ਮੋਦੀ ਸਰਕਾਰ ਦੇ ਨੱਕ 'ਚ ਦਮ ਕਰਨਗੀਆਂ ਜਨਤਕ ਜੱਥੇਬੰਦੀਆਂ!!!

Last Updated: Jan 04 2020 15:50
Reading time: 0 mins, 58 secs

ਸਮੁੱਚੇ ਦੇਸ਼ ਵਿੱਚ ਵੱਧ ਰਹੀ ਮਹਿੰਗਾਈ, ਲੁੱਟ ਘਸੁੱਟ, ਬੇਰੁਜ਼ਗਾਰੀ, ਨਵੀਂ ਭਰਤੀ, ਕਿਸਾਨ, ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ, ਵਧ ਰਹੇ ਪ੍ਰਦੂਸ਼ਨ ਆਦਿ ਮੁੱਦਿਆਂ 'ਤੇ 8 ਜਨਵਰੀ 2020 ਨੂੰ ਹੋ ਰਹੀ ਕੌਮੀ ਪੱਧਰ ਦੀ ਹੜਤਾਲ ਨੂੰ ਕਾਮਯਾਬ ਕਰਨ ਲਈ ਜੇਪੀਐੱਮਓ ਦੇ ਝੰਡੇ ਹੇਠ ਵੱਖ ਵੱਖ ਜੱਥੇਬੰਦੀਆਂ ਦੇ ਸਾਂਝੇ ਇਕੱਠ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਹੰਗਾਮੀ ਮੀਟਿੰਗ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਫਿਰੋਜ਼ਪੁਰ ਦੇ ਦਫਤਰ ਵਿੱਚ ਹੋਈ। ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਰੇਲਵੇ, ਰਾਜ ਸਰਕਾਰ ਦੇ ਮੁਲਾਜ਼ਮਾਂ, ਕਿਰਤੀ, ਕਿਸਾਨ ਜੱਥੇਬੰਦੀਆਂ ਦੇ ਅਹੁਦੇਦਾਰ ਸ਼ਾਮਲ ਹੋਏ।

ਇਸ ਮੌਕੇ ਸੁਭਾਸ਼ ਸ਼ਰਮਾ ਪ੍ਰਧਾਨ ਆਲ ਇੰਪਲਾਈਜ਼ ਕੋਆਰਡੀਨੇਟਰ ਕਮੇਟੀ ਫਿਰੋਜ਼ਪੁਰ, ਕੁਲਦੀਪ ਸਿੰਘ ਖੁੰਗਰ ਜ਼ਿਲ੍ਹਾ ਸਕੱਤਰੇਤ ਮੈਂਬਰ ਸੀਪੀਐੱਮ, ਰਵਿੰਦਰ ਲੂਥਰਾ ਪ੍ਰਧਾਨ ਪਸਸਫ ਵਿਗਿਆਨਿਕ, ਰਮਨ ਅੱਤਰੀ ਸਿਹਤ ਵਿਭਾਗ, ਸੰਦੀਪ ਸਿੰਘ, ਸੁਰਿੰਦਰ ਸਿੰਘ ਕਨਵੀਨਰ ਜੀਪੀਐੱਮਓ, ਵਿਨੋਦ ਕੁਮਾਰ, ਦਵਿੰਦਰ ਸਿੰਘ ਬਾਜੀਦਪੁਰੀ, ਕੁਲਵੰਤ ਸਿੰਘ ਬਿਜਲੀ ਬੋਰਡ, ਗੁਰਮੀਤ ਸਿੰਘ ਮਹਿਮਾ, ਸੁਖਦੇਵ ਸਿੰਘ, ਅਮਰੀਕ ਸਿੰਘ ਕ੍ਰਾਂਤੀਕਾਰੀ, ਵਿਜੇ ਕੁਮਾਰ ਹੈਪੀ, ਆਰ ਸੀ ਮਹਿਤਾ, ਪੰਕਜ ਮਹਿਤਾ, ਪ੍ਰਵੀਨ ਕੁਮਾਰ ਐੱਨਆਰਐੱਮਯੂ, ਰਾਜੇਸ਼ ਕੁਮਾਰ, ਮਾਨ ਸਿੰਘ ਭੱਟੀ, ਸ਼ੇਰ ਸਿੰਘ, ਮੇਹਰ ਸਿੰਘ, ਮਹਿੰਦਰ ਸਿੰਘ ਧਾਲੀਵਾਲ, ਹਰਜਿੰਦਰ ਸਿੰਘ, ਰਾਜਬੀਰ ਸਿੰਘ ਆਦਿ ਨੇ ਦੱਸਿਆ ਕਿ ਹੜਤਾਲ ਦੀ ਕਾਮਯਾਬੀ ਲਈ ਵੱਖ ਵੱਖ ਦਫਤਰਾਂ ਵਿੱਚ ਗੇਟ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਬਾਕੀ ਰਹਿੰਦੀਆਂ ਜੱਥੇਬੰਦੀਆਂ ਸ਼ਾਮਲ ਕਰਨ ਲਈ 6 ਜਨਵਰੀ ਨੂੰ ਐੱਨਆਰਐੱਮਯੂ ਦੇ ਦਫਤਰ ਦੁਪਹਿਰ 1 ਵਜੇ ਮੀਟਿੰਗ ਰੱਖੀ ਗਈ ਹੈ।