ਬੱਚਿਆ ਦੀ ਮੌਤ ਬਣੀ ਹੋਈ ਹੈ ਪਹੇਲੀ(ਨਿਊਜਨੰਬਰ ਖ਼ਾਸ ਖਬਰ)

Last Updated: Jan 03 2020 11:33
Reading time: 1 min, 32 secs

ਇੱਕੋਂ ਹਸਪਤਾਲ 'ਚ ਨਵਜੰਮੇ ਬੱਚਿਆ ਦੀ ਹੁੰਦੀ ਮੌਤ ਦਾ ਮਾਮਲਾ ਬੇਹਦ ਗੰਭੀਰ ਬਣਿਆ ਹੋਇਆ ਹੈ। ਬੇਸ਼ਕ ਇਸਨੂੰ ਲੈਕੇ ਜਾਂਚ ਟੀਮ ਦਾ ਗਠਨ ਕੀਤਾ ਗਿਆ ਪ੍ਰੰਤੂ ਹਲੇ ਤੱਕ ਕੋਈ ਸਪਸ਼ਟ ਕਾਰਣ ਸਾਹਮਣੇ ਨਹੀਂ ਆਇਆ ਹੈ ਕਿ ਆਖਰ ਬੱਚਿਆ ਦੀ ਮੌਤ ਹੋਣ ਪਿਛੇ ਕਿ ਕਾਰਣ ਹੈ। ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨੂੰ ਹਸਪਤਾਲ ਤੋ ਡਰ ਜਿਹਾ ਲੱਗਣ ਲੱਗ ਗਿਆ ਹੈ ਪ੍ਰੰਤੂ ਇਲਾਕੇ 'ਚ ਨੇੜੇ ਹੋਰ ਕੋਈ ਹਸਪਤਾਲ ਨਾ ਹੋਣ ਕਰਕੇ ਪਰਿਵਾਰ ਨੂੰ ਇਸ ਹਸਪਤਾਲ ਦਾ ਹੀ ਰੁਖ ਕਰਨਾ ਵੀ ਉਨ੍ਹਾਂ ਦੀ ਮਜਬੂਰੀ ਬਣੀ ਹੋਈ ਹੈ।

ਰਾਜਸਥਾਨ ਦੇ ਕੋਟਾ ਸਥਿਤ ਜੇ.ਕੇ ਲੋਨ ਹਸਪਤਾਲ ਚਰਚਾ ਅਤੇ ਬੱਚਿਆ ਦੀ ਮੌਤ ਦੀ ਕਬਰਗਾਹ ਬਣਿਆ ਹੋਇਆ ਹੈ। ਇਥੇ ਬੱਚਿਆ ਦੀ ਮੌਤ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਆਂਕੜੇ ਦਰਸ਼ਾਉਂਦੇ ਹਨ ਕਿ ਇਸ ਹਸਪਤਾਲ 'ਚ ਕਰੀਬ 100 ਬੱਚਿਆ ਦੀ ਮੌਤ ਹੋ ਚੁਕੀ ਹੈ ਅਤੇ ਬੀਤੀ ਦਿਨੀਂ ਹੀ ਇੱਕ ਦਿਨ 'ਚ 10 ਬੱਚਿਆ ਦੀ ਮੌਤ ਬੇਹਦ ਦਰਦਨਾਕ ਅਤੇ ਬੇਹਦ ਗੰਭੀਰ ਤੇ ਵੱਡਾ ਮਾਮਲਾ ਹੈ। ਬੱਚਿਆਂ ਦੀ ਮੌਤ ਦੀਆਂ ਮੀਡਿਆ ਰਿਪੋਰਟਸ ਤੋ ਬਾਅਦ ਬੇਸ਼ਕ ਸੂਬਾ ਕਾਂਗਰਸ ਸਰਕਾਰ ਲਈ ਮੁਸ਼ਕਿਲਾਂ ਖੜੀਆਂ ਹੋਇਆ ਹਨ ਪ੍ਰੰਤੂ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹਸਪਤਾਲ 'ਚ ਡਲਿਵਰੀ ਲਈ ਆਉਣ ਵਾਲੀ ਗਰਭਵਤੀ ਔਰਤ ਨੂੰ ਸਹੀ ਇਲਾਜ ਦਿਤਾ ਜਾ ਰਿਹਾ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਦਾ ਸਵਾਲ ਹੀ ਨਹੀ ਉਠਦਾ, ਪ੍ਰੰਤੂ ਭਾਜਪਾ ਦੇ ਸਾਂਸਦ ਕਾਂਤਾ ਕਰਦਮ,ਜਸਕੋਰ ਮੀਣਾ, ਲਾਕੇਟ ਚਟਰਜੀ 'ਤੇ ਅਧਾਰਤ ਭਾਜਪਾ ਸੰਸਦੀਆਂ ਸਮਿਤੀ ਦੀ ਕਮੇਟੀ ਵੱਲੋਂ ਹਸਪਤਾਲ ਦਾ ਦੌਰਾ ਕਰਕੇ ਕਈ ਸਵਾਲ ਚੁਕੇ ਅਤੇ ਹਸਪਤਾਲ ਦੇ ਬੁਨਿਆਦੀ ਢਾਂਚੇ 'ਤੇ ਚਿੰਤਾ ਪ੍ਰਗਟਾਈ। ਇਥੋ ਤੱਕ ਦੱਸਿਆ ਗਿਆ ਕਿ ਇੱਕ ਬਿਸਤਰ 'ਤੇ ਦੋ-ਤਿੰਨ ਬੱਚਿਆ ਨੂੰ ਰਖਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਸੰਭਾਲ ਲਈ ਸਟਾਫ਼ ਦੀ ਵੀ ਕਮੀ ਹੈ। ਪਰ ਬੱਚਿਆ ਦੀ ਹੁੰਦੀ ਮੌਤਾਂ ਦਾ ਮਾਮਲਾ ਬੇਹਦ ਗੰਭੀਰ ਹੈ ਅਤੇ ਇਸਦੀ ਜਾਂਚ ਨਿਰਪਖ ਅਤੇ ਬਿਨਾ ਕਿਸੇ ਸਿਆਸੀ ਪ੍ਰਭਾਵ ਤੋ ਰਹਿਤ ਹੋਣੀ ਲਾਜਮੀ ਬਣਦੀ ਹੈ ਤਾਂਜੋ ਮਾਮਲੇ ਦੀ ਗਿਹਰਾਈ ਤੱਕ ਜਾਇਆ ਜਾ ਸਕੇ। ਜੇਕਰ ਇਹ ਮਾਮਲਾ ਵੀ ਸਿਆਸੀ ਰੰਗਤ ਦਾ ਸ਼ਿਕਾਰ ਹੋਕੇ ਰਹਿ ਗਿਆ ਤਾਂ ਲੋਕਾਂ ਦਾ ਵਿਸ਼ਵਾਸ਼ ਸਰਕਾਰੀ ਹਸਪਤਾਲਾਂ ਤੋ ਉਠ ਜਾਣਾ ਲਾਜਮੀ ਹੈ।