262 ਨੌਜਵਾਨ ਹੋਏ ਭਾਰਤੀ ਫੌਜ 'ਚ ਭਰਤੀ.!!

Last Updated: Jan 06 2020 16:03
Reading time: 0 mins, 55 secs

ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਫ਼ੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦਾ ਲਿਖਤੀ ਪੇਪਰ ਜੋ ਕਿ ਨਵੰਬਰ ਮਹੀਨੇ ਵਿੱਚ ਹੋਇਆ ਸੀ, ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਸੀ-ਪਾਈਟ ਸੈਂਟਰ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਯੁਵਕਾਂ ਨੇ ਸਰੀਰਕ ਟ੍ਰੇਨਿੰਗ ਲੈਣ ਤੋ ਬਾਅਦ ਲਿਖਤੀ ਪੇਪਰ ਦਿੱਤਾ ਸੀ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਪੇਪਰ ਵਿੱਚੋਂ ਪਾਸ ਹੋਏ ਹਨ, ਜੋ ਫ਼ੌਜ ਲਈ ਚੁਣੇ ਗਏ ਹਨ। ਇਹ ਜਾਣਕਾਰੀ ਸੀ-ਪਾਈਟ ਸੈਂਟਰ ਦੇ ਇੰਚਾਰਜ ਮੇਜਰ ਅਮਰਜੀਤ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸੀ-ਪਾਈਟ ਸੈਂਟਰ ਪਿੰਡ ਹਕੂਮਤ ਸਿੰਘ ਵਾਲਾ ਦੇ 364 ਨੌਜਵਾਨਾਂ ਵੱਲੋਂ ਲਿਖਤੀ ਪੇਪਰ ਦਿੱਤਾ ਗਿਆ ਸੀ। ਜਿਸ ਵਿਚ 262 ਨੌਜਵਾਨਾਂ ਨੇ ਇਹ ਪੇਪਰ ਪਾਸ ਕੀਤਾ ਅਤੇ ਫ਼ੌਜ ਲਈ ਚੁਣੇ ਗਏ ਹਨ, ਜੋ ਸੀ-ਪਾਈਟ ਸੈਂਟਰ ਦੀ ਵੱਡੀ ਕਾਮਯਾਬੀ ਹੈ। ਉਨ੍ਹਾਂ ਕਿਹਾ ਕਿ ਸੀ-ਪਾਈਟ ਸੈਂਟਰ ਵਿਖੇ ਟ੍ਰੇਂਡ ਰਿਟਾਇਰਡ ਅਧਿਕਾਰੀ ਅਤੇ ਕੁਆਲੀਫ਼ਾਈ ਐਮ.ਐਸ.ਸੀ, ਐਮ.ਐਂਡ ਅਧਿਆਪਕਾਂ ਦੁਆਰਾ ਮੁਫ਼ਤ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਸ ਦੇ ਨਤੀਜੇ ਸਦਕਾ ਅੱਜ ਨੌਜਵਾਨਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀ-ਪਾਈਟ ਸੈਂਟਰ ਪੰਜਾਬ ਦਾ ਅਦਾਰਾ ਹੈ। ਜਿਸ ਵਿੱਚ ਯੁਵਕਾਂ ਨੂੰ ਟ੍ਰੇਨਿੰਗ ਦੌਰਾਨ ਖਾਣ-ਪੀਣ ਅਤੇ ਰਹਿਣ ਦੀ ਸੁਵਿਧਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਦੀ ਭਰਤੀ ਸ਼ੁਰੂ ਹੋਣ ਤੋਂ ਤਿੰਨ ਮਹੀਨੇ ਪਹਿਲਾ ਸੈਂਟਰ ਵਿਖੇ ਟ੍ਰੇਨਿੰਗ ਸ਼ੁਰੂ ਕਰਵਾਈ ਜਾਂਦੀ ਹੈ।