related news
ਅਮਰੀਕਾ ਅਤੇ ਇਰਾਨ ਇਸ ਮੌਕੇ ਜੰਗ ਦੇ ਮੁਹਾਨੇ ਤੇ ਖੜੇ ਹਨ। ਲੰਮੇ ਸਮੇਂ ਤੋਂ ਚੱਲੇ ਆ ਰਹੇ ਤਣਾਅ ਨੂੰ ਅਮਰੀਕਾ ਦੇ ਹਮਲੇ ਨਾਲ ਇਰਾਨ ਦੇ ਸ਼ਕਤੀਸ਼ਾਲੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਇਹ ਤਣਾਅ ਹੁਣ ਕਦੀ ਵੀ ਜੰਗ ਦਾ ਰੂਪ ਧਾਰਨ ਕਰ ਸਕਦਾ ਹੈ। ਇਰਾਨ ਉਨ੍ਹਾਂ ਕਮਜੋਰ ਨਹੀਂ ਜਿੰਨਾ ਅਮਰੀਕਾ ਸਮਝ ਰਿਹਾ ਹੈ ਕਿਉਂਕਿ ਇਰਾਨ ਨੂੰ ਰੂਸ ਅਤੇ ਤੁਰਕੀ ਦਾ ਸਮਰਥਨ ਹਾਸਲ ਹੈ ਜਿਸ ਨਾਲ ਇਰਾਨ ਦੀ ਤਾਕਤ ਹੋਰ ਵਧ ਜਾਂਦੀ ਹੈ। ਜੇਕਰ ਜੰਗ ਹੁੰਦੀ ਹੈ ਤਾਂ ਇਰਾਨ ਵੀ ਚੁੱਪ ਬੈਠਣ ਵਾਲਿਆਂ 'ਚੋਂ ਨਹੀਂ ਹੈ ਅਤੇ ਉਸ ਕੋਲ ਅਜਿਹੇ ਹਥਿਆਰ ਹਨ ਜਿੰਨਾਂ ਨਾਲ ਉਹ ਸਿਰਫ ਅਮਰੀਕਾ ਹੀ ਨਹੀਂ ਸਗੋਂ ਖਾੜੀ ਦੇ ਦੇਸ਼ਾ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਇਸ ਜੰਗ ਨਾਲ ਸਾਉਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵੀ ਪ੍ਰਭਾਵਿਤ ਹੋਣਗੇ ਕਿਉਂਕਿ ਇਹਨਾਂ ਦੇਸ਼ਾ ਵਿਚ ਬਹੁਤ ਸਾਰੇ ਮਜਦੂਰ ਜੰਗ ਕਾਰਨ ਇਹਨਾਂ ਦੇਸ਼ਾ ਨੂੰ ਛੱਡ ਕੇ ਜਾ ਸਕਦੇ ਹਨ ਜਿਸ ਨਾਲ ਇਹਨਾਂ ਦੇਸ਼ਾ ਦੀ ਆਰਥਿਕ ਹਾਲਤ ਵਿਗੜ ਸਕਦੀ ਹੈ। ਇਸ ਲਈ ਇਹ ਜੰਗ ਨਾ ਹੀ ਹੋਵੇ ਤਾਂ ਬਿਹਤਰ ਹੈ।