ਈਰਾਨ ਅਮਰੀਕਾ ਦੀ ਲੜਾਈ ਕਿਤੇ ਭਾਰਤ ਨੂੰ 1973 ਵਾਲੇ ਹਾਲਾਤਾਂ ਵਿੱਚ ਨਾ ਲੈ ਜਾਵੇ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 06 2020 16:42
Reading time: 0 mins, 48 secs

ਈਰਾਨ ਦੀ ਸੈਨਾ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੇ ਅਮਰੀਕੀ ਹਮਲੇ ਵਿੱਚ ਮਾਰੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਤਣਾਅਪੂਰਨ ਹਾਲਾਤ ਬਣੇ ਹੋਏ ਹਨ। ਦੋਹੇਂ ਦੇਸ਼ ਲਗਭਗ ਸੈਨਿਕ ਕਾਰਵਾਈ ਦੇ ਮੁਹਾਨੇ ਤੇ ਹੈ। ਇਸ ਤਣਾਅ ਦਾ ਅਸਰ ਭਾਰਤ ਤੇ ਵੀ ਹੋਣਾ ਲਗਭਗ ਤੈਅ ਹੈ ਕਿਉਂਕਿ ਭਾਰਤ ਦੇ 80 ਲੱਖ ਲੋਕ ਈਰਾਨ ਵਿੱਚ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਦਾ 80 ਫ਼ੀਸਦੀ ਤੇਲ ਵੀ ਈਰਾਨ ਤੋਂ ਹੀ ਆਉਂਦਾ ਹੈ।

ਅਮਰੀਕੀ ਸਰਕਾਰ ਅਤੇ ਈਰਾਨ ਵਿਚਲੇ ਵੱਧ ਰਹੇ ਤਣਾਅ ਕਾਰਨ ਅੰਤਰ-ਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਜਿਸ ਦਾ ਅਸਰ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੀ ਭਾਰਤੀ ਅਰਥ ਵਿਵਸਥਾ ਤੇ ਹੋਣਾ ਤੈਅ ਹੈ। ਇਸ ਤਰ੍ਹਾਂ ਦੇ ਹਾਲਾਤ 1973 ਵਿੱਚ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਬਣੇ ਸਨ ਅਤੇ ਉਸ ਵੇਲੇ ਸਰਕਾਰ ਕੋਲ ਵਿਦੇਸ਼ੀ ਮੁਦਰਾ ਭੰਡਾਰ ਬਹੁਤ ਘੱਟ ਗਿਆ ਸੀ ਕਿਉਂਕਿ ਉਸ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਡੇਢ ਡਾਲਰ ਤੋਂ ਅੱਠ ਡਾਲਰ ਹੋ ਗਈਆਂ ਸਨ। ਇਸ ਲਈ ਅਮਰੀਕਾ ਅਤੇ ਈਰਾਨ ਵਿੱਚ ਤਣਾਅ ਦਾ ਖ਼ਤਮ ਹੋਣਾ ਭਾਰਤ ਦੇ ਹੱਕ ਵਿੱਚ ਹੈ।