ਦੋ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਬਠਿੰਡਾ ਵਧਾਈ ਠੰਡ

Last Updated: Jan 06 2020 17:42
Reading time: 0 mins, 34 secs

12 ਦਸੰਬਰ 2019 ਨੂੰ ਪਏ ਮੀਂਹ ਤੋਂ ਬਾਅਦ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਠੰਡ ਨੇ ਜ਼ੋਰ ਫੜ ਲਿਆ ਸੀ ਅਤੇ ਸੂਰਜ ਦੇਵਤਾ ਨੇ ਲੰਮੀ ਛੁੱਟੀ ਲੈ ਲਈ। ਇੰਨਾ ਦਿਨਾਂ ਵਿੱਚ ਪੰਜਾਬ ਵਿੱਚ ਬਹੁਤ ਜ਼ਿਆਦਾ ਠੰਡ ਪਈ ਅਤੇ ਬਠਿੰਡਾ ਪੰਜਾਬ ਦੇ ਸਭ ਤੋਂ ਵੱਧ ਠੰਡੇ ਇਲਾਕੇ ਵਜੋਂ ਰਿਕਾਰਡ ਹੁੰਦਾ ਰਿਹਾ। ਇਸ ਕੜਕਦੀ ਠੰਡ ਤੋਂ ਅਖੀਰ 2 ਜਨਵਰੀ ਨੂੰ ਰਾਹਤ ਮਿਲੀ ਜਦੋਂ ਸੁਰਜ ਦੇਵਤਾ ਨੇ ਦਰਸ਼ਨ ਦਿੱਤੇ। ਫਿਰ ਸ਼ਨੀਵਾਰ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨਾਲ ਠੰਡ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਹੈ ਅਤੇ ਪਾਰਾ ਇੱਕ ਵਾਰ ਫਿਰ ਲੁੜ੍ਹਕ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਕਿਸਾਨ ਇਸ ਮੀਂਹ ਤੋਂ ਖੁਸ਼ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੀਂਹ ਨਾਲ ਕਣਕ ਦੀ ਫਸਲ ਨੂੰ ਬਹੁਤ ਫਾਇਦਾ ਹੋਵੇਗਾ।