ਨਸ਼ਾ ਵਿਰੋਧੀ ਮੁਹਿੰਮ ਤਹਿਤ ਕਬੱਡੀ ਟੂਰਨਾਮੈਂਟ ਆਯੋਜਿਤ

Last Updated: Jan 06 2020 16:32
Reading time: 0 mins, 56 secs

ਨੌਜਵਾਨਾਂ ਵੱਲੋਂ ਬਣਾਏ ਗਏ ਯੂਥ ਕਲੱਬਾਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਕੜੀ ਤਹਿਤ ਨਸ਼ਾ ਵਿਰੋਧੀ ਮੁਹਿੰਮ ਦੇ ਪ੍ਰੋਜੈਕਟ ਖੇਡਦਾ ਪੰਜਾਬ ਤਹਿਤ ਰਾਇਲਜ਼ ਕਲੱਬ ਵੱਲੋਂ ਪਿੰਡ ਰਾਏਪੁਰਾ ਵਿੱਚ ਇੱਕ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ ਵਿੱਚ ਵੱਖ-ਵੱਖ ਪਿੰਡਾਂ ਦੀਆਂ 12 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਮੁੱਖ ਮਹਿਮਾਨ ਬੰਬੇ ਇੰਸਟੀਚਿਊਟ ਦੇ ਡਾਇਰੈਕਟਰ ਗਗਨ ਚੁੱਘ ਸਨ। ਇਹ ਟੂਰਨਾਮੈਂਟ 55 ਕਿੱਲੋ ਭਾਰ ਵਰਗ ਵਿੱਚ ਹੋਇਆ। ਜਿਸ ਵਿੱਚ ਟੂਰਨਾਮੈਂਟ ਦੀ ਜੇਤੂ ਟੀਮ ਰਾਜਸਥਾਨ ਦੇ ਪਿੰਡ ਖਾਟਾਂ ਦੀ ਟੀਮ ਰਹੀ ਅਤੇ ਪਿੰਡ ਪੰਜਕੋਸੀ ਦੀ ਟੀਮ ਦੂਸਰੇ ਸਥਾਨ 'ਤੇ ਰਹੀ।

ਟੂਰਨਾਮੈਂਟ ਦੀ ਜੇਤੂ ਟੀਮ ਨੂੰ 1100 ਰੁਪਏ ਅਤੇ ਟਰਾਫੀ ਦਿੱਤੀ ਗਈ। ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਮੇਰਾ ਪੰਜਾਬ ਯੂਥ ਕਲੱਬ ਕੱਚਾ ਸੀਡ ਫਾਰਮ ਦੇ ਪ੍ਰਧਾਨ ਜਗਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ 'ਤੇ ਸਰਪੰਚ ਜੈਰਾਮ, ਥਾਣੇਦਾਰ ਪ੍ਰਿਤਪਾਲ ਸਿੰਘ, ਸੇਵਕ ਸਿੰਘ, ਜਗਦੀਪ ਸਿੰਘ, ਵਿਸ਼ਨੂੰ ਗਿੱਲ, ਮੁਕਨਸੈਨ, ਪੰਕਜ ਬਿਸ਼ਨੋਈ, ਅਮਨ ਪਵਾਰ, ਸੁਰਮਖ ਸਿੰਘ ਗਿੱਲ, ਮੰਗੀ ਲਾਲ ਸੈਨ, ਮਨੀਸ਼ ਸੈਨ, ਸੌਰਭ ਕੁਮਾਰ, ਸਾਹਿਲ ਬਿਸ਼ਨੋਈ, ਵਿਸ਼ਣੁ, ਸੰਯਮ, ਸੋਨੂ ਗਿੱਲ, ਰਵੀ ਗੋਦਰਾ, ਸ਼ੁਭਮ, ਵਿਪੁਲ, ਗੁਰਪ੍ਰੀਤ ਸਿੰਘ ਅਤੇ ਪਿੰਡਵਾਸੀ ਹਾਜ਼ਰ ਸਨ।