ਪਟਿਆਲਾ ਪੁਲਿਸ ਨੇ ਮਿਸ਼ਨ ਫ਼ਤਿਹ ਦੇ ਤਹਿਤ ਕੱਢੀ ਸਾਈਕਲ ਰੈਲੀ !!!

Last Updated: Jun 03 2020 12:41
Reading time: 0 mins, 50 secs

ਮਿਸ਼ਨ ਫ਼ਤਿਹ ਦੇ ਤਹਿਤ ਸੂਬਾ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕਰਦਿਆਂ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਅੱਜ ਤੜਕਸਾਰ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ। ਇਹ ਸਾਈਕਲ ਰੈਲੀ ਅੱਜ ਸਵੇਰੇ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਪਟਿਆਲਾ ਦੀ ਪੁਲਿਸ ਲਾਈਨ ਤੋਂ ਰਵਾਨਾ ਹੋਈ। ਰੈਲੀ ਵਿੱਚ ਜ਼ਿਲ੍ਹਾ ਪੁਲਿਸ ਦੇ 125 ਦੇ ਕਰੀਬ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ।

ਇਸ ਸਾਈਕਲ ਰੈਲੀ ਵਿੱਚ ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲਾ ਤੋਂ ਇਲਾਵਾ ਨਵਨੀਤ ਸਿੰਘ ਬੈਂਸ ਐਸ.ਪੀ/ਸਥਾਨਕ, ਹਰਮੀਤ ਸਿੰਘ ਹੁੰਦਲ ਐਸ.ਪੀ/ਇੰਨਵੈਸਟੀਗੇਸ਼ਨ, ਪਲਵਿੰਦਰ ਸਿੰਘ ਚੀਮਾ ਐਸ.ਪੀ/ਟ੍ਰੈਫ਼ਿਕ, ਵਰੁਣ ਸ਼ਰਮਾ ਐਸ.ਪੀ/ਸਿਟੀ, ਸਮੂਹ ਸਰਕਲ ਅਫ਼ਸਰਾਣ, ਪਟਿਆਲਾ ਪੁਲਿਸ ਦੇ ਸਮੂਹ ਮੁੱਖ ਅਫ਼ਸਰਾਣ, ਸਮੂਹ ਚੌਂਕੀ ਇੰਚਾਰਜ ਅਤੇ ਜਵਾਨ ਸ਼ਾਮਲ ਸਨ।

ਰੈਲੀ ਦੀ ਖ਼ੂਬਸੂਰਤੀ ਇਹ ਰਹੀ ਕਿ, ਇਸ ਵਿੱਚ ਜਿੰਨੇ ਵੀ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ ਉਨ੍ਹਾਂ ਸਭਨਾਂ ਨੇ ਮਾਸਕ ਪਾਏ ਹੋਏ ਸਨ ਅਤੇ ਉਹ ਰੈਲੀ ਦੇ ਦੌਰਾਨ ਵੀ ਬਕਾਇਦਾ ਤੌਰ ਤੇ ਸੋਸ਼ਲ ਡਿਸਟੈਂਸਿੰਗ ਦਾ ਖ਼ਿਆਲ ਰੱਖ਼ ਰਹੇ ਸਨ। ਸਭਨਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੋ ਆਪਣੀ ਸਾਈਕਲਾਂ ਦੇ ਮੂਹਰੇ ਜਾਗਰੂਕਤਾ ਸੰਦੇਸ਼ ਲਗਾਏ ਹੋਏ ਸਨ।