ਕਿਉਂ ਜੀਐਸਟੀ ਦੇ ਘੇਰੇ 'ਚ ਨਹੀਂ ਲਿਆਂਦਾ ਜਾ ਰਿਹਾ ਪੈਟਰੋਲ ਡੀਜ਼ਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਦਿਨ ਪ੍ਰਤੀ ਦਿਨ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਦੇ ਹੀ ਜਾ ਰਹੇ ਹਨ, ਜਿਸਦੇ ਕਾਰਨ ਲੋਕ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਨਜ਼ਰੀ ਆ ਰਹੇ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸ ਰਹੇ ਹਨ। ਬੇਸ਼ੱਕ ਲੋਕਾਂ ਦਾ ਗ਼ੁੱਸਾ ਜਾਇਜ਼ ਹੈ, ਪਰ ਹਕੂਮਤ ਦੇ ਵੱਲੋਂ ਲੋਕਾਂ ਦੇ ਗ਼ੁੱਸੇ ਨੂੰ ਨਜਾਇਜ਼ ਠਹਿਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵਿਰੋਧ ਪ੍ਰਦਰਸ਼ਨ ਨੂੰ ਹੀ ਹਕੂਮਤ ਦੇ ਵੱਲੋਂ ਵਿਰੋਧੀ ਧਿਰਾਂ ਦੀਆਂ ਭੜਕਾਓ ਚਾਲਾਂ ਦੱਸ ਕੇ ਬੁੱਤਾ ਸਾਰਿਆ ਜਾ ਰਿਹਾ ਹੈ।

ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧਣ ਦੇ ਕਾਰਨ ਅੱਜ ਹਰ ਵਰਗ ਵਿੱਚ ਗ਼ੁੱਸਾ ਹੈ। ਲੰਘੇ 6 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਏਨੀਆਂ ਅਸਮਾਨੀ ਛੂਹ ਗਈਆਂ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਦੱਸਣਾ ਬਣਦਾ ਹੈ ਕਿ ਕੋਰੋਨਾ ਕਹਿਰ ਦੇ ਬਾਵਜੂਦ ਵੀ ਪੈਟਰੋਲ ਅਤੇ ਡੀਜ਼ਲ ਦਾ ਭਾਅ ਵੱਧ ਗਿਆ ਹੈ। ਅੱਜ ਭਾਰਤ ਦੇ ਅੰਦਰ ਪੈਟਰੋਲ ਦੇ ਭਾਅ ਵਿੱਚ 57 ਪੈਸੇ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਡੀਜ਼ਲ ਦੀ ਕੀਮਤ 59 ਪੈਸੇ ਪ੍ਰਤੀ ਲੀਟਰ ਵੱਧ ਗਈ।

ਦੱਸਣਾ ਬਣਦਾ ਹੈ ਕਿ ਮੋਦੀ ਸਰਕਾਰ ਨੇ ਤੇਲ ਕੰਪਨੀਆਂ ਨੂੰ ਲੋਕਾਂ ਦੀ ਲੁੱਟ ਕਰਨ ਦੀ ਖੁੱਲੀ ਛੂਟ ਦੇ ਰੱਖੀ ਹੈ। ਇਸੇ ਲਈ ਪੈਟਰੋਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਘੇਰੇ ਵਿੱਚੋਂ ਬਾਹਰ ਰੱਖਿਆ ਗਿਆ ਹੈ। ਕੇਦਰ ਸਰਕਾਰ ਦੇ ਟੈਕਸਾਂ ਦਾ ਵੱਡਾ ਬੋਝ ਪੈਟਰੋਲੀਅਮ ਪਦਾਰਥਾਂ 'ਤੇ ਪਾਇਆ ਗਿਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਦੇਸ਼ ਦੇ ਲੋਕ ਇਹ ਮੰਗ ਕਰ ਰਹੇ ਹਨ ਕਿ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਇੱਕ ਦੇਸ਼, ਇੱਕ ਟੈਕਸ ਦੀ ਨੀਤੀ ਲਾਗੂ ਕੀਤੀ ਜਾਵੇ।

ਦੂਜੇ ਪਾਸੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਕੈਪਟਨ ਸਰਕਾਰ ਪਹਿਲਾਂ ਆਪਣਾ ਟੈਕਸ ਛੱਡੇ ਤਾਂ ਹੀ ਕੇਂਦਰ ਸਰਕਾਰ ਆਪਣੇ ਹਿੱਸੇ ਦਾ ਟੈਕਸ ਘਟਾਉਣ ਬਾਰੇ ਸੋਚੇਗੀ। ਅਸਲ ਵਿੱਚ ਹੋਣਾ ਇਹ ਚਾਹੀਦਾ ਹੈ ਕਿ ਕਾਂਗਰਸ ਜਾਂ ਫਿਰ ਅਕਾਲੀ ਭਾਜਪਾ ਵਾਲੇ ਜੋ ਹਰ ਵੇਲੇ ਇੱਕ-ਦੂਜੇ 'ਤੇ ਵੰਨ-ਸੁਵੰਨੀਆਂ ਟਿੱਪਣੀਆਂ ਕਰਦੇ ਰਹਿੰਦੇ ਹਨ, ਉਹ ਜਨਤਾ ਦੀ ਤਕਲੀਫ਼ ਨੂੰ ਜਾਣਨ ਅਤੇ ਆਪੋ ਆਪਣੀ ਪਾਰਟੀ ਹਾਈਕਮਾਨ ਨੂੰ ਲੋਕਾਂ ਦੀ ਮਾੜੀ ਸਥਿਤੀ ਤੋਂ ਜਾਣੂ ਕਰਵਾਉਣ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕਰਨ।

ਦੱਸ ਇਹ ਵੀ ਦਈਏ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਚਾਰੇ ਪਾਸਿਆਂ ਤੋਂ ਭਾਰਤੀ ਲੋਕਾਂ ਨੂੰ ਲੁੱਟਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ, ਜਿਸਦੇ ਚੱਲਦਿਆਂ ਮੋਦੀ ਦੀਆਂ ਮਾੜੀਆਂ ਨੀਤੀਆਂ ਦਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਦੇਸ਼ ਦੇ ਕਿਸੇ ਵੀ ਨਾਗਰਿਕ ਦੀ ਮੋਦੀ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਨਾ ਹੀ ਮੋਦੀ ਕਿਸੇ ਹੋਰ ਦੀ ਗੱਲ ਸੁਣਨ ਨੂੰ ਤਿਆਰ ਹੈ। ਦੱਸਣਾ ਬਣਦਾ ਹੈ ਕਿ ਜੇਕਰ ਪੈਟਰੋਲ ਅਤੇ ਡੀਜ਼ਲ ਨੂੰ ਕੇਂਦਰ ਜੀਐਸਟੀ ਦੇ ਅਧੀਨ ਲੈ ਆਵੇ ਤਾਂ ਭਾਰਤੀ ਲੋਕਾਂ ਦੀਆਂ ਕਈ ਪ੍ਰੇਸ਼ਾਨੀਆਂ ਦਾ ਹੱਲ ਹੋ ਸਕਦਾ ਹੈ, ਪਰ ਮੋਦੀ ਹਕੂਮਤ ਨੂੰ ਲੋਕਾਂ ਦੀ ਫ਼ਿਕਰ ਕਿੱਥੇ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਪੈਟਰੋਲ ਡੀਜ਼ਲ ਦੇ ਭਾਅ 'ਤੇ ਅਵਾਮ ਚੁੱਪ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸੇ ਸਮੇਂ ਜਦੋਂ ਤੇਲ ਦੀਆਂ ਅੰਤਰਰਾਸ਼ਟਰੀ ਕੀਮਤ ਪ੍ਰਤੀ ਬੈਰਲ 100 ਡਾਲਰ ਸੀ ਤਾਂ ਡੀਜ਼ਲ ਤੇ ਪੈਟਰੋਲ ਦੀ ਕੀਮਤ 70 ਅਤੇ 80 ਰੁਪਏ ਲੀਟਰ ਸੀ। ਹੁਣ ਜਦ ਪ੍ਰਤੀ ਬੈਰਲ 40 ਡਾਲਰ ਕੀਮਤ ਹੈ ਤਾਂ ਭਾਅ 77 ਤੇ 78 ਰੁਪਏ ...

ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੇ ਵੱਧ ਰਹੇ ਭਾਅ, ਜਨਤਾ ਨੂੰ ਜਾਣਗੇ ਖਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਕਈ ਦਿਨਾਂ ਤੋਂ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੇ ਭਾਅ ਵਿੱਚ ਏਨਾ ਜ਼ਿਆਦਾ ਵਾਧਾ ਹੋ ਗਿਆ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਵੈਸੇ ਤਾਂ ਹਰ ਸਰਕਾਰ ਹੀ ਜਨਤਾ ਨੂੰ ਸਸਤੇ ਭਾਅ ਰਾਸ਼ਨ ਅਤੇ ਹੋਰ ਵਸਤੂਆਂ ਦੇਣ ਦਾ ...

ਜੇਕਰ ਤੁਸੀਂ ਪੈਟਰੋਲ 100 ਰੁਪਏ ਕਰ ਸਕਦੇ ਹੋ ਤਾਂ, ਅਸੀਂ ਦੁੱਧ ਕਿਉਂ ਨਹੀਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੈਟਰੋਲ ਦੇ ਭਾਅ ਇਸ ਵੇਲੇ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ 100 ਰੁਪਏ ਨੂੰ ਪਾਰ ਚੁੱਕੇ ਹਨ, ਜਦੋਂਕਿ ਡੀਜ਼ਲ ਦਾ ਭਾਅ 90 ਰੁਪਏ ਤੋਂ ਪਾਰ ਹੋ ਚੁੱਕਿਆ ਹੈ। ਗੈਸ ਦੇ ਭਾਅ ਵੀ ਅਸਮਾਨ ਨੂੰ ਛੂਹ ਰਹੇ ਹਨ, ਜਦੋਂਕਿ ਹੋਰ ...

ਪੈਟਰੋਲ-ਡੀਜ਼ਲ ਦੇ ਭਾਅ ਇੰਝ ਵਧਾਈ ਜਾ ਰਹੇ ਨੇ, ਜਿਵੇਂ ਭਾਰਤੀਆਂ ਕੋਲ ਪੈਸਾ 'ਦੋ ਨੰਬਰੀ' ਹੋਵੇ!! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇਸ਼ ਦੇ ਅੰਦਰ ਮਹਿੰਗਾਈ ਏਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਕੋਈ ਕਹਿਣ ਦੀ ਗੱਲ ਨਹੀਂ। ਪੈਟਰੋਲ ਡੀਜ਼ਲ ਦੇ ਭਾਅ ਸਰਕਾਰ ਦੁਆਰਾ ਇੰਝ ਵਧਾਏ ਜਾ ਰਹੇ ਹਨ, ਜਿਵੇਂ ਸਾਡੇ ਭਾਰਤੀ ਲੋਕਾਂ ਦੇ ਕੋਲ ਪੈਸਾ 'ਦੋ ਨੰਬਰੀ' ਹੋਵੇ। ...

ਕਿਸਾਨਾਂ ਮੋਰਚਾ: ਯੋਗੀ ਦੇ ਰਾਮ ਰਾਜ ’ਚ ਪੈਟਰੋਲ ਪੰਪ ’ਤੇ ਕਿਸਾਨ ਖ਼ਿਲਾਫ਼ ਸਪੈਸ਼ਲ ਨੋਟਿਸ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਮੋਰਚਾ ਦਿੱਲੀ ਦੀਆਂ ਸਰਹੱਦਾਂ ’ਤੇ ਲੱਗੇ ਨੂੰ ਕਰੀਬ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ। ਪਰ ਏਨਾ ਦੋ ਮਹੀਨਿਆਂ ਦੇ ਦੌਰਾਨ ਬਹੁਤ ਕੁੱਝ ਬਦਲ ਤਾਂ ਗਿਆ ਹੀ ਹੈ, ਨਾਲ ਹੀ 130 ਦੇ ਕਰੀਬ ਕਿਸਾਨਾਂ ਦੀਆਂ ...

1991 मैं आया था ऐसा आर्थिक संकट || Economy of India || NewsNumber.Com

आजादी के बाद के भारत के इतिहास में 1991 के साल को बेहद अहम माना जाता है। आरक्षण पर मंडल कमिशन की रिपोर्ट हो या इराक पर अमेरिका का हमला या फिर लुढ़कती अर्थव्यवस्था, यह साल बेहद अहम था। पूरे तीन दशक बाद 2020 में फिर से कुछ वैसा ही घटनाक्रम होता दिख रहा है। आज़ादी के बाद भारत में इस तरह का आर्थिक संकट इससे पहले 1991 के दौरान आया था. हालांकि 2008 में आई वैश्विक मंदी की वजह से भी भारत की अर्थव्यवस्था पर आंशिक रूप से प्रभाव पड़ा था ...

ਲਓ ਜੀ, ਹੁਣ ਡੀਜ਼ਲ-ਪੈਟਰੋਲ ਦੀ ਵੀ ਹੋਣ ਲੱਗੀ ਸਮਗਲਿੰਗ !!! (ਵਿਅੰਗ)

ਸ਼ਰਾਬ ਅਤੇ ਨਸ਼ਿਆਂ ਦੀ ਸਮਗਲਿੰਗ ਤਾਂ ਪੰਜਾਬ ਸਰਕਾਰ ਅਜੇ ਬੰਦ ਨਹੀਂ ਸੀ ਕਰ ਪਾਈ ਪਰ, ਹੁਣ ਤਾਂ ਸੂਬੇ ਵਿੱਚ ਡੀਜ਼ਲ ਅਤੇ ਪੈਟਰੋਲ ਦੀ ਸਮਲਿੰਗ ਵੀ ਧੜੱਲੇ ਨਾਲ ਹੋਣ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਹਨ। ...

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਬੇਤਹਾਸ਼ਾ ਇਜ਼ਾਫਾ ਕਰਕੇ ਮੋਦੀ ਸਰਕਾਰ ਨੇ ਲੋਕਾਂ ਦਾ ਕੀਤਾ ਬੁਰਾ ਹਾਲ- ਐਮਐਲਏ ਢਿੱਲੋਂ

ਕੇਂਦਰ ਦੀ ਸੱਤਾ ਤੇ ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਸਰਕਾਰ ਨੇ ਮਹਿੰਗਾਈ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਹਨ ਅਤੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਬੇਤਹਾਸ਼ਾ ਵਾਧਾ ਕਰਕੇ ਆਪਣੇ ਕੁਝ ਨਜ਼ਦੀਕੀ ਵਪਾਰਕ ਘਰਾਣਿਆਂ ਨੂੰ ਰੋਜ਼ਾਨਾ ਕਰੋੜਾਂ ਦਾ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ...

ਸੂਬਾ ਸਰਕਾਰ ਖ਼ਿਲਾਫ਼ ਧਰਨਾ ਲਗਾਉਣ ਵਾਲੇ ਅਕਾਲੀ ਆਗੂਆਂ ਖ਼ਿਲਾਫ਼ ਪੁਲਿਸ ਨੇ ਕੀਤਾ ਪਰਚਾ ਦਰਜ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਪੰਜਾਬ ਸਰਕਾਰ ਵੱਲੋਂ ਵੈਟ ਦਰਾਂ 'ਚ ਕੀਤੇ ਵਾਧੇ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰ ਦੇ ਪ੍ਰਮੁੱਖ ਚੌਂਕਾਂ 'ਚ ਧਰਨਾ ਲਗਾ ਕੇ ਕੈਪਟਨ ਸਰਕਾਰ ਵਿਰੁੱਧ ਕੀਤੇ ਰੋਸ ਪ੍ਰਦਰਸ਼ਨ ਦੇ ਬਾਅਦ ਖੰਨਾ ਪੁਲਿਸ ਨੇ 17 ਅਕਾਲੀ ਨੇਤਾਵਾਂ ਸਣੇ ਕਰੀਬ ਸਵਾ ਸੌ ਵਿਅਕਤੀਆਂ ਖ਼ਿਲਾਫ਼ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਡੀ.ਪੀ.ਆਈ ਨੇ ਐਸਡੀਐਮ ਨੂੰ ਸੌਂਪਿਆ ਮੰਗ ਪੱਤਰ

ਦੇਸ਼ ਅੰਦਰ ਫੈਲੇ ਹੋਏ ਕੋਰੋਨਾ ਪ੍ਰਕੋਪ ਦੌਰਾਨ ਪਿਛਲੇ ਕਰੀਬ ਇੱਕ ਮਹੀਨੇ ਦੌਰਾਨ ਕੇਂਦਰ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਅਤੇ ਖੇਤੀ ਸੁਧਾਰਾਂ ਸਬੰਧੀ ਲਿਆਂਦੇ ਗਏ ਆਰਡੀਨੈਂਸਾਂ ਦੇ ਖ਼ਿਲਾਫ਼ ਦੇਸ਼ ਅੰਦਰ ਵੱਖ-ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਅਤੇ ਕਿਸਾਨਾਂ 'ਚ ਮੋਦੀ ਸਰਕਾਰ ਵਿਰੁੱਧ ਗੁੱਸਾ ਫੁੱਟਦਾ ਜਾ ਰਿਹਾ ਹੈ। ...

लोगों को भ्रमितकर चोरी छिपे पेट्रोल-डीज़ल के भाव आसमान चढ़ाएः शिवसेना (बाल ठाकरे)

शिवसेना (बाल ठाकरे) ने कहा कि कोरोना महामारी के चलते लॉकडाउन लगने पर आर्थिक मंदी झेलने को मज़बूर लोगों को केंद्र व पंजाब सरकार ने तरह-तरह के लुभावने वायदे कर सब्जबाग दिखा कर भ्रमित करके चोरी छिपे केंद्र ने पेट्रोल-डीज़ल व रसोई गैस के भाव आसमान को चढ़ाकर लोगों को मंहगाई के दलदल में धकेल दिया। ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਕਾਂਗਰਸ ਨੇ ਕੀਤਾ ਕੇਂਦਰ ਸਰਕਾਰ ਦਾ ਪਿੱਟ ਸਿਆਪਾ

ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਪਿਛਲੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਾਧੇ ਦੇ ਖ਼ਿਲਾਫ਼ ਹਰੇਕ ਵਰਗ ਦੇ ਲੋਕਾਂ 'ਚ ਗੁੱਸਾ ਫੁੱਟਦਾ ਜਾ ਰਿਹਾ ਹੈ। ...

पेट्रोल-डीजल के दामों में बढ़ोत्तरी को लेकर कांग्रेसियों ने किया प्रदर्शन

केंद्र सरकार की ओर से पेट्रोल व डीज़ल के मूल्य में की गई अप्रत्याशित वृद्धि को लेकर कांग्रेस पार्टी के आह्वान पर सोमवार को विधानसभा क्षेत्र सुल्तानपुर लोधी के विधायक नवतेज सिंह चीमा ने बड़ी संख्या में कांग्रेसी कार्यकर्त्ताओं समेत स्थानीय कचहरी परिसर में केंद्रीय सरकार के खिलाफ रोष प्रदर्शन करते हुए जमकर नारेबाज़ी की। ...