ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਆਪ ਹੁਦਰੀਆਂ ਹਰਕਤਾਂ ਲਗਾਤਾਰ ਜਾਰੀ ਹੈ, ਕਨੂੰਨ ਨੂੰ ਤੋੜਨਾ ਅਤੇ ਉਸਦਾ ਮਜ਼ਾਕ ਉੜਾਉਣ ਨੂੰ ਤਾਂ ਜਿਵੇਂ ਸਿੱਧੂ ਮੂਸੇਵਾਲੇ ਨੇ ਆਪਣਾ ਸ਼ੌਂਕ ਜਿਹਾ ਬਣਾ ਲਿਆ ਹੈ। ਜੇਕਰ ਮੂਸੇਵਾਲਾ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਕੀਤੀਆਂ ਗਈਆਂ ਮਨਮਾਨੀਆਂ ਅਤੇ ਆਪ ਹੁਦਰੀਆਂ ਕਾਰਵਾਈਆਂ ਦੀ ਗੱਲ ਕਰੀਏ ਤਾਂ ਉਸ ਨੇ ਕਰਫ਼ਿਊ ਅਤੇ ਲਾਕਡਾਊਨ ਦੇ ਦੌਰਾਨ ਉਹ ਕੁਝ ਕਰ ਵਿਖਾਇਆ, ਜਿਹੜਾ ਕਿ, ਸਿੱਧੇ ਤੌਰ ਤੇ ਸਰਕਾਰ ਤੇ ਕਨੂੰਨ ਦਾ ਮੂੰਹ ਚਿੜਾਉਣ ਦੇ ਬਰਾਬਰ ਹੈ।
ਸ਼ਾਇਦ ਤੁਸੀਂ ਭੁੱਲੇ ਨਹੀਂ ਹੋਣੇ ਜਦੋਂ, ਕਨੂੰਨ ਨੂੰ ਟਿੱਚ ਜਾਣਨ ਵਾਲੇ ਮੂਸੇਵਾਲਾ ਨੇ 4 ਮਈ ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਬੱਬਰ ਵਿਖੇ ਫਾਇਰਿੰਗ ਰੇਂਜ 'ਤੇ ਏ. ਕੇ. 47 ਨਾਲ ਅਤੇ ਉਸਦੇ ਅਗਲੇ ਹੀ ਦਿਨ 5 ਮਈ ਨੂੰ ਲੱਢਾ ਕੋਠੀ ਦੀ ਪੰਜਾਬ ਪੁਲਿਸ ਦੀ ਫ਼ਾਇਰਿੰਗ ਰੇਂਜ ਤੇ ਆਪਣੇ ਲਾਇਸੈਂਸੀ ਪਿਸਟਲ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਸਿੱਧੂ ਮੂਸੇਵਾਲੇ ਦੀਆਂ ਇਸ ਆਪ ਹੁਦਰੀਆਂ ਕਾਰਵਾਈਆਂ ਪਿੱਛੇ ਕਿਹੜੇ ਅਤੇ ਕਿੰਨੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਸਨ, ਉਹ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ।
ਸ਼ਾਇਦ ਪੁਲਿਸ ਨੇ ਸਿੱਧੂ ਮੂਸੇਵਾਲੇ ਅਤੇ ਉਸ ਨੂੰ ਹੱਲਾਸ਼ੇਰੀ ਦੇਣ ਵਾਲੇ ਪੁਲਿਸ ਵਾਲਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਸੀ ਹੋਣੀ ਜੇਕਰ, ਵੀਡੀਓ ਵਾਇਰਲ ਨਾ ਹੁੰਦੀ ਅਤੇ ਉਨ੍ਹਾਂ ਦੀ ਵੀਡੀਓਜ਼ ਨੂੰ ਅਧਾਰ ਬਣਾ ਕੇ ਡੀ. ਜੀ. ਪੀ. ਪੰਜਾਬ ਅਤੇ ਅਦਾਲਤਾਂ ਵਿੱਚ ਸ਼ਿਕਾਇਤਾਂ ਨਾ ਪਹੁੰਚਦੀਆਂ ਤਾਂ।
ਦੋਸਤੋ, ਹੁਣ ਫਿਰ ਉਹ ਨਾਭਾ ਵਿੱਚ ਇੱਕ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਵਿੱਚ ਗੇੜੀਆਂ ਮਾਰਦਾ ਕੈਮਰੇ ਵਿੱਚ ਕੈਦ ਹੋ ਗਿਆ, ਜਿਸਦੇ ਬਾਅਦ ਪੁਲਿਸ ਨੂੰ ਉਸਦਾ ਚਲਾਨ ਕੱਟਣਾ ਪੈ ਗਿਆ। ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ, ਆਖ਼ਰ ਉਹ ਕਿਹੜੀ ਤਾਕਤ ਹੈ, ਜਿਸਦੇ ਦਮ ਤੇ ਸਿੱਧੂ ਮੂਸੇਵਾਲਾ ਵਾਰ-ਵਾਰ ਦੇਸ਼ ਦੇ ਕਨੂੰਨ ਦੀਆਂ ਧੱਜੀਆਂ ਹੀ ਨਹੀਂ ਉੜਾ ਰਿਹਾ ਬਲਕਿ ਪਰਚੇ ਦਰਜ ਹੋਣ ਦੇ ਬਾਅਦ ਵੀ ਅਜ਼ਾਦ ਘੁੰਮ ਕੇ ਸਰਕਾਰ ਤੇ ਪੁਲਿਸ ਦੀ ਤਾਕਤ ਨੂੰ ਅਸਿੱਧੇ ਤੌਰ ਤੇ ਵੰਗਾਰ ਵੀ ਰਿਹਾ ਹੈ। ਅਲੋਚਕ ਸਵਾਲ ਕਰਦੇ ਹਨ ਕਿ, ਆਖ਼ਰ ਸਿੱਧੂ ਮੂਸੇਵਾਲੇ ਨੂੰ ਐਨਾ ਸਿਰ ਕਿਉਂ ਚੜ੍ਹਾ ਰੱਖਿਐ ਸਰਕਾਰ ਨੇ?
ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।
ਸੂਬੇ 'ਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵ ਆਏ ਦਿਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ...
थाना सुभानपुर पुलिस ने गांव डोगरांवाल में शादी समारोह में 30 लोगों से अधिक इकट्ठ करने व मुंह पर मास्क न पहनने के आरोप में 13 लोगों पर आईपीसी की धारा 188, डिजास्टर मैनेजमेंट व एपीडेमिक डिसीस एक्ट के तहत केस दर्ज किया है। ...
ਸ੍ਰੀ ਮੁਕਤਸਰ ਸਾਹਿਬ ਵਿੱਚ ਕਾਂਗਰਸ ਪਾਰਟੀ ਦੇ ਯੂਥ ਵਿੰਗ ਨਾਲ ਸੰਬੰਧਿਤ ਦੋ ਆਗੂਆਂ ਤੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਣ ਦੇ ਇਲਜ਼ਾਮ ਲੱਗੇ ਹਨ। ...
ਪੰਜਾਬ ਸਰਕਾਰ ਨੇ ਆਪਣੇ ਨਵੇਂ ਦਿਸ਼ਾ ਨਿਰਦੇਸ਼ਾਂ ਵਿੱਚ ਸੂਬੇ ਵਿੱਚ ਘਰੇਲੂ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਕੋਵਿਡ ਮਰੀਜ਼ਾਂ ਨੂੰ 5000 ਰੁਪਏ ਜੁਰਮਾਨਾ ਅਤੇ ਇਕੱਠਾਂ ਵਿੱਚ ਸਮਾਜਿਕ ਦੂਰੀ ਦੀਆਂ ਬੰਦਿਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 10000 ਰੁਪਏ ਜੁਰਮਾਨਾ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ। ...
ਗਾਇਕ ਸਿੱਧੂ ਮੂਸੇਵਾਲਾ ਤੇ ਦਰਜ ਹੋਏ ਫਾਇਰਿੰਗ ਅਤੇ ਹਿੰਸਕ ਗੀਤ ਗਾਉਣ ਦੇ ਮਾਮਲਿਆਂ ਦੇ ਬਾਅਦ ਹੁਣ ਇੰਫੋਰਸਮੈਂਟ ਡਾਇਰੈਕਟਰ ਵੱਲੋਂ ਗਾਇਕ ਦੀ ਵਿਦੇਸ਼ੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੀ ਵੀ ਜਾਂਚ ਕੀਤੀ ਜਾਵੇਗੀ। ...
ਕੋਰੋਨਾ ਵਾਇਰਸ ਜਦੋਂ ਤੋਂ ਭਾਰਤ ਦੇ ਅੰਦਰ ਆਇਆ ਹੈ, ਉਦੋਂ ਤੋਂ ਲੈ ਕੇ ਹੀ ਭਾਰਤ ਦੇ ਅੰਦਰ ਅਜਿਹਾ ਕੁੱਝ ਸਮੇਂ ਦੇ ਹਾਕਮਾਂ ਨੇ ਕਰ ਦਿੱਤਾ ਹੈ, ਜਿਸ ਦੇ ਬਾਰੇ ਵਿੱਚ ਸਾਨੂੰ ਭੋਰਾ ਵੀ ਉਮੀਦ ਨਹੀਂ ਸੀ। ...
ਸ਼ਾਇਦ ਹੀ ਕੋਈ ਪੰਜਾਬੀ ਹੋਵੇਗਾ ਜਿਸਦਾ, ਏ.ਕੇ. 47 ਦਾ ਨਾਮ ਸੁਣਦਿਆਂ ਹੀ, ਸਿੱਧਾ ਧਿਆਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਵੱਲ ਨਾ ਜਾਂਦਾ ਹੋਵੇਗਾ। ...
ਫੁੱਕਰੀ-ਫੁੱਕਰੀ ਦੇ ਵਿੱਚ ਕਈ ਝੁੱਗਾ ਚੌੜ ਕਰਵਾ ਲੈਂਦੇ ਨੇ, ਕਈ ਜੇਲ੍ਹ ਚਲੇ ਜਾਂਦੇ ਨੇ ਅਤੇ ਕਈ ਤਾਂ ਏਨੇ ਬੇਸ਼ਰਮ ਹੋ ਜਾਂਦੇ ਨੇ ਕਿ ਉਨ੍ਹਾਂ ਨੂੰ ਲੱਥੀ ਚੜ੍ਹੀ ਦੀ ਹੁੰਦੀ ਹੀ ਨਹੀਂ। ...
ਸੂਬੇ ਅੰਦਰ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵ ਆਏ ਦਿਨ ਵਧਦਾ ਜਾ ਰਿਹਾ ਹੈ। ਦਿਨੋਂ ਦਿਨ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਹੈ। ...
ਐੱਸ.ਐਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ...
ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਸੂਬੇ ਦੇ ਲੋਕ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਾਲ ਜੂਝਦੇ ਹੋਏ ਲੜਾਈ ਲੜ ਰਹੇ ਹਨ। ...
ਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਨੂੰ ਜ਼ਿਲ੍ਹੇ ਅੰਦਰ 23 ਜੂਨ 2020 ਨੂੰ ਲਾਕਡਾਊਨ 5.0/ਅਨਲੌਕ-1/ਫ਼ੇਜ਼-1/ਰੀਵਾਈਜ਼ਡ 4 ਤਹਿਤ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਹੁਕਮ ਲਾਗੂ ਕੀਤਾ ਗਿਆ ਸੀ। ...
ਦੋਸਤੋ, ਪਿਛਲੇ ਅੰਕ 'ਚ ਤੁਸੀਂ ਪੜ੍ਹਿਆ ਕਿ, ਹੁਣ ਤੱਕ ਲੱਗਦੇ ਆਏ ਇਲਜ਼ਾਮਾਂ ਅਨੁਸਾਰ, ਪੰਜਾਬ ਪੁਲਿਸ ਵੱਲੋਂ ਕਾਲੇ ਦੌਰ ਦੇ ਦੌਰਾਨ ਪਾਲੀਆਂ ਗਈਆਂ ਕਾਲੀਆਂ ਬਿੱਲੀਆਂ ਯਾਨੀ ਕਿ, ਕੈਟਸ ਨੇ ਕਿੰਝ ਪੰਜਾਬ ਦੀ ਜਵਾਨੀ ਨੂੰ ਪਹਿਲਾਂ ਅੱਤਵਾਦ ਦਾ ਰਸਤਾ ਵਿਖ਼ਾਇਆ ਅਤੇ ਬਾਅਦ ਵਿੱਚ ਉਨ੍ਹਾਂ ਨੌਜਵਾਨਾਂ ਨੂੰ ਹੀ ਪੁਲਿਸ ਦੇ ਨਾਲ ਮਿਲਕੇ ਖ਼ਤਮ ਕਰ ਦਿੱਤਾ। ...
ਸੂਬੇ 'ਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਨੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ। ...
ਸੂਬੇ ਅੰਦਰ ਦਿਨੋਂ ਦਿਨ ਆਪਣੇ ਪੈਰ ਪਸਾਰ ਰਹੀ ਕੋਰੋਨਾ ਵਾਇਰਸ ਬਿਮਾਰੀ ਦੇ ਨਾਲ ਨਜਿੱਠਣ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜ਼ਰੂਰੀ ਸਾਵਧਾਨੀਆਂ ਵਰਤਣ ਦੇ ਫੁਰਮਾਨ ਜਾਰੀ ਕੀਤੇ ਹੋਏ ਹਨ। ...
ਵਿਵਾਦਾਂ ਨਾਲ ਨੇੜਤਾ ਲਈ ਮਸ਼ਹੂਰ ਅਤੇ ਚਰਚਿਤ ਪੰਜਾਬੀ ਸਿੰਗਰ ਸਿੱਧੂ ਮੁਸੇਵਾਲਾ ਆਪਣੇ ਗਾਣਿਆਂ ਲਈ ਹਮੇਸ਼ਾ ਹੀ ਚਰਚਾ 'ਚ ਰਹੇ ਹਨ। ...
ਦਿਨ ਪ੍ਰਤੀ ਦਿਨ ਜੀ.ਟੀ ਰੋਡ ਤੇ ਸੜਕ ਹਾਦਸੇ ਵਾਪਰ ਰਹੇ ਹਨ। ਨਿੱਤ ਵਾਪਰਦੇ ਇਨ੍ਹਾਂ ਸੜਕ ਹਾਦਸਿਆਂ ਦੌਰਾਨ ਲੋਕਾਂ ਦੇ ਘਰਾਂ 'ਚ ਚਿਰਾਗ ਬੁੱਝਦੇ ਜਾ ਰਹੇ ਹਨ ਅਤੇ ਕੀਮਤੀ ਇਨਸਾਨੀ ਜਾਨਾਂ ਅਜਾਈਂ ਜਾ ਰਹੀਆਂ ਹਨ। ...
ਕੋਰੋਨਾ ਨੇ ਮੁੜ ਤੋਂ ਲੋਕਾਂ ਨੂੰ ਸ਼ਿਕਾਰ ਬਣਾਉਣ ਦੀ ਤੇਜ਼ੀ ਫੜ ਲਈ ਹੈ। ਜਿਸ ਤਰ੍ਹਾਂ ਪਹਿਲਾਂ ਕੋਰੋਨਾ ਦਾ ਕਹਿਰ ਵੇਖਣ ਨੂੰ ਮਿਲਿਆ ਸੀ ਤਦ ਸਰਕਾਰਾਂ ਨੇ ਇਸ ਨਾਲ ਨਜਿੱਠਣ ਲਈ ਕਰਫ਼ਿਊ ਅਤੇ ਲਾਕਡਾਊਨ ਲਾਉਣ ਦਾ ਫ਼ੈਸਲਾ ਕੀਤਾ। ...
ਕੋਰੋਨਾ ਨੇ ਪੂਰੀ ਦੁਨੀਆ ਨੂੰ ਠੱਲ੍ਹ ਕੇ ਰੱਖ ਦਿੱਤਾ ਹੈ, ਬੇਸ਼ੱਕ ਹੁਣ ਸਰਕਾਰਾਂ ਵੱਲੋਂ ਜ਼ਿੰਦਗੀ ਨੂੰ ਪਟਰੀ 'ਤੇ ਲਿਆਉਣ ਲਈ ਲਾਕਡਾਊਨ ਨੂੰ ਖੋਲ੍ਹਣ ਵੱਲ ਕਦਮ ਵਧਾਇਆ ਗਿਆ ਹੈ ...
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਚਲਾਏ ਗਏ 'ਮਿਸ਼ਨ ਫ਼ਤਿਹ' ਨੂੰ ਕਾਮਯਾਬ ਕਰਨ ਲਈ ਸਾਰੇ ਵਿਭਾਗਾਂ ਵੱਲੋਂ ਯਤਨ ਅਰੰਭ ਦਿੱਤੇ ਗਏ ਹਨ। ...
ਆਵਾਜਾਈ ਨਿਯਮਾਂ ਦੀ ਪਾਲਣਾ ਕਰਨਾ ਹਰ ਵਾਹਨ ਚਾਲਕ ਦਾ ਫਰਜ ਹੈ ਤਾਂ ਜੋ ਸੜਕੀ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ...