ਤੇਜ਼ ਰਫ਼ਤਾਰ ਵਾਹਨ ਨੇ ਕੁਚਲਿਆ ਮੋਟਰਸਾਈਕਲ ਸਵਾਰ, ਮੌਤ

Last Updated: Jun 03 2020 17:59
Reading time: 0 mins, 59 secs

ਇੱਕ ਸੜਕ ਹਾਦਸੇ 'ਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਟਰੱਕ ਚਾਲਕ ਉੱਥੋਂ ਫ਼ਰਾਰ ਹੋਣ 'ਚ ਕਾਮਯਾਬ ਰਿਹਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਪੋਸਟਮਾਰਟਮ ਲਈ ਰਖਵਾਇਆ ਹੈ ਅਤੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ 'ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਅਰੰਭੀ ਹੈ। ਹਾਦਸਾ ਅਬੋਹਰ ਸ਼੍ਰੀ ਗੰਗਾਨਗਰ ਰੋਡ 'ਤੇ ਸਥਿਤ ਪਿੰਡ ਕੱਲਰਖੇੜਾ ਦੇ ਨੇੜੇ ਵਾਪਰਿਆ ਜਿਸ ਵਿੱਚ ਕੱਲਰ ਖੇੜਾ ਵਾਸੀ ਬਹਾਦਰ ਸਿੰਘ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿੰਡ ਗੁਮਜਾਲ ਵਿਖੇ ਸਥਿਤ ਬਸੰਤ ਪੈਟਰੋਲ ਪੰਪ 'ਤੇ ਮੁਲਾਜ਼ਮ ਸੀ ਅਤੇ ਰੋਜ਼ਾਨਾ ਵਾਂਗ ਉਹ ਰਾਤ ਨੂੰ ਪੰਪ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਪਿੱਛੋਂ ਤੇਜ਼ ਰਫ਼ਤਾਰ ਆਏ ਇੱਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਸੜਕ 'ਤੇ ਖੜੇ ਇੱਕ ਟਰੱਕ 'ਚ ਜਾ ਵੱਜਿਆ ਅਤੇ ਬੁਰੀ ਤਰ੍ਹਾਂ ਫੱਟੜ ਹੋ ਗਿਆ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕਾਰਵਾਈ ਕੀਤੀ। ਦੱਸਿਆ ਜਾਂਦਾ ਹੈ ਕਿ ਹਾਦਸੇ ਦਾ ਮੁੱਖ ਕਾਰਣ ਸਾਦਕ ਕਿਨਾਰੇ ਸਥਿਤ ਸ਼ਰਾਬ ਦਾ ਠੇਕਾ ਹੈ ਜਿਸਤੋਂ ਸ਼ਰਾਬ ਲੈਣ ਲਈ ਅਕਸਰ ਵਾਹਨ ਚਾਲਕ ਆਪਣਾ ਵਾਹਨ ਸੜਕ 'ਤੇ ਲਾ ਕੇ ਠੇਕੇ 'ਤੇ ਚਲੇ ਜਾਂਦੇ ਹਨ ਅਤੇ ਹਾਦਸੇ ਵਾਪਰਦੇ ਹਨ। ਲੋਕਾਂ ਨੇ ਸ਼ਰਾਬ ਦਾ ਠੇਕਾ ਇੱਥੋਂ ਬਦਲੇ ਜਾਣ ਦੀ ਵੀ ਮੰਗ ਕੀਤੀ ਹੈ।