ਲਓ ਜੀ, ਚੜ੍ਹਦੇ ਸਾਲ ਆ ਗਏ 'ਅੱਛੇ ਦਿਨ' !!! (ਵਿਅੰਗ)

Last Updated: Jan 01 2020 17:49
Reading time: 2 mins, 10 secs

ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਲਗਾਤਾਰ ਦੂਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮਈ 2019 ਵਿੱਚ ਬਣ ਗਈ। ਬੇਸ਼ੱਕ ਮੋਦੀ ਸਰਕਾਰ ਦੂਜੀ ਵਾਰ ਕੇਂਦਰ ਦੀ ਸੱਤਾ 'ਤੇ ਬਿਰਾਜਮਾਨ ਹੋਈ ਹੈ, ਪਰ ਮੋਦੀ ਵੱਲੋਂ ਇੱਕ ਵੀ ਲੋਕ ਹਿੱਤ ਵਿੱਚ ਫ਼ੈਸਲਾ ਨਹੀਂ ਕੀਤਾ ਗਿਆ। ਦੱਸ ਦਈਏ ਕਿ ਜਿਹੜੇ ਅੱਛੇ ਦਿਨਾਂ ਦੇ ਵਾਅਦੇ ਕਰਕੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਸਨ, ਉਹ ਅੱਛੇ ਵਾਅਦੇ ਲੱਗਦੈ, ਕਿ ਵਿਦੇਸ਼ੀ ਟੂਰ ਹੀ ਲਗਾ ਰਹੇ ਹਨ ਅਤੇ ਭਾਰਤੀਆਂ ਤੋਂ ਦੂਰ ਜਾ ਰਹੇ ਹਨ।

ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿੰਗੇ ਕੱਪੜੇ ਪਾ ਕੇ, ਮਹਿੰਗਾ ਚਸ਼ਮਾ ਲਗਾ ਕੇ, ਮਹਿੰਗੇ ਬੂਟ ਪਾ ਕੇ ਅਤੇ ਮਹਿੰਗੀ ਘੜੀ ਹੱਥ 'ਤੇ ਬੰਨ੍ਹ ਕੇ ਆਪਣੇ ਆਪ ਨੂੰ ਫ਼ਕੀਰ ਦੱਸਦੇ ਹਨ, ਬਿਲਕੁਲ ਉਸੇ ਫ਼ਕੀਰੀ ਦੇ ਵਿੱਚੋਂ ਹੀ ਮੋਦੀ ਮਹਿੰਗਾਈ ਦਾ ਅਜਿਹਾ ਸੱਪ ਛੱਡਦੇ ਹਨ, ਜੋ ਭਾਰਤੀਆਂ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰਕੇ, ''ਅੱਛੇ ਦਿਨਾਂ'' ਦਾ ਚੇਤਾ ਕਰਵਾ ਦਿੰਦਾ ਹੈ। ਦਰਅਸਲ, ਆਮਦਨ ਦਿਨ ਪ੍ਰਤੀ ਦਿਨ ਲੋਕਾਂ ਦੀ ਘੱਟ ਰਹੀ ਹੈ ਅਤੇ ਖ਼ਰਚੇ ਵੱਧ ਰਹੇ ਹਨ, ਪਰ ਸਾਡੀ ਮੋਦੀ ਸਰਕਾਰ ਹੱਥਾਂ 'ਤੇ ਹੱਥ ਧਰ ਕੇ ਦੇਸ਼ ਨੂੰ ਵੇਚਣ 'ਤੇ ਤੁਲੀ ਹੋਈ ਹੈ।

ਦੱਸ ਦਈਏ ਕਿ ਭਾਰਤੀ ਜਿੱਥੇ ਮਹਿੰਗੇ ਪਿਆਜ਼ ਖਾਣ ਨੂੰ ਮਜਬੂਰ ਹਨ ਅਤੇ ਪਿਆਜ਼ ਨਾਲ ਤੜਕਾ ਸਬਜ਼ੀ ਨੂੰ ਲਗਾਉਣ ਦੀ ਬਿਜਾਏ, ਹੋਰਨਾਂ ਸਬਜ਼ੀਆਂ ਦੇ ਨਾਲ ਹੀ ਡੰਗ ਟਪਾ ਰਹੇ ਹਨ, ਉੱਥੇ ਹੀ ਸਾਡੇ ਲੀਡਰਾਂ ਵੱਲੋਂ ਕਥਿਤ ਤੌਰ 'ਤੇ ਮੋਦੀ ਵੱਲੋਂ ਲਿਆਂਦੇ ਗਏ ਅੱਛੇ ਦਿਨਾਂ ਦਾ ਫ਼ਾਇਦਾ ਚੁੱਕਦੇ ਹੋਏ, ਪਿਆਜ਼ ਦੀ ਹੀ ਬਲੈਕਮੇਲਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਪਾਸੇ ਤਾਂ ਰਸੋਈ ਵਿੱਚੋਂ ਪਿਆਜ਼ ਗ਼ਾਇਬ ਹੋ ਚੁੱਕਿਆ ਹੈ ਅਤੇ ਆਲੂ ਵੀ ਐਨਾ ਮਹਿੰਗਾ ਹੋ ਚੁੱਕਿਆ ਹੈ ਕਿ ਗਰੀਬ ਬੰਦੇ ਦੀ ਪਹੁੰਚ ਵਿੱਚੋਂ ਹੁਣ ਆਲੂ ਵੀ ਬਾਹਰ ਜਾਣ ਲੱਗਿਆ ਹੈ।

ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ 2019/2020 ਦੇ ਦਰਮਿਆਨ ਭਾਰਤੀ ਜਨਤਾ ਨੂੰ ਮੋਦੀ ਹਕੂਮਤ ਨੇ ਮਹਿੰਗਾਈ ਦੇ ਐਨੇ ਕੁ ਜ਼ਿਆਦਾ ਝਟਕੇ ਦਿੱਤੇ ਕਿ ਕੋਈ ਕਹਿਣ ਦੀ ਹੱਦ ਨਹੀਂ। ਅੱਜ ਬੇਸ਼ੱਕ ਨਵਾਂ ਸਾਲ ਚੜ੍ਹਿਆ ਹੈ ਅਤੇ ਸਭਨਾਂ ਨੂੰ ਸੁਭਾ ਦੀ ਇਹ ਹੀ ਉਮੀਦ ਸੀ ਕਿ ਕੋਈ ਚੰਗੀ ਖ਼ਬਰਾਂ ਕੰਨਾਂ ਵਿੱਚ ਪਵੇਗੀ, ਪਰ ਮੋਦੀ ਹਕੂਮਤ ਨੇ ਮਹਿੰਗਾਈ ਦੀ ਮਾਰ ਝੱਲ ਰਹੇ ਭਾਰਤੀਆਂ ਨੂੰ ਇੱਕ ਹੋਰ ਝਟਕਾ ਦੇ ਦਿੱਤਾ। ਦੱਸ ਦਈਏ ਕਿ ਨਵੇਂ ਸਾਲ ਦੇ ਤੋਹਫ਼ੇ ਵਜੋਂ ਹੁਣ ਰਸੋਈ ਗੈਸ ਸਿਲੰਡਰ ਵਿੱਚ ਭਾਰੀ ਵਾਧਾ ਹੋ ਗਿਆ ਹੈ।

ਜਿਸ ਦੇ ਕਾਰਨ ਭਾਰਤੀਆਂ ਵਿੱਚ ਕਾਫੀ ਜ਼ਿਆਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ। ਦੋਸਤੋ, ਚੜ੍ਹਦੇ ਸਾਲ ਲੋਕ ਤਾਂ ਜਸ਼ਨ ਮਨਾਉਣ ਦੇ ਬਾਰੇ ਵਿੱਚ ਸੋਚ ਰਹੇ ਸਨ, ਪਰ ਜਦੋਂ ਮੋਦੀ ਸਰਕਾਰ ਨੇ ਭਾਰਤ ਦੀ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਤੋਹਫ਼ਾ ਦਿੱਤਾ ਤਾਂ ਸਭ ਜਸ਼ਨ ਫਿੱਕੇ ਪੈ ਗਏ। ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਚੌਥੇ ਮਹੀਨੇ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਦੋਸਤੋ, ਚੜ੍ਹਦੇ ਸਾਲ ਆ ਗਏ 'ਅੱਛੇ ਦਿਨ' ਦੀ ਸ਼ੁਰੂਆਤ ਹੋ ਚੁੱਕੀ ਹੈ, ਅੱਗੇ ਅੱਗੇ ਵੇਖੋ ਕਿ ਮੋਦੀ ਸਰਕਾਰ ਕੀ-ਕੀ ਮਹਿੰਗਾ ਕਰਦੀ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।