ਹੋ ਸਕਦੈ ਪਾਕਿਸਤਾਨ ਵਾਲੇ ਪਾਸਿਓਂ ਹਮਲਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 03 2020 13:36
Reading time: 1 min, 21 secs

ਪਾਠਕਾਂ ਨੂੰ ਸਿਰਲੇਖ ਪੜ੍ਹ ਕੇ ਲਾਜ਼ਮੀ ਹੈਰਾਨੀ ਜ਼ਰੂਰ ਹੋ ਰਹੀ ਹੋਵੇਗੀ, ਹੈਰਾਨ ਹੋਣਾ ਬਣਦਾ ਵੀ ਹੈ ਕਿਉਂਕਿ ਇਹ ਬਿਲਕੁਲ ਸੱਚ ਹੈ ਕਿ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਦੀ ਮੰਨੀਏ ਤਾਂ ਸੂਬਾ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਅਤੇ ਹੋਰ ਜ਼ਿਲ੍ਹਿਆਂ 'ਚ ਟਿੱਡੀ ਦਲ ਦਾ ਹਮਲਾ ਆਉਣ ਵਾਲੇ ਦਿਨਾਂ 'ਚ ਹੋ ਸਕਦੈ ਹੈ ਜਿਸਨੂੰ ਲੈ ਕੇ ਮਹਿਕਮਾ, ਪ੍ਰਸ਼ਾਸਨ ਅਤੇ ਸਰਕਾਰ ਪੂਰੀ ਤਰ੍ਹਾਂ ਇਸ ਤੇ ਆਪਣੀ ਨਜ਼ਰ ਰੱਖੇ ਹੋਏ ਹੈ ਅਤੇ ਸਤਰਕ ਹੈ।

ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਉਸ ਨਾਲ ਨਜਿੱਠਣ ਲਈ ਪੂਰੀ ਤਿਆਰੀ ਕੀਤੀ ਹੋਈ ਹੈ। ਖੇਤੀਬਾੜੀ ਮਾਹਿਰ ਰਾਜਿੰਦਰ ਕੁਮਾਰ ਦੱਸਦੇ ਹਨ ਕਿ ਜਿਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਹੈ ਅਤੇ ਤੇਜ਼ ਹਵਾਵਾਂ ਦਾ ਦੌਰ ਚੱਲ ਰਿਹਾ ਹੈ ਅਜਿਹੇ 'ਚ ਹਮਲੇ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਹਨ। ਹੁਣ ਤਾਂ ਟਿੱਡੀ ਦਲ ਦਾ ਖੇਤਰ ਰਾਜਸਥਾਨ ਦੇ ਕਈ ਜ਼ਿਲ੍ਹੇ ਬਣੇ ਹੋਏ ਹਨ ਅਤੇ ਜੇਕਰ ਹਵਾਵਾਂ ਦਾ ਰੁਖ ਬਦਲ ਕੇ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਵੱਲ ਨੂੰ ਹੁੰਦਾ ਹੈ ਤਾਂ ਟਿੱਡੀ ਦਲ ਹਵਾਵਾਂ ਦੇ ਨਾਲ ਸਰਹੱਦੀ ਜ਼ਿਲ੍ਹਿਆਂ 'ਚ ਦਾਖਲ ਹੋ ਕੇ ਹਮਲਾ ਕਰ ਸਕਦਾ ਹੈ।

ਬੇਸ਼ੱਕ ਹਮਲੇ ਦੀ ਸਥਿਤੀ 'ਚ ਪ੍ਰਸ਼ਾਸਨ, ਮਹਿਕਮਾ ਅਤੇ ਪਿੰਡਾਂ ਦੇ ਕਿਸਾਨ ਤਿਆਰ ਹਨ ਪਰ ਬਾਵਜੂਦ ਇਸਦੇ ਸਤਰਕਤਾ ਵਰਤਨ ਦੀ ਲੋੜ ਹੈ। ਅਜਿਹੇ 'ਚ ਹੁਣ ਟਿੱਡੀ ਦਲ ਦੇ ਰੁਖ ਦਾ ਫੈਸਲਾ ਹਵਾਵਾਂ 'ਤੇ ਹੈ ਅਤੇ ਮਹਿਕਮਾ ਮੌਸਮ ਵਿਗਿਆਨ ਵੱਲੋਂ ਹਵਾਵਾਂ ਦੇ ਰੁਖ, ਗਤੀ ਅਤੇ ਉਸ ਵਿੱਚ ਹੋਣ ਵਾਲੇ ਬਦਲਾਅ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਸਦੇ ਮੁਤਾਬਿਕ ਹੀ ਸਬੰਧਤ ਮਹਿਕਮਿਆਂ ਅਤੇ ਸਰਕਾਰਾਂ ਨੂੰ ਸੂਚਿਤ ਕਰਕੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਹਵਾਵਾਂ ਦੇ ਰੁਖ ਬਦਲਣ ਦੀ ਸਥਿਤੀ 'ਚ ਟਿੱਡੀ ਦਲ ਦੇ ਆਉਣ 'ਤੇ ਉਸਨੂੰ ਰੋਕਣ ਲਈ ਪੂਰੀ ਤਿਆਰੀ ਦੇ ਨਾਲ ਉਸ ਤੇ ਕੰਮ ਕੀਤਾ ਜਾ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।