...ਯਮਦੂਤ ਬਣ ਸੜਕਾਂ ਤੇ ਭੱਜ ਰਹੀਆਂ ਨੇ ਓਵਰਲੋਡ ਖੁੱਲ੍ਹੀਆਂ ਟਰੈਕਟਰ-ਟਰਾਲੀਆਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿਨ ਪ੍ਰਤੀ ਦਿਨ ਜੀ.ਟੀ ਰੋਡ ਤੇ ਸੜਕ ਹਾਦਸੇ ਵਾਪਰ ਰਹੇ ਹਨ। ਨਿੱਤ ਵਾਪਰਦੇ ਇਨ੍ਹਾਂ ਸੜਕ ਹਾਦਸਿਆਂ ਦੌਰਾਨ ਲੋਕਾਂ ਦੇ ਘਰਾਂ 'ਚ ਚਿਰਾਗ ਬੁੱਝਦੇ ਜਾ ਰਹੇ ਹਨ ਅਤੇ ਕੀਮਤੀ ਇਨਸਾਨੀ ਜਾਨਾਂ ਅਜਾਈਂ ਜਾ ਰਹੀਆਂ ਹਨ। ਸ਼ਰੇਆਮ ਟ੍ਰੈਫਿਕ ਨਿਯਮਾਂ ਦੀ ਹੋ ਰਹੀ ਉਲੰਘਣਾ ਕਾਰਨ ਵੱਧ ਰਹੇ ਸੜਕ ਹਾਦਸਿਆਂ ਤੇ ਲਗਾਮ ਲਗਾਉਣਾ ਲਗਭਗ ਮੁਸ਼ਕਿਲ ਜਾਪ ਰਿਹਾ ਹੈ। ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਯਮਦੂਤ ਬਣਕੇ ਸੜਕਾਂ ਤੇ ਚੱਲ ਰਹੀਆਂ ਆਪਣੀਆਂ ਮਿਆਦ ਪੁਗਾ ਚੁੱਕੀਆਂ ਖੁੱਲ੍ਹੀਆਂ ਟਰੈਕਟਰ ਟਰਾਲੀਆਂ ਲੋਹਾ ਮਿੱਲਾਂ ਚੋਂ ਨਿਕਲਦੇ ਲੋਹੇ ਦੇ ਸਮਾਨ ਦੀ ਬੇਖੌਫ ਹੋ ਕੇ ਲੋਹਾ ਵਪਾਰੀਆਂ ਨੂੰ ਸਮਾਨ ਦੀ ਸਪਲਾਈ 'ਚ ਲੱਗੀਆਂ ਹੋਈਆਂ ਹਨ। ਟ੍ਰੈਫਿਕ ਪੁਲਿਸ ਵੀ ਓਵਰਲੋਡ ਖੁੱਲ੍ਹੀਆਂ ਟਰੈਕਟਰ-ਟਰਾਲੀਆਂ ਤੇ ਨੱਥ ਪਾਉਣ 'ਚ ਬੇਬਸ ਜਾਪ ਰਹੀ ਹੈ।

ਦੂਜੇ ਪਾਸੇ, ਸੜਕ ਹਾਦਸਿਆਂ ਦਾ ਸਬੱਬ ਬਣਦੇ ਸ਼ਰੇਆਮ ਸੜਕਾਂ ਤੇ ਦੌੜਦੇ ਓਵਰ ਲੋਡੇਡ ਵਾਹਨਾਂ ਦੇ ਚਾਲਕਾਂ ਖ਼ਿਲਾਫ਼ ਮੁਕੱਦਮੇ ਦਰਜ ਕਰਨ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਜਾਰੀ ਕੀਤੇ ਫ਼ਰਮਾਨ ਵੀ ਫ਼ੇਲ੍ਹ ਸਾਬਤ ਹੋ ਕੇ ਰਹਿ ਗਏ ਹਨ। ਟ੍ਰੈਫਿਕ ਨਿਯਮਾਂ ਨੂੰ ਜਾਣਬੁੱਝ ਕੇ ਤੋੜਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਨ 'ਚ ਪੁਲਿਸ ਪ੍ਰਸ਼ਾਸਨ ਫਾਡੀ ਰਹਿ ਗਿਆ ਹੈ। ਹਲਕੇ ਅਤੇ ਭਾਰੀ ਵਾਹਨ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਹੀ ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਦੇ ਆਮ ਨਜ਼ਰ ਆਉਂਦੇ ਹਨ। ਸੜਕ ਹਾਦਸਿਆਂ ਦਾ ਕਾਰਨ ਬਣਦੀਆਂ ਮਿੱਲਾਂ ਚੋਂ ਲੋਹੇ ਦਾ ਸਮਾਨ ਸਪਲਾਈ ਕਰਨ ਵਾਲੀਆਂ ਖੁੱਲ੍ਹੀਆਂ ਟਰੈਕਟਰ-ਟਰਾਲੀਆਂ ਲੋਕਾਂ ਦੀ ਬਲੀ ਲੈ ਰਹੀਆਂ ਹਨ। ਬਾਵਜੂਦ, ਇਸ ਦੇ ਓਵਰਲੋਡ ਖੁੱਲ੍ਹੀਆਂ ਟਰੈਕਟਰ-ਟਰਾਲੀਆਂ ਸ਼ਰੇਆਮ ਟ੍ਰੈਫਿਕ ਪੁਲਿਸ ਦੀ ਨੱਕ ਥੱਲੇ ਦੌੜਦੇ ਲੋਕਾਂ ਨੂੰ ਮੂੰਹ ਚਿੜਾ ਰਹੀਆਂ ਹਨ।

ਖੁੱਲ੍ਹੀਆਂ ਟਰੈਕਟਰ-ਟਰਾਲੀਆਂ 'ਚ ਹੋ ਰਿਹਾ ਲੋਹੇ ਦਾ ਸਮਾਨ ਸਪਲਾਈ

-ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਸਥਿਤ ਮਿੱਲਾਂ ਚੋਂ ਲੋਹੇ ਦਾ ਸਮਾਨ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਸਪਲਾਈ ਕਰਨ ਲਈ ਮਿਲ ਮਾਲਕਾਂ ਵੱਲੋਂ ਓਪਨਬਾਡੀ ਟਰੈਕਟਰ-ਟਰਾਲੀਆਂ ਲਗਾਈਆਂ ਹੋਈਆਂ ਹਨ। ਆਪਣੀ ਸੁਵਿਧਾ ਅਨੁਸਾਰ ਮਿਲ ਮਾਲਕਾਂ ਨੇ ਇਨ੍ਹਾਂ ਟਰਾਲੀਆਂ ਦੀ ਬਾਡੀ ਨੂੰ ਕਟਵਾ ਰੱਖਿਆ ਹੋਇਆ ਹੈ ਤਾਂ ਕਿ ਲੋਹੇ ਦੇ ਗਾਡਰ, ਐਂਗਲ, ਪਾਈਪਾਂ, ਪਲੇਟਾਂ, ਸਰੀਏ ਅਤੇ ਹੋਰ ਸਮਾਨ ਆਸਾਨੀ ਨਾਲ ਲੋਡ ਕੀਤਾ ਜਾ ਸਕੇ। ਸ਼ਹਿਰਾਂ 'ਚ ਲੋਹੇ ਦਾ ਸਮਾਨ ਵੇਚਣ ਦਾ ਧੰਦਾ ਕਰਨ ਵਾਲੇ ਦੁਕਾਨਦਾਰਾਂ ਨੂੰ ਖੁੱਲ੍ਹੀਆਂ ਟਰੈਕਟਰ-ਟਰਾਲੀਆਂ ਰਾਹੀਂ ਹੀ ਸਮਾਨ ਦੀ ਸਪਲਾਈ ਕੀਤੀ ਜਾਂਦੀ ਹੈ।

ਜੇਕਰ ਗੱਲ ਕਰੀਏ ਸਿਰਫ਼ ਖੰਨਾ ਸ਼ਹਿਰ ਦੀ ਤਾਂ ਸਟੀਲ ਟਰੇਡਿੰਗ ਦੇ ਧੰਦੇ ਨਾਲ ਜੁੜੇ ਟਰੇਡਰਾਂ ਦੀਆਂ ਕਈ ਦਰਜਨ ਦੁਕਾਨਾਂ ਚੱਲ ਰਹੀਆਂ ਹਨ। ਇਨ੍ਹਾਂ ਦੁਕਾਨਾਂ 'ਚ ਰੋਜ਼ਾਨਾ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਸਥਿਤ ਲੋਹਾ ਮਿੱਲਾਂ 'ਚ ਸੈਂਕੜੇ ਟਨ ਲੋਹੇ ਦਾ ਸਮਾਨ ਸਪਲਾਈ ਕੀਤਾ ਜਾਂਦਾ ਹੈ। ਖੁੱਲ੍ਹੀਆਂ ਟਰੈਕਟਰ-ਟਰਾਲੀਆਂ ਰੋਜ਼ਾਨਾ ਮਿੱਲਾਂ ਚੋਂ ਸਮਾਨ ਸਪਲਾਈ ਕਰਨ ਸਬੰਧੀ ਸ਼ਹਿਰ 'ਚ ਦਾਖਲ ਹੁੰਦੀਆਂ ਹਨ। ਸ਼ਰੇਆਮ ਸੜਕਾਂ ਤੇ ਦੌੜਦੀਆਂ ਟਰੈਕਟਰ-ਟਰਾਲੀਆਂ ਤੇ ਕਾਰਵਾਈ ਕਰਨ ਸਬੰਧੀ ਟ੍ਰੈਫਿਕ ਪੁਲਿਸ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ।

ਖੇਤੀਬਾੜੀ ਦੀ ਥਾਂ ਹੋ ਰਿਹੈ ਟਰੈਕਟਰ-ਟਰਾਲੀਆਂ ਦਾ ਵਪਾਰਕ ਇਸਤੇਮਾਲ

-ਖੇਤੀਬਾੜੀ ਲਈ ਇਸਤੇਮਾਲ ਕੀਤੇ ਜਾਣ ਵਾਲੇ ਟਰੈਕਟਰ-ਟਰਾਲੀਆਂ ਦਾ ਖੁੱਲਕੇ ਦੁਰਉਪਯੋਗ ਹੋ ਰਿਹਾ ਹੈ। ਟਰੈਕਟਰ-ਟਰਾਲੀ ਮਾਲਕਾਂ ਵੱਲੋਂ ਬਿਨਾਂ ਨੰਬਰ ਪਲੇਟ, ਬਿਨਾਂ ਜ਼ਰੂਰੀ ਕਾਗ਼ਜ਼ਾਤ ਅਤੇ ਸੀਟ ਬੈਲਟ ਤੋਂ ਇਲਾਵਾ ਦਿਨ-ਰਾਤ ਵਪਾਰਕ ਸਮਾਨ ਦੀ ਢੋਆ-ਢੁਆਈ ਕਰਕੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਮੋਟਰਸਾਈਕਲ ਅਤੇ ਮੋਪੇਡਾਂ ਦੇ ਬਣਾਏ ਜਗਾੜੂ ਰਿਕਸ਼ਾ ਰੇਹੜੇ ਮੋਟਰ ਵਹੀਕਲ ਐਕਟ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਸੜਕਾਂ ਤੇ ਦੌੜ ਰਹੇ ਹਨ। ਇਨ੍ਹਾਂ ਜਗਾੜੂ ਰੇਹੜਿਆਂ 'ਚ ਲੱਦੇ ਸਰੀਏ, ਪਾਈਪਾਂ ਅਤੇ ਹੋਰ ਸਮਾਨ ਸੜਕ ਹਾਦਸਿਆਂ ਨੂੰ ਖੁੱਲ੍ਹੇਆਮ ਸੱਦਾ ਦਿੰਦੇ ਹਨ। ਪਰ ਪੁਲਿਸ ਪ੍ਰਸ਼ਾਸਨ ਬਿਲਕੁਲ ਖ਼ਾਮੋਸ਼ ਹੈ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

ਧਾਰਾ-338 ਤਹਿਤ ਦਰਜ ਨਹੀਂ ਕਰ ਸਕੀ ਟ੍ਰੈਫਿਕ ਪੁਲਿਸ ਕੋਈ ਮੁਕੱਦਮਾ

-ਪੁਲਿਸ ਦੇ ਡਰ ਤੋਂ ਬੇਖੌਫ ਹੋ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਲੋਕਾਂ ਦੀ ਜਾਨ ਨੂੰ ਖ਼ਤਰੇ 'ਚ ਪਾ ਕੇ ਵਾਹਨ ਚਲਾਉਣ ਵਾਲੇ ਚਾਲਕਾਂ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕਾਫ਼ੀ ਸਮਾਂ ਪਹਿਲਾਂ ਧਾਰਾ-338 ਤਹਿਤ ਮੁਕੱਦਮੇ ਦਰਜ ਕਰਨ ਸਬੰਧੀ ਪੰਜਾਬ ਪੁਲਿਸ ਨੂੰ ਫ਼ਰਮਾਨ ਜਾਰੀ ਕੀਤੇ ਗਏ ਸਨ। ਬਾਵਜੂਦ ਇਸਦੇ ਖੰਨਾ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਕਿਸੇ ਵੀ ਵਾਹਨ ਚਾਲਕ ਖ਼ਿਲਾਫ਼ ਹੁਣ ਤੱਕ ਧਾਰਾ-338 ਤਹਿਤ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਜਾ ਸਕਿਆ ਹੈ।

ਕੀ ਕਹਿੰਦੈ ਹਨ ਟ੍ਰੈਫਿਕ ਪੁਲਿਸ ਇੰਚਾਰਜ?

-ਸ਼ਰੇਆਮ ਸੜਕਾਂ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖੁੱਲ੍ਹੀਆਂ ਟਰੈਕਟਰ-ਟਰਾਲੀ ਦੇ ਡਰਾਈਵਰਾਂ ਦੇ ਸਬੰਧ 'ਚ ਖੰਨਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਪਵਨਦੀਪ ਸਿੰਘ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖ਼ਿਲਾਫ਼ ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ ਤੇ ਨਾਕਾਬੰਦੀ ਦੌਰਾਨ ਚਲਾਨ ਕੱਟਕੇ ਕਾਰਵਾਈ ਕੀਤੀ ਜਾਂਦੀ ਹੈ। ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲੇ ਕਿਸੇ ਵਾਹਨ ਚਾਲਕ ਖ਼ਿਲਾਫ਼ ਧਾਰਾ-338 ਤਹਿਤ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਟ੍ਰੈਫਿਕ ਪੁਲਿਸ ਵੱਲੋਂ ਮੁਹਿੰਮ ਚਲਾ ਕੇ ਅਜਿਹੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਰਕਾਰ ਦੀਆਂ ਜੜ੍ਹਾਂ ਹਿਲਾਏਗਾ ਕਿਰਤੀ-ਕਿਸਾਨਾਂ ਦਾ ਟਰੈਕਟਰ ਮਾਰਚ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਵੱਡੇ ਪੱਧਰ ‘ਤੇ ਔਰਤਾਂ ਅਤੇ ਕਿਸਾਨਾਂ ਵੱਲੋਂ ਕਾਲੇ ਝੰਡੇ, ਝੰਡੀਆਂ ਬਣਾਈਆ ਜਾ ਰਹੀਆਂ ਹਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਵੱਲੋਂ ਘਰ-ਘਰ ਉੱਪਰ ਕਾਲ਼ੇ ਝੰਡੇ ਲਾਏ ਜਾ ...

ਹੁਣ ਟਰੈਕਟਰ 'ਚਾਲੀ' ਲੱਖ ਪਾਉਣਗੇ ਧੱਕ!! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਕਿਸਾਨਾਂ ਦੇ ਵੱਲੋਂ ਮੁਲਕ ਭਰ ਵਿੱਚ ਚੱਕਾ ਜਾਮ ਕੀਤਾ ਗਿਆ। ਇਹ ਚੱਕਾ ਜਾਮ ਨੂੰ ਜਿੱਥੇ ਹਰ ਵਰਗ ਦਾ ਸਮਰਥਨ ਮਿਲਿਆ, ਉੱਥੇ ਹੀ ਗੋਦੀ ਮੀਡੀਆ ਦੀ ਬੋਲਤੀ ਵੀ ਬੰਦ ਹੋ ਗਈ। ਕਿਸਾਨਾਂ ਦੁਆਰਾ ਕੀਤੇ ਗਏ ਚੱਕਾ ...

ਸੰਯੁਕਤ ਕਿਸਾਨ ਮੋਰਚੇ ਦੀ ਟਰੈਕਟਰ ਪਰੇਡ ਵਿੱਚ ਨਹੀਂ ਆਈ ਕਿਸੇ ਨੂੰ ਝਰੀਟ!! (ਨਿਊਜ਼ਨੰਬਰ ਖ਼ਾਸ ਖ਼ਬਰ)

ਗਣਤੰਤਰ ਦਿਵਸ ਮੌਕੇ ਜੋ ਸੰਯੁਕਤ ਕਿਸਾਨ ਮੋਰਚੇ ਨੇ ਟਰੈਕਟਰ ਪਰੇਡ ਕੱਢੀ ਸੀ, ਉਹਦੇ ਵਿੱਚ ਸ਼ਾਮਲ ਕਿਸਾਨਾਂ ਨੂੰ ਝਰੀਟ ਤੱਕ ਨਹੀਂ ਆਈ, ਕਿਉਂਕਿ ਉਨ੍ਹਾਂ ਨੇ ਕਾਨੂੰਨ ਦੀ ਪਾਲਣਾ ਕੀਤੀ ਅਤੇ ਪੁਲਿਸ ਤੇ ਕਿਸਾਨਾਂ ਵਿਚਾਲੇ ...

ਕੀ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਜ਼ਿੰਮੇਵਾਰ ਭਾਜਪਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਬੇਸ਼ੱਕ ਭਾਰਤ ਦੇ ਅੰਦਰ ਗਣਤੰਤਰ ਦਿਵਸ ਮੌਕੇ ਮਨਾਇਆ ਗਿਆ, ਇਹ ਗਣਤੰਤਰ ਦਿਵਸ ਮੁਲਕ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵੱਖਰੇ ਤਰੀਕੇ ਦੇ ਨਾਲ ਮਨਾਇਆ ਗਿਆ। ਇੱਕ ਪਾਸੇ ਸਰਕਾਰ ਨੇ ...

ਕਿਸਾਨ ਟਰੈਕਟਰ ਪਰੇਡ: ਦਿੱਲੀਏ ਤੈਨੂੰ ਜਿੱਤਣ ਚੱਲੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਈ ਦਿਨ ਪਹਿਲੋਂ ਹੀ ਦਿੱਲੀ ਦੀਆਂ ਸਰਹੱਦਾਂ 'ਤੇ ਲੱਗੇ ਕਿਸਾਨ ਮੋਰਚੇ ਨੂੰ ਸੰਭਾਲ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ 26 ਜਨਵਰੀ ਨੂੰ ਕੇਂਦਰ ਵਿਚਲੀ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ...

ਕਿਸਾਨ ਟਰੈਕਟਰ ਪਰੇਡ: ਕਿਸਾਨਾਂ ਦੀ ਪਹਿਲੀ ਜਿੱਤ, ਹਾਕਮ ਹਾਰਿਆ!! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕੱਲ੍ਹ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਨੂੰ ਲੈ ਕੇ ਸਹਿਮਤੀ ਬਣ ਗਈ। ਵੈਸੇ, ਇਹ ਉਹ ਹੀ ਦਿੱਲੀ ਪੁਲਿਸ ਹੈ ਜੋ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਚੱਲ ਕੇ ਹਮੇਸ਼ਾ ਹੀ ਕਿਸਾਨ ...

ਗੱਲ ਸਿਰੇ ਨਾ ਚੜ੍ਹੀ, ਪਰ ਟਰੈਕਟਰ ‘ਆਊਟਰ ਰਿੰਗ ਰੋਡ’ ਉੱਤੇ ਜ਼ਰੂਰ ਚੜ੍ਹਣਗੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਪਿਛਲੇ ਕਾਫ਼ੀ ਦਿਨਾਂ ਤੋਂ ਇਹ ਮੰਗ ਕਰ ਰਹੇ ਹਨ, ਕਿ ਉਹ ਦਿੱਲੀ ਦੇ ‘ਆਊਟਰ ਰਿੰਗ ਰੋਡ’ ਉੱਤੇ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨਾ ਚਾਹੁੰਦੇ ਹਨ। ਪਰ ਇਸ ’ਤੇ ਜਿੱਥੇ ਸੁਪਰੀਮ ਕੋਰਟ ਨੇ ਆਪਣਾ ਪੱਲਾ ...

ਹੁਣ ਕਿਸਾਨਾਂ ਦੇ ਟਰੈਕਟਰ ਕਰਨਗੇ ਸਰਕਾਰ ਨਾਲ ਗੱਲ ਅਤੇ ਕਰਨਗੇ ਮਸਲਾ ਹੱਲ!! (ਨਿਊਜ਼ਨੰਬਰ ਖਾਸ ਖਬਰ)

26 ਜਨਵਰੀ ਨੂੰ ਕਿਸਾਨਾਂ ਨੇ ਦਿੱਲੀ ਰਾਜਪਥ ’ਤੇ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਹੋਇਆ ਹੈ। ਪਰ ਲੰਘੇ ਕੱਲ੍ਹ ਦਿੱਲੀ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਨਾਲ ਕੀਤੀ ਮੀਟਿੰਗ ਤੋਂ ਇਹ ਪਤਾ ਚੱਲਿਆ ਕਿ, ਕੇਂਦਰ ਸਰਕਾਰ ਦੇ ...

ਬਾਬੇ ਬਕਾਲੇ ਤੋਂ 100 ਟਰਾਲੀਆਂ ਰਾਸ਼ਨ ਤੇ ਬਾਲਣ ਨਾਲ ਦਿੱਲੀ ਧਰਨੇ ਲਈ ਰਵਾਨਾ

ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦਾ ਧਰਨਾ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਹੈ। ਕਿਸਾਨਾਂ ਦੇ ਵੱਲੋਂ ਇਹ ਮੰਗ ਰੱਖੀ ਜਾ ਰਹੀ ਹੈ ਕਿ ਮੋਦੀ ਸਰਕਾਰ ਨਵੇਂ ਲਿਆਂਦੇ ਕਿਸਾਨ ਤੇ ਲੋਕ ਮਾਰੂ ਖੇਤੀ ਕਾਨੂੰਨਾਂ ਨੂੰ ...

ਕਿਸਾਨ ਅੰਦੋਲਨ: ਹਾਕਮਾਂ ਤੋਂ ਅੱਗੇ ਕਿਸਾਨ ਦਿੱਲੀ ਵੱਲ ਨੂੰ ਚਾੜਣਗੇ ਟਰੈਕਟਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਵਿਚਲੀ ਮੋਦੀ ਸਰਕਾਰ ਦੇ ਵਿਰੁੱਧ ਕਿਸਾਨਾਂ ਦਾ ਰੋਹ ਜਾਰੀ ਹੈ। ਕਿਸਾਨਾਂ ਦੀ ਮੰਗ ਹੈ ਕਿ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ। ਪਰ ਮੋਦੀ ਸਰਕਾਰ ਕਿਸਾਨਾਂ ਦੀ ਇਹ ...

ਖੇਤੀ ਆਰਡੀਨੈਂਸਾਂ ਖ਼ਿਲਾਫ਼ ਮੰਜੀ ਸਾਹਿਬ ਕੋਟਾਂ ਤੋਂ 100 ਟਰੈਕਟਰਾਂ ਦਾ ਰੋਸ ਕਾਫਲਾ ਖੰਨਾ ਨੂੰ ਹੋਵੇਗਾ ਰਵਾਨਾ

ਖੇਤੀ ਸੁਧਾਰ ਦੇ ਨਾਂਅ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਫਾਰਮਰ ਪ੍ਰੋਡਿਊਸਰ ਅਤੇ ਕਾਮਰਸ ਆਰਡੀਨੈਂਸ-2020 ਦੇ ਖ਼ਿਲਾਫ਼ 20 ਜੁਲਾਈ ਨੂੰ ਕਿਸਾਨਾਂ ਵੱਲੋਂ ਸੜਕਾਂ ਤੇ ਟਰੈਕਟਰ ਖੜੇ ਕੀਤੇ ਜਾਣ ਵਾਲਾ ਅੰਦੋਲਨ ਆਪਣੀ ਮਿਸਾਲ ਆਪ ਹੋਵੇਗਾ। ...

ਸੜਕਾਂ ਤੇ ਟਰੈਕਟਰ ਖੜੇ ਕਰਕੇ ਕਿਸਾਨ 20 ਜੁਲਾਈ ਨੂੰ ਕਰਨਗੇ ਕੇਂਦਰ ਸਰਕਾਰ ਖਿਲਾਫ ਪਿੱਟ ਸਿਆਪਾ

ਖੇਤੀ ਸੁਧਾਰ ਦੀ ਆੜ 'ਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਫਾਰਮਰ ਪ੍ਰੋਡਿਊਸਰ ਐਂਡ ਕਾਮਰਸ ਆਰਡੀਨੈਂਸ-2020 ਦੇ ਖਿਲਾਫ ਸੂਬੇ ਅੰਦਰ ਕਿਸਾਨ ਜੱਥੇਬੰਦੀਆਂ ਅਤੇ ਖੇਤੀਬਾੜੀ ਸਬੰਧਿਤ ਕਾਰੋਬਾਰ ਨਾਲ ਜੁੜੇ ਲੋਕਾਂ ਅੰਦਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ। ...

ਟਰੈਕਟਰ ਨੇ ਫ਼ੇਟ ਮਾਰ ਕੇ ਉੜਾ ਦਿੱਤੀ ਮਾਰੂਤੀ ਕਾਰ !!!

ਪਟਿਆਲਾ-ਪਾਤੜਾਂ ਮਾਰਗ ਤੇ ਸਥਿਤ ਪਿੰਡ ਮਵੀ ਕੋਲ ਟਰੈਕਟਰ ਟਰਾਲੀ ਅਤੇ ਮਾਰੂਤੀ ਕਾਰ ਦਰਮਿਆਨ ਹੋਈ ਟੱਕਰ ਨੇ ਚਾਰ ਜਣਿਆਂ ਨੂੰ ਹਸਪਤਾਲ ਦੇ ਮੰਜਿਆਂ ਤੇ ਮੂਧੇ ਪੈ ਜਾਣ ਲਈ ਮਜ਼ਬੂਰ ਕਰ ਦਿੱਤਾ। ...

ਟਰੈਕਟਰ ਟਰਾਲੀ ਤੇ ਮੋਟਰਸਾਈਕਲ ਵਿਚਕਾਰ ਸਿੱਧੀ ਟੱਕਰ 'ਚ ਦੋ ਦੀ ਮੌਤ, ਤਿੰਨ ਗੰਭੀਰ ਜ਼ਖਮੀ !!!

ਬੀਤੀ ਦਰਮਿਆਨੀ ਰਾਤ ਨੂੰ ਪਿੰਡ ਖਡੂਰ ਸਾਹਿਬ ਦੇ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ, ਜਦੋਂਕਿ ਤਿੰਨ ਨੌਜਵਾਨਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ...

ਨਮੀ ਵਾਲੇ ਝੋਨੇ ਦੀਆਂ ਟਰਾਲੀਆਂ ਨੂੰ ਮੰਡੀਆਂ 'ਚ ਨਹੀਂ ਹੋਣ ਦਿੱਤਾ ਜਾਵੇਗਾ ਦਾਖਲ-ਡੀ.ਸੀ ਗੋਇਲ

ਝੋਨੇ ਦੀ ਫਸਲ ਦੇ ਖਰੀਦ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਚਲਾਉਣ ਅਤੇ ਜਿਲ੍ਹਾ ਫਤਹਿਗੜ ਸਾਹਿਬ ਅਧੀਨ ਪੈਂਦੀਆਂ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ 'ਚ ਖਰੀਦ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸੰਬੰਧੀ ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਕੁਮਾਰ ਗੋਇਲ ਵੱਲੋਂ ਸਿਵਲ ਪ੍ਰਸ਼ਾਸ਼ਨ, ਮੰਡੀਕਰਨ ਬੋਰਡ ਅਤੇ ਸਰਕਾਰੀ ਖਰੀਦ ਏਜੰਸੀਆਂ ਦੇ ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ...