰੱਗ ਤੇ ਕੈਪਟਨ ਨੇ ਹੱਥ ਵੀ ਰੱਖਿਆ ਸੀ ਜਿਸ ਕਰਕੇ ਸਾਰੇ ਹੀ ਚੁੱਪ ਕਰਕੇ ਬਹਿ ਗਏ ਸਨ।

ਮੌਕਾ ਵੇਖਦਿਆਂ ਬਾਜਵਾ ਨੇ ਛੱਡਿਆ ਸੀ ਤੀਰ: ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਆਪਣੇ ਹੀ ਮੁੱਖ ਮੰਤਰੀ ਤੋਂ ਨਾਰਾਜ਼ਗੀ ਦੀਆਂ ਖ਼ਬਰਾਂ ਨੇ ਕੈਪਟਨ ਸਿੰਘ ਦੇ ਮੁੱਖ ਸਿਆਸੀ ਵਿਰੋਧੀ ਪ੍ਰਤਾਪ ਸਿੰਘ ਬਾਜਵਾ ਨੂੰ ਮੌਕਾ ਦੇ ਦਿੱਤਾ ਸੀ ਤੇ ਬਾਜਵਾ ਨੇ ਉਸੇ ਵਕਤ ਹੀ ਇੱਕ ਸਿਆਸੀ ਤੀਰ ਕੈਪਟਨ ਵੱਲ ਛੱਡਦਿਆਂ ਮੰਗ ਕਰ ਦਿੱਤੀ ਸੀ ਕਿ ਅਫ਼ਸਰਾਂ ਨੂੰ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਦੀ ਗੱਲ ਮੰਨਣੀ ਚਾਹੀਦੀ ਹੈ ਤੇ ਕੈਪਟਨ ਨੂੰ ਕਿਹਾ ਸੀ ਅਫ਼ਸਰਸ਼ਾਹੀ ਜੋ ਰਾਜ ਵਿੱਚ ਭਾਰੂ ਹੋ ਰਹੀ ਹੈ ਨੂੰ ਨੱਥ ਪਾਈ ਜਾਵੇ ਅਤੇ ਵਿਧਾਇਕਾਂ ਦਾ ਮਾਣ ਸਨਮਾਨ ਬਹਾਲ ਕੀਤਾ ਜਾਵੇ। ਮੰਨਿਆ ਜਾ ਰਿਹਾ ਸੀ ਕਿ ਬਾਜਵਾ ਵੱਲੋਂ ਛੱਡੇ ਗਏ ਇਸ ਤੀਰ ਨਾਲ ਬਾਜਵਾ ਨੇ ਦੋ ਨਿਸ਼ਾਨੇ ਫੁੰਡਣ ਦੀ ਕੋਸ਼ਿਸ਼ ਕੀਤੀ ਸੀ, ਜੇਕਰ ਮੁੱਖ ਮੰਤਰੀ ਕੈਬਨਿਟ ਮੰਤਰੀਆਂ ਦੀ ਮੰਨ ਕੇ ਆਪਣੇ ਖ਼ਾਸਮਖ਼ਾਸ ਮੁੱਖ ਸਕੱਤਰ ਦੀ ਬਦਲੀ ਕਰ ਦਿੱਤੇ ਹਨ ਤਾਂ ਫੇਰ ਅਫ਼ਸਰਸ਼ਾਹੀ ਵਿੱਚ ਅੰਦਰਖਾਤੇ ਨਾਰਾਜ਼ ਹੋ ਸਕਦੀ ਹੈ ਤੇ ਜੇਕਰ ਕੈਪਟਨ ਸਿੰਘ ਅਜਿਹਾ ਨਹੀਂ ਕਰਦੇ ਤਾਂ ਵਿਧਾਇਕ ਬਾਜਵਾ ਦੀ ਸੋਚ ਨੂੰ ਸਹੀਂ ਕਹਿ ਸਕਦੇ ਸਨ। ਜਿਸ ਤੋਂ ਹੁਣ ਕੁਝ ਦਿਨ ਬਾਅਦ ਜਦਕਿ ਕੈਪਟਨ ਨੇ ਆਪਣੇ ਖ਼ਾਸਮਖ਼ਾਸ ਅਫ਼ਸਰ ਨੂੰ ਬਦਲ ਹੀ ਦਿੱਤਾ ਹੈ ਤਾਂ ਅਜਿਹੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਕੈਪਟਨ ਸਿੰਘ ਨੂੰ ਪ੍ਰਤਾਪ ਸਿੰਘ ਬਾਜਵਾ ਦੀ ਸਿਆਸਤ ਅੱਗੇ ਝੁਕਣਾ ਹੀ ਪੈ ਰਿਹਾ ਹੈ ।

ਕੈਪਟਨ ਸਿੰਘ ਜੋ ਕਿ ਅਕਸਰ ਆਪਣੀ ਮਰਜ਼ੀ ਕਰਨ ਅਤੇ ਅਫ਼ਸਰਸ਼ਾਹੀ ਦੇ ਹੱਕ ਵਿੱਚ ਭੁਗਤਦੇ ਦਿਖਾਈ ਦਿੰਦੇ ਸਨ ਵੱਲੋਂ ਹੁਣ ਕਿਨ੍ਹਾਂ ਹਾਲਾਤਾਂ ਵਿੱਚ ਆਪਣੇ ਚਹੇਤੇ ਅਫ਼ਸਰ ਨੂੰ ਬਦਲਿਆ ਗਿਆ ਹੈ ਇਹ ਤਾਂ ਉਹ ਹੀ ਜਾਣਦੇ ਹਨ ਪਰ ਵਿਧਾਇਕਾਂ ਅਤੇ ਮੰਤਰੀਆਂ ਜਿਨ੍ਹਾਂ ਨੇ ਸ੍ਰੀ ਕਰਨ ਅਵਤਾਰ ਸਿੰਘ ਦਾ ਵਿਰੋਧ ਕੀਤਾ ਸੀ ਉਹ ਇਹ ਨਾਲ ਸਮਝਣ ਕਿ ਹੁਣ ਵਾਲਾ ਮੁੱਖ ਸਕੱਤਰ ਉਨ੍ਹਾਂ ਦੀਆਂ ਉਗਲਾਂ ਤੇ ਨੱਚੇਗਾ। ਕੈਪਟਨ ਸਿੰਘ ਨੇ ਹੁਣ ਜਿਸ ਨੂੰ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਹੈ ਇਹ ਅਫ਼ਸਰ ਆਪਣੇ ਸਖ਼ਤ ਫ਼ੈਸਲਿਆਂ, ਬਿਨਾਂ ਦਬਾਅ ਤੋਂ ਕੰਮ ਕਰਨ ਲਈ ਪ੍ਰਸਿੱਧ ਹੈ ਤੇ ਨਾਲ ਹੀ ਇਹ ਅਫ਼ਸਰ ਮੌਜੂਦਾ ਡੀ.ਜੀ.ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਦੀ ਨਜ਼ਦੀਕੀ ਰਿਸ਼ਤੇਦਾਰ ਵੀ ਹੈ ਜਿਸ ਕਰਕੇ ਵਿਰੋਧ ਕਰਨ ਵਾਲਿਆਂ ਨੂੰ ਹੁਣ ਹੋਰ ਵੀ ਜ਼ਿਆਦਾ ਸੰਭਲ ਕੇ ਚੱਲਣ ਦੀ ਲੋੜ ਹੈ। ਓਧਰ ਦੂਸਰੇ ਪਾਸੇ ਇਹ ਵੀ ਚਰਚਾ ਹੈ ਕਿ ਵਿਧਾਇਕਾਂ ਅਤੇ ਮੰਤਰੀਆਂ ਨੂੰ ਜ਼ਿਆਦਾ ਖ਼ੁਸ਼ ਹੋਣ ਦੀ ਲੋੜ ਨਹੀਂ ਹੈ ਕਿ ਉਨ੍ਹਾਂ ਨੇ ਮੁੱਖ ਸਕੱਤਰ ਨੂੰ ਬਦਲਵਾ ਦਿੱਤਾ ਹੈ, ਸਿਆਸਤ ਦੀ ਖ਼ਬਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦਾ ਵੀ ਦਬਾਅ ਇਸ ਪਿੱਛੇ ਕੰਮ ਕਰ ਗਿਆ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

पटियाला राजघराने के कैप्टन अमरिंदर सिंह और कांग्रेस द्वारा इन्हे सम्मान दिए जाने का छुपा कारण !

1947 अंग्रेज़ो को हिंदुस्तान से जाना पड़ा और तीन शर्तो के साथ ब्रिटिश इंडिया को आज़ादी प्राप्त हुई जिसमे एक तो मुल्क का बटवारा था और दूसरा लगभग 600 प्रिंसली स्टेटस को निर्णय लेने का अधिकार कि वो चाहें तो भारत या पाकिस्तान का हिस्सा बने या आज़ाद रहे। ...

ਸਿੱਖਿਆ ਸਕੱਤਰ ਦਾ ਤਬਾਦਲਾ ਹੋਵੇਗਾ ਜਾਂ ਫਿਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਲ੍ਹ ਹੀ ਮੁੱਖ ਮੰਤਰੀ ਪੰਜਾਬ ਦਾ ਅਹੁਦਾ ਸੰਭਾਲਣ ਮਗਰੋਂ ਚਰਨਜੀਤ ਚੰਨੀ ਐਕਸ਼ਨ ਮੋਡ ਵਿਚ ਹਨ। ਕੱਲ੍ਹ ਚੰਨੀ ਨੇ ਮੁਲਾਜ਼ਮਾਂ ਨੂੰ ਦਫ਼ਤਰ 9 ਵਜੇ ਪਹੁੰਚਣ ਦਾ ਹੁਕਮ ਦਿੱਤਾ, ਉਥੇ ਹੀ ਦੂਜੇ ਪਾਸੇ ਹੁਣ ਇਹ ਵੀ ਖਬਰ ਸਾਹਮਣੇ ...

ਕੈਪਟਨ ਬਚਿਆ, ਚੰਨੀ ਫਸਿਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਕਰੀਬ ਚਾਰ ਸਾਲ ਤੋਂ ਕਾਂਗਰਸ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਬੀਐਡ ਟੈਟ ਪਾਸ ਅਧਿਆਪਕਾਂ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ...

ਚੋਣਾਂ ਨੇੜੇ ਕੈਪਟਨ ਦੇ ਵੱਡੇ ਐਲਾਨ ਕੀ ਕਹਿੰਦੇ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦੇ 75ਵੇਂ ਇਤਿਹਾਸਕ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵੱਖ-ਵੱਖ ਪ੍ਰੋਗਰਾਮਾਂ ਸਮੇਤ ਲਿੰਕ ਸੜਕਾਂ, ਫਿਰਨੀਆਂ ਅਤੇ ਹੋਰ ਸੜਕਾਂ ਦੇ ...

ਲਾਰੇਬਾਜ਼ ਨਿਕਲੀ ਕੈਪਟਨ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਸੱਤਾ ਵਿਚ ਆਉਣ ਸਮੇਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਪਹਿਲੀ ਕੈਬਿਨਟ ਵਿਚ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ...

ਕੈਪਟਨ ਸਿੱਧੂ ਨੂੰ ਵੇਖ ਕੇ ਅੱਖਾਂ ਕਿਉਂ ਮੀਚ ਗਈ ਪੁਲਿਸ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਦਾ ਸਮਾਗਮ ਹੋਇਆ। ਇਸ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੂਬੇ ਭਰ ਤੋਂ ਕਾਂਗਰਸੀਆਂ ਤੋਂ ਇਲਾਵਾ ਪੰਜਾਬ ...

ਕਾਂਗਰਸ ਭਵਨ ਕੀ ਹੋਇਆ, ਜਿਸਨੂੰ ਵੇਖ ਕੈਪਟਨ-ਸਿੱਧੂ ਹੋਏ ਹੈਰਾਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਚੇ ਅਧਿਆਪਕਾਂ ਨੇ ਅੱਜ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਚਕਮਾ ਦੇ ਕੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਦੀ ਤਾਜਪੋਸ਼ੀ ਸਮਾਗਮ ਮੌਕੇ ਕਾਂਗਰਸ ਭਵਨ ਦੀ ਛੱਤ ’ਤੇ ਚੜ੍ਹਕੇ ਕੈਪਟਨ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ...

ਗ਼ੱਦਾਰੀ ਕਰਨ ਵਾਲਿਆਂ ਨੂੰ ਕੈਪਟਨ ਇੰਝ ਸੁੱਕਾ ਨਹੀਂ ਛੱਡਦਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਅੰਮ੍ਰਿਤਸਰ ਵਿਚ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਸ਼ਕਤੀ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਇਸ ਸ਼ਕਤੀ ...

ਕੈਪਟਨ ਕੌਣ, ਭੁੱਲ ਗਿਆ ਸਿੱਧੂ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਪਿਛਲੇ ਦਿਨੀਂ ਹਾਈਕਮਾਨ ਦੇ ਵੱਲੋਂ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਸਿੱਧੂ ਨੂੰ ਮਿਲੀ ਪ੍ਰਧਾਨਗੀ ਤੋਂ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਖਾ ...

ਕੈਪਟਨ ਬਾਦਲ ਦੇ ਵਾਅਦਿਆਂ ਦੀ ਅਸਲੀਅਤ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਗ਼ਰੀਬ ਲੋਕਾਂ ਤੋਂ ਇਲਾਵਾ ਬੇਰੁਜ਼ਗਾਰਾਂ ਨੂੰ ਹਮੇਸ਼ਾ ਹੀ ਸਮੇਂ ਦੀਆਂ ਸਰਕਾਰਾਂ ਦੁਆਰਾ ਕੁਚਲਿਆ ਜਾਂਦਾ ਰਿਹਾ ਹੈ। ਕੈਪਟਨ ਅਮਰਿੰਦਰ ਨੇ ਵੀ ਸੱਤਾ ਵਿੱਚ ਆਉਣ ਤੋਂ ਪਹਿਲੋਂ ਘਰ-ਘਰ ਨੌਕਰੀ, ...

ਕੈਪਟਨ ਨਾਲ ਵਿਗੜੀ, ਹੁਣ ਕੇਜਰੀਵਾਲ ਨਾਲ ਬਣੇਗੀ ਸਿੱਧੂ ਦੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੁਆਰਾ ਲਗਾਤਾਰ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਹਨ। ਕਦੇ ਤਾਂ ਸਿੱਧੂ ਬਾਦਲਾਂ ਵਿਰੁੱਧ ਟਵੀਟ ਕਰ ਰਹੇ ਹਨ ਅਤੇ ਕਦੇ ਪੰਜਾਬ ...

ਕੈਪਟਨ ਰਾਜ 'ਚ ਵੀ ਪੰਜਾਬ ਬਲੈਕ ਆਊਟ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੈਪਟਨ ਰਾਜ ਵਿੱਚ ਵੀ ਬਾਦਲਾਂ ਵਾਂਗ ਹੀ ਪਿੰਡਾਂ ਅਤੇ ਸ਼ਹਿਰਾਂ ਵਾਲਿਆਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿਚ 1550 ਮੈਗਾਵਾਟ ਬਿਜਲੀ ਦੀ ਘਾਟ ਹੈ, ਇਸ ਲਈ ...

ਨਵਜੋਤ ਸਿੱਧੂ ਲੰਘਿਆ ਕੈਪਟਨ ਤੋਂ ਅੱਗੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਦਿੱਲੀ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਨਵਜੋਤ ਸਿੱਧੂ ਪਿਛਲੇ 4 ਸਾਲਾਂ ਤੋਂ ਪੰਜਾਬ ਦੇ ...

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇਕ ਹੋਰ ਫੈਸਲੇ ਵਿਰੁੱਧ ਅਵਾਜ਼ ਉਠਾਈ ਜਾ ਰਹੀ ਹੈ, ਸਰਕਾਰ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ

ਪੰਜਾਬ ਸਰਕਾਰ ਵੱਲੋਂ ਗਰੀਬਾਂ ਵਾਸਤੇ ਬਣਾਏ ਜਾ ਰਹੇ ਮਕਾਨਾਂ ਦੇ ਬਾਰੇ ਕੁਛ ਸਵਾਲ ਚੁੱਕੇ ਜਾ ਰਹੇ ਹਨ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਦਾ ਵਾਜਿਬ ਜਵਾਬ ਦੇਵੇ। ...