ਪਿਆਰ, ਪ੍ਰੀਤ ਅਤੇ ਭਾਈਚਾਰੇ ਨਾਲ ਸੋਹਣੀ ਧਰਤ ਬਣਾਈਏ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

Last Updated: Jan 06 2020 16:33
Reading time: 1 min, 39 secs

ਨਿਰੰਕਾਰੀ ਯੂਥ ਸਿੰਪੋਜਿਅਮ ਦਾ ਉਦਘਾਟਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਸੈਕਟਰ -5 ਸਥਿਤ ਸ਼ਾਲੀਮਾਰ ਗਰਾਉਂਡ ਵਿੱਚ ਕੀਤਾ। ਇਸ ਸਮਾਰੋਹ ਵਿੱਚ ਪੰਜਾਬ, ਚੰਡੀਗੜ ਤੋਂ ਰਜਿ.ਨੌਜਵਾਨਾਂ ਨੇ ਭਾਗ ਲਿਆ। ਇਸ ਮੌਕੇ ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਸਾਰੇ ਨਿਰੰਕਾਰੀ ਨੌਜਵਾਨ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀ ਸਾਰੇ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਤੋਂ ਇੱਥੇ ਪਹੁੰਚੇ ਹਨ। ਜੋ ਉਤਸ਼ਾਹ ਅਤੇ ਜਜ਼ਬਾ ਨਜ਼ਰ ਆ ਰਿਹਾ ਹੈ, ਉਸਨੂੰ ਇਸੇ ਤਰ੍ਹਾਂ ਬਰਕਰਾਰ ਰੱਖਣਾ ਹੈ।  ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨ ਵੀ ਖੇਡ-ਖੇਡ ਵਿੱਚ ਅਧਿਆਤਮਿਕਤਾ ਨਾਲ ਜੁੜੇ ਜੋ ਪਹਿਲੂ ਦੇਖਣ ਨੂੰ ਮਿਲੇ ਹਨ, ਉਹ ਮਿਸ਼ਨ ਦੀਆਂ ਸਿਖਿਆਵਾਂ ਨੂੰ ਹੀ ਵਖਾਉਂਦੇ ਹਨ। 

ਉਨ੍ਹਾਂ ਨੇ ਕਿਹਾ ਕਿ ਜਿੰਨੀਆਂ ਵੀ ਖੇਡਾਂ ਹੋਇਆਂ ਹਨ, ਉਨ੍ਹਾਂ ਵਿੱਚ ਕਿਤੇ ਵੀ ਮੁਕਾਬਲੇ ਦਾ ਰੂਪ ਨਜ਼ਰ ਨਹੀਂ ਆਇਆ ਸਗੋਂ ਏਕਤਾ ਦਾ ਹੀ ਭਾਵ ਨਜ਼ਰ ਆਇਆ। ਸਾਰਿਆਂ ਨੇ ਇੱਕ ਦੂੱਜੇ ਨਾਲ ਪਿਆਰ, ਪ੍ਰੀਤ, ਭਾਈਚਾਰੇ ਦਾ ਜੋ ਜਜਬਾ ਇੱਥੇ ਆਪਸ ਵਿੱਚ ਵਖਾਇਆ ਹੈ, ਏਸੇ ਹੀ ਮਹਿਕ, ਖੁਸ਼ਬੂ ਨਾਲ ਹਰ ਕਿਸੇ ਨੂੰ ਮਹਿਕਾ ਕੇ ਹੀ ਇਸ ਧਰਤੀ ਨੂੰ ਸੁੰਦਰ ਗੁਲਦਸਤਾ ਬਣਾਉਣਾ ਹੈ । ਨਿਰੰਕਾਰੀ ਯੂਥ ਸਿੰਪੋਜਿਅਮ ਵਿੱਚ ਸੱਭਿਆਚਾਰਕ ਅਤੇ ਸੰਵਾਦ ਨਾਲ ਪਹਿਲਾਂ ਦਿਨ ਤਿੰਨ ਤੱਤਾਂ ਦਾ ਜ਼ਿਕਰ ਕੀਤਾ ਗਿਆ। ਜਿਸ ਤਰ੍ਹਾਂ ਧਰਤੀ ਦਾ ਚਰਿੱਤਰ ਸਾਨੂੰ  ਸਹਨਸ਼ੀਲਤਾ ਅਤੇ ਕੁਦਰਤ ਖੁਸ਼ਬੂ ਦੇਣਾ ਸਿਖਾਉਂਦੀ ਹੈ, ਇਸ ਪ੍ਰਕਾਰ ਸਾਡਾ ਸੁਭਾਅ ਹੀ ਸਾਡਾ ਚਰਿੱਤਰ ਬਣ ਜਾਵੇ। ਕਿਸੇ ਨੂੰ ਪਰਖਣ ਦੀ ਬਜਾਏ ਅਸੀ ਦੂਸਰਿਆਂ ਨੂੰ ਸੱਮਝਣ ਵਿੱਚ ਆਪਣਾ ਧਿਆਨ ਲਗਾਈਏ। ਚਾਕੂ ਦਾ ਉਦਾਹਰਣ ਦੇ ਕੇ ਸਮੱਝਾਇਆ ਕਿ ਚਾਕੂ ਦਾ ਪ੍ਰਯੋਗ ਇੱਕ ਸਰਜਨ ਮਰੀਜ਼ ਦਾ ਇਲਾਜ ਕਰਨ ਵਿੱਚ ਲਿਆਂਦਾ ਹੈ, ਉਥੇ ਹੀ ਇੱਕ ਕਾਤਲ ਉਸੇ ਚਾਕੂ ਨਾਲ ਹੀ ਕਿਸੇ ਦੀ ਜੀਵਨ ਲੀਲਾ ਹੀ ਖ਼ਤਮ ਕਰਨ ਦਾ ਕੰਮ ਕਰਦਾ ਹੈ, ਹੁਣ  ਇਹ ਸਾਡੇ ਤੇ ਨਿਰਭਰ ਹੈ ਕਿ ਅਸੀਂ ਜੀਵਨ ਵਿੱਚ ਕਿਸੇ ਗੱਲ ਨੂੰ ਕਿਵੇਂ ਅਪਣਾਉਣਾ ਅਤੇ ਕਿਵੇਂ ਵਰਤੋ ਕਰਨੀ ਹੈ। ਜੇਕਰ ਸਾਡੇ ਚਾਲ ਚਲਨ ਵਿੱਚ ਬ੍ਰਹਮ ਨਜ਼ਰ ਆਵੇਗਾ ਭਾਵ ਸਭ ਦੇ ਨਾਲ ਸੁੰਦਰ ਸੁਭਾਅ ਹੋਵੇਗਾ ਉਦੋਂ ਠੀਕ ਅਰਥਾਂ ਵਿੱਚ ਬ੍ਰਹਮਚਾਰੀ ਕਹਿਲਾਵਾਂਗੇ। ਕਰਮ ਨਾਲ ਸੁੰਦਰ ਯੋਗ ਬਣਈਏ ਉਦੋਂ ਠੀਕ ਅਰਥਾਂ ਵਿੱਚ ਕਰਮਯੋਗੀ ਬਣ  ਸਕਦੇ ਹਾਂ। ਕੰਮਧੰਦੇ  ਦੇ ਦੌਰਾਨ ਬੋਸ ਨੂੰ ਲੈ ਕੇ ਕਈ ਧਾਰਣਾਵਾਂ ਹਨ, ਪਰ ਅੱਜ ਤੋਂ ਨਿਰੰਕਾਰੀ ਨੋਜ਼ਵਾਨ ਇਸ ਨੂੰ ਬੇਸਟ ਆਫ ਸਾਰਾ ਸੰਸਾਰ ਮੰਨ ਕੇ ਕੰਮ ਕਰਨਾ ਹੈ, ਜਿਸ ਨਾਲ ਤਾਲਮੇਲ ਬੇਹਤਰ ਹੋਵੇ ਅਤੇ ਸਾਡੇ ਸੁਭਾਅ ਵਿੱਚੋਂ ਸੁੰਦਰਤਾ ਝਲਕੇ। ਸੰਵਾਦ ਵਿੱਚ ਦਸਿਆ ਕਿ ਅਸੀ ਕਿਸੇ ਨੂੰ ਉਸਦੇ ਬਾਹਰੀ ਰੂਪ ਨਾਲ ਨਹੀਂ ਬਲਕਿ ਉਸਦੇ ਅੰਦਰ ਛੁਪੀ ਪ੍ਰਤੀਭਾ ਅਤੇ ਗੁਣਾਂ ਦੇ ਆਧਾਰ ਤੇ ਉਸ ਵਿਅਕਤੀ ਦਾ ਆਦਰ ਕਰਨਾ ਚਾਹੀਦਾ ਹੈ।