ਬਾਰਿਸ਼ ਨਾਲ ਡਿੱਗਿਆ ਪਾਰਾ, ਪੰਜਾਬ ਤੇ ਹਰਿਆਣੇ ਵਿੱਚੋਂ ਫਰੀਦਕੋਟ ਸਭ ਤੋਂ ਠੰਡਾ

Last Updated: Jan 06 2020 17:42
Reading time: 0 mins, 30 secs

ਪੰਜਾਬ ਭਰ ਦੇ ਵਿੱਚ ਕੱਲ੍ਹ ਰਾਤ ਤੋਂ ਹੋ ਰਹੀ ਹਲਕੀ ਬਾਰਿਸ਼ ਦੇ ਨਾਲ ਠੰਡ ਨੇ ਇੱਕ ਵਾਰ ਫਿਰ ਤੋਂ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਬੀਤੀ ਰਾਤ ਪੰਜਾਬ ਅਤੇ ਹਰਿਆਣਾ ਦੇ ਵਿੱਚ ਫਰੀਦਕੋਟ ਸ਼ਹਿਰ ਸਭ ਤੋਂ ਠੰਡਾ ਰਿਹਾ ਹੈ ਜਿੱਥੇ ਕਿ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ। ਫਰੀਦਕੋਟ ਦੇ ਮੁਕਾਬਲੇ ਬਠਿੰਡਾ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਆਦਿ ਸ਼ਹਿਰਾਂ ਦਾ ਤਾਪਮਾਨ 4 ਤੋਂ 5 ਡਿਗਰੀ ਵਿੱਚ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ 3 ਦਿਨਾਂ ਦੇ ਵਿੱਚ ਮੌਸਮ ਇਸੇ ਪ੍ਰਕਾਰ ਬਾਰਿਸ਼ ਵਾਲਾ ਬਣਿਆ ਰਹਿਣ ਦੇ ਆਸਾਰ ਹਨ ਅਤੇ ਇਸਦੇ ਨਾਲ ਠੰਡ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋ ਸਕਦਾ ਹੈ।