ਫ਼ੈਸਲਾ ਹੱਕ 'ਚ ਨਾਂ ਹੋਇਆ ਤਾਂ, ਬੰਦੇ ਨੇ ਅਦਾਲਤ ਦੇ ਬਾਹਰ ਖ਼ੜੇ ਹੋਕੇ ਪੀ ਲਈ ਜ਼ਹਿਰ!!

Last Updated: Jan 03 2020 17:06
Reading time: 0 mins, 44 secs

ਪਟਿਆਲਾ ਵਿੱਚ ਇੱਕ ਸ਼ਖ਼ਸ਼ ਨੇ ਆਪਣੇ ਖ਼ਿਲਾਫ਼ ਹੋਏ ਅਦਾਲਤੀ ਫ਼ੈਸਲੇ ਦੇ ਬਾਅਦ ਅਦਾਲਤ ਦੇ ਬਾਹਰ ਖ਼ੜੇ ਹੋਕੇ ਆਤਮ ਹੱਤਿਆ ਕਰਨ ਦੇ ਇਰਾਦੇ ਨਾਲ, ਕੋਈ ਜਹਿਰੀਲੀ ਦਵਾਈ ਨਿਗਲ ਲਈ। ਜ਼ਹਿਰਲੀ ਦਵਾਈ ਨਿਗਲਣ ਵਾਲੇ ਸ਼ਖਸ ਦੀ ਪਹਿਚਾਣ ਸਨੌਰ ਨਿਵਾਸੀ ਪ੍ਰਿਤਪਾਲ ਸਿੰਘ ਪੁੱਤਰ ਹਰਿੰਦਰ ਸਿੰਘ ਦੇ ਤੌਰ ਤੇ ਹੋਈ ਹੈ। ਦੱਸਿਆ ਜਾ ਰਿਹੈ ਜਿਸ ਸਮੇਂ ਉਕਤ ਸ਼ਖ਼ਸ ਨੇ ਜ਼ਹਿਰ ਪੀਤੀ, ਉਸਦੀ ਪਤਨੀ ਵੀ ਉਸਦੇ ਕੋਲ ਹੀ ਮੌਜੂਦ ਸੀ।

ਜਾਣਕਾਰੀ ਅਨੁਸਾਰ, ਪ੍ਰਿਤਪਾਲ ਸਿੰਘ ਵੱਲੋਂ ਜਹਿਰ ਨਿਗਲਣ ਦੇ ਬਾਅਦ, ਅਦਾਲਤੀ ਕੰਪਲੈਕਸ ਵਿੱਚ ਭਾਜੜਾਂ ਪੈ ਗਈਆਂ। ਸੂਚਨਾ ਮਿਲਦਿਆਂ ਹੀ ਥਾਣਾ ਲਹੌਰੀ ਗੇਟ ਦੀ ਪੁਲਿਸ ਵੀ ਮੌਕੇ ਤੇ ਪੁੱਜ ਗਈ। ਪ੍ਰਿਤਪਾਲ ਸਿੰਘ ਨੂੰ ਤੁਰੰਤ ਪਟਿਆਲਾ ਦੇ ਇੱਕ ਸਥਾਨਕ ਹਸਪਤਾਲ ਵਿੱਚ ਪਹੁੰਚਾਇਆ ਗਿਆ। ਦੱਸਿਆ ਜਾ ਰਿਹੈ ਕਿ, ਉਸਦਾ ਕੋਈ ਦਿਵਾਨੀ ਮੁਕੱਦਮਾ ਚੱਲ ਰਿਹਾ ਸੀ ਅਤੇ ਅੱਜ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ ਸੀ, ਜਿਹੜਾ ਕਿ, ਪ੍ਰਿਤਪਾਲ ਦੇ ਖ਼ਿਲਾਫ਼ ਆਇਆ ਸੀ। ਪ੍ਰਿਤਪਾਲ ਸਿੰਘ ਦਾ ਇਸ ਸਮੇਂ ਇਲਾਜ਼ ਚੱਲ ਰਿਹਾ ਹੈ, ਡਾਕਟਰਾਂ ਅਨੁਸਾਰ ਉਸਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ।