ਸਵੱਛ ਭਾਰਤ ਮਿਸ਼ਨ ਤਹਿਤ ਸੂਬੇ ਭਰ 'ਚ ਅਬੋਹਰ ਨੂੰ ਮਿਲਿਆ ਦੂਜਾ ਨੰਬਰ

Last Updated: Jan 03 2020 13:42
Reading time: 0 mins, 42 secs

ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਕਰਵਾਏ ਜਾ ਰਹੇ ਸਰਵੇਖਣ ਦੌਰਾਨ ਅਬੋਹਰ ਨਿਗਮ ਨੂੰ ਸਫ਼ਾਈ ਵਿਵਸਥਾ ਵੱਜੋਂ ਪੰਜਾਬ ਭਰ 'ਚ ਦੂਜਾ ਸਥਾਨ ਮਿਲਿਆ ਹੈ ਜਦ ਕਿ ਸਫ਼ਾਈ ਪੱਖੋਂ ਫਾਜ਼ਿਲਕਾ ਸ਼ਹਿਰ ਨੇ ਨਾਰਥ ਜ਼ੋਨ ਅੰਦਰ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜਾਣਕਾਰੀ ਅਨੁਸਾਰ ਨਾਰਥ ਜ਼ੋਨ ਅੰਦਰ ਪੰਜ ਸਟੇਟਾਂ ਪੰਜਾਬ, ਹਰਿਆਣਾ, ਉਤਰਪ੍ਰਦੇਸ਼, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸ਼ਾਮਿਲ ਹਨ। ਨਾਰਥ ਜ਼ੋਨ ਦੇ ਚਲ ਰਹੇ ਸਫ਼ਾਈ ਸਰਵੇਖਣ 'ਚ ਜੂਨ 2019 ਤੋਂ 31 ਅਕਤੂਬਰ 2019 ਤੱਕ ਸ਼ਹਿਰ ਫਾਜ਼ਿਲਕਾ ਨੂੰ ਮੋਹਰੀ ਸਥਾਨ ਪ੍ਰਾਪਤ ਹੋਣ ਦਾ ਮਾਣ ਹਾਸਿਲ ਹੋਇਆ ਹੈ ਅਤੇ 50 ਹਜ਼ਾਰ ਤੋਂ 1 ਲੱਖ ਦੀ ਆਬਾਦੀ ਵਾਲੇ ਹੋਏ ਸਰਵੇਖਣ 'ਚ ਫਾਜ਼ਿਲਕਾ ਸ਼ਹਿਰ ਨੂੰ ਸ਼ਾਮਿਲ ਕੀਤਾ ਗਿਆ ਹੈ, ਇਸੇ ਤਰ੍ਹਾਂ ਅਬੋਹਰ ਨਿਗਮ ਨੂੰ 1 ਲੱਖ ਤੋਂ 10 ਲੱਖ ਦੀ ਆਬਾਦੀ ਵਾਲੇ ਸਰਵੇਖਣ 'ਚ ਸ਼ਾਮਿਲ ਕੀਤਾ ਗਿਆ ਹੈ। ਅਕਤੂਬਰ 2019 ਤੋਂ 31 ਜਨਵਰੀ 2020 ਤੱਕ ਸਫ਼ਾਈ ਪੱਖੋਂ ਮੁੜ ਤੋਂ ਨਾਰਥ ਜ਼ੋਨ ਦੇ ਨਤੀਜੇ ਘੋਸ਼ਿਤ ਕੀਤੇ ਜਾਣੇ ਹਨ।