ਜੇ ਸੀਏਏ ਦਾ ਸਮਰਥਨ ਲੋਕਾਂ ਨੇ ਤੁਹਾਡੇ ਕਹਿਣ ਤੇ ਹੀ ਦੇਣਾ ਹੁੰਦਾ ਤਾਂ ਵਿਰੋਧ ਕਿਉਂ ਕਰਦੇ (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਵੱਲੋਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਗੈਰ ਮੁਸਲਿਮ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੇ ਨਾਂਅ ਤੇ ਬਣਾਏ ਗਏ ਕਨੂੰਨ ਸੀਏਏ ਦਾ ਪੂਰੇ ਦੇਸ਼ ਵਿੱਚ ਭਾਰੀ ਵਿਰੋਧ ਹੋ ਰਿਹਾ ਹੈ। ਸਰਕਾਰ ਤੇ ਆਮ ਲੋਕਾਂ ਦੀ ਬੇਯਕੀਨੀ ਕਾਰਨ ਸਰਕਾਰ ਦੇ ਲੱਖ ਸਮਝਾਉਣ ਤੇ ਵੀ ਲੋਕਾਂ ਵਿੱਚ ਇਸ ਬਿੱਲ ਪ੍ਰਤੀ ਸ਼ੰਕਾਵਾਂ ਖਤਮ ਨਹੀਂ ਹੋਈਆਂ ਅਤੇ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਹਨ।

ਲੋਕਾਂ ਦੇ ਇਸ ਕਾਨੂੰਨ ਦੇ ਲਗਾਤਾਰ ਵਿਰੋਧ ਕਾਰਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਵਾਰ ਬੈਕ ਫੁੱਟ ਤੇ ਹੈ। ਸੀਏਏ ਦੇ ਖ਼ਿਲਾਫ਼ ਵਿਰੋਧ ਨਾ ਰੁਕਣ ਤੋਂ ਪ੍ਰੇਸ਼ਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਲੋਕਾਂ ਨੂੰ ਇਸ ਕਾਨੂੰਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਹੋਇਆਂ ਕਿਹਾ ਕਿ ਸੀਏਏ ਪੀੜਤ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੰਦਾ ਹੈ ਅਤੇ ਇਹ ਕਿਸੇ ਦੀ ਨਾਗਰਿਕਤਾ ਖੋਂਹਦਾ ਨਹੀਂ ਹੈ ਇਸ ਲਈ ਸਾਰੇ ਇਸ ਕਨੂੰਨ ਦੇ ਸਮਰਥਨ ਵਿੱਚ #IndiaSupportsCAA ਮੁਹਿੰਮ ਚਲਾਉਣ। 

ਨਰਿੰਦਰ ਮੋਦੀ ਦੀ ਉਮਰ ਲਮੇਰੀ ਲਈ ਗੁਰਦੁਆਰੇ 'ਚ ਅਰਦਾਸ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਬਠਿੰਡਾ ਜਿਲੇ ਦੇ ਇੱਕ ਗੁਰਦੁਆਰੇ ਦੇ ਗ੍ਰੰਥੀ ਵੱਲੋਂ ਪਿਛਲੇ ਦਿਨੀਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਿਹਾਈ ਤੋਂ ਨਰਿੰਦਰ ਮੋਦੀ ਦੀ ਲੰਮੀ ਉਮਰ ਦੀ ਅਰਦਾਸ ਕਰਨ ਦੀ ਵੀਡੀਓ ਵਾਇਰਲ ਹੋਈ ਸੀ। ...

ਸਾਰੇ ਮੁਲਕ 'ਚ ਸੀਏਏ ਲਾਗੂ ਕਰੇਗੀ ਭਾਜਪਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਸਾਲ ਜਿਹੜੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖਿਲਾਫ ਸਭ ਤੋਂ ਵੱਧ ਪ੍ਰਦਰਸ਼ਨ ਹੋਇਆ ਸੀ, ਇਸੇ ਕਾਨੂੰਨ ਨੂੰ ਭਾਜਪਾ ਸਰਕਾਰ ਲਾਗੂ ਕਰਨ ਜਾ ਰਹੀ ਹੈ। ਪਰ ਕੀ ਇਹ ਕਾਨੂੰਨ ਸਾਰੇ ਦੇਸ਼ ਵਿੱਚ ਲਾਗੂ ਹੋਵੇਗਾ? ਇਹ ...

'ਨਰਿੰਦਰ ਮੋਦੀ ਰਾਜ ਕਰ, ਨਾ ਸਾਨੂੰ ਬਰਬਾਦ ਕਰ'। !! (ਨਿਊਜ਼ਨੰਬਰ ਖ਼ਾਸ ਖ਼ਬਰ)

'ਨਰਿੰਦਰ ਮੋਦੀ ਰਾਜ ਕਰ, ਨਾ ਸਾਨੂੰ ਬਰਬਾਦ ਕਰ'! ਇਹ ਨਾਅਰਾ ਕੱਲ੍ਹ ਜੰਮੂ ਕਸ਼ਮੀਰ ਦੀਆਂ ਸੜਕਾਂ 'ਤੇ ਗੂਜਿਆਂ। ਕਿਸਾਨਾਂ ਦੇ ਹੱਕ ਵਿੱਚ ਜੰਮੂ ਕਸ਼ਮੀਰ ਵਿਚਲੇ ਲੋਕਾਂ ਨੇ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਦੀ ...