ਸੰਘਣੀ ਧੁੰਦ ਨੇ ਲਈ ਦੋ ਵਿਅਕਤੀਆਂ ਦੀ ਜਾਨ !!!

Last Updated: Jan 02 2020 15:48
Reading time: 0 mins, 45 secs

ਉੱਤਰ ਭਾਰਤ ਵਿੱਚ ਪੈ ਰਹੀ ਬਰਫ਼ਬਾਰੀ ਦੇ ਕਾਰਨ ਜਿੱਥੇ ਠੰਡ ਵਿੱਚ ਕਾਫ਼ੀ ਜ਼ਿਆਦਾ ਵਾਧਾ ਹੋ ਗਿਆ ਹੈ, ਉੱਥੇ ਹੀ ਦੂਜੇ ਪਾਸੇ ਬਰਫ਼ਬਾਰੀ ਦੇ ਕਾਰਨ ਪੰਜਾਬ ਸਮੇਤ ਹੋਰਨਾਂ ਕਈ ਰਾਜਾਂ ਦੇ ਵਿੱਚ ਧੁੰਦ ਵੀ ਸੰਘਣੀ ਪੈਣੀ ਸ਼ੁਰੂ ਹੋ ਗਈ ਹੈ। ਇੱਥੇ ਦੱਸ ਦਈਏ ਕਿ ਸੰਘਣੀ ਧੁੰਦ ਦੇ ਕਾਰਨ ਰੋਜ਼ਾਨਾ ਹੀ ਸੜਕ ਹਾਦਸੇ ਵਾਪਰਨ ਦੀਆਂ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ। ਤਾਜ਼ਾ ਜਾਣਕਾਰੀ ਮੁਤਾਬਿਕ ਕਸਬਾ ਗੁਰੂਹਰਸਹਾਏ ਦੇ ਰਹਿਣ ਵਾਲੇ ਦੋ ਵਿਅਕਤੀਆਂ ਦੀ ਕਾਰ ਸੰਘਣੀ ਧੁੰਦ ਦੇ ਕਾਰਨ ਦਰੱਖਤ ਵਿੱਚ ਵੱਜਣ ਕਾਰਨ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਬਲਵਿੰਦਰ ਸਿੰਘ ਅਤੇ ਡਵਿੰਦਲ ਸ਼ਰਮਾ ਵਾਸੀ ਗੁਰੂਹਰਸਹਾਏ ਵਜੋਂ ਹੋਈ ਹੈ। ਜਾਣਕਾਰੀ ਦੇ ਮੁਤਾਬਿਕ ਦੋਵੇਂ ਵਿਅਕਤੀ ਕਾਰ 'ਤੇ ਸਵਾਰ ਹੋ ਕੇ ਪਿਛਲੇ ਦਿਨੀਂ ਗੁਰੂਹਰਸਹਾਏ ਤੋਂ ਬਿਆਸ ਗਏ ਸੀ। ਜਿੱਥੋਂ ਦੋਵੇਂ ਵਿਅਕਤੀ ਬੀਤੀ ਦੇਰ ਰਾਤ ਵਾਪਸ ਗੁਰੂਹਰਸਹਾਏ ਵਿਖੇ ਆ ਰਹੇ ਸਨ। ਸੰਘਣੀ ਧੁੰਦ ਦੇ ਕਾਰਨ ਰਸਤੇ ਵਿੱਚ ਬਲਵਿੰਦਰ ਅਤੇ ਡਵਿੰਦਲ ਦੀ ਕਾਰ ਇੱਕ ਦਰੱਖਤ ਨਾਲ ਜਾ ਟਕਰਾ ਗਈ, ਜਿਸਦੇ ਕਾਰਨ ਦੋਵਾਂ ਵਿਅਕਤੀਆਂ ਦੀ ਹੀ ਮੌਕੇ 'ਤੇ ਮੌਤ ਹੋ ਗਈ।