ਫਿਰ ਜੰਮਿਆ ਬਠਿੰਡਾ ਤਾਪਮਾਨ ਸਿਰਫ 2.3 ਡਿਗਰੀ

ਠੰਡ ਦਾ ਪ੍ਰਕੋਪ ਜਾਰੀ ਹੈ ਅਤੇ ਇਹ ਠੰਡ ਜਿੰਨੀ ਜਿਆਦਾ ਪਹਾੜਾਂ ਨੂੰ ਪ੍ਰਭਾਵਿਤ ਕਰਦੀ ਹੈ ਉਸ ਤੋਂ ਕਿਤੇ ਵਧੇਰੇ ਪ੍ਰਭਾਵਿਤ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਨੂੰ ਕਰ ਰਹੀ ਹੈ। ਠੰਡ ਦਾ ਪ੍ਰਕੋਪ ਉੱਤਰ ਭਾਰਤ ਦੇ ਨਾਲ-ਨਾਲ ਪੰਜਾਬ ਨੂੰ ਵੀ ਲਪੇਟ ਵਿੱਚ ਲਈ ਬੈਠਾ ਹੈ ਜਿਸ ਨਾਲ ਪੰਜਾਬ ਦੇ ਜਿਆਦਾਤਰ ਸ਼ਹਿਰ ਕੜਾਕੇ ਦੀ ਠੰਡ ਤੋਂ ਪ੍ਰਭਾਵਿਤ ਹਨ। ਇਸ ਵਾਰ ਬਠਿੰਡਾ ਵਿੱਚ ਠੰਡ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਰਸੋ ਬਠਿੰਡਾ ਦਾ ਤਾਪਮਾਨ ਸ਼ਿਮਲਾ ਨਾਲੋਂ ਵੀ ਘੱਟ ਸੀ ਅਤੇ ਇਹ ਤਾਪਮਾਨ ਘੱਟਦਾ ਹੀ ਜਾ ਰਿਹਾ ਹੈ। ਸ਼ੁਕਰਵਾਰ ਨੂੰ ਬਠਿੰਡਾ ਦਾ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਅਤੇ ਸ਼ਨੀਵਾਰ ਨੂੰ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 2.3 ਹੀ ਰਹਿ ਗਿਆ। ਇਸ ਕੜਾਕੇ ਦੀ ਠੰਡ ਤੋਂ ਫਿਲਹਾਲ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ।

ਨਹੀਂ ਢਾਹੀਆਂ ਜਾਣਗੀਆਂ ਬਠਿੰਡਾ ਥਰਮਲ ਦੀਆਂ ਚਿਮਨੀਆਂ, ਬਾਕੀ ਸਭ ਚੀਜ਼ਾਂ ਦੀ ਹੋਵੇਗੀ ਨਿਲਾਮੀ

ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਬਾਅਦ ਹੁਣ ਨਵੇਂ ਕੰਮਾਂ ਲਈ ਇਸਦੀ ਜ਼ਮੀਨ ਵਰਤੋਂ ਕਰਨ ਦੇ ਮਾਮਲੇ ਬਾਅਦ ਹੋਏ ਵਿਵਾਦ ਵਿੱਚ ਸਰਕਾਰ ਵੱਲੋਂ ਥਰਮਲ ਦੀਆਂ ਚਿਮਨੀਆਂ ਨਹੀਂ ਢਾਹੁਣ ਦਾ ਐਲਾਨ ਕੀਤਾ ਗਿਆ ਹੈ। ...

ਬਠਿੰਡਾ ਏਮਜ਼ 'ਚ ਵੀ ਬਣੇਗਾ ਕੋਰੋਨਾ ਟੈਸਟਿੰਗ ਕੇਂਦਰ, ਹਸਪਤਾਲ 'ਚ ਆਯੂਸ਼ਮਾਨ ਭਾਰਤ ਸਕੀਮ ਸ਼ੁਰੂ ਕਰਨਾ ਪ੍ਰਮੁੱਖਤਾ

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਵੀ ਕੋਰੋਨਾ ਵਾਇਰਸ ਦੀ ਟੈਸਟਿੰਗ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ...

ਬਠਿੰਡਾ ਥਰਮਲ ਵੇਚਣ ਦੇ ਵਿਰੋਧ 'ਚ ਕਿਸਾਨ ਯੂਨੀਅਨ ਆਗੂ ਵੱਲੋਂ ਥਰਮਲ ਮੂਹਰੇ ਖ਼ੁਦਕੁਸ਼ੀ

ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਪੁੱਡਾ ਹਵਾਲੇ ਕਰ ਇਸਦੀ ਹੋਰ ਕੰਮਾਂ ਲਈ ਵਰਤੋਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨ ਦੇ ਇੱਕ ਆਗੂ ਨੇ ਅੱਜ ਬਠਿੰਡਾ ਵਿੱਚ ਖ਼ੁਦਕੁਸ਼ੀ ਕਰ ਲਈ। ...

ਬਠਿੰਡਾ ਦਾ ਤਾਪਮਾਨ ਪਹੁੰਚਿਆ ਮਹਿਜ 8 ਡਿਗਰੀ ਸੈਲਸੀਅਸ ਤੇ

ਸਰਦੀ ਨੇ ਆਪਣੀ ਦਸਤਕ ਦੇਰ ਨਾਲ ਅਤੇ ਪੂਰੇ ਜਬਰਦਸਤ ਤਰੀਕੇ ਨਾਲ ਦਿੱਤੀ ਹੈ l ਦਿਸੰਬਰ ਦੇ ਅੱਧਾ ਲੰਗ ਜਾਣ ਦੇ ਬਾਵਜੂਦ ਵੀ ਠੰਡ ਦਾ ਨਾ ਵਧਣ ਨਾਲ ਲੋਕਾਂ ਨੂੰ ਠੰਡ ਦਾ ਇਹਸਾਸ ਨਹੀਂ ਸੀ ਹੋ ਰਿਹਾ l ...

ਐੱਨ.ਵਾਈ.ਐੱਸ. ਪੰਜਾਬ ਲਈ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ - ਐੱਸ.ਪੀ. ਦੁੱਗਲ

3, 4 ਅਤੇ 5 ਜਨਵਰੀ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੇ ਨਿਰੰਕਾਰੀ ਯੂਥ ਸਿਮਪੋਜ਼ੀਅਮ ਲਈ ਨੌਜਵਾਨਾਂ 'ਚ ਭਾਰੀ ਉਤਸ਼ਾਹ ਹੈ। ਇਸ ਸੰਗੋਸ਼ਠੀ ਵਿੱਚ ਸ਼ਾਮਿਲ ਹੋਣ ਲਈ ਨੌਜਵਾਨ ਵੱਧ-ਚੱੜ੍ਹ ਕੇ ਆਪਣੀ ਨਾਮਜ਼ਦਗੀ ਕਰਵਾ ਰਹੇ ਹਨ। ...

ਅਧਿਆਪਕਾਂ ਨੇ ਦਿੱਤੀ ਕੱਲ੍ਹ ਦੇ ਮੁਜ਼ਾਹਰੇ ਦੀ ਰੂਪ ਰੇਖਾ ਨੂੰ ਆਖਰੀ ਛੋਹ

ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਲਈ ਬੋਲੇ ਗਏ ਅਪਸ਼ਬਦ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਵੱਲ ਨਾ ਧਿਆਨ ਦੇਣ ਦੇ ਰੋਸ ਵਜੋਂ ਕੱਲ੍ਹ 16 ਦਸੰਬਰ ਨੂੰ ਅਧਿਆਪਕ ਰੋਸ ਮੁਜ਼ਾਹਰਾ ਕਰਨਗੇ। ...

ਬ੍ਰੇਨ ਵਾਸ਼ ਕਰਕੇ ਗਲਤ ਕੰਮ ਕਰਵਾਉਣ ਵਾਲਿਆਂ ਨੂੰ ਵੀ ਹੋਵੇ ਸਖਤ ਸਜ਼ਾ (ਨਿਊਜ਼ਨੰਬਰ ਖ਼ਾਸ ਖ਼ਬਰ)

ਇਨ੍ਹੀਂ ਦਿਨੀਂ ਪੂਰੇ ਦੇਸ਼ ਵਿੱਚ ਇਹ ਬਹਿਸ ਚੱਲ ਰਹੀ ਹੈ ਅਤੇ ਸਾਰੇ ਹੀ ਸੰਵੇਦਨਸ਼ੀਲ ਲੋਕਾਂ 'ਚ ਇੱਕ ਮੱਤ ਹੈ ਕਿ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਫਾਂਸੀ ਦਿੱਤੀ ਜਾਵੇ ਸਗੋਂ ਕੁਝ ਲੋਕ ਤਾਂ ਉਹਨਾਂ ਲਈ ਅਮਾਨਵੀ ਸਜ਼ਾ ਦੀ ਵੀ ਗੱਲ ਕਰ ਰਹੇ ਹਨ। ...

ਜੇਕਰ ਹਾਲੇ ਤੱਕ ਫਾਸਟਟੈਗ ਨਹੀਂ ਲਿਆ ਤਾਂ ਚਿੰਤਾ ਨਾ ਕਰੋ 15 ਦਸੰਬਰ ਤੱਕ ਵਧੀ ਤਰੀਕ (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਇੱਕ ਦਸੰਬਰ ਤੋਂ ਭਾਰਤ ਸਰਕਾਰ ਵੱਲੋਂ ਟੋਲ ਨਾਕਿਆਂ ਤੇ ਲੱਗਣ ਵਾਲੀ ਭੀੜ ਤੋਂ ਨਿਜਾਤ ਪਾਉਣ ਲਈ ਫਾਸਟਟੈਗ ਦੀ ਵਰਤੋਂ ਵਾਹਨ ਮਾਲਕ ਲਈ ਜ਼ਰੂਰੀ ਕਰ ਦਿੱਤੀ ਗਈ ਹੈ। ...

ਸੋਨੇ-ਚਾਂਦੀ ਦੇ ਗਹਿਣੇ ਸਣੇ 8.42 ਲੱਖ ਰੁਪਏ ਦੇ ਕੱਪੜੇ ਚੋਰੀ

ਬਠਿੰਡਾ ਦੇ ਸੁਖਮੀਤ ਸਿੰਘ 'ਤੇ ਅਬੋਹਰ ਦੇ ਇੱਕ ਦੁਕਾਨਦਾਰ ਨੇ ਉਸਦੀ ਦੁਕਾਨ ਵਿੱਚੋਂ ਕਰੀਬ 2 ਲੱਖ ਰੁਪਏ ਦੇ ਰੈਡੀਮੇਡ ਕੱਪੜੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ, ਜਦਕਿ ਖੂਈਆਂ ਸਰਵਰ ਵਾਸੀ ਇੱਕ ਸੁਨਾਰ ਦੀ ਦੁਕਾਨ 'ਚ ਚੋਰਾਂ ਨੇ ਪਾੜ ਲਾ ਕੇ ਕਰੀਬ 6 ਲੱਖ ਤੋਂ ਵੱਧ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ...